ਨਿਤੀਸ਼ ਨੇ ਕਤਲ ਕੇਸ ਅਤੇ ਇਨਕਮ ਟੈਕਸ ਕੇਸ 'ਚੋਂ ਬਚਣ ਲਈ ਮੋਦੀ ਦੀ ਸ਼ਰਨ ਲਈ?
Published : Jul 27, 2017, 3:54 pm IST
Updated : Apr 3, 2018, 1:20 pm IST
SHARE ARTICLE
Nitish and Modi
Nitish and Modi

ਹੋਰ ਜੋ ਵੀ ਹੋਵੇ ਪਰ ਨਿਤੀਸ਼ ਹੁਣ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਕਦੇ ਨਹੀਂ ਬਣ ਸਕਣਗੇ।ਨਿਤੀਸ਼ ਕੁਮਾਰ ਆਦਰਸ਼ਵਾਦੀ ਨੇਤਾ ਹੈ ਜਾਂ ਮੌਕਾਪ੍ਰਸਤ? ਇਹ ਸਵਾਲ ਅੱਜ ਸੱਭ...

ਹੋਰ ਜੋ ਵੀ ਹੋਵੇ ਪਰ ਨਿਤੀਸ਼ ਹੁਣ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਕਦੇ ਨਹੀਂ ਬਣ ਸਕਣਗੇ।
ਨਿਤੀਸ਼ ਕੁਮਾਰ ਆਦਰਸ਼ਵਾਦੀ ਨੇਤਾ ਹੈ ਜਾਂ ਮੌਕਾਪ੍ਰਸਤ? ਇਹ ਸਵਾਲ ਅੱਜ ਸੱਭ ਦੇ ਦਿਮਾਗ਼ ਵਿਚ ਚਲ ਰਿਹਾ ਹੈ। ਉਹ ਸਿਆਸਤਦਾਨ ਜੋ 2019 ਦੀਆਂ ਲੋਕ ਸਭਾ ਚੋਣਾਂ ਲਈ ਮਹਾਂਗਠਬੰਧਨ ਦਾ ਪ੍ਰਧਾਨ ਮੰਤਰੀ ਚਿਹਰਾ ਮੰਨਿਆ ਜਾਂਦਾ ਸੀ, ਉਸ ਦਾ ਅਸਲ ਚਿਹਰਾ ਕੀ ਹੈ? ਕੀ ਉਹ ਸੱਚਮੁਚ ਹੀ ਭ੍ਰਿਸ਼ਟਾਚਾਰ ਵਿਰੁਧ ਸੰਘਰਸ਼ ਕਰ ਰਹੇ ਹਨ ਜਾਂ ਉਨ੍ਹਾਂ ਨੇ ਭਾਜਪਾ ਦੀ ਵਧਦੀ ਤਾਕਤ ਤੇ ਕਮਜ਼ੋਰ ਮਹਾਂਗਠਬੰਧਨ ਦੀ ਸੱਚਾਈ ਨੂੰ ਸਮਝਦੇ ਹੋਏ ਅਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਵਾਸਤੇ ਹੁਣ ਭਾਜਪਾ ਅੱਗੇ ਗੋਡੇ ਟੇਕ ਦਿਤੇ ਹਨ? ਲਾਲੂ ਪ੍ਰਸਾਦ ਯਾਦਵ ਨੇ ਹੁਣ ਦਸਿਆ ਹੈ ਕਿ ਨਿਤੀਸ਼ ਕੁਮਾਰ ਵਿਰੁਧ ਕਤਲ ਦਾ ਇਕ ਕੇਸ ਪਟਨਾ ਹਾਈ ਕੋਰਟ ਵਿਚ ਚਲ ਰਿਹਾ ਹੈ ਤੇ ਇਨਕਮ ਟੈਕਸ ਵਿਭਾਗ ਸਾਹਮਣੇ ਵੀ ਕੇਸ ਚਲ ਰਿਹਾ ਹੈ। ਨਿਤੀਸ਼ ਨੂੰ ਦਸ ਦਿਤਾ ਗਿਆ ਸੀ ਕਿ ਜੇ ਉਸ ਨੇ ਭਾਜਪਾ ਦਾ ਸਾਥ ਨਾ ਦਿਤਾ ਤਾਂ ਮੁਕੱਦਮਿਆਂ ਦੇ ਫ਼ੈਸਲੇ ਨਿਤੀਸ਼ ਦੇ ਵਿਰੁਧ ਵੀ ਜਾ ਸਕਦੇ ਹਨ। ਨਿਤੀਸ਼ ਕੁਮਾਰ, ਜੋ ਅੱਜ ਭਾਜਪਾ ਵਿਚ 'ਘਰ ਵਾਪਸੀ' ਕਰ ਗਏ ਹਨ, ਕਦੇ ਪ੍ਰਧਾਨ ਮੰਤਰੀ ਨੂੰ ਹਿਟਲਰ ਆਖਿਆ ਕਰਦੇ ਸਨ। ਜਦ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਬਿਹਾਰ ਵਿਚ ਆਏ ਹੜ੍ਹਾਂ ਵਾਸਤੇ ਮੋਦੀ ਜੀ ਤੋਂ ਮਦਦ ਲੈਣ ਤੋਂ ਇਨਕਾਰ ਕਰ ਗਏ ਸਨ ਕਿਉਂਕਿ ਉਨ੍ਹਾਂ ਨੂੰ ਉਹ ਗੋਧਰਾ ਟ੍ਰੇਨ ਕਾਂਡ ਦੇ ਜ਼ਿੰਮੇਵਾਰ ਮੰਨਦੇ ਸਨ। ਪਰ ਜਦ ਗੋਧਰਾ ਹਿੰਸਾ ਕਾਂਡ ਵਾਪਰਿਆ ਸੀ ਤਾਂ ਕੇਂਦਰੀ ਰੇਲ ਮੰਤਰੀ ਨਿਤੀਸ਼ ਕੁਮਾਰ ਹੀ ਸਨ ਜਿਨ੍ਹਾਂ ਨੇ ਉਸ ਵੇਲੇ ਅਸਤੀਫ਼ਾ ਨਹੀਂ ਸੀ ਦਿਤਾ।
ਨਿਤੀਸ਼ ਕੁਮਾਰ ਨੂੰ ਆਦਰਸ਼ਵਾਦੀ ਮੰਨਿਆ ਜਾਂਦਾ ਰਿਹਾ ਹੈ ਜਿਨ੍ਹਾਂ ਨੇ 2013 ਵਿਚ ਨਰਿੰਦਰ ਮੋਦੀ ਨੂੰ ਭਾਜਪਾ ਦਾ ਪ੍ਰਧਾਨ ਮੰਤਰੀ ਉਮੀਦਵਾਰ ਬਣਾਏ ਜਾਣ ਤੇ ਭਾਜਪਾ ਨਾਲ ਅਪਣਾ 17 ਸਾਲ ਪੁਰਾਣਾ ਗਠਜੋੜ ਤੋੜ ਦਿਤਾ ਸੀ। ਪਰ 2013 ਤੋਂ ਲੈ ਕੇ ਹੁਣ ਤਕ ਇਹ ਸਾਫ਼ ਹੋ ਗਿਆ ਹੈ ਕਿ ਆਦਰਸ਼ਾਂ ਦੀ ਆੜ ਵਿਚ ਅਸਲ ਵਿਚ ਨਿਤੀਸ਼ ਦਾ ਪਿਆਰ ਅਪਣੀ ਕੁਰਸੀ ਅਤੇ ਅਪਣੀਆਂ ਲਾਲਸਾਵਾਂ ਨਾਲ ਹੀ ਸੀ। ਉਨ੍ਹਾਂ ਦਾ ਮੋਦੀ ਜੀ ਨਾਲ ਵੈਰ, ਉਨ੍ਹਾਂ ਦੀਆਂ ਹਿੰਦੂਤਵੀ ਨੀਤੀਆਂ ਕਾਰਨ ਨਹੀਂ ਸੀ ਬਲਕਿ ਅਪਣੀ ਸੱਤਾ ਨਾਲ ਸੀ। ਜਦ ਭਾਜਪਾ ਦੇ ਸਾਥ ਤੋਂ ਬਿਨਾਂ ਉਹ 2014 ਵਿਚ ਤਕਰੀਬਨ ਖ਼ਾਤਮੇ ਦੇ ਨੇੜੇ ਪੁਜ ਗਏ ਸਨ, ਉਨ੍ਹਾਂ ਨੇ ਲਾਲੂ ਪ੍ਰਸਾਦ ਯਾਦਵ ਨੂੰ ਇਸਤੇਮਾਲ ਕਰ ਲਿਆ ਤੇ ਲਾਲੂ ਪ੍ਰਸਾਦ ਯਾਦਵ ਦੇ ਭ੍ਰਿਸ਼ਟ ਅਕਸ ਨੂੰ ਜਾਣਦੇ ਹੋਏ ਵੀ, ਉਨ੍ਹਾਂ ਨਾਲ ਗਠਜੋੜ ਕਰ ਲਿਆ। ਲੋਕਾਂ ਸਾਹਮਣੇ ਮਹਾਂਗਠਬੰਧਨ ਵਾਸਤੇ ਵੋਟ ਮੰਗੀ ਅਤੇ ਲੋਕਾਂ ਨੇ ਵੀ ਉਨ੍ਹਾਂ ਦਾ ਸਾਥ ਦਿਤਾ। ਹੁਣ ਫਿਰ ਭਾਜਪਾ ਵਿਚ ਯਾਦਵ ਤਾਕਤ ਦੇ ਸਿਰ ਤੇ ਵਾਪਸੀ ਕਰ ਗਏ ਹਨ। ਇਸ ਫ਼ੈਸਲੇ ਦਾ ਅਸਰ ਸ਼ਾਇਦ ਉਹ ਅਗਲੀਆਂ ਚੋਣਾਂ ਵਿਚ ਸਮਝਣਗੇ ਕਿਉਂਕਿ ਚੋਣਾਂ ਹੀ ਤਾਂ ਫ਼ੈਸਲਾ ਕਰਨਗੀਆਂ ਕਿ ਜਨਤਾ ਇਸ 'ਲੰਗੂਰੀ ਛਲਾਂਗਬਾਜ਼ੀ' ਨੂੰ ਕਿਵੇਂ ਲੈਂਦੀ ਹੈ। ਪਰ ਇਹ ਤਾਂ ਸਾਫ਼ ਹੈ ਕਿ ਨਿਤੀਸ਼ ਕੁਮਾਰ ਹੁਣ ਰਾਸ਼ਟਰੀ ਪੱਧਰ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਹੱਕਦਾਰ ਕਦੇ ਨਹੀਂ ਬਣ ਸਕਦੇ।
ਇਸ ਦੇ ਨਾਲ ਹੀ ਮਹਾਂਗਠਬੰਧਨ ਦੀ ਹਾਲਤ ਹੁਣ ਬਿਨਾਂ ਡਰਾਈਵਰ ਵਾਲੀ ਗੱਡੀ ਵਰਗੀ ਹੋ ਗਈ ਹੈ। ਗੱਡੀ ਖ਼ਾਲੀ ਹੁੰਦੀ ਜਾਂਦੀ ਹੈ ਅਤੇ ਰਾਹੁਲ ਗਾਂਧੀ ਨੂੰ ਅਜੇ ਸਮਝ ਹੀ ਨਹੀਂ ਆ ਰਹੀ ਕਿ ਗੱਡੀ ਨੂੰ ਚਾਲੂ ਕਿਸ ਤਰ੍ਹਾਂ ਕਰਨਾ ਹੈ। ਇਹ ਤਾਂ ਤੈਅ ਹੈ ਕਿ 2019 ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਚੁਨੌਤੀ ਦੇਣ ਵਾਲਾ ਹੁਣ ਇਕ ਵੀ ਆਗੂ ਨਹੀਂ ਰਿਹਾ। ਅਰਵਿੰਦ ਕੇਜਰੀਵਾਲ ਅਤੇ ਨਿਤੀਸ਼ ਕੁਮਾਰ ਦੋਵੇਂ ਹੀ ਨਿਜੀ ਲਾਲਸਾਵਾਂ ਦਾ ਸ਼ਿਕਾਰ ਹੋ ਗਏ ਹਨ। ਆਉਣ ਵਾਲੇ ਸਮੇਂ ਵਿਚ 'ਕਾਂਗਰਸ ਵਿਰੁਧ ਦੇਸ਼' ਨਹੀਂ ਬਲਕਿ ਵਿਰੋਧੀ ਧਿਰ ਵਿਰੁਧ ਦੇਸ਼ ਖੜਾ ਹੋਇਆ ਵੇਖਿਆ ਜਾ ਸਕੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement