ਮੋਬਾਈਲ ਰਾਹੀਂ, ਪੈਸੇ ਖ਼ਾਤਰ, ਸਾਡੇ ਭਵਿੱਖ ਨੂੰ ਤਬਾਹ ਕਰਨ ਦੀਆਂ ਤਿਆਰੀਆਂ!
Published : Jul 27, 2017, 3:52 pm IST
Updated : Apr 3, 2018, 1:24 pm IST
SHARE ARTICLE
Mobile
Mobile

ਰਿਲਾਇੰਸ ਜੀਓ ਨੇ ਮੁੜ ਤੋਂ ਮੁਫ਼ਤ ਫ਼ੋਨ ਅਤੇ ਡਾਟਾ ਦੀ ਪੇਸ਼ਕਸ਼ ਕਰ ਕੇ ਭਾਰਤ ਦਾ ਦਿਮਾਗ਼ ਅਪਣੀ ਮੁੱਠੀ ਵਿਚ ਕਰ ਲਿਆ ਹੈ। ਜਿਸ ਤਰ੍ਹਾਂ ਇਹ ਕੰਪਨੀ ਟੈਲੀਕਾਮ ਖੇਤਰ ਵਿਚ ਅਪਣਾ..

ਰਿਲਾਇੰਸ ਜੀਓ ਨੇ ਮੁੜ ਤੋਂ ਮੁਫ਼ਤ ਫ਼ੋਨ ਅਤੇ ਡਾਟਾ ਦੀ ਪੇਸ਼ਕਸ਼ ਕਰ ਕੇ ਭਾਰਤ ਦਾ ਦਿਮਾਗ਼ ਅਪਣੀ ਮੁੱਠੀ ਵਿਚ ਕਰ ਲਿਆ ਹੈ। ਜਿਸ ਤਰ੍ਹਾਂ ਇਹ ਕੰਪਨੀ ਟੈਲੀਕਾਮ ਖੇਤਰ ਵਿਚ ਅਪਣਾ ਗ਼ਲਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਦਾ ਭਾਰਤ ਦੀ ਆਉਣ ਵਾਲੀ ਪੀੜ੍ਹੀ ਨੂੰ ਜੋ ਨੁਕਸਾਨ ਹੋਣ ਵਾਲਾ ਹੈ, ਉਸ ਬਾਰੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। 1500 ਰੁਪਏ ਵਿਚ ਕੋਈ ਵੀ ਇਕ ਸਮਾਰਟਫ਼ੋਨ ਲੈ ਸਕੇਗਾ। ਨਾਸਮਝ ਮਾਪੇ ਛੋਟੇ ਬੱਚਿਆਂ ਨੂੰ ਖਿਡੌਣਾ ਸਮਝ ਕੇ ਇਹ ਫ਼ੋਨ ਲਿਆ ਦੇਣਗੇ। ਪਰ ਕੀ ਇਹ ਖਿਡੌਣਾ ਹੈ ਜਾਂ ਨਸ਼ੇ ਵਰਗੀ ਚੀਜ਼ ਜੋ ਦਿਮਾਗ਼ ਦੀ ਸਮਰੱਥਾ ਤਬਾਹ ਕਰ ਜਾਂਦੀ ਹੈ? ਇੰਟਰਨੈੱਟ ਦੀ ਮਾੜੀ ਆਦਤ ਅਜੇ ਮਾਨਸਿਕ ਰੋਗਾਂ ਦੀ ਕਿਤਾਬ ਵਿਚ ਸ਼ਾਮਲ ਨਹੀਂ ਹੋਈ ਪਰ ਇਸ ਉਤੇ ਚਰਚਾ ਜ਼ਰੂਰ ਚਲ ਰਹੀ ਹੈ। ਬੜੇ ਮਨੋਵਿਗਿਆਨਕ, ਇੰਟਰਨੈੱਟ ਦੇ ਆਦੀ ਲੋਕਾਂ ਦਾ ਇਲਾਜ ਵੀ ਕਰ ਰਹੇ ਹਨ ਕਿਉਂਕਿ ਜਦ ਇਹ ਲੋਕ ਅਪਣੇ ਫ਼ੋਨ ਜਾਂ ਕੰਪਿਊਟਰ ਦੀ ਦੁਨੀਆਂ ਨੂੰ ਹਕੀਕਤ ਮੰਨ ਲੈਂਦੇ ਹਨ, ਉਨ੍ਹਾਂ ਵਾਸਤੇ ਅਸਲੀ ਦੁਨੀਆਂ ਕੋਈ ਅਹਿਮੀਅਤ ਹੀ ਨਹੀਂ ਰਖਦੀ। ਜੀਓ ਇਸ ਮੁਫ਼ਤ ਇੰਟਰਨੈੱਟ ਦੇ ਸੈਲਾਬ ਵਿਚ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਡੁਬੋਣ ਜਾ ਰਹੀ ਹੈ। ਜੀਓ ਵਾਸਤੇ ਇਹ ਧੰਦਾ ਹੈ ਪਰ ਸਰਕਾਰ ਕਿਉਂ ਨਹੀਂ ਇਸ ਦੇ ਨੁਕਸਾਨ ਨੂੰ ਸਮਝ ਰਹੀ? ਜੀਓ ਵਲੋਂ 1500 ਰੁਪਏ ਜ਼ਮਾਨਤ ਵਜੋਂ ਲਏ ਜਾਣ ਨਾਲ ਉਨ੍ਹਾਂ ਨੂੰ ਜੀ.ਐਸ.ਟੀ. ਦੀ ਵੀ ਬੱਚਤ ਹੋ ਰਹੀ ਹੈ ਜਿਸ ਨਾਲ ਸਰਕਾਰ ਨੂੰ ਅਰਬਾਂ ਦਾ ਨੁਕਸਾਨ ਹੋ ਸਕਦਾ ਹੈ। ਜ਼ਿੰਦਗੀ ਵਿਚ ਪਿਆਰ ਤੋਂ ਸਿਵਾਏ ਕੁੱਝ ਵੀ ਮੁਫ਼ਤ ਨਹੀਂ ਮਿਲਦਾ। ਖ਼ਾਸ ਕਰ ਕੇ ਉਦਯੋਗ ਖੇਤਰ ਵਿਚ ਇਹ ਸਕੀਮ ਸਾਡਾ ਜਿੰਨਾ ਨੁਕਸਾਨ ਕਰ ਜਾਵੇਗੀ, ਉਸ ਨੂੰ ਵੇਖ ਕੇ ਇਸ ਦਾ ਨਾਂ ਜੀਓ ਨਹੀਂ ਬਲਕਿ ਇਸ ਦਾ ਉਲਟਾ ਹੀ ਹੋਣਾ ਚਾਹੀਦਾ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement