Editorial: ਕੋਵਿਡ ਵੈਕਸੀਨ ਨਾਲ ਕੇਵਲ 7 ਬੰਦਿਆਂ ਦੇ ਮਰਨ ਨਾਲ ਸਾਡੇ ਦੇਸ਼ ਵਿਚ ਏਨਾ ਡਰ ਕਿਉਂ ਪੈਦਾ ਕੀਤਾ ਜਾ ਰਿਹਾ ਹੈ?

By : NIMRAT

Published : May 3, 2024, 6:31 am IST
Updated : May 3, 2024, 7:23 am IST
SHARE ARTICLE
Covid vaccine
Covid vaccine

Editorial:ਮਾਹਵਾਰੀ ਤੋਂ ਬਚਣ ਲਈ ਭਾਰਤ ਦੇ ਆਲ ਇੰਡੀਆ ਅਤੇ ਆਕਸਫ਼ੋਰਡ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਇਕ ਵੈਕਸੀਨ ਬਣਾਈ ਸੀ

Why is so much fear being created in our country with the death of only 7 men with the Covid vaccine?: ਮਾਹਵਾਰੀ ਤੋਂ ਬਚਣ ਲਈ ਭਾਰਤ ਦੇ ਆਲ ਇੰਡੀਆ ਅਤੇ ਆਕਸਫ਼ੋਰਡ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਇਕ ਵੈਕਸੀਨ ਬਣਾਈ ਸੀ ਤੇ ਉਹ ਵੈਕਸੀਨ ਕੋਵਿਡਸ਼ੀਡ ਤੇ ਵਿਦੇਸ਼ਾਂ ਵਿਚ ਐਸਟਰਾਜੈਨੇਕਾ ਦੇ ਨਾਮ ਨਾਲ ਵੇਚੀ ਗਈ। 99 ਮਿਲੀਅਨ ਲੋਕਾਂ ਉਤੇ ਖੋਜ ਤੋਂ ਬਾਅਦ ਵਿਦੇਸ਼ਾਂ ਦੇ ਵਿਗਿਆਨਕਾਂ ਨੇ ਲਭਿਆ ਕਿ 99 ਮਿਲੀਅਨ ਵਿਚੋਂ 7 ਲੋਕਾਂ ਦੀ ਮੌਤ ਇਸ ਵੈਕਸੀਨ ਨਾਲ ਖ਼ੂਨ ਵਿਚ ਇਕ ਗੰਢ ਬਣਨ ਕਾਰਨ ਹੋਈ ਹੈ। ਇਹ ਇਕ ਬਹੁਤ ਹੀ ਦੁਰਲਭ ਮਾਮਲਾ ਹੈ ਜੋ ਸਿਰਫ਼ 7 ਲੋਕਾਂ ਵਿਚ ਵੇਖਿਆ ਗਿਆ ਹੈ। ਇਸ ਲਈ ਐਸਟਰਾਜੈਨੇਕਾ ਤੇ ਸਰਵ ਇੰਡੀਆ ਨੇ ਅਦਾਲਤ ਤੋਂ ਮੁਆਫ਼ੀ ਮੰਗੀ ਤੇ ਉਨ੍ਹਾਂ ਨੂੰ ਭਾਰੀ ਜੁਰਮਾਨੇ ਵੀ ਲੱਗਣਗੇ।

ਇਸ ਖ਼ਬਰ ਨਾਲ ਭਾਰਤ ਵਿਚ ਡਰ ਇਸ ਲਈ ਫੈਲ ਗਿਆ ਹੈ ਕਿਉਂਕਿ ਭਾਰਤ ਵਿਚ ਜ਼ਿਆਦਾਤਰ ਇਸੇ ਕੰਪਨੀ ਵਲੋਂ ਬਣਾਈ ਗਈ ਵੈਕਸੀਨ ਹੀ ਲਗਾਈ ਗਈ ਸੀ। ਭਾਵੇਂ ਇਹ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੇ 7 ਲੋਕਾਂ ਨਾਲ ਇਹ ਮਾਮਲਾ ਹੋਇਆ ਹੈ, ਇਹ ਬਹੁਤ ਹੀ ਟਾਵਾਂ ਟਾਵਾਂ ਕੇਸ ਹੁੰਦਾ ਹੈ। ਇਕ ਆਮ ਇਨਸਾਨ ਦਾ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਮਰ ਜਾਣਾ ਜਾਂ ਸਮੁੰਦਰ ਵਿਚ ਡੁਬ ਕੇ ਮਾਰੇ ਜਾਣ ਦਾ ਡਰ ਹਰ ਮਨੁੱਖ ਨੂੰ ਡਰਾਈ ਰਖਦਾ ਹੈ। ਇਸੇ ਤਰ੍ਹਾਂ ਦਾ ਹੀ ਡਰ ਇਸ ਵੈਕਸੀਨ ਨਾਲ ਮਾਰੇ ਜਾਣ ਦਾ ਡਰ ਹੋ ਸਕਦਾ ਹੈ, ਨਾਲ-ਨਾਲ ਮਾਹਰ ਇਹ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵੈਕਸੀਨ ਲੱਗਣ ਦੇ ਬਹੁਤ ਘੱਟ ਸਮੇਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ।

ਪਰ ਭਾਰਤ ਵਿਚ ਡਰ ਕਿਉਂ ਹੈ, ਇਸ ਦਾ ਕਾਰਨ ਇਹ ਹੈ ਕਿ ਜੋ ਵੈਕਸੀਨ ਐਸਟਰਾਜੈਨੇਕਾ ਦੇ ਨਾਂ ਨਾਲ ਵਿਦੇਸ਼ਾਂ ਤੇ ਭਾਰਤ ਵਿਚ ਕੋਵਿਡਸ਼ੀਡ ਦੇ ਨਾਮ ਤੇ ਮਿਲ ਰਹੀ ਸੀ, ਉਹ ਸਾਡੀ ਹੀ ਇਕ ਭਾਰਤੀ  ਕੰਪਨੀ ਨੇ ਤਿਆਰ ਕੀਤੀ ਸੀ ਤੇ ਭਾਰਤੀ ਕੰਪਨੀਆਂ ਬਾਰੇ ਆਮ ਵਿਚਾਰ ਇਹੀ ਹੈ ਕਿ ਇਹ ਕੰਪਨੀਆਂ ਵਿਦੇਸ਼ਾਂ ਵਿਚ ਮਾਲ ਭੇਜਣ ਵੇਲੇ ਤਾਂ ਪਰਖ ਅਤੇ ਪੜਚੋਲ ਦੇ ਸਾਰੇ ਅਹਿਤਿਆਤੀ ਕਾਰਜ ਕਰਦੇ ਹਨ ਪਰ ਭਾਰਤੀਆਂ ਨੂੰ ਉਹੀ ਦਵਾਈ ਦੇਣ ਵੇਲੇ ਉਸ ਤਰ੍ਹਾਂ ਦੀ ਪਰਖ ਪੜਤਾਲ ਬਿਲਕੁਲ ਨਹੀਂ ਕਰਦੀਆਂ। ਅਸੀ ਵੇਖਦੇ ਆ ਰਹੇ ਹਾਂ ਕਿ ਜਿਹੜੀਆਂ ਭਾਰਤੀ ਕੰਪਨੀਆਂ ਜੋ ਸਮਾਨ ਵਿਦੇਸ਼ਾਂ ਵਿਚ ਭੇਜਦੀਆਂ ਹਨ ਉਥੇ ਉਨ੍ਹਾਂ ਦੇ ਮਿਆਰ ਨੂੰ ਕਾਬੂ ਰੱਖਣ ਲਈ ਬਹੁਤ ਸਖ਼ਤ ਨਿਗਰਾਨੀ ਕਰਦੀਆਂ ਹਨ ਭਾਰਤੀਆਂ ਨੂੰ ਉਹੀ ਸਮਾਨ ਦੇਣ ਲਗਿਆਂ ਉਹ ਸਾਧਵਾਨੀ ਨਹੀਂ ਵਰਤਦੀਆਂ।

ਐਮਡੀਐਸ ਦੇ ਐਵਰੈਸਟ ਮਸਾਲੇ ਤਕਰੀਬਨ ਹਰ ਘਰ ਵਿਚ ਵਰਤੇ ਜਾਂਦੇ ਹਨ। ਭਾਵੇਂ ਅਸੀ ਕਹਿੰਦੇ ਹਾਂ ਕਿ ਹਰ ਚੀਜ਼ ਘਰ ਦੀ ਹੋਣੀ ਚਾਹੀਦੀ ਹੈ ਪਰ ਫਿਰ ਲੋਕ ਸਵਾਦ ਲਈ ਇਕ ਚੁਟਕੀ ਇਨ੍ਹਾਂ ਮਸਾਲਿਆਂ ਦੀ ਪਾ ਦਿੰਦੇ ਹਨ ਤੇ ਸੁਆਦ ’ਚ ਬਦਲਾਅ ਆ ਜਾਂਦਾ ਹੈ। ਪਰ ਇਨ੍ਹਾਂ ਮਸਾਲਿਆਂ ਵਿਚ ਪ੍ਰੈਸਟੀਸਾਈਡਜ਼ ਪਾਇਆ ਗਿਆ ਹੁੰਦਾ ਹੈ ਜਿਸ ਨਾਲ ਸਾਨੂੰ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ  ਤੇ ਅਮਰੀਕਾ, ਅਸਟਰੇਲੀਆ ਅਤੇ ਹੋਰ ਦੇਸ਼ਾਂ ਵਲੋਂ ਇਨ੍ਹਾਂ ਨੂੰ ਭਾਰੀ ਤਾਦਾਦ ਵਿਚ ਵਾਪਸ ਭੇਜਿਆ ਜਾ ਰਿਹਾ ਹੈ। ਖਾਂਸੀ ਦੀਆਂ ਜਿਹੜੀਆਂ ਦਵਾਈਆਂ ਭਾਰਤ ਵਿਚ ਕੰਪਨੀਆਂ ਬਣਾਉਂਦੀਆਂ ਹਨ, ਉਨ੍ਹਾਂ ਉਤੇ ਮਿਆਦ ਨਹੀਂ ਲਿਖੀ ਜਾਂਦੀ ਤੇ ਉਹੀ ਦਵਾਈਆਂ ਜਦੋਂ ਵਿਦੇਸ਼ਾਂ ਵਿਚ ਜਾਂਦੀਆਂ ਹਨ ਤਾਂ ਉਹ ਫੜੀਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ।

ਹਾਲ ਹੀ ਵਿਚ ਪਤੰਜਲੀ ਦਾ ਮਾਮਲਾ ਵੇਖਿਆ ਗਿਆ। ਪਤੰਜਲੀ ਵਾਲੇ ਜਿਸ ਤਰ੍ਹਾਂ ਐਲਾਨ ਕਰਦੇ ਰਹੇ ਹਨ ਕਿ ਮੇਰੇ ਕੋਲ ਕੈਂਸਰ ਦਾ ਇਲਾਜ ਹੈ, ਮਾਹਵਾਰੀ ਬਾਰੇ ਵੀ ਉਨ੍ਹਾਂ ਨੇ ਅਜਿਹਾ ਦਾਅਵਾ ਹੀ ਕੀਤਾ ਸੀ। ਇਸ ਤਰ੍ਹਾਂ ਦੇ ਗੁਮਰਾਹੁਕੁਨ ਇਸ਼ਤਿਹਾਰ ਦਿਤੇ ਗਏ। ਇਸ ’ਤੇ ਸੁਪ੍ਰੀਮ ਕੋਰਟ ਨੇ ਝਾੜ ਤਾਂ ਪਾਈ ਹੀ, ਨਾਲ ਹੀ ਲਾਇਸੈਂਸੀ ਅਥਾਰਿਟੀ ਨੇ ਵੀ ਝਾੜਿਆ ਕਿ ਤੁਸੀ ਅਪਣਾ ਕੰਮ ਕਿਉਂ ਨਹੀਂ ਕਰਦੇ? ਇਸੇ ਕਾਰਨ ਭਾਰਤ ਵਿਚ ਜੋ ਅਪਣੇ ਸਿਸਟਮ ਪ੍ਰਤੀ ਅਵਿਸ਼ਵਾਸ ਹੈ, ਉਸ ਨਾਲ ਘਬਰਾਹਟ ਹਰ ਥਾਂ ਫੈਲੀ ਹੋਈ ਹੈ  ਕਿਉਂਕਿ ਅੱਜ ਇਕ ਆਮ ਭਾਰਤੀ ਇਹ ਵਿਸ਼ਵਾਸ ਨਹੀਂ ਕਰਦਾ ਕਿ ਜਿਸ ਤਰ੍ਹਾਂ ਵਿਦੇਸ਼ਾਂ ਵਿਚ ਮਿਆਰ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਉਹ ਭਾਰਤ ਵਿਚ ਨਹੀਂ ਕੀਤੀਆਂ ਜਾਂਦੀਆਂ?

ਅਜੇ ਤਾਂ ਐਸਟਰਾਜੈਨੇਕਾ ਦੇ ਨਾਮ ਤੋਂ ਇਨ੍ਹਾਂ ਨੂੰ ਬਦਨਾਮੀ ਮਿਲ ਰਹੀ ਹੈ ਪਰ ਜੇ ਅਸੀ ਸਾਰੇ ਇੰਡੀਆ ਦੀ ਗੱਲ ਕਰੀਏ ਤਾਂ ਸਾਡੀ ਹਰ ਵੈਕਸੀਨ ਭਾਵੇਂ ਉਹ ਟੈਟਨੈਸ ਦੀ ਹੋਵੇ ਜਾਂ ਬੱਚੇ ਨੂੰ ਪੈਦਾ ਹੁੰਦੇ ਹੀ ਜੋ ਵੈਕਸੀਨ ਮਿਲਦੀ ਹੈ, ਉਹ ਇਸੇ ਕੰਪਨੀ ਤੋਂ ਆਉਂਦੀ ਹੈ। ਪਰ ਫਿਰ ਵੀ ਸਾਡੇ ਦਿਮਾਗ਼ ਵਿਚ ਬੇਵਿਸ਼ਵਾਸੀ ਨੂੰ ਜਨਮ ਲੈਣ ਵਿਚ ਸਮਾਂ ਨਹੀਂ ਲਗਦਾ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਸਿਸਟਮ ਨਿਗਰਾਨੀ ਠੀਕ ਤਰ੍ਹਾਂ ਨਹੀਂ ਕਰਦਾ। ਇਕ ਸਮਾਂ ਹੁੰਦਾ ਸੀ ਕਿ ਨਾਹਰਾ ਚਲਦਾ ਸੀ ਕਿ ‘ਜਾਗੋ ਗ੍ਰਾਹਕ ਜਾਗੋ’ ਪਰ ਅੱਜ ਲੋੜ ਹੈ ਕਿ ਸਾਨੂੰ ਸਿਸਟਮ ਨੂੰ ਜਗਾਉਣਾ ਪਵੇਗਾ ਕਿ ‘ਜਾਗੋ ਸਿਸਟਮ ਜਾਗੋ’ ਤੇ ਅਪਣਾ ਕੰਮ ਕਰੋ ਤੇ ਜਿਸ ਸਤਰਕਤਾ ਨਾਲ ਵਿਦੇਸ਼ਾਂ ਵਿਚ ਅਪਣਾ ਸਮਾਨ ਭੇਜਿਆ ਜਾਂਦਾ ਹੈ, ਉਸੇ ਸਤਰਕਤਾ ਤੇ ਮਿਆਰ ਨੂੰ ਬਰਕਰਾਰ ਰੱਖਣ ਦੀ ਲਲਕ ਭਾਰਤੀ ਨਾਗਰਿਕਾਂ ਵਿਚ ਵੀ ਜਾਗੇ।                         -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement