ਥੋੜਾ-ਥੋੜਾ ਕਰ ਕੇ ਤੇ ਕਈ ਮਹੀਨੇ ਜੋੜ ਕੇ ਕੁੱਝ ਪੈਸੇ ਭੇਜ ਰਹੀ ਹਾਂ ਤਾਕਿ ਉੱਚਾ ਦਰ ਛੇਤੀ ਚਾਲੂ ਹੋਵ
Published : Mar 4, 2019, 9:08 am IST
Updated : Mar 4, 2019, 10:22 am IST
SHARE ARTICLE
Ucha Dera Babe Nanaka Da
Ucha Dera Babe Nanaka Da

ਖਾਂਦਾ ਪੀਂਦਾ ਸਿੱਖ ਤਾਂ ਬਾਬੇ ਨਾਨਕ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦਾ

ਉੱਚਾ ਦਰ ਬਾਬੇ ਨਾਨਕ ਦਾ' ਵਾਸਤੇ ਹੁੰਦੀਆਂ ਅਪੀਲਾਂ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਅਖੌਤੀ ਬਾਬਿਆਂ ਨੂੰ ਚਾਹੇ ਜਿੰਨਾ ਮਰਜ਼ੀ ਪੈਸਾ ਦੇ ਦਿਤਾ ਜਾਵੇ ਪਰ ਕਿਸੇ ਚੰਗੇ ਕੰਮ ਲਈ ਪੈਸਾ ਕਢਣਾ ਸਿੱਖਾਂ ਲਈ ਬਹੁਤ ਔਖਾ ਹੋ ਗਿਆ ਹੈ। ਜਦੋਂ ਕਿਸੇ ਨੂੰ 'ਉੱਚਾ ਦਰ ਬਾਬੇ ਨਾਨਕ ਦਾ' ਵਾਸਤੇ ਪੈਸਾ ਭੇਜਣ ਲਈ ਕਹੋ ਤਾਂ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਜਦੋਂ ਤੁਹਾਡੀਆਂ ਵਾਰ-ਵਾਰ ਦੀਆਂ ਅਪੀਲਾਂ ਪੜ੍ਹਦੇ ਹਾਂ ਤਾਂ ਸੋਚਦੀ ਹਾਂ ਕਾਸ਼ ਅਸੀ ਵੀ ਕੋਈ ਨੌਕਰੀ ਕਰਦੇ ਹੁੰਦੇ।

ਮੇਰੇ ਪਤੀ ਕਹਿਣ ਨੂੰ ਤਾਂ ਠੇਕੇ ਉਤੇ ਅਧਾਰਤ ਸਰਕਾਰੀ ਨੌਕਰੀ ਕਰਦੇ ਹਨ ਪਰ ਤਨਖ਼ਾਹਾਂ ਪੂਰੀਆਂ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਹੀ ਬਹੁਤ ਮੁਸ਼ਕਲ ਨਾਲ ਚਲਦਾ ਹੈ। ਫਿਰ ਵੀ ਮੈਂ ਥੋੜੇ-ਥੋੜੇ ਕਰ ਕੇ ਕਾਫ਼ੀ ਸਮੇਂ ਤੋਂ ਪੈਸੇ ਜਮ੍ਹਾਂ ਕਰ ਰਹੀ ਸੀ ਤਾਕਿ ਮੇਰਾ ਵੀ ਥੋੜਾ-ਥੋੜਾ ਹਿੱਸਾ ਪੈਦਾ ਰਹੇ। ਸੋ ਭੇਜ ਰਹੀ ਹਾਂ ਤਾਕਿ ਜਲਦ ਤੋਂ ਜਲਦ ਸ਼ੁਰੂ ਕਰ ਕੇ ਗ਼ਰੀਬਾਂ ਦੀ ਬਾਂਹ ਫੜੀ ਜਾ ਸਕੇ ਤੇ ਸੱਚਾ ਤੇ ਸੁੱਚਾ ਉਪਦੇਸ਼ ਲੋਕਾਂ ਤਕ ਪਹੁੰਚ ਸਕੇ।

 ਸਪੋਕਸਮੈਨ ਦੀ ਗੱਲ ਕਰੀਏ ਤਾਂ ਉਹ ਤਾਂ ਹਰ ਦਰਦ ਦੀ ਦਵਾ ਹੈ। ਹਰ ਗੱਲ ਦਾ ਜਵਾਬ ਸਪੋਕਸਮੈਨ ਵਿਚ ਛਪਣ ਵਾਲੇ ਲੇਖਾਂ ਤੋਂ ਮਿਲ ਜਾਂਦਾ ਹੈ। ਸੋ ਇਸੇ ਤਰ੍ਹਾਂ ਡਟੇ ਰਹੋ। ਪ੍ਰਮਾਤਮਾ ਤੁਹਾਡੀ ਜੋੜੀ ਨੂੰ ਲੰਮੀ ਉਮਰ ਬਖ਼ਸ਼ੇ ਤਾਕਿ ਇਹ ਕਾਰਜ ਨਿਰੰਤਰ ਚਲਦੇ ਰਹਿਣ। ਨਿਮਰਤ ਕੌਰ ਦੀ ਸੰਪਾਦਕੀ ਦਾ ਤਾਂ ਜਵਾਬ ਹੀ ਕੋਈ ਨਹੀਂ। ਕਾਸ਼ ਮੈਂ ਵੀ ਆਪ ਦੀ ਬੇਟੀ ਹੁੰਦੀ। 

-ਸਤਿੰਦਰ ਪਾਲ ਕੌਰ, ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ।
 ਸੰਪਰਕ : 95017-99492

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement