ਦਲਿਤ-ਵਿਰੋਧੀ ਕਰ ਕੇ ਜਾਣੇ ਜਾਂਦੇ ਖ਼ੇਮੇ ਵਿਚੋਂ ਬਣਿਆ ਪਹਿਲਾ ਰਾਸ਼ਟਰਪਤੀ ਕੋਵਿੰਦ
Published : Jul 24, 2017, 3:39 pm IST
Updated : Apr 4, 2018, 3:02 pm IST
SHARE ARTICLE
Kovind
Kovind

ਇਸ ਹਫ਼ਤੇ ਭਾਰਤ ਵਿਚ ਦੋ ਪੁਰਾਣੀਆਂ ਚਲਦੀਆਂ ਆ ਰਹੀਆਂ ਪ੍ਰਥਾਵਾਂ ਵਿਚ ਇਕ ਵੱਡੀ ਤਬਦੀਲੀ ਆਈ ਹੈ। ਦੇਸ਼ ਦੇ ਰਾਸ਼ਟਰਪਤੀ ਅਹੁਦੇ ਲਈ ਭਾਜਪਾ ਵਲੋਂ ਖੜਾ ਕੀਤਾ ਗਿਆ ਇਕ ਦਲਿਤ...

ਇਸ ਹਫ਼ਤੇ ਭਾਰਤ ਵਿਚ ਦੋ ਪੁਰਾਣੀਆਂ ਚਲਦੀਆਂ ਆ ਰਹੀਆਂ ਪ੍ਰਥਾਵਾਂ ਵਿਚ ਇਕ ਵੱਡੀ ਤਬਦੀਲੀ ਆਈ ਹੈ। ਦੇਸ਼ ਦੇ ਰਾਸ਼ਟਰਪਤੀ ਅਹੁਦੇ ਲਈ ਭਾਜਪਾ ਵਲੋਂ ਖੜਾ ਕੀਤਾ ਗਿਆ ਇਕ ਦਲਿਤ ਉਮੀਦਵਾਰ ਚੁਣਿਆ ਗਿਆ ਅਤੇ ਕ੍ਰਿਕਟ ਹੁਣ ਸਿਰਫ਼ ਮਰਦਾਂ ਦੀ ਖੇਡ ਨਹੀਂ ਰਹੀ। ਸਾਡੇ ਪੰਜਾਬ ਦੀ ਹਰਮਨਪ੍ਰੀਤ ਕੌਰ ਨੇ ਵਿਸ਼ਵ ਕੱਪ ਸੈਮੀਫ਼ਾਈਨਲ ਵਿਚ ਇਕ ਸ਼ਾਨਦਾਰ ਸਕੋਰ (176 ਦੌੜਾਂ ਦਾ) ਖੜਾ ਕਰ ਕੇ ਭਾਰਤ ਨੂੰ ਫ਼ਾਈਨਲ ਵਿਚ ਪਹੁੰਚਾ ਕੇ ਔਰਤਾਂ ਦੇ ਪੁਰਾਣੇ ਕਮਜ਼ੋਰ ਅਕਸ ਨੂੰ ਬਦਲ ਕੇ ਰੱਖ ਦਿਤਾ ਹੈ।
ਰਾਸ਼ਟਰਪਤੀ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੋਵੇਂ ਉਨ੍ਹਾਂ ਨਾਗਰਿਕਾਂ ਦੇ ਪ੍ਰਤੀਕ ਹਨ ਜਿਨ੍ਹਾਂ ਨੂੰ ਸਦੀਆਂ ਤੋਂ ਹੀ ਸਮਾਜ ਵਿਚ ਕਮਜ਼ੋਰ ਹੋਣ ਦਾ ਤਾਹਨਾ ਮਾਰਿਆ ਜਾਂਦਾ ਰਿਹਾ ਹੈ। ਭਾਵੇਂ ਰਾਸ਼ਟਰਪਤੀ ਕੋਵਿੰਦ ਪਹਿਲੇ ਦਲਿਤ ਰਾਸ਼ਟਰਪਤੀ ਨਹੀਂ ਪਰ ਉਨ੍ਹਾਂ ਨੂੰ ਭਾਜਪਾ ਵਲੋਂ ਉਮੀਦਵਾਰ ਬਣਾਇਆ ਜਾਣਾ ਇਕ ਵੱਡਾ ਕਦਮ ਜ਼ਰੂਰ ਆਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਦੇਸ਼ ਭਰ ਵਿਚ ਦਲਿਤਾਂ ਨਾਲ ਅਤਿਆਚਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਭਾਜਪਾ ਵਲੋਂ ਅਪਣੇ ਦਲਿਤ ਵਿਰੋਧੀ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਵਲ ਇਹ ਇਕ ਠੋਸ ਕਦਮ ਹੈ। ਅਮਿਤ ਸ਼ਾਹ ਵੀ ਰਾਜਸਥਾਨ ਵਿਚ ਅਪਣੇ ਦਲਿਤ ਵਰਕਰ ਦੇ ਘਰ ਖਾਣਾ ਖਾਣ ਲਈ ਗਏ। ਭਾਜਪਾ ਦਲਿਤ ਵਰਗ ਨੂੰ ਅਪਣਾ ਹੀ ਹਿੱਸਾ ਆਖਦੀ ਜ਼ਰੂਰ ਹੈ ਪਰ ਦਲਿਤ ਵਰਗ, ਹਿੰਦੂ ਧਰਮ ਅਤੇ ਖ਼ਾਸ ਕਰ ਕੇ ਭਾਜਪਾ ਤੋਂ ਦੁਖੀ ਹੋ ਕੇ ਬੌਧ ਧਰਮ ਨੂੰ ਅਪਣਾ ਰਿਹਾ ਹੈ। ਕੀ ਰਾਸ਼ਟਰਪਤੀ ਕੋਵਿੰਦ ਦਲਿਤਾਂ ਦੇ ਹੱਕਾਂ ਦੀ ਰਾਖੀ ਕਰ ਸਕਣਗੇ? ਕੀ ਉਹ ਉਥੇ ਜਿੱਤ ਸਕਣਗੇ ਜਿਥੇ ਡਾ. ਭੀਮ ਰਾਉ ਅੰਬੇਦਕਰ ਅਤੇ ਕੇ.ਆਰ. ਨਾਰਾਇਣਨ ਹਾਰ ਗਏ ਸਨ? ਕੀ ਰਾਸ਼ਟਰਪਤੀ ਕੋਵਿੰਦ ਭਾਜਪਾ ਅਤੇ ਆਰ.ਐਸ.ਐਸ. ਦੇ ਹੱਕਾਂ ਦੀ ਰਾਖੀ ਕਰਨਗੇ ਜਾਂ ਇਹ ਸਿਰਫ਼ ਉਨ੍ਹਾਂ ਦੀ ਨਿਜੀ ਜਿੱਤ ਬਣ ਕੇ ਰਹਿ ਜਾਵੇਗੀ? ਰਾਸ਼ਟਰਪਤੀ ਦੇ ਅਹੁਦੇ ਉਤੇ ਬੈਠ ਕੇ ਉਨ੍ਹਾਂ ਨੂੰ ਅਪਣੇ ਭਾਜਪਾਈ ਹੋਣ ਨੂੰ ਭੁੱਲ ਕੇ, ਭਾਰਤ ਦੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰਨੀ ਪਵੇਗੀ।
ਦੂਜੇ ਪਾਸੇ ਔਰਤਾਂ ਦੀ ਕ੍ਰਿਕਟ ਟੀਮ ਨੇ ਸਦੀਆਂ ਤੋਂ ਆਦਮੀਆਂ ਦੇ ਅਖਾੜੇ ਵਿਚ ਠੋਸ ਕਦਮ ਰੱਖੇ ਹਨ। ਪਰ ਉਹੀ ਗੱਲ ਕਿ ਇਸ ਨਾਲ ਭਾਰਤੀ ਔਰਤਾਂ ਦਾ ਰੁਤਬਾ ਕਿੰਨਾ ਬਦਲੇਗਾ? ਇਹ ਵੀ ਇਨ੍ਹਾਂ ਗਿਆਰਾਂ ਖਿਡਾਰਨਾਂ ਦੀ ਅਪਣੀ ਤਾਕਤ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀਆਂ ਕੋਸ਼ਿਸ਼ਾਂ ਹਨ ਪਰ ਪੀ.ਟੀ. ਊਸ਼ਾ ਤੋਂ ਬਾਅਦ ਕਿੰਨੀਆਂ ਕੁ ਔਰਤਾਂ, ਅਪਣੇ ਬਲਬੂਤੇ ਤੇ ਅੱਗੇ ਆਈਆਂ ਹਨ? ਮੇਰੀ ਕਾਮ, ਸਾਨਿਆ ਮਿਰਜ਼ਾ, ਸਾਇਨਾ ਨੇਹਵਾਲ, ਫੋਗਟ ਭੈਣਾਂ ਇਨ੍ਹਾਂ 11 ਤੋਂ ਪਹਿਲਾਂ ਖੇਡ ਦੇ ਮੈਦਾਨ ਵਿਚ ਚਮਕ ਰਹੀਆਂ ਹਨ ਪਰ ਇਹ ਉਨ੍ਹਾਂ ਦੇ ਪ੍ਰਵਾਰਾਂ ਦੀ ਨਿਜੀ ਲੜਾਈ ਅਤੇ ਜਿੱਤ ਦੀ ਕਹਾਣੀ ਹੀ ਬਣ ਕੇ ਰਹਿ ਜਾਂਦੀ ਹੈ। ਅਜੇ ਵੀ ਕ੍ਰਿਕਟ ਦੀ ਖੇਡ ਦੇ ਰੱਬ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਹੀ ਹੈ। ਬਾਕੀ ਸਭਨਾਂ ਲਈ ਸਰਕਾਰਾਂ ਅਤੇ ਸਮਾਜ ਅਪਣੀ ਪੁਰਾਣੀ ਸੋਚ ਤੇ ਹੀ ਖੜੇ ਹਨ।
ਸਿਆਸਤ ਅਤੇ ਖੇਡ ਵਿਚ ਇਹ ਦੋਵੇਂ ਬਦਲਾਅ, ਅੱਗੇ ਵਲ ਪੁੱਟੇ ਗਏ ਕਦਮ ਜ਼ਰੂਰ ਹਨ ਪਰ ਉਨ੍ਹਾਂ ਦਾ ਫ਼ਾਇਦਾ ਸਮਾਜ ਨੂੰ ਬਰਾਬਰੀ ਦੇ ਟੀਚੇ ਤਕ ਪਹੁੰਚਾਉਣ ਵਿਚ ਕਿੰਨਾ ਅਸਰਦਾਰ ਹੋਵੇਗਾ, ਇਸ ਬਾਰੇ ਉਮੀਦ ਜ਼ਰੂਰ ਬੱਝੀ ਹੈ ਪਰ ਬਦਲਾਅ ਦੀ ਰਫ਼ਤਾਰ ਬਹੁਤ ਧੀਮੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement