
ਖ਼ੈਰ, ਹਵਾਈ ਫ਼ੌਜ, ਜਿਨ੍ਹਾਂ ਮਿਰਾਜ ਜਹਾਜ਼ਾਂ ਰਾਹੀਂ ਹਮਲਾ ਕਰ ਕੇ ਆਈ ਸੀ ਉਨ੍ਹਾਂ ਵਿਚ ਤਸਵੀਰਾਂ ਖਿੱਚਣ ਦੀ ਸਮਰੱਥਾ ਵੀ ਸੀ ਪਰ ਉਹ ਤਸਵੀਰਾਂ ਲੈ ਨਾ ਸਕੇ। ਉਪਗ੍ਰਹਿ ਤੋਂ...
ਖ਼ੈਰ, ਹਵਾਈ ਫ਼ੌਜ, ਜਿਨ੍ਹਾਂ ਮਿਰਾਜ ਜਹਾਜ਼ਾਂ ਰਾਹੀਂ ਹਮਲਾ ਕਰ ਕੇ ਆਈ ਸੀ ਉਨ੍ਹਾਂ ਵਿਚ ਤਸਵੀਰਾਂ ਖਿੱਚਣ ਦੀ ਸਮਰੱਥਾ ਵੀ ਸੀ ਪਰ ਉਹ ਤਸਵੀਰਾਂ ਲੈ ਨਾ ਸਕੇ। ਉਪਗ੍ਰਹਿ ਤੋਂ ਤਸਵੀਰਾਂ ਦੀ ਉਡੀਕ ਚਲ ਰਹੀ ਹੈ ਜਿਸ ਬਾਰੇ ਇਕ ਕੌਮਾਂਤਰੀ ਸੰਸਥਾ ਨੇ ਆਖਿਆ ਹੈ ਕਿ ਹਮਲੇ ਦਾ ਸਬੂਤ ਸਾਫ਼ ਹੈ ਪਰ ਕਿਸੇ ਦੇ ਮਾਰੇ ਜਾਣ ਦਾ ਕੋਈ ਸਬੂਤ ਨਹੀਂ ਮਿਲਦਾ। ਕੌਮਾਂਤਰੀ ਮੀਡੀਆ ਵਲੋਂ ਪਾਕਿਸਤਾਨ ਦੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਤੋਂ ਬਾਅਦ ਵੀ ਇਹੀ ਆਖਿਆ ਗਿਆ ਹੈ ਕਿ ਕਿਸੇ ਦੀ ਜਾਨ ਨਹੀਂ ਗਈ ਸੀ।
ਬਾਲਾਕੋਟ 'ਚ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਕੀ ਸੱਭ ਤੋਂ ਵੱਡਾ ਨੁਕਸਾਨ ਜੈਸ਼ ਦਾ ਹੋਇਆ ਜਾਂ ਭਾਰਤ ਦਾ? ਇਹ ਸਵਾਲ ਅੱਜ ਪੁਛਣਾ ਲਾਜ਼ਮੀ ਬਣ ਗਿਆ ਹੈ ਕਿਉਂਕਿ ਇਸ ਤੋਂ ਬਾਅਦ ਜੋ ਸੁਰਾਂ ਦੇਸ਼ ਅੰਦਰ ਸੁਣਾਈ ਦੇ ਰਹੀਆਂ ਹਨ ਉਹ ਭਾਰਤ ਦੀ ਸੋਚ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ। ਭਾਰਤ ਵਿਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਹਨ, ਕੀ ਉਹ ਭਾਰਤ ਵਾਸਤੇ ਚੰਗੀਆਂ ਹਨ? ਕੀ ਉਹ ਇਕ ਸੁਨਹਿਰੇ ਕਲ੍ਹ ਵਲ ਲੈ ਕੇ ਜਾਣਗੀਆਂ।
Amit Shah and Rajnath Singhਬਾਲਾਕੋਟ ਦੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਕ ਸੁਰ ਵਿਚ ਨਹੀਂ ਬੋਲ ਪਾ ਰਹੀ ਜਾਂ ਸ਼ਾਇਦ ਬੋਲਣਾ ਹੀ ਨਹੀਂ ਚਾਹੁੰਦੀ। ਹਵਾਈ ਫ਼ੌਜ ਮੁਖੀ ਆਖਦੇ ਹਨ ਕਿ ਉਨ੍ਹਾਂ ਦਾ ਕੰਮ ਹਮਲਾ ਕਰਨਾ ਸੀ ਨਾਕਿ ਲਾਸ਼ਾਂ ਗਿਣਨਾ ਅਤੇ ਉਨ੍ਹਾਂ ਲਈ ਇਕ ਨਿਸ਼ਾਨਾ ਮਿਥਿਆ ਗਿਆ ਸੀ। ਨਿਸ਼ਾਨਾ ਦੇਣਾ ਖ਼ੁਫ਼ੀਆ ਏਜੰਸੀਆਂ ਦਾ ਕੰਮ ਹੈ। ਉਹੀ ਖ਼ੁਫ਼ੀਆ ਏਜੰਸੀਆਂ ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ 300 ਕਿਲੋਗ੍ਰਾਮ ਆਰ.ਡੀ.ਐਕਸ. ਇਕ ਗੱਡੀ ਵਿਚ ਕਿਸ ਤਰ੍ਹਾਂ ਇਕੱਠਾ ਹੋ ਗਿਆ? ਖ਼ੈਰ, ਹਵਾਈ ਫ਼ੌਜ, ਜਿਨ੍ਹਾਂ ਮਿਰਾਜ ਜਹਾਜ਼ਾਂ ਰਾਹੀਂ ਹਮਲਾ ਕਰ ਕੇ ਆਈ ਸੀ ਉਨ੍ਹਾਂ ਵਿਚ ਤਸਵੀਰਾਂ ਖਿੱਚਣ ਦੀ ਸਮਰੱਥਾ ਵੀ ਸੀ ਪਰ ਉਹ ਤਸਵੀਰਾਂ ਲੈ ਨਾ ਸਕੇ। ਉਪਗ੍ਰਹਿ ਤੋਂ ਤਸਵੀਰਾਂ ਦੀ ਉਡੀਕ ਚਲ ਰਹੀ ਹੈ ਜਿਸ ਬਾਰੇ ਇਕ ਕੌਮਾਂਤਰੀ ਸੰਸਥਾ ਨੇ ਆਖਿਆ ਹੈ ਕਿ ਹਮਲੇ ਦਾ ਸਬੂਤ ਸਾਫ਼ ਹੈ ਪਰ ਕਿਸੇ ਦੇ ਮਾਰੇ ਜਾਣ ਦਾ ਕੋਈ ਸਬੂਤ ਨਹੀਂ ਮਿਲਦਾ। ਕੌਮਾਂਤਰੀ ਮੀਡੀਆ ਵਲੋਂ ਪਾਕਿਸਤਾਨ ਦੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਤੋਂ ਬਾਅਦ ਵੀ ਇਹੀ ਆਖਿਆ ਗਿਆ ਹੈ ਕਿ ਕਿਸੇ ਦੀ ਜਾਨ ਨਹੀਂ ਗਈ ਸੀ।
ਫਿਰ ਭਾਜਪਾ ਦੇ ਆਗੂ ਕਦੇ 350 ਅਤੇ ਕਦੇ 250 ਦਾ ਅੰਕੜਾ ਕਿਉਂ ਦੇ ਰਹੇ ਹਨ? ਪ੍ਰਧਾਨ ਮੰਤਰੀ ਵਲੋਂ ਪਿਛਲੇ ਸਾਲਾਂ ਤੋਂ ਅਪਣੀ ਸਰਹੱਦ ਉਤੇ ਪਾਕਿਸਤਾਨ ਵਲੋਂ ਕੀਤੇ ਵਾਰ ਦੀ ਚੁਭਣ ਦੀ ਗੱਲ ਕਰਦੇ ਕਰਦੇ ਅਪਣੀ 'ਚੁਣ ਚੁਣ ਕੇ ਮਾਰਨ ਦੀ ਫ਼ਿਤਰਤ' ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਕੋਈ ਸਰਕਾਰੀ ਅੰਕੜਾ ਨਹੀਂ ਦਿਤਾ ਜਾ ਰਿਹਾ। ਭਾਜਪਾ ਦੇ ਪਛਮੀ ਬੰਗਾਲ ਤੋਂ ਆਗੂ ਐਸ.ਐਸ. ਆਹਲੂਵਾਲੀਆ ਆਖਦੇ ਹਨ ਕਿ ਹਮਲਾ ਹਵਾਈ ਕੇਵਲ ਵਾਰ ਕਰਨ ਦੇ ਮਨਸੂਬੇ ਨਾਲ ਸੀ, ਮਾਰਨ ਦੇ ਮਨਸੂਬੇ ਨਾਲ ਨਹੀਂ।
Imran Khan
ਏਨੀਆਂ ਵੱਖ ਵੱਖ ਸੁਰਾਂ ਨੂੰ ਸੁਣਦੇ ਹੋਏ ਵਿਰੋਧੀ ਧਿਰ ਵਲੋਂ ਸਵਾਲ ਪੁਛਣਾ ਲਾਜ਼ਮੀ ਹੈ ਕਿ ਆਖ਼ਰ ਕੀ ਖਟਿਆ ਇਸ ਵਾਰ ਤੋਂ? ਤੁਸੀ ਚਾਹੁੰਦੇ ਕੀ ਸੀ ਅਤੇ ਕਰ ਕੀ ਆਏ ਹੋ? ਪ੍ਰਧਾਨ ਮੰਤਰੀ ਆਖਦੇ ਹਨ ਕਿ ਇਹ ਮੇਰੀ ਰਣਨੀਤੀ ਦਾ ਅਸਰ ਹੈ ਅਤੇ ਜੇ ਮੈਂ ਵਾਰ ਨਾ ਕਰਨ ਦਾ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਤਾਂ ਹੁਣ ਵਾਰ ਕਰਨ ਦਾ ਸਿਹਰਾ ਵੀ ਮੇਰੇ ਸਿਰ ਹੀ ਬਝਣਾ ਚਾਹੀਦਾ ਹੈ। ਪਹਿਲਾਂ ਤਾਂ ਉਹ ਆਖ ਰਹੇ ਸਨ ਕਿ ਉਨ੍ਹਾਂ ਫ਼ੌਜੀ ਬਲਾਂ ਨੂੰ ਖੁੱਲ੍ਹੀ ਆਜ਼ਾਦੀ ਦੇ ਦਿਤੀ ਹੈ, ਉਹ ਜਿਸ ਤਰ੍ਹਾਂ ਚਾਹੁਣ, ਵਾਰ ਕਰ ਲੈਣ ਪਰ ਫ਼ੌਜ ਨੂੰ ਸਾਰੇ ਫ਼ੈਸਲੇ ਲੈਣ ਦੇ ਪੂਰੇ ਅਧਿਕਾਰ ਦੇਣ ਮਗਰੋਂ, ਹੁਣ ਉਹ ਖ਼ੁਦ ਇਸ ਦਾ 'ਸਿਹਰਾ' ਲੈਣ ਦਾ ਦਾਅਵਾ ਕਰ ਕੇ, ਫ਼ੌਜ ਦਾ ਹੱਕ ਨਹੀਂ ਮਾਰ ਰਹੇ?
S. S. Ahluwaliaਇਹ ਜੋ ਵੱਖ ਵੱਖ ਬਿਆਨ ਆ ਰਹੇ ਹਨ, ਇਨ੍ਹਾਂ ਦਾ ਨਾ ਸਿਰਫ਼ ਚੋਣਾਂ ਉਤੇ ਹੀ ਅਸਰ ਪਵੇਗਾ ਬਲਕਿ ਭਾਰਤ ਦੀ ਬਣਤਰ ਉਤੇ ਵੀ ਅਸਰ ਪੈਣ ਵਾਲਾ ਹੈ। ਅੱਜ ਸਾਡੇ ਬਿਆਨਾਂ ਵਿਚ ਅਤੇ ਪਾਕਿਸਤਾਨੀ ਲੀਡਰਾਂ ਦੇ ਬਿਆਨਾਂ ਵਿਚ ਕਿੰਨਾ ਫ਼ਰਕ ਹੈ? ਜੋ ਭਾਸ਼ਾ ਸਾਡੇ ਆਗੂ ਕਦੇ ਬੋਲਦੇ ਸਨ, ਅੱਜ ਉਹੀ ਭਾਸ਼ਾ ਇਮਰਾਨ ਖ਼ਾਨ ਬੋਲ ਰਿਹਾ ਹੈ।
ਇਹ ਹਾਦਸਾ ਭਾਰਤ ਵਾਸਤੇ ਇਕ ਬਹੁਤ ਮਾੜੇ ਸਮੇਂ 'ਤੇ ਵਾਪਰਿਆ ਹੈ। ਪੁਲਵਾਮਾ ਹਮਲਾ, ਭਾਰਤ ਦੀ ਕਮਜ਼ੋਰੀ ਦਾ ਸਬੂਤ ਹੈ ਜਿਥੇ ਕਸ਼ਮੀਰ ਵਿਚ ਰਹਿੰਦੇ ਨੌਜੁਆਨ ਅੱਜ ਅਪਣੀ ਹੀ ਸਰਕਾਰ ਵਿਰੁਧ ਜੇਹਾਦ ਕਰ ਰਹੇ ਹਨ ਅਤੇ ਸਿਆਸਤਦਾਨਾਂ ਦੀ ਇਹ ਸ਼ਬਦੀ ਜੰਗ ਹੁਣ ਪੁਲਵਾਮਾ ਤੋਂ ਵੀ ਘਾਤਕ ਸਾਬਤ ਹੋਣ ਵਾਲੀ ਹੈ। ਅੱਜ ਭਾਰਤ ਨਾ ਸਿਰਫ਼ ਪਾਕਿਸਤਾਨੀ ਫ਼ੌਜ/ਅਤਿਵਾਦੀ ਘਟਨਾ ਦੇ ਨਾਸਮਝ ਪਲਟਵਾਰ ਤੋਂ ਖ਼ਤਰੇ ਵਿਚ ਹੈ, ਬਲਕਿ ਅਪਣੇ ਅੰਦਰ ਦੀ ਫੁੱਟ ਕਾਰਨ ਵੀ ਨੁਕਸਾਨ ਵਿਚ ਰਹਿ ਸਕਦਾ ਹੈ। ਮੁਸਲਮਾਨ ਬੱਚਿਆਂ ਨੂੰ ਸਕੂਲਾਂ ਵਿਚ ਦੂਜੇ ਛੋਟੇ ਬੱਚਿਆਂ ਵਲੋਂ ਪਾਕਿਸਤਾਨ ਜਾਣ ਨੂੰ ਆਖਿਆ ਗਿਆ। ਜਦੋਂ ਬੱਚਿਆਂ ਦੇ ਮਾਸੂਮ ਦਿਲਾਂ ਵਿਚ ਨਫ਼ਰਤ ਦੇ ਬੀਜਾਂ ਨੂੰ ਬੀਜ ਦਿਤਾ ਜਾਵੇ ਤਾਂ ਸਮਝ ਲਉ ਆਉਣ ਵਾਲਾ ਸਮਾਂ ਵਿਕਾਸ ਦਾ ਨਹੀਂ, ਬਲਕਿ ਤਬਾਹੀ ਵਲ ਜਾ ਰਿਹਾ ਹੈ। ਆਈ.ਐਸ.ਆਈ.ਐਸ. ਨੇ ਇਸੇ ਤਰ੍ਹਾਂ ਜੇਹਾਦ ਵਾਸਤੇ ਬੱਚਿਆਂ ਨੂੰ ਤਿਆਰ ਕੀਤਾ ਸੀ ਅਤੇ ਅੱਜ ਸਾਡੀ ਭਾਰਤੀ ਸਿਆਸਤ ਨੇ ਬੱਚਿਆਂ ਵਿਚ ਇਹ ਸੋਚ ਪਾ ਕੇ ਭਾਰਤ ਦੇ ਆਉਣ ਵਾਲੇ ਕੱਲ੍ਹ ਨੂੰ ਅਪਣੀ ਚੋਣ ਜਿੱਤਣ ਵਾਸਤੇ ਇਸਤੇਮਾਲ ਕੀਤਾ ਹੈ। ਪ੍ਰਧਾਨ ਮੰਤਰੀ ਦੀ ਜੰਗਜੂ ਭਾਸ਼ਾ ਦਾ ਅਸਰ ਨੌਜੁਆਨ ਮਾਸੂਮ ਦਿਮਾਗ਼ਾਂ ਉਤੇ ਵੀ ਹੋਵੇਗਾ ਅਤੇ ਇਸ ਦਾ ਜਵਾਬ ਸਿਰਫਿਰੇ ਸਰਹੱਦਾਂ ਤੋਂ ਪਾਰ ਵੀ ਦੇਣ ਦੀ ਸੋਚਣਗੇ। ਭਾਰਤ ਦਾ ਕੱਲ੍ਹ ਬਦਲ ਰਿਹਾ ਹੈ ਪਰ ਅੱਛੇ ਦਿਨਾਂ ਵਾਸਤ ਨਹੀਂ। -ਨਿਮਰਤ ਕੌਰ