ਸੰਪਾਦਕੀ: ਸੋਸ਼ਲ ਮੀਡੀਆ ਦੇ ਨਿਜੀ ਹਮਲੇ ਅਤੇ ਸਾਡੇ ਸੁਪਰੀਮ ਕੋਰਟ ਦੇ ਜੱਜ
Published : Jul 5, 2022, 7:38 am IST
Updated : Jul 5, 2022, 7:38 am IST
SHARE ARTICLE
Personal attacks on social media and our Supreme Court judges
Personal attacks on social media and our Supreme Court judges

ਸੋਸ਼ਲ ਮੀਡੀਆ ਵੀ ਅਰਬਾਂ ਖਰਬਾਂ ਦੀ ਖੇਡ ਹੈ ਜਿਸ ਨੂੰ ਹੁਣ ਨਾ ਤਾਂ ਬੰਦ ਕੀਤਾ ਜਾ ਸਕਦਾ ਹੈ ਨਾ ਕਾਬੂ।

 

ਸੁਪਰੀਮ ਕੋਰਟ ਦੇ ਜੱਜ, ਜਸਟਿਸ ਜੇਬੀ ਪਰਦੀਵਾਲਾ ਨੇ ਸੋਸ਼ਲ ਮੀਡੀਆ ਤੋਂ ਜੱਜਾਂ ਉਤੇ ਵਾਹਯਾਤ ਤੋਹਮਤਾਂ ਲਗਾਈਆ ਜਾਣ ਮਗਰੋਂ ਸੋਸ਼ਲ ਮੀਡੀਆ ਨੂੰ ਕਾਬੂ ਕਰਨ ਵਾਸਤੇ ਇਕ ਕਾਨੂੰਨੀ ਪ੍ਰਕਿਰਿਆ ਦੀ ਗੱਲ ਕੀਤੀ ਹੈ। ਪਰ ਕੀ ਇਹ ਅਸਲ ਵਿਚ ਮੁਮਕਿਨ ਹੈ? ਜਸਟਿਸ ਪਰਦੀਵਾਲਾ ਨੇ ਇਹ ਬਿਆਨ ਉਸ ਸਮੇਂ ਦਿਤਾ ਜਦ ਜੱਜਾਂ ਦੇ ਲਿਖੇ ਫ਼ੈਸਲਿਆਂ ਨੂੰ ਲੈ ਕੇ ਨਿਜੀ ਕਿਸਮ ਦੀਆਂ ਟਿਪਣੀਆਂ ਹੋਣ ਲਗੀਆਂ ਸਨ। ਜੱਜਾਂ ਵਿਰੁਧ ਨਿਜੀ ਕਿਸਮ ਦੀਆਂ ਟਿਪਣੀਆਂ ਕਰਨ ਦੀ ਤਾਂ ਕਦੇ ਵੀ ਕਿਸੇ ਨੂੰ ਆਗਿਆ ਹੀ ਨਹੀਂ ਸੀ ਹੁੰਦੀ ਪਰ ਸੋਸ਼ਲ ਮੀਡੀਆ ਤੇ ਪਰਦੇ ਪਿਛੇ ਰਹਿ ਕੇ ਵੀ ਬਹੁਤ ਕੁਝ ਆਖਿਆ ਜਾ ਸਕਦਾ ਹੈ। ਸੋ ਇਹ ਪਹਿਲੀ ਵਾਰ ਹੈ ਕਿ ਜੱਜਾਂ ਨੂੰ ਸੋਸ਼ਲ ਮੀਡੀਏ ਦੇ ਸੇਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Justice JB Pardiwala calls for regulation of social mediaJustice JB Pardiwala

ਸੋਸ਼ਲ ਮੀਡੀਆ ਇਕ ਅਜਿਹਾ ਦੈਂਤ ਬਣ ਚੁੱਕਾ ਹੈ ਜਿਸ ਨੂੰ ਕਾਬੂ ਕਰਨਾ ਹੁਣ ਸ਼ਾਇਦ ਹੀ ਮੁਮਕਿਨ ਹੋਵੇ। ਇਸ ਵਿਚ ਆਮ ਲੋਕਾਂ ਦਾ ਭਲਾ ਕਰ ਸਕਣ ਵਾਲੀਆਂ ਗੱਲਾਂ ਇਸ ਦੇ ਸੇਕ ਤੋਂ ਵੀ ਵੱਧ ਹਨ। ਇਸ ਨੂੰ ਕਾਬੂ ਕਰਨ ਦਾ ਮਤਲਬ ਹੁਣ ਇਸ ਦਾ ਅੰਤ ਹੀ ਹੋ ਸਕਦਾ ਹੈ। ਜਦ ਕਿਸੇ ਜੱਜ ਉਤੇ ਉਂਗਲ ਚੁਕੀ ਜਾਂਦੀ ਹੈ ਤਾਂ ਉਨ੍ਹਾਂ ਦੇ ਕਿਰਦਾਰ ਤੇ ਕੋਈ ਖ਼ਾਸ ਅਸਰ ਨਹੀਂ ਪੈਂਦਾ ਪਰ ਜਿਸ ਤਰ੍ਹਾਂ ਇਕ ਬੇਕਾਬੂ ਘੋੜੇ ਵਾਂਗ ਇਹ ਚਲ ਰਿਹਾ ਹੈ, ਇਸ ਨੇ ਕਈ ਆਮ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰ ਕੇ ਰਖ ਦਿਤੀਆਂ ਹਨ।

Supreme CourtSupreme Court

ਹਾਲ ਵਿਚ ਹੀ ਹਾਲੀਵੁੱਡ ਅਭਿਨੇਤਾਵਾਂ ਦੇ ਵਿਆਹ ਵੇਲੇ ਦੇ ਤੇ ਫਿਰ ਇਕ ਦੂਜੇ ਤੇ ਦੋਸ਼ਾਂ ਨੂੰ ਲੈ ਕੇ ਮੁਕੱਦਮੇ ਚਲ ਰਹੇ ਸੀ। ਅਮਰੀਕੀ ਸੋਸ਼ਲ ਮੀਡੀਆ ਵਿਚ ਪਤਨੀ ਵਿਰੁਧ ਅਜਿਹੀ ਮੁਹਿੰਮ ਚਲਾਈ ਗਈ ਕਿ ਉਸ ਔਰਤ ਦੀ ਗੱਲ ਗ਼ਲਤ ਸਾਬਤ ਕਰਨ ਲਈ ਅਦਾਲਤ ਵੀ ਮਜਬੂਰ ਹੋ ਗਈ। ਪੰਜਾਬ ਵਿਚ ਹਾਲ ਵਿਚ ਦੀਪ ਸਿੱਧੂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਪਰ ਸੋਸ਼ਲ ਮੀਡੀਆ ਨੇ ਉਸ ਦੀ ਦੋਸਤ ਤੇ ਅਜਿਹਾ ਵਾਰ ਕੀਤਾ ਕਿ ਉਹ ਲੜਕੀ ਅਪਣਾ ਪੱਖ ਵੀ ਨਾ ਦਸ ਸਕੀ ਤੇ ਆਪ ਹੀ ਸਦਮੇ ਵਿਚ ਚਲੀ ਗਈ। ਇਹ ਸੋਸ਼ਲ ਮੀਡੀਆ ਦੀ ਤਾਕਤ ਹੈ ਜੋ ਪੈਸੇ ਨਾਲ ਚਲਦਾ ਹੈ। ਪੈਸਾ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਦੇਂਦੀਆਂ ਹਨ ਕਿਉਂਕਿ ਲੋਕ ਅਜਿਹੀ ਧਮਾਕੇਦਾਰ ਤੇ ਸਨਸਨੀ ਫੈਲਾਉਣ ਵਾਲੇ ਵੀਡੀਉ ਹੀ ਵੇਖਦੇ ਹਨ। ਜਿਹੜੇ ਸੋਸ਼ਲ ਮੀਡੀਆ ਚੈਨਲ ਨੇ ਦੀਪ ਸਿੱਧੂ ਦੀ ਦੋਸਤ ਨੂੰ ਬਦਨਾਮ ਕੀਤਾ, ਉਸ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦੇ ਕੇ ਇਕ ਲੱਖ ਡਾਲਰ ਦੀ ਕਮਾਈ ਕੀਤੀ। ਨਿਰਪੱਖਤਾ ਤੇ ਠੰਢੀਆਂ ਠੰਢੀਆਂ ਖ਼ਬਰਾਂ ਨਾਲ ਏਨਾ ਪੈਸਾ ਨਹੀਂ ਬਣਦਾ।

Social MediaSocial Media

ਕੈਨੇਡਾ ਦੇ ਇਕ ਪੁਰਾਣੇ ਤਾਕਤਵਰ ਪੱਤਰਕਾਰ ਅਪਣਾ ਚੈਨਲ ਚਲਾਉਂਦੇ ਹਨ ਜਿਥੇ ਕੁੜੀਆਂ ਨੂੰ ‘ਕੰਧਾਰੀ’ ਵਰਗੀਆਂ ਗਾਲਾਂ ਕੱਢ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਹ ਸਾਡੀਆਂ ਬੱਚੀਆਂ ਹਨ ਜਿਨ੍ਹਾਂ ਨੇ ਕਦੇ ਕਿਸੇ ਨਾਲ ਪਿਆਰ ਕਰਨ ਦੀ ਗ਼ਲਤੀ ਕਰ ਦਿਤੀ ਤੇ ਫਿਰ ਰਿਸ਼ਤੇ ਟੁੱਟ ਗਏ ਪਰ ਅਪਣੇ ਆਪ ਨੂੰ ਪੱਤਰਕਾਰ ਅਖਵਾਉਣ ਵਾਲੇ ਇਹ ਸੱਜਣ ਉਨ੍ਹਾਂ ਦੀ ਇੱਜ਼ਤ ਸੋਸ਼ਲ ਮੀਡੀਆ ਤੇ ਉਛਾਲਦੇ ਹਨ, ਲੋਕ ਵੇਖਦੇ ਹਨ ਤੇ ਉਹ ਡਾਲਰਾਂ ਵਿਚ ਕਮਾਉਂਦੇ ਹਨ। ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ, ਉਸੇ ਤਰ੍ਹਾਂ ਉਸ ਨੇ ਸੋਚਣ ਦੇ ਨਵੇਂ ਰਾਹ ਵੀ ਖੋਲ੍ਹੇ ਹਨ। ਕਿਸਾਨੀ ਅੰਦੋਲਨ ਦੀ ਜਿੱਤ ਹੀ ਸੋਸ਼ਲ ਮੀਡੀਆ ਕਾਰਨ ਹੋਈ ਸੀ। ਪੰਜਾਬ ਵਿਚ ਅੱਜ ਟੀ.ਵੀ. ਤੋਂ ਜ਼ਿਆਦਾ ਸੋਸ਼ਲ ਮੀਡੀਆ ਉਤੇ ਵਿਸ਼ਵਾਸ ਕੀਤਾ ਜਾਂਦਾ ਹੈ ਤੇ ਵਿਛੜਿਆਂ ਨੂੰ ਮਿਲਵਾਉਣ ਦਾ ਜ਼ਰੀਆ ਵੀ ਹੈ। ਹਰ ਇਕ ਨੂੰ ਕਰੀਬ ਵੀ ਲੈ ਕੇ ਆਇਆ ਹੈ।

TV channelTV Channels

ਪਰ ਇਹ ਨਜ਼ਦੀਕੀਆਂ ਨਕਲੀ ਹਨ ਕਿਉਂਕਿ ਅੱਜ ਯੂਕਰੇਨ ਵਿਚ ਰੂਸ ਹਰ ਪਲ ਲੋਕਾਂ ਨੂੰ ਮਾਰ ਰਿਹਾ ਹੈ ਪਰ ਦੁਨੀਆਂ ’ਤੇ ਕੋਈ ਅਸਰ ਨਹੀਂ ਹੋ ਰਿਹਾ। ਮਨੁੱਖ ਵਲੋਂ ਘੜਿਆ ਸਮਾਜ ਹੀ ਬਨਾਵਟੀ ਹੈ ਜਿਸ ਦੇ ਤਕਰੀਬਨ ਹਰ ਵੱਡੇ ਕਾਂਡ ਦੀ ਬੁਨਿਆਦ ਵਿਚ ਪੈਸਾ ਹੀ ਹੁੰਦਾ ਹੈ। ਸੋਸ਼ਲ ਮੀਡੀਆ ਵੀ ਅਰਬਾਂ ਖਰਬਾਂ ਦੀ ਖੇਡ ਹੈ ਜਿਸ ਨੂੰ ਹੁਣ ਨਾ ਤਾਂ ਬੰਦ ਕੀਤਾ ਜਾ ਸਕਦਾ ਹੈ ਨਾ ਕਾਬੂ। ਕੁੱਝ ਤਾਕਤਵਰ ਲੋਕ ਅਤੇ ਕੁੱਝ ਖ਼ਾਸਮ ਖ਼ਾਸ ਲੋਕ ਅਪਣੀ ਤਾਕਤ ਦੀ ਵਰਤੋਂ ਕਰ ਕੇ ਇਸ ’ਤੇ ਕਾਬੂ ਪਾ ਸਕਦੇ ਹਨ ਤੇ ਜੱਜ ਵੀ ਉਨ੍ਹਾਂ ਤਾਕਤਵਰਾਂ ਵਿਚ ਸ਼ਾਮਲ ਹੋ ਸਕਦੇ ਹਨ। ਪਰ ਆਮ ਜਨਤਾ ਵਾਸਤੇ ਇਸ ਤੋਂ ਬਚਣ ਦੇ ਰਾਹ ਨਾ ਹੋਇਆਂ ਵਰਗੇ ਹੀ ਹਨ ਕਿਉਂਕਿ ਜਿਥੇ ਰਵਾਇਤੀ ਢੰਗ ਤਰੀਕੇ ਮਰ ਜਾਂਦੇ ਹਨ, ਉਥੇ ਇਹੀ ਮੀਡੀਆ ਆ ਕੇ ਢਾਲ ਬਣ ਜਾਂਦਾ ਹੈ। ਇਹ ਹੁਣ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਨ ਵਾਲਿਆਂ ਦੀ ਅਪਣੇ ਜ਼ਮੀਰ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਵੇਖ ਕੇ ਸੱਚੀ ਮਦਦ ਲਈ ਅੱਗੇ ਆਉਣਗੇ ਤੇ ਕਿਸ ਨੂੰ ਬਦਨਾਮ ਕਰ ਕੇ ਛੱਡਣਗੇ।                         -ਨਿਮਰਤ ਕੌਰ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement