Editorial: ਬੰਗਲੁਰੂ ਦੁਖਾਂਤ : ਖੇਡ ਜਨੂਨੀਆਂ ਨਾਲੋਂ ਪ੍ਰਬੰਧਕ ਵੱਧ ਕਸੂਰਵਾਰ

By : NIMRAT

Published : Jun 6, 2025, 7:17 am IST
Updated : Jun 6, 2025, 7:17 am IST
SHARE ARTICLE
Editorial: Bengaluru tragedy: Administrators more to blame than sports fanatics
Editorial: Bengaluru tragedy: Administrators more to blame than sports fanatics

'ਯੋਜਨਾਬੰਦੀ ਦੀ ਘਾਟ 11 ਜਾਨਾਂ ਜਾਣ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋਣ ਦੀ ਵਜ੍ਹਾ ਬਣ ਗਈ'

Bengaluru tragedy: Administrators more to blame than sports fanatics : ਖੇਡ ਜਨੂਨੀਆਂ ਨਾਲੋਂ ਪ੍ਰਬੰਧਕ ਵੱਧ ਕਸੂਰਵਾਰਬੰਗਲੁਰੂ ਵਿਚ ਭਗਦੜ ਕਾਰਨ ਵਾਪਰਿਆ ਦੁਖਾਂਤ ਟਾਲਿਆ ਜਾ ਸਕਦਾ ਸੀ ਬਸ਼ਰਤੇ ਰਾਇਲ ਚੈਲੇਂਜਰਜ਼ ਬੰਗਲੁਰੂ (ਆਰ.ਸੀ.ਬੀ.) ਤੇ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਬੰਧਕ ਅਤੇ ਬੰਗਲੁਰੂ ਪੁਲੀਸ ਤੇ ਪ੍ਰਸ਼ਾਸਨ ਥੋੜ੍ਹੀ-ਬਹੁਤ ਦੂਰਦਰਸ਼ਤਾ ਦਿਖਾਉਂਦੇ। ਉਨ੍ਹਾਂ ਵਲੋਂ ਦਿਖਾਈ ਕਾਹਲ ਅਤੇ ਯੋਜਨਾਬੰਦੀ ਦੀ ਘਾਟ 11 ਜਾਨਾਂ ਜਾਣ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋਣ ਦੀ ਵਜ੍ਹਾ ਬਣ ਗਈ। ਗ਼ੈਰ-ਸਰਕਾਰੀ ਹਲਕਿਆਂ ਅਨੁਸਾਰ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਗੰਭੀਰ ਜ਼ਖ਼ਮੀਆਂ ਦੀ ਸੰਖਿਆ 47 ਹੈ। ਇਨ੍ਹਾਂ ਵਿਚੋਂ ਕੁੱਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਧਰਮ ਵਾਂਗ ਖੇਡਾਂ ਦਾ ਜਨੂਨ ਵੀ ਦੁਨੀਆਂ ਦੇ ਹਰ ਮੁਲਕ ਵਿਚ ਹੈ। ਖ਼ੁਦ ਨੂੰ ਭਵਿੱਖਮੁਖੀ ਯੋਜਨਾਬੰਦੀ ਨਾਲ ਲੈਸ ਸਮਝੇ ਜਾਣ ਵਾਲੇ ਪੱਛਮੀ ਮੁਲਕਾਂ ਨੂੰ ਵੀ ਫ਼ੁਟਬਾਲ ਜਾਂ ਰਗਬੀ ਪ੍ਰਤੀਯੋਗਤਾਵਾਂ ਦੌਰਾਨ ਹਿੰਸਾ ਤੇ ਭਗਦੜਾਂ ਵਰਗੀ ਵਬਾਅ ਨਾਲ ਅਕਸਰ ਜੂਝਣਾ ਪੈਂਦਾ ਹੈ। ਲੰਡਨ, ਪੈਰਿਸ, ਮਿਊਨਿਖ, ਵੀਏਨਾ, ਰੋਮ ਵਰਗੇ ਮਹਾਂਨਗਰ, ਪੇਸ਼ਬੰਦੀਆਂ ਦੇ ਬਾਵਜੂਦ ਖੇਡ ਪ੍ਰੇਮੀ ਜਨੂਨੀਆਂ ਦੇ ਹਜੂਮਾਂ ਨਾਲ ਸਿੱਝਣ ਵਿਚ ਨਾਕਾਮਯਾਬ ਸਾਬਤ ਹੁੰਦੇ ਆਏ ਹਨ। ਉਂਜ, ਇਸ ਅਸਲੀਅਤ ਤੋਂ ਉਲਟ ਬੰਗਲੁਰੂ ਵਿਚ ਜੋ ਕੁੱਝ ਵਾਪਰਿਆ, ਉਹ ਆਰ.ਸੀ.ਬੀ. ਦੇ ਪ੍ਰਬੰਧਕਾਂ ਤੇ ਕਰਨਾਟਕ ਸਰਕਾਰ ਵਲੋਂ ਢੁਕਵੀਆਂ ਪੇਸ਼ਬੰਦੀਆਂ ਦੀ ਘਾਟ ਅਤੇ ਅਸੰਵੇਦਨਸ਼ੀਲਤਾ ਦਾ ਨਤੀਜਾ ਸੀ। ਇਹ ਕਿੰਨਾ ਦੁਖਦਾਈ ਪੱਖ ਹੈ ਕਿ ਚਿਨਾਸਵਾਮੀ ਸਟੇਡੀਅਮ (ਬੰਗਲੁਰੂ) ਦੇ ਅੰਦਰ ਜੇਤੂ ਜ਼ਸ਼ਨ ਚੱਲ ਰਹੇ ਸਨ ਜਦਕਿ ਬਾਹਰਵਾਰ ਲੋਕ ਇਕ-ਦੂਜੇ ਦੇ ਪੈਰਾਂ ਜਾਂ ਸਰੀਰਾਂ ਦੇ ਹੇਠ ਮਿੱਧੇ ਜਾ ਰਹੇ ਸਨ। ਪੁਲੀਸ ਭਾਵੇਂ ਕਾਫ਼ੀ ਵੱਡੀ ਤਾਦਾਦ ਵਿਚ ਮੌਜੂਦ ਸੀ, ਫਿਰ ਵੀ ਉਹ ਹਜੂਮਾਂ ਨੂੰ ਕਾਬੂ ਵਿਚ ਰੱਖਣ ਪੱਖੋਂ ਪੂਰੀ ਤਰ੍ਹਾਂ ਨਾਕਾਮਯਾਬ ਰਹੀ। ਉਸ ਨੇ ਹਲਕਾ ਲਾਠੀਚਾਰਜ ਜ਼ਰੂਰ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ, ਪਰ ਇਹ ਕਦਮ ਭਗਦੜ ਘਟਾਉਣ ਦੀ ਥਾਂ ਵਧਾਉਣ ਵਾਲੇ ਵੱਧ ਸਾਬਤ ਹੋਏ।

ਘਟਨਾਕ੍ਰਮ ਦੀ ਸ਼ੁਰੂਆਤ ਮੰਗਲਵਾਰ ਰਾਤੀਂ ਆਰ.ਸੀ.ਬੀ. ਵਲੋਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਜਿੱਤੇ ਜਾਣ ਤੋਂ ਹੋਈ। ਕੌਮਾਂਤਰੀ ਕ੍ਰਿਕਟ ਦੀ ਸਭ ਤੋਂ ਵੱਕਾਰੀ ਤੇ ਸਭ ਤੋਂ ਵੱਧ ਮਹਿੰਗੀ ਲੀਗ ਦੇ ਚੈਂਪੀਅਨ ਬਣਨ ਦਾ ਬੰਗਲੁਰੂ ਦਾ ਸੁਪਨਾ 18 ਵਰਿ੍ਹਆਂ ਦੀ ਲੰਬੀ ਇੰਤਜ਼ਾਰ ਤੋਂ ਬਾਅਦ ਸਾਕਾਰ ਹੋਇਆ ਸੀ। ਇਸ ਜਿੱਤ ਦਾ ਸਰੂਰ, ਜਸ਼ਨਾਂ ਦੇ ਰੂਪ ਵਿਚ ਬੰਗਲੁਰੂ ਦੀਆਂ ਗਲੀਆਂ ਤੇ ਸੜਕਾਂ ਉੱਤੇ ਫੈਲ ਗਿਆ। ਆਰ.ਸੀ.ਬੀ. ਦੇ ਪ੍ਰਬੰਧਕਾਂ ਤੇ ਕਰਨਾਟਕ ਕ੍ਰਿਕਟ ਐਸੋਸੀਏਸ਼ਨ (ਕੇ.ਸੀ.ਏ) ਨੇ ਐਲਾਨ ਕਰ ਦਿਤਾ ਕਿ ਜੇਤੂ ਟੀਮ ਬੁੱਧਵਾਰ ਨੂੰ ਅਹਿਮਦਾਬਾਦ ਤੋਂ ਬੰਗਲੁਰੂ ਪਰਤ ਆਵੇਗੀ ਜਿੱਥੇ ਇਹ ਜੇਤੂ ਜਲੂਸ ਵਿਚ ਹਿੱਸਾ ਲਵੇਗੀ। ਇਸ ਨੂੰ ਪਹਿਲਾਂ ਵਿਧਾਨ ਸੌਧਾ (ਵਿਧਾਨ ਸਦਨ-ਸੂਬਾਈ ਸਕੱਤਰੇਤ) ਵਿਖੇ ਮੁੱਖ ਮੰਤਰੀ ਸਿੱਧਾਰਮੱਈਆ ਵਲੋਂ ਸਨਮਾਨਿਆ ਜਾਵੇਗਾ ਅਤੇ ਫਿਰ ਚਿਨਾਸਵਾਮੀ ਸਟੇਡੀਅਮ ਵਿਚ ਕੇ.ਸੀ.ਏ. ਵਲੋਂ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਜਸ਼ਨਾਂ ਨੂੰ ਘੱਟੋ-ਘੱਟ ਇਕ ਦਿਨ ਲਈ ਟਾਲ ਦਿਤਾ ਜਾਂਦਾ ਤਾਂ ਜੋ ਖੇਡ ਪ੍ਰੇਮੀਆਂ ਦਾ ਜਨੂਨ ਵੀ ਕੁੱਝ ਮੱਠਾ ਪੈ ਜਾਂਦਾ ਅਤੇ ਪ੍ਰਸ਼ਾਸਨ ਤੇ ਪੁਲੀਸ ਨੂੰ ਸੁਚੱਜੀਆਂ ਪੇਸ਼ਬੰਦੀਆਂ ਉਲੀਕਣ ਲਈ ਸਮਾਂ ਮਿਲ ਜਾਂਦਾ। ਪਰ ਮੌਕੇ ਨੂੰ ਤਤਫੱਟ ਭੁਨਾਉਣ ਦੀ ਭੁੱਖ ਨੇ ਅਜਿਹਾ ਨਾ ਹੋਣ ਦਿਤਾ। ਆਰ.ਸੀ.ਬੀ. ਦੀ ਟੀਮ ਦੁਪਹਿਰ ਬਾਅਦ ਬੰਗਲੁਰੂ ਪੁੱਜੀ। ਉਦੋਂ ਤਕ ਪੰਜ ਲੱਖ ਲੋਕ ਇਕ ਕਿਲੋਮੀਟਰ ਦੇ ਕਰੀਬ ਇਲਾਕੇ ਵਿਚ ਇਕੱਤਰ ਹੋ ਚੁੱਕੇ ਸਨ। ਵਿਧਾਨ ਸੌਧਾ ਵਿਚ ਮੁਖ ਮੰਤਰੀ ਵਲੋਂ ਸਨਮਾਨੇ ਜਾਣ ਤੋਂ ਬਾਅਦ ਟੀਮ ਇਕ ਕਿਲੋਮੀਟਰ ਦੂਰ ਪੈਂਦੇ ਚਿਨਾਸਵਾਮੀ ਸਟੇਡੀਅਮ ਪਹੁੰਚੀ। 35 ਹਜ਼ਾਰ ਸੀਟਾਂ ਦੀ ਸਮਰਥਾ ਵਾਲੇ ਸਟੇਡੀਅਮ ਦੇ ਬਾਹਰ ਲੱਖਾਂ ਦੀ ਗਿਣਤੀ ਵਿਚ ਲੋਕ ਸਨ। ਅਪਣੇ ਚਹੇਤੇ ਖਿਡਾਰੀਆਂ ਨੂੰ ਨੇੜਿਉਂ ਦੇਖਣ ਤੇ ਜੇਤੂ ਜਸ਼ਨਾਂ ਵਿਚ ਸ਼ਰੀਕ ਹੋਣ ਦੀ ਲਾਲਸਾ ਧੱਕਾ-ਮੁੱਕੀ ਅਤੇ ਹਿੰਸਾ ਦਾ ਰੂਪ ਧਾਰਨ ਕਰ ਗਈ। ਇਸ ਆਪਾਧਾਪੀ ਕਾਰਨ ਮੌਤਾਂ ਹੋਣੀਆਂ ਸੁਭਾਵਿਕ ਹੀ ਸਨ।

ਮੁੱਖ ਮੰਤਰੀ ਸਿੱਧਾਰਮੱਈਆ ਨੇ ਇਸ ਦੁਖਾਂਤ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿਤੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਵੀ ਪ੍ਰਬੰਧਕਾਂ ਦੀ ਨਾਅਹਿਲੀਅਤ ਦੀ ਨੁਕਤਾਚੀਨੀ ਕਰਦਿਆਂ ਭਵਿੱਖੀ ਜਸ਼ਨਾਂ ਨੂੰ ਸੁਰੱਖਿਅਤ ਬਣਾਉਣ ਵਾਸਤੇ ਲੌੜੀਂਦੀਆਂ ਸੇਧਾਂ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪਰ ਜਿਨ੍ਹਾਂ ਦੇ ਘਰਾਂ ਵਿਚ ਮਾਤਮੀ ਸਫ਼ਾਂ ਵਿਛੀਆਂ ਹੋਈਆਂ ਹਨ, ਉਨ੍ਹਾਂ ਵਾਸਤੇ ਇਹ ਐਲਾਨ ਬੇਮਤਲਬ ਹਨ। ਅਫ਼ਸੋਸਨਾਕ ਪੱਖ ਇਹ ਵੀ ਹੈ ਕਿ ਦੁਖਾਂਤਾਂ ਤੋਂ ਸਬਕ ਸਿਖਣ ਦੀ ਪ੍ਰਵਿਰਤੀ ਅਜੇ ਵੀ ਸਾਡੀ ਪ੍ਰਬੰਧਕੀ ਤੇ ਪ੍ਰਸ਼ਾਸਨਿਕ ਮਾਨਸਿਕਤਾ ਦਾ ਹਿੱਸਾ ਨਹੀਂ ਬਣੀ। ਇਹ ਹਕੀਕਤ ਬੰਗਲੁਰੂ ਵਾਲੇ ਦੁਖਾਂਤ ਤੋਂ ਵੀ ਵੱਡਾ ਦੁਖਾਂਤ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement