ਮਿਥਿਹਾਸ ਦੀਆਂ ਕਥਾ-ਕਹਾਣੀਆਂ ਨੂੰ ਵਿਗਿਆਨ ਕਾਨਫ਼ਰੰਸ ਤੋਂ ਦੂਰ ਰੱਖਣ ਦੀ ਲੋੜ
Published : Jan 8, 2019, 10:16 am IST
Updated : Jan 8, 2019, 10:16 am IST
SHARE ARTICLE
Indian Science Congress
Indian Science Congress

ਜੇ ਅਸੀ ਇਕ ਸਿਆਸੀ ਆਗੂ ਦਾ ਸੱਭ ਤੋਂ ਉੱਚਾ ਬੁਤ ਬਣਵਾਇਆ (ਉਹ ਵੀ ਚੀਨ ਕੋਲੋਂ) ਤਾਂ ਚੀਨ ਨੇ ਆਰਥਕ ਲਾਂਘਾ ਤਿਆਰ ਕਰ ਦਿਤਾ.......

ਜੇ ਅਸੀ ਇਕ ਸਿਆਸੀ ਆਗੂ ਦਾ ਸੱਭ ਤੋਂ ਉੱਚਾ ਬੁਤ ਬਣਵਾਇਆ (ਉਹ ਵੀ ਚੀਨ ਕੋਲੋਂ) ਤਾਂ ਚੀਨ ਨੇ ਆਰਥਕ ਲਾਂਘਾ ਤਿਆਰ ਕਰ ਦਿਤਾ ਜੋ ਉਨ੍ਹਾਂ ਦੀ ਅੱਜ ਦੀ ਕਾਬਲੀਅਤ ਦਾ ਸਬੂਤ ਪੇਸ਼ ਕਰਦਾ ਹੈ। ਭਾਰਤ ਵਿਚ ਹਰ ਸਾਲ ਸਰਦੀ ਦੇ ਮੌਸਮ ਵਿਚ ਕਿੰਨੇ ਹੀ ਲੋਕ ਠੰਢ ਨਾਲ ਮਰ ਜਾਂਦੇ ਹਨ। ਅੱਜ ਕਈ ਦੇਸ਼ਾਂ ਵਿਚ ਸੜਕਾਂ ਉਤੇ ਹੀਟਰ ਲਾਏ ਜਾ ਰਹੇ ਹਨ ਤਾਕਿ ਬਰਫ਼ ਨੂੰ ਪਿਘਲਾ ਦਿਤਾ ਜਾਵੇ ਤਾਕਿ ਲੋਕਾਂ ਨੂੰ ਮੁਸ਼ਕਲ ਨਾ ਆਵੇ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਖੋਜਾਂ ਦੁਨੀਆਂ ਵਿਚ ਹੋ ਰਹੀਆਂ ਹਨ ਜੋ ਅੱਜ ਦੀ ਵਿਗਿਆਨਕ ਸੂਝ ਬੂਝ ਨਾਲ ਦੁਨੀਆਂ ਨੂੰ ਬਿਹਤਰ ਬਣਾ ਰਹੀਆਂ ਹਨ।

106ਵੀਂ ਵਿਗਿਆਨ ਕਾਂਗਰਸ ਪਹਿਲੀ ਵਾਰੀ ਪੰਜਾਬ ਵਿਚ ਹੋਈ। ਇਹ ਲਵਲੀ 'ਵਰਸਟੀ ਦੀ ਕਾਬਲੀਅਤ ਅਤੇ ਮਿਹਨਤ ਦਾ ਨਤੀਜਾ ਹੈ ਕਿ ਜਿਸ 'ਵਰਸਟੀ ਦੀ ਨੀਂਹ ਬਹੁਤ ਪਸੰਦ ਕੀਤੇ ਜਾਂਦੇ ਲੱਡੂਆਂ ਦੇ ਵਪਾਰ ਉਤੇ ਰੱਖੀ ਗਈ ਸੀ, ਉਸ ਨੇ ਪੰਜਾਬ ਵਿਚ ਤਕਨੀਕੀ ਤੇ ਵਿਗਿਆਨਕ ਖੋਜ ਦੀ ਚਿਣਗ ਬਾਲ ਦਿਤੀ ਹੈ। ਕਈ ਵਾਰੀ ਲੋਕ ਲਵਲੀ 'ਵਰਸਟੀ ਦੇ ਨਾਂ ਉਤੇ ਹਸਦੇ ਸਨ ਕਿ ਲੱਡੂ ਵੇਚਣ ਵਾਲੇ ਸਿਖਿਆ ਦਾ ਮਿਆਰ ਕਿਵੇਂ ਉੱਚਾ ਚੁਕਣਗੇ?

ਪਰ ਪਹਿਲੀ ਵਾਰੀ ਪੰਜਾਬ ਵਿਚ ਵਿਗਿਆਨ ਕਾਂਗਰਸ ਕਰਵਾ ਕੇ ਹੀ ਨਹੀਂ ਬਲਕਿ ਅਪਣੇ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ਨਾਲ ਉਨ੍ਹਾਂ ਪੰਜਾਬ ਦੇ ਅਕਸ ਨੂੰ ਠੀਕ ਕਰਨ ਦੀ ਚੰਗੀ ਸ਼ੁਰੂਆਤ ਕੀਤੀ ਹੈ। ਇਸ ਸੂਬੇ ਵਿਚ ਸਿਰਫ਼ ਭੰਗੜਾ, ਡੀ.ਜੇ., ਨਸ਼ਾ ਤਸਕਰ ਅਤੇ ਸ਼ਰਾਬੀ ਹੀ ਨਹੀਂ ਬਲਕਿ ਆਉਣ ਵਾਲੇ ਭਵਿੱਖ ਨੂੰ ਸੁਧਾਰਨ ਵਾਲੇ ਬੱਚੇ ਵੀ ਜਨਮ ਲੈ ਸਕਦੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਆਖਦੇ ਹਨ ਕਿ ਮਹਾਰਾਸ਼ਟਰ ਤੋਂ ਵੀ ਕੋਈ ਵਿਅਕਤੀ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪੰਜਾਬ ਪਹਿਲਾਂ ਹੀ ਦੇਸ਼ ਨੂੰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਚੁੱਕਾ ਹੈ ਅਤੇ ਹੁਣ ਆਈਨਸਟਾਈਨ ਵਰਗਾ ਸਾਇੰਸਦਾਨ ਵੀ ਜ਼ਰੂਰ ਦੇਵੇਗਾ।

BrainBrain

ਬੱਚਿਆਂ ਵਲੋਂ ਕੀਤੀਆਂ ਗਈਆਂ ਕਈ ਖੋਜਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ¸ਬਗ਼ੈਰ ਚਾਲਕ ਤੋਂ ਬੱਸ, ਰੋਬੋਟ, ਸੋਲਰ ਬੱਸ ਆਦਿ। ਲਵਲੀ 'ਵਰਸਟੀ ਵਿਚ ਇਕ ਕੈਨੇਡੀਅਨ ਵਿਗਿਆਨਕ ਨਾਲ ਰਲ ਕੇ, ਪੰਜਾਬ ਦੇ ਪਾਣੀਆਂ ਨੂੰ ਪਰਾਲੀ ਨਾਲ ਸਾਫ਼ ਕਰਨ ਦੀ ਤਰਕੀਬ ਦੇ ਤਜਰਬੇ ਕੀਤੇ ਜਾ ਰਹੇ ਹਨ।  ਜਿਥੇ ਬੱਚਿਆਂ ਵਿਚ ਜੋਸ਼ ਹੈ, ਉਥੇ ਸਿਖਾਉਣ ਵਾਲੇ ਵੀ ਬੱਚਿਆਂ ਨੂੰ ਰਾਹ ਵਿਖਾਉਣ ਪ੍ਰਤੀ ਉਤਸ਼ਾਹਤ ਹਨ। ਸਾਡੇ ਸਿਆਸੀ ਲੀਡਰ ਇਨ੍ਹਾਂ ਬੱਚਿਆਂ ਨੂੰ ਕੀ ਦਿਸ਼ਾ ਵਿਖਾ ਰਹੇ ਹਨ? ਇਸ ਵਿਗਿਆਨ ਕਾਂਗਰਸ ਵਿਚ ਆਂਧਰ ਪ੍ਰਦੇਸ਼ 'ਵਰਸਟੀ ਦੇ ਵਾਈਸ ਚਾਂਸਲਰ ਨੇ ਦੁਨੀਆਂ ਸਾਹਮਣੇ ਸਾਡੀ ਅੱਜ ਦੀ ਸਰਕਾਰੀ ਸੋਚ ਪੇਸ਼ ਕਰ ਦਿਤੀ ਹੈ।

ਉਨ੍ਹਾਂ ਅਨੁਸਾਰ, 100 ਕੌਰਵ ਇਕ ਮਾਂ ਦੇ ਪੇਟ 'ਚੋਂ ਨਹੀਂ ਹੋ ਸਕਦੇ ਸਨ, ਸੋ ਟੈਸਟ ਟਿਊਬ 'ਚੋਂ ਜਨਮੇ ਸਨ। ਸੋ ਉਨ੍ਹਾਂ ਦਾ ਕਹਿਣਾ ਸੀ ਕਿ ਟੈਸਟ ਟਿਊਬ ਰਾਹੀਂ ਬੱਚੇ ਪੈਦਾ ਕਰਨ ਦੀ ਤਰਕੀਬ ਕੌਰਵਾਂ ਨੂੰ ਵੀ ਪਤਾ ਸੀ ਜੋ ਪੱਛਮ ਦੇ ਵਿਗਿਆਨੀਆਂ ਨੂੰ ਕੌਰਵਾਂ ਤੋਂ ਹੀ ਪਤਾ ਲੱਗੀ ਹੈ। ਰਾਵਣ ਕੋਲ 24 ਜਹਾਜ਼ ਸਨ, ਇਹ ਦਾਅਵਾ ਵੀ ਸਾਇੰਸ ਕਾਂਗਰਸ ਵਿਚ ਕੀਤਾ ਗਿਆ। ਹਰ ਵਾਰ ਸਿਆਸਤਦਾਨ ਕੁੱਝ ਇਹੋ ਜਿਹਾ ਆਖ ਜਾਂਦੇ ਹਨ ਜੋ ਸਾਰਿਆਂ ਨੂੰ ਹੈਰਾਨ ਕਰ ਛਡਦਾ ਹੈ। ਪ੍ਰਧਾਨ ਮੰਤਰੀ ਨੇ ਅਪਣੇ ਪਹਿਲੇ ਵਿਗਿਆਨ ਕਾਂਗਰਸ ਸੰਬੋਧਨ ਵਿਚ ਆਖਿਆ ਸੀ ਕਿ ਭਾਰਤ ਨੇ ਪਲਾਸਟਿਕ ਸਰਜਰੀ ਉਦੋਂ ਸਿਖ ਲਈ ਸੀ

ਜਦੋਂ ਗਣੇਸ਼ ਨੂੰ ਹਾਥੀ ਦਾ ਸਿਰ ਲਾ ਦਿਤਾ ਗਿਆ ਸੀ। ਪਰ ਉਸ ਤੋਂ ਬਾਅਦ ਉਹ ਹੁਣ ਖ਼ੁਦ ਚੁਪ ਰਹਿ ਕੇ ਦੂਜਿਆਂ ਤੋਂ ਇਹੋ ਜਿਹੇ ਦਾਅਵੇ ਕਰਵਾਉਂਦੇ ਹਨ ਜੋ ਭਾਰਤ ਦੇ ਅਕਸ ਨੂੰ ਖ਼ਰਾਬ ਕਰ ਰਹੇ ਹਨ। ਇਹੋ ਜਿਹੇ ਬਿਆਨਾਂ ਨੂੰ ਉਸੇ ਸਮੇਂ ਟੋਕ ਦੇਣ ਦੀ ਹਿੰਮਤ ਵਿਖਾਉਣ ਦੀ ਜ਼ਰੂਰਤ ਸੀ। ਪਰ ਜਦੋਂ ਪ੍ਰਧਾਨ ਮੰਤਰੀ ਅਪਣੀ ਕੈਬਨਿਟ ਵਿਚ ਹਰਸ਼ਵਰਧਨ ਵਰਗੇ ਲੋਕ ਭਰੀ ਬੈਠੇ ਹਨ ਅਤੇ ਇਸ ਬਿਆਨਬਾਜ਼ੀ ਪਿੱਛੇ ਆਰ.ਐਸ.ਐਸ., ਬੀ.ਜੇ.ਪੀ. ਢਾਲ ਬਣੀ ਖੜੀ ਹੈ ਤਾਂ ਸੱਭ ਅਪਣੇ ਹਾਸੇ ਅਤੇ ਹੈਰਾਨੀ ਨੂੰ ਅੰਦਰ ਹੀ ਪੀ ਜਾਂਦੇ ਹਨ।

PM delivers inaugural address at 106th session of Indian Science CongressPM delivers inaugural address at 106th session of Indian Science Congress

ਵਿਗਿਆਨਕ ਹੋਰ ਖੋਜ ਕਰਨ ਲਈ ਵੀ ਮਜਬੂਰ ਹਨ ਕਿਉਂਕਿ ਉਹ ਖੁਲ੍ਹ ਕੇ ਇਕ 'ਵਰਸਟੀ ਦੇ ਵੀ.ਸੀ. ਦੀ ਨਿੰਦਾ ਨਹੀਂ ਕਰ ਸਕਦੇ। ਹੁਣ ਉਹ ਡਰਦੇ ਡਰਦੇ ਆਖ ਰਹੇ ਹਨ ਕਿ ਟੈਸਟ ਟਿਊਬ ਵਿਚ ਬੱਚਿਆਂ ਦੇ ਜਨਮ ਲਈ ਬਿਜਲੀ ਅਤੇ ਹੋਰ ਛੋਟੀਆਂ-ਮੋਟੀਆਂ ਸਹੂਲਤਾਂ ਦੀ ਵੀ ਤਾਂ ਜ਼ਰੂਰਤ ਹੁੰਦੀ ਹੈ ਜਿਸ ਦਾ ਕੌਰਵਾਂ ਕੋਲ ਹੋਣ ਦਾ ਕੋਈ ਸਬੂਤ ਨਹੀਂ ਮਿਲਦਾ। ਅੱਜ ਵਿਗਿਆਨਕਾਂ ਨੂੰ ਇਕੱਠੇ ਹੋ ਕੇ ਆਖਣ ਦੀ ਜ਼ਰੂਰਤ ਹੈ ਕਿ ਮਿਥਿਹਾਸ ਦੀਆਂ ਕਥਾ ਕਹਾਣੀਆਂ ਅਤੇ ਵਿਗਿਆਨਕ ਖੋਜਾਂ ਵਿਚਾਲੇ ਫ਼ਰਕ ਨੂੰ ਪਛਾਣਨ ਦੀ ਜ਼ਰੂਰਤ ਹੈ।

ਇਨ੍ਹਾਂ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਸਮਝਣ ਕਿ ਅੱਜ ਦੇ ਲੇਖਕ ਜਦ ਅਪਣੀਆਂ ਕਹਾਣੀਆਂ ਵਿਚ ਪੁਲਾੜ ਜੰਗ, ਟਾਈਮ ਟਰੈਵਲ ਆਦਿ ਬਾਰੇ ਲਿਖਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਕਹਾਣੀਆਂ ਨੂੰ ਸਾਡੀ ਵਿਗਿਆਨਕ ਸਮਰੱਥਾ ਦਾ ਸਬੂਤ ਮੰਨ ਲੈਣ। ਧਰਮ ਨੂੰ ਮਿਥਿਹਾਸ ਦੀਆਂ ਕਾਲੀਆਂ ਐਨਕਾਂ ਲਾ ਕੇ ਵੇਖਣ ਵਾਲੇ, ਵਿਗਿਆਨ ਨਾਲ ਖਿਲਵਾੜ ਕਿਉਂ ਕਰ ਰਹੇ ਹਨ? ਹਰ ਗੱਲ ਵਾਸਤੇ ਉਹ ਮਿਥਿਹਾਸ ਦੇ ਘੁਰਨਿਆਂ 'ਚੋਂ ਕੋਈ ਅਨਹੋਣੀ ਕਥਾ ਕੱਢ ਕੇ ਕਿਉਂ ਕੋਈ ਹਾਸੋਹੀਣਾ ਦਾਅਵਾ ਕਰਨ ਲਗਦੇ ਹਨ?

ਸ਼ਾਇਦ ਇਨ੍ਹਾਂ ਕੋਲ ਅਪਣੇ ਅੱਜ ਦੇ ਕੰਮਾਂ ਉਤੇ ਫ਼ਖ਼ਰ ਕਰਨ ਵਾਲੀ ਕੋਈ ਪ੍ਰਮਾਣਤ ਗੱਲ ਕਹਿਣ ਲਈ ਨਹੀਂ ਹੁੰਦੀ। ਜੇ ਅਸੀ ਇਕ ਸਿਆਸੀ ਆਗੂ ਦਾ ਸੱਭ ਤੋਂ ਉੱਚਾ ਬੁਤ ਬਣਵਾਇਆ (ਉਹ ਵੀ ਚੀਨ ਕੋਲੋਂ) ਤਾਂ ਚੀਨ ਨੇ ਆਰਥਕ ਲਾਂਘਾ ਤਿਆਰ ਕਰ ਦਿਤਾ ਜੋ ਉਨ੍ਹਾਂ ਦੀ ਅੱਜ ਦੀ ਕਾਬਲੀਅਤ ਦਾ ਸਬੂਤ ਪੇਸ਼ ਕਰਦਾ ਹੈ। ਭਾਰਤ ਵਿਚ ਹਰ ਸਰਦੀ ਦੇ ਮੌਸਮ ਵਿਚ ਕਿੰਨੇ ਲੋਕ ਠੰਢ ਨਾਲ ਮਰ ਜਾਂਦੇ ਹਨ। ਅੱਜ ਕਈ ਦੇਸ਼ਾਂ ਵਿਚ ਸੜਕਾਂ ਹੇਠ ਹੀਟਰ ਲਾਏ ਜਾ ਰਹੇ ਹਨ ਤਾਕਿ ਬਰਫ਼ ਨੂੰ ਪਿਘਲਾ ਦਿਤਾ ਜਾਵੇ ਅਤੇ ਲੋਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ।

FootballFootball

ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਖੋਜਾਂ ਦੁਨੀਆਂ ਵਿਚ ਹੋ ਰਹੀਆਂ ਹਨ ਜੋ ਅੱਜ ਦੀ ਵਿਗਿਆਨਕ ਸੂਝ ਬੂਝ ਨਾਲ ਦੁਨੀਆਂ ਨੂੰ ਬਿਹਤਰ ਬਣਾ ਰਹੀਆਂ ਹਨ। ਸਾਡੇ ਸਿਆਸਤਦਾਨਾਂ ਨੇ 'ਜੈ ਜਵਾਨ, ਜੈ ਕਿਸਾਨ' ਦੇ ਨਾਹਰੇ ਨੂੰ ਬਦਲ ਕੇ ਇਸ 'ਚ 'ਜੈ ਵਿਗਿਆਨ' ਜੋੜ ਕੇ ਹੀ ਕੰਮ ਸਾਰ ਲਿਆ ਲਗਦਾ ਹੈ। ਹਰ ਵਾਰ ਇਹ ਲੋਕ ਧਰਮ ਜਾਂ ਆਜ਼ਾਦੀ ਘੁਲਾਟੀਆਂ ਜਾਂ ਫ਼ੌਜ ਦੇ ਨਾਂ ਤੇ ਅਪਣੀ ਨਾਹਰੇ ਮਾਰਨ ਵਾਲੀ ਸੋਚ ਦਾ ਪ੍ਰਦਰਸ਼ਨ ਕਰਦੇ ਹਨ ਤਾਕਿ ਕੋਈ ਅਪਣੀ ਆਵਾਜ਼ ਚੁੱਕ ਕੇ ਇਨ੍ਹਾਂ ਵਿਰੁਧ ਬੋਲੇ ਤਾਂ ਉਹ ਉਸ ਉਤੇ ਧਰਮ ਜਾਂ ਰਾਸ਼ਟਰ ਵਿਰੁਧ ਬੋਲਣ ਦਾ ਇਲਜ਼ਾਮ ਥੋਪ ਦੇਣ।

ਜਿਥੇ ਪੰਜਾਬ ਵਿਚ ਵਿਦਿਆਰਥੀਆਂ ਅਤੇ ਐਲ.ਪੀ.ਯੂ. ਨੇ ਵਿਗਿਆਨ ਪ੍ਰਤੀ ਸਤਿਕਾਰ ਪੇਸ਼ ਕੀਤਾ, ਪੱਥਰ ਯੁਗ ਨਾਲ ਜੁੜੇ ਵਿਦਿਆ ਮਾਹਰਾਂ ਨੇ ਵਿਗਿਆਨ ਨੂੰ ਵੀ ਫ਼ੁਟਬਾਲ ਦੀ ਖੇਡ ਵਾਂਗ ਹੀ ਵਰਤਣ ਦਾ ਯਤਨ ਕੀਤਾ ਹੈ। ਫ਼ੁਟਬਾਲ ਖੇਡਣ ਲਈ ਪੈਰ (ਸ੍ਰੀਰ ਦਾ ਸੱਭ ਤੋਂ ਹੇਠਲਾ ਹਿੱਸਾ) ਹੀ ਕਾਫ਼ੀ ਹੈ ਪਰ ਸਾਇੰਸ ਦੀ ਗੱਲ ਕਰਨ ਲਈ ਸਰੀਰ ਦਾ ਸੱਭ ਤੋਂ ਉੱਚਾ ਤੇ ਕੀਮਤੀ ਹਿੱਸਾ (ਦਿਮਾਗ਼) ਚਾਹੀਦਾ ਹੁੰਦਾ ਹੈ। ਮਿਥਿਹਾਸ ਕੋਰੀ ਕਲਪਨਾ 'ਚੋਂ ਉਪਜਦਾ ਹੈ, ਵਿਗਿਆਨ ਵਾਰ ਵਾਰ ਪਰਖੇ ਤੇ ਪ੍ਰਮਾਣਤ ਕੀਤੇ ਤੱਥਾਂ 'ਚੋਂ ਉਪਜਦਾ ਹੈ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement