ਕੀ ਅਸੀ ਪੰਜਾਬੀ, ਪੰਜਾਬੀ ਮਾਂ-ਬੋਲੀ ਦੇ ਸੂਰਜ ਨੂੰ ਛਿਪਦਾ ਵੇਖਣਾ ਚਾਹੁੰਦੇ ਹਾਂ?
Published : Mar 10, 2019, 9:48 pm IST
Updated : Mar 10, 2019, 9:48 pm IST
SHARE ARTICLE
Pic-3
Pic-3

ਰੱਬ ਤੋਂ ਬਾਅਦ ਮਾਂ ਨੂੰ ਰੱਬ ਮੰਨਿਆ ਜਾਂਦਾ ਹੈ। ਅੱਗੇ ਜਾ ਕੇ ਮਾਂ ਕੁੱਝ ਹੋਰ ਰੂਪਾਂ ਵਿਚ ਵੰਡੀ ਜਾਂਦੀ ਹੈ। ਰੂਪ ਕੋਈ ਵੀ ਹੋਵੇ, ਇਸ ਦੇ ਰਿਸ਼ਤੇ ਦੀ ਮਿਠਾਸ ਤੇ ਨਿੱਘ ਹਰ..

ਰੱਬ ਤੋਂ ਬਾਅਦ ਮਾਂ ਨੂੰ ਰੱਬ ਮੰਨਿਆ ਜਾਂਦਾ ਹੈ। ਅੱਗੇ ਜਾ ਕੇ ਮਾਂ ਕੁੱਝ ਹੋਰ ਰੂਪਾਂ ਵਿਚ ਵੰਡੀ ਜਾਂਦੀ ਹੈ। ਰੂਪ ਕੋਈ ਵੀ ਹੋਵੇ, ਇਸ ਦੇ ਰਿਸ਼ਤੇ ਦੀ ਮਿਠਾਸ ਤੇ ਨਿੱਘ ਹਰ ਰੂਪ ਵਿਚ ਮਿਲਦੇ ਹਨ। ਹੁਣ ਮੈਂ ਗੱਲ ਕਰਾਂਗਾ ਮਾਂ-ਬੋਲੀ ਪੰਜਾਬੀ ਬਾਰੇ। ਜਨਮ ਤੋਂ ਲੈ ਕੇ ਬੋਲੀ ਜਾਣ ਵਾਲੀ ਮੁਢਲੀ ਬੋਲੀ ਨੂੰ ਮਾਂ-ਬੋਲੀ ਕਹਿੰਦੇ ਹਨ। ਪ੍ਰੰਤੂ ਕੁੱਝ ਸਮੇਂ ਤੋਂ ਪਛਮੀ ਸਭਿਅਤਾ ਤੇ ਵਿਸ਼ਵੀਕਰਨ ਦੇ ਪ੍ਰਭਾਵ ਕਰ ਕੇ ਪੰਜਾਬੀ ਲੋਕ ਹੀ ਅਪਣੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਕਰਨ ਲੱਗ ਪਏ ਹਨ।  ਅਸੀ ਪੰਜਾਬੀ ਲਿਖਣੀ ਤਾ ਭੁੱਲ ਹੀ ਗਏ ਹਾਂ ਪਰ ਸਾਡੀ ਬੋਲਚਾਲ ਵਿਚ ਵੀ ਇੰਗਲਿਸ਼ ਭਾਸ਼ਾ ਵਰਗੀਆਂ ਹੋਰ ਬਾਹਰੀ ਬੋਲੀਆਂ ਨੂੰ ਰੋਜ਼ਾਨਾ ਦੀ ਬੋਲੀ ਵਿਚ ਸ਼ਾਮਲ ਕਰ ਲਿਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਅਸੀ ਸ਼ੁੱਧ ਪੰਜਾਬੀ ਤੇ ਠੇਠ ਬੋਲੀ ਤੋਂ ਦੂਰ ਹੋ ਰਹੇ ਹਾਂ। 

ਸਾਡੀਆਂ ਸਰਕਾਰਾਂ ਨੇ ਇਹੋ ਜਹੇ ਹਾਲਾਤ ਪੈਦਾ ਕਰ ਦਿਤੇ ਹਨ ਜਿਸ ਕਰ ਕੇ ਸਾਨੂੰ ਅਪਣੀ ਬੋਲੀ, ਅਪਣਾ ਦੇਸ਼ ਸੁਰੱਖਿਅਤ ਮਹਿਸੂਸ ਨਹੀਂ ਹੁੰਦੇ ਜਿਸ ਦੇ ਸਿੱਟੇ ਵਜੋਂ ਹੋਰ ਭਾਸ਼ਾਵਾਂ ਨੂੰ ਸਿਖਣ ਦੀ ਭੇਡਚਾਲ ਨੇ ਸਾਥੋਂ ਸਾਡੀ ਮਾਂ-ਬੋਲੀ ਖੋਹ ਲਈ, ਮਾਂ ਨੂੰ ਪੁੱਤਰ ਨਫ਼ਰਤ ਨਾਲ ਵੇਖਣ ਲੱਗ ਪਏ। ਅਪਣੇ ਹੁਨਰ ਨੂੰ ਸਹੀ ਮੁਕਾਮ, ਸਹੀ ਉਡਾਨ ਦੇਣੀ ਹੈ ਤਾਂ ਹੋਰ ਦੇਸ਼ਾਂ ਤੇ ਹੋਰ ਭਾਸ਼ਾਵਾਂ ਦਾ ਸਹਾਰਾ ਲੈਣ ਵਿਚ ਕੋਈ ਸਮੱਸਿਆ ਨਹੀਂ ਸਗੋਂ ਮਾਣ ਹੋਣਾ ਚਾਹੀਦਾ ਹੈ ਪਰ ਮਾਂ-ਬੋਲੀ ਦੀ ਹਿੱਕ ਉਤੇ ਪੈਰ ਰੱਖ ਕੇ ਅਸੀ ਉੱਚੇ ਨਹੀਂ ਹੋ ਸਕਦੇ। ਇਹ ਸਚਾਈ ਹੈ ਕਿ ਅਸੀ ਮਾਂ ਬੋਲੀ ਨਾਲ ਮੋਹ ਉਤੇ ਸ਼ਰਮ ਮਹਿਸੂਸ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਇੰਗਲਿਸ਼ ਸਕੂਲਾਂ ਨੇ ਮਾਪਿਆਂ ਦੀਆਂ ਜੇਬਾਂ ਤੇ ਸ਼ਰੇਆਮ ਡਾਕੇ ਮਾਰਨੇ ਸ਼ੁਰੂ ਕਰ ਦਿਤੇ। ਬਹੁ-ਮੰਜ਼ਿਲੀ ਇਮਾਰਤਾਂ ਨੇ ਸਾਡੇ ਸਰਕਾਰੀ ਸਕੂਲ ਨਿਗਲ ਲਏ। ਕਿਸੇ ਹੋਰ ਭਾਸ਼ਾ ਵਲ ਸਾਡੇ ਝੁਕਾਅ ਨੇ ਸਾਡੀ ਮਾਂ-ਬੋਲੀ ਨੂੰ ਹੀ ਸਾਥੋਂ ਦੂਰ ਕਰ ਦਿਤਾ। ਸਿੱਧੇ ਜਾਂ ਅਸਿੱਧੇ ਰੂਪ ਨਾਲ ਬਹੁਤ ਕੁੱਝ ਖੋਹ ਲਿਆ। ਸਾਡੇ ਕੋਲੋਂ ਸਾਡਾ ਵਜੂਦ, ਸਾਡੀ ਪਛਾਣ ਖੋਹ ਲਈ। ਰਿਸ਼ਤਿਆਂ ਉੱਪਰ ਹਨੇਰੇ ਬੱਦਲਾਂ ਦਾ ਪ੍ਰਭਾਵ ਏਨਾ ਵੀ ਸੰਘਣਾ ਨਾ ਹੋਣ ਦੇਵੋ ਕਿ ਮੇਰੀ ਮਾਂ-ਬੋਲੀ ਦਾ ਸੂਰਜ ਛਿੱਪ ਜਾਵੇ। ਇਸ ਸੂਰਜ ਦੀ ਲੋਅ ਨੂੰ ਤੇਜ਼ ਕਰਨ ਲਈ ਸਾਨੂੰ ਸੱਭ ਨੂੰ ਯਤਨਸ਼ੀਲ ਕਦਮ ਪੁਟਣੇ ਪੈਣਗੇ। ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਹਰ ਦਫ਼ਤਰ ਵਿਚ ਪੰਜਾਬੀ ਭਾਸ਼ਾ ਵਿਚ ਕੰਮ ਕੀਤੇ ਜਾਣ। ਸੜਕਾਂ ਤੇ ਲੱਗੇ ਬੋਰਡਾਂ ਉੱਪਰ ਪਹਿਲਾਂ ਪੰਜਾਬੀ ਲਿਖੀ ਜਾਵੇ। ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਇਸ ਪਵਿੱਤਰ ਰਿਸ਼ਤੇ ਦਾ ਨਿੱਘ ਬਣਾਈ ਰੱਖਣ ਲਈ ਪਹਿਲਕਦਮੀ ਸ਼ੁਰੂ ਹੋਵੇ। ਇਹ ਆਉਣ ਵਾਲੀ ਨਸਲ ਲਈ ਸੱਭ ਤੋਂ ਵਧੀਆ ਤੋਹਫ਼ਾ ਹੋਵੇਗਾ। ਪੰਜਾਬੀ ਬੋਲੀ ਨੂੰ ਇਹੋ ਜਿਹਾ ਮੁਕਾਮ ਦੇਣਾ ਚਾਹੀਦਾ ਹੈ ਕਿ ਹਰ ਕੋਈ ਪੰਜਾਬੀ ਬੋਲਣਾ, ਪੜ੍ਹਨਾ, ਲਿਖਣਾ ਪਸੰਦ ਕਰੇ। ਆਉ ਪੰਜਾਬੀ ਦੇ ਇਸ ਸੂਰਜ ਨੂੰ ਕਦੇ ਵੀ ਨਾ ਖ਼ਤਮ ਹੋਣ ਵਾਲੇ ਹਨੇਰੇ ਵਿਚ ਅਸਤ ਹੋਣ ਤੋਂ ਬਚਾ ਲਈਏ।
- ਅਤਿੰਦਰਪਾਲ ਸਿੰਘ ਪਰਮਾਰ, ਸੰਪਰਕ : 81468-08995

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement