ਔਰਤ ਦੇ ਹੱਕ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਵਧੀਆ ਕਦਮ
Published : Aug 11, 2023, 7:18 am IST
Updated : Aug 11, 2023, 7:36 am IST
SHARE ARTICLE
Ashok Gehlot
Ashok Gehlot

ਜਿਸ ਤਰ੍ਹਾਂ ਔਰਤਾਂ ਵਿਰੁਧ ਅਪਰਾਧ ਸਾਡੇ ਸਮਾਜ ਵਿਚ ਫੈਲ ਰਹੇ ਹਨ, ਇਹ ਕਿਸੇ ਜੰਗ ਵਿਚ ਹੋਏ ਹਮਲੇ ਤੋਂ ਘੱਟ ਨਹੀਂ ਹਨ।

 

ਜਿਥੇ ਸਿਆਸਤਦਾਨ ਮਨੀਪੁਰ ਤੇ ਰਾਜਸਥਾਨ ਦੀਆਂ ਔਰਤਾਂ ਦੇ ਹੱਕਾਂ ਵਾਸਤੇ ਆਹਮੋ ਸਾਹਮਣੇ ਹੋ ਰਹੇ ਹਨ, ਉਥੇ ਰਾਜਸਥਾਨ ਦੇ ਮੁੱਖ ਮੰਤਰੀ, ਅਸ਼ੋਕ ਗਹਿਲੋਤ ਵਲੋਂ ਔਰਤਾਂ ਵਾਸਤੇ ਇਕ ਦੂਰ-ਅੰਦੇਸ਼ੀ ਵਾਲਾ ਕਦਮ ਚੁਕਿਆ ਗਿਆ ਹੈ। ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਜਿਹੜੇ ਆਦਮੀਆਂ ਉਤੇ ਔਰਤਾਂ ਨਾਲ ਛੇੜਛਾੜ, ਸ੍ਰੀਰਕ ਸ਼ੋਸ਼ਣ, ਬਲਾਤਕਾਰ ਦੇ ਇਲਜ਼ਾਮ ਲੱਗੇ ਹੋਣਗੇ, ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਸਾਊਦੀ ਅਰਬ ਦੇ ਕਾਨੂੰਨ ਦੇ ਉਲਟ, ਭਾਰਤੀ ਕਾਨੂੰਨ ਔਰਤ ਵਿਰੁਧ ਅਪਰਾਧਾਂ ਦੇ ਮਾਮਲਿਆਂ ਵਿਚ, ਸਖ਼ਤ ਕਦਮ ਚੁੱਕਣ ਦੀ ਇਜਾਜ਼ਤ ਨਹੀਂ ਦੇਂਦਾ ਪਰ ਸਰਕਾਰੀ ਨੌਕਰੀ, ਸਹੂਲਤਾਂ ਤੇ ਅਹੁਦਿਆਂ ਤੋਂ ਵਾਂਝੇ ਕਰਨ ਦਾ ਕਦਮ ਸਾਡੇ ਲੋਕਤੰਤਰ ਵਿਚ ਚੁਕਿਆ ਜਾਣਾ ਮੁਮਕਿਨ ਹੈ।

ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਸਿਆਸਤਦਾਨ ਨੇ ਐਸਾ ਦੂਰ-ਅੰਦੇਸ਼ੀ ਵਾਲਾ ਤੇ ਔਰਤਾਂ ਪ੍ਰਤੀ ਹਮਦਰਦੀ ਵਾਲਾ ਕਦਮ ਚੁਕਿਆ ਹੈ। ਸ਼ਾਇਦ ਉਨ੍ਹਾਂ ਉਸ 14 ਸਾਲ ਦੀ ਬੱਚੀ ਦੇ ਪਿਤਾ ਦਾ ਦਰਦ ਮਹਿਸੂਸ ਕੀਤਾ ਜਿਸ ਦਾ ਸਮੂਹਕ ਬਲਾਤਕਾਰ ਤੇ ਕਤਲ ਹੋਇਆ ਸੀ। ਪਿਤਾ ਅਪਣੀ ਬੇਟੀ ਦੇ ਦਰਦਨਾਕ ਅੰਤ ਤੋਂ ਏਨਾ ਹਿਲ ਗਿਆ ਸੀ ਕਿ ਉਸ ਨੇ ਚਿੰਤਾ ਵਿਚ ਬੇਟੀ ਦੇ ਨਾਲ ਹੀ ਅਪਣੀ ਜੀਵਨ ਯਾਤਰਾ ਖ਼ਤਮ ਕਰਨੀ ਚਾਹੀ। ਉਸ ਦ੍ਰਿਸ਼ ਨਾਲ ਜਿਥੇ ਵੱਡੇ ਵੱਡੇ ਸਿਆਸਤਦਾਨਾਂ ਨੂੰ ਫ਼ਰਕ ਨਹੀਂ ਪਿਆ ਉਥੇ ਅਸ਼ੋਕ ਗਹਿਲੋਤ ਨੇ ਇਸ ਫ਼ੈਸਲੇ ਨਾਲ ਵਿਖਾ ਦਿਤਾ ਕਿ ਜੇ ਔਰਤਾਂ ਨਾਲ ਹਮਦਰਦੀ ਕਰਨ ਵਾਲੇ ਸਿਆਸਤਦਾਨ ਹੋਣ ਤਾਂ ਬਦਲਾਅ ਸਚਮੁਚ ਹੀ ਮੁਮਕਿਨ ਹੈ।

ਮੁੰਬਈ ਵਿਚ ਕਿਸੇ ਵਕਤ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ ਦਾ ਐਸਾ ਰੋਅਬ ਹੁੰਦਾ ਸੀ ਕਿ ਸੜਕ ’ਤੇ ਚਲਦੇ ਮਰਦ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਅੱਖ ਚੁਕ ਕੇ ਕਿਸੇ ਕੁੜੀ ਵਲ ਵੇਖ ਵੀ ਲਵੇ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਸਥਿਤੀ ਓਨੀ ਸੁਰੱਖਿਅਤ ਨਹੀਂ ਰਹੀ। ਉਸ ਵੇਲੇ ਹਾਲਾਤ ਇਹ ਸਨ ਕਿ ਮੁੰਬਈ ਵਿਚ ਔਰਤ ਅੱਧੀ ਰਾਤ ਨੂੰ ਵੀ ਅੱਧ ਨੰਗੀ ਹਾਲਤ ਵਿਚ ਵੀ ਸੜਕ ’ਤੇ ਚਲਦੀ ਹੋਵੇ ਤਾਂ ਕੋਈ ਪਰਾਇਆ ਮਰਦ ਸੀਟੀ ਵਜਾਉਣ ਦਾ ਸਾਹਸ ਨਹੀਂ ਸੀ ਕਰ ਸਕਦਾ।

ਸ਼ਾਇਦ ਇਸ ਡਰ ਕਰ ਕੇ ਹੀ ਮਰਦ ਲੋਕ, ਔਰਤਾਂ ਦਾ ਸਤਿਕਾਰ ਕਰਨਾ ਸਿਖ ਜਾਣ। ਜਿਵੇਂ ਸਾਡੀ ਪਾਰਲੀਮੈਂਟ ਵਿਚ ਅੱਜ ਦੀ ਤਰ੍ਹਾਂ ਕਦੇ ਕਦੇ 1984 ਵਿਚ ਸਿੱਖ ਔਰਤਾਂ ਨਾਲ ਜੋ ਹੋਇਆ, ਕੋਈ ਮੈਂਬਰ ਉਸ ਦਾ ਜ਼ਿਕਰ ਕਰ ਕੇ ਅਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਵਾਬ ਵਿਚ ਦੂਜੀ ਧਿਰ ਬਿਲਕਿਸ ਬਾਨੋ ਦਾ ਤਾਹਨਾ ਮਾਰ ਦੇਂਦੀ ਹੈ। ਸਾਫ਼ ਹੈ ਕਿ ਸੱਤਾ ਤੇ ਤਾਕਤ ਦੀ ਭੁੱਖ ਦੇ ਮਾਰੇ ਸਿਆਸਤਦਾਨਾਂ ਨਾਲ ਢੁਕ ਕੇ ਬੈਠੀਆਂ ਔਰਤਾਂ ਨੂੰ ਵੀ ਔਰਤਾਂ ਨਾਲ ਕੋਈ ਹਮਦਰਦੀ ਨਹੀਂ ਤੇ ਉਹ ਮੀਸਣੇ ਸਿਆਸਤਦਾਨਾਂ ਦਾ ਹੀ ਪੱਖ ਪੂਰ ਕੇ ਅਪਣਾ ਹਲਵਾ ਮਾਂਡਾ ਬਣਾਈ ਰਖਦੀਆਂ ਹਨ। ਜਿਸ ਤਰ੍ਹਾਂ ਮਹਿਲਾ ਸਾਂਸਦਾਂ, ਰਾਹੁਲ ਗਾਂਧੀ ਤੇ ਕੁੱਝ ਹੋਰ ਸਾਂਸਦਾਂ ਵਿਚਕਾਰ ਹੋਈ ਇਕ ਘਟਨਾ ਨੂੰ ਮਹਿਲਾਵਾਂ ਪ੍ਰਤੀ ਅਪਰਾਧ ਵਾਂਗ ਚੁਕ ਰਹੀਆਂ ਹਨ, ਇਹ ਆਪ ਹੀ ਔਰਤ ਵਰਗ ਦਾ ਕੇਸ ਕਮਜ਼ੋਰ ਕਰ ਰਹੀਆਂ ਹਨ।

ਜਿਸ ਤਰ੍ਹਾਂ ਔਰਤਾਂ ਵਿਰੁਧ ਅਪਰਾਧ ਸਾਡੇ ਸਮਾਜ ਵਿਚ ਫੈਲ ਰਹੇ ਹਨ, ਇਹ ਕਿਸੇ ਜੰਗ ਵਿਚ ਹੋਏ ਹਮਲੇ ਤੋਂ ਘੱਟ ਨਹੀਂ ਹਨ। ਸਾਡੇ ਕਿਰਦਾਰ ਵਿਚ ਐਸੀ ਸਿਉਂਕ ਲੱਗ ਚੁਕੀ ਹੈ ਕਿ ਹੁਣ ਪਿਤਾ ਵਲੋਂ ਅਪਣੀ ਬੇਟੀ ਨਾਲ ਕੀਤੇ ਬਲਾਤਕਾਰ ਨੂੰ ਸਾਫ਼ ਸਾਫ਼ ਹੈਵਾਨੀਅਤ ਨਹੀਂ ਕਿਹਾ ਜਾਂਦਾ ਬਲਕਿ ਕੁੱਝ ‘ਸਿਆਣੇ’ ਮਰਦ ਇਹ ਪੁੱਛਣ ਦਾ ਸਾਹਸ ਕਰਨ ਲੱਗ ਜਾਂਦੇ ਹਨ ਕਿ ਇਸ ਵਿਚ ਸਹਿਮਤੀ ਸੀ ਜਾਂ ਨਹੀਂ? ਜਿੰਨਾ ਘਿਨੌਣਾ ਅਪਰਾਧ ਹੈ, ਓਨਾ ਘਿਨੌਣਾ ਹੀ ਇਹ ਸਵਾਲ ਹੈ। ਇਸ ਫੈਲਦੀ ਗੰਦਗੀ ਵਿਚ ਅਸ਼ੋਕ ਗਹਿਲੋਤ ਦਾ ਕਦਮ ਇਕ ਉਮੀਦ ਦੀ ਕਿਰਨ ਹੈ ਤੇ ਆਸ ਕਰਦੇ ਹਾਂ ਕਿ ਅਜਿਹੀਆਂ ਹੋਰ ਸੋਚਾਂ ਵੀ ਅੱਗੇ ਆਉਣਗੀਆਂ ਤੇ ਹਵਸ ਦੇ ਮਾਰੇ ਮਰਦਾਂ ਨੂੰ ਸਬਕ ਸਿਖਾਉਣ ਵਾਲੇ ਸਖ਼ਤ ਕਦਮ ਜ਼ਰੂਰ ਚੁਕਣਗੀਆਂ।

- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement