Editorial: ਪੰਜ ਪੱਤਰਕਾਰਾਂ ਦੀ ਬਲੀ ਤੇ ਇਜ਼ਰਾਇਲੀ ਵਹਿਸ਼ਤ

By : NIMRAT

Published : Aug 12, 2025, 7:18 am IST
Updated : Aug 12, 2025, 7:18 am IST
SHARE ARTICLE
Editorial: Israeli brutality and the sacrifice of five journalists
Editorial: Israeli brutality and the sacrifice of five journalists

ਇਜ਼ਰਾਈਲ ਵਲੋਂ ਗਾਜ਼ਾ ਸ਼ਹਿਰ ਵਿਚ ਇਕ ਤੰਬੂ ਨੂੰ ਨਿਸ਼ਾਨਾ ਬਣਾ ਕੇ ਪੰਜ ਪੱਤਰਕਾਰਾਂ ਦੀਆਂ ਜਾਨਾਂ ਲੈਣੀਆਂ ਵਹਿਸ਼ੀਆਨਾ ਘਟਨਾ ਹੈ।

Israeli brutality and the sacrifice of five journalists: ਇਜ਼ਰਾਈਲ ਵਲੋਂ ਗਾਜ਼ਾ ਸ਼ਹਿਰ ਵਿਚ ਇਕ ਤੰਬੂ ਨੂੰ ਨਿਸ਼ਾਨਾ ਬਣਾ ਕੇ ਪੰਜ ਪੱਤਰਕਾਰਾਂ ਦੀਆਂ ਜਾਨਾਂ ਲੈਣੀਆਂ ਵਹਿਸ਼ੀਆਨਾ ਘਟਨਾ ਹੈ ਜਿਸ ਦੀ ਸਮੁੱਚ ਮੀਡੀਆ ਜਗਤ ਵਲੋਂ ਘੋਰ ਨਿੰਦਾ ਹੋਣੀ ਚਾਹੀਦੀ ਹੈ| ਕਤਰ ਦੇ ਕੌਮਾਂਤਰੀ ਚੈਨਲ ‘ਅਲ ਜਜ਼ੀਰਾ’ ਵਲੋਂ ਪ੍ਰਸਾਰਿਤ - ਰਿਪੋਰਟਾਂ ਮੁਤਾਬਿਕ ਮ੍ਰਿਤਕਾਂ ਵਿਚ ਇਸ ਟੀ.ਵੀ. ਚੈਨਲ ਦਾ ਨਾਮਾਨਿਗਾਰ ਅਨਾਸ ਅਲ- ਸ਼ਰੀਫ਼ ਅਤੇ ਉਸ ਦੇ ਚਾਰ ਸਹਿਯੋਗੀ ਸ਼ਾਮਲ ਹਨ। ਉਨ੍ਹਾਂ ਦਾ ਤੰਬੂ ਗਾਜ਼ਾ ਸ਼ਹਿਰ ਦੇ ਅਲ-ਸ਼ੀਫ਼ਾ ਹਸਪਤਾਲ ਦੇ ਗੇਟ ਦੇ ਬਾਹਰਵਾਰ ਸੀ। ਐਤਵਾਰ ਸ਼ਾਮੀਂ ਇਜ਼ਰਾਇਲੀ ਫ਼ੌਜ ਨੇ ਇਸ ਤੰਬੂ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗਿਆ ਜਿਸ ਕਾਰਨ ਪੰਜ ਪੱਤਰਕਾਰਾਂ ਸਮੇਤ ਸੰਤ ਲੋਕ ਮਾਰੇ ਗਏ। ਮ੍ਰਿਤਕਾਂ ਵਿਚ ਅਲ-ਸ਼ਰੀਫ ਤੋਂ ਇਲਾਵਾ ਅਲ ਜਜੀਰਾ ਦਾ ਹੀ ਇਕ ਹੋਰ ਨਾਮਾਨਿਗਾਰ ਮੁਹੰਮਦ ਦਰਾਇਕਾਹ ਅਤੇ ਤਿੰਨ ਕੈਮਰਾਮੈਨ ਇਬਰਾਹੀਮ ਜ਼ਾਹਿਰ, ਮੁਹੰਮਦ ਨਿਊਵਲ ਤੇ ਮੋਮਿਨ ਅਲੀਵਾ ਸ਼ਾਮਲ ਸਨ। ਇਜ਼ਰਾਈਲ ਨੇ ਇਸ ਹਮਲੇ ਨੂੰ ਜਾਇਜ਼ ਠਹਿਰਾਇਆ ਹੈ। ਉਸ ਦਾ ਦਾਅਵਾ ਹੈ ਕਿ ਅਨਾਸ ਅਲ-ਸ਼ਰੀਫ਼, ਦਹਿਸ਼ਤਗਰਦ ਜਥੇਬੰਦੀ 'ਹਮਾਸ' ਦੇ ਇਕ ਸੈੱਲ ਦਾ ਆਗੂ ਸੀ ਜੋ ਪੱਤਰਕਾਰ ਦੇ ਲਬਾਦੇ ਹੇਠ ਅਪਣੀ ਅਸਲ ਸ਼ਨਾਖ਼ਤ ਛੁਪਾਉਂਦਾ ਆ ਰਿਹਾ ਸੀ।ਇਸ ਦਾਅਵੇ ਦੇ ਹੱਕ ਵਿਚ ਕੋਈ ਸਬੂਤ ਉਸ ਨੇ ਪੇਸ਼ ਨਹੀਂ ਕੀਤਾ। ਦੂਜੇ ਪਾਸੇ ਅਲ ਜਜ਼ੀਰਾ ਦਾ ਦਾਅਵਾ ਹੈ ਕਿ ਅਨਾਸ ਅਲ-ਸ਼ਰੀਫ਼ ਬੇਦਾਗ਼ ਤੇ ਬੇਲਾਗ ਪੱਤਰਕਾਰ ਸੀ ਜੋ ਵਿਆਪਕ ਖ਼ਤਰਿਆਂ ਦੇ ਬਾਵਜੂਦ ਗਾਜ਼ਾ ਵਿਚ ਟਿਕਿਆ ਹੋਇਆ ਸੀ ਅਤੇ ਉਸ ਪੌਂਟੀ ਵਿਚ ਇਜ਼ਰਾਈਲ ਵਲੋਂ ਢਾਹੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਪਰਦਾ ਫਾਸ਼ ਕਰਦਾ ਆ ਰਿਹਾ ਸੀ। ਇਸ ਚੈਨਲ ਦੀ ਪ੍ਰੈੱਸ ਰਿਲੀਜ਼ ਅਨੁਸਾਰ ਇਸ ਸਮੇਂ ਜਦੋਂ ਹੋਰਨਾਂ ਮੀਡੀਆ ਅਦਾਰਿਆਂ ਦੇ ਪੱਤਰਕਾਰ ਗਾਜਾਂ ਤੋਂ ਬਾਹਰ ਸੁਰੱਖਿਅਤ ਥਾਵਾਂ 'ਤੇ ਜਾ ਚੁੱਕੇ ਸਨ ਤਾਂ ਅਨਾਸ ਅਲ-ਸ਼ਰੀਫ਼ “ਇਜ਼ਰਾਇਲੀ ਬਹਿਸ਼ਤ ਦਾ ਸੋਚ ਦੁਨੀਆਂ ਨੂੰ ਦਿਖਾਉਣ ਦੇ ਇਕ-ਇਕ ਮਨੋਰਥ ਨਾਲ ਉੱਥੇ ਡਟਿਆ ਹੋਇਆ ਸੀ।” ਇਸੇ ਪ੍ਰੈੱਸ ਰਿਲੀਜ਼ ਮੁਤਾਬਿਕ ਇਹ ਅਨਾਸ ਤੇ ਉਸ ਦੇ ਸਾਥੀ ਮੀਡੀਆ ਕਰਮੀਆਂ ਵਲੋਂ ਅਪਣਾਈਆਂ ਜੁਗਤਾਂ ਦਾ ਹੀ ਨਤੀਜਾ ਸੀ ਕਿ ਗਾਜ਼ਾ ਪੌਂਟੀ ਵਿਚ ਨਿਹੱਥਿਆਂ ਤੇ ਬੇਆਸਰਿਆਂ ਉਪਰ ਜ਼ੁਲਮ-ਤਸੱਦਦ ਦੀ ਸ਼ਿੱਦਤ ਦੁਨੀਆਂ ਸਾਹਮਣੇ ਆਈ। ਇਸ ਕਿਸਮ ਦੀ ਬੇਬਾਕ ਪੱਤਰਕਾਰੀ ਤੋਂ ਇਜ਼ਰਾਈਲ ਤਾਂ ਨਾਖ਼ੁਸ ਸੀ ਹੀ, ਉਸ ਦਾ ਸਰਪ੍ਰਸਤ ਅਮਰੀਕਾ ਵੀ ਨਾਰਾਜ਼ ਸੀ।ਇਹ ਨਾਖ਼ੁਸ਼ੀ ਤੇ ਨਾਰਾਜ਼ਗੀ ਅਲ- ਸ਼ਰੀਫ ਤੇ ਸਾਥੀਆਂ ਦੀਆਂ ਜਾਨਾਂ ਲਏ ਜਾਣ ਦੀ ਵਜ੍ਹਾ ਬਣੀ।

ਪੱਤਰਕਾਰਾਂ ਦੀ ਕੌਮਾਂਤਰੀ ਜਥੇਬੰਦੀ 'ਕਮੇਟੀ ਟੂ ਪ੍ਰੋਟੇਕਟ ਜਰਨਲਿਸਟਸ (ਸੀ.ਪੀ.ਜੇ.) ਦਾ ਦਸਣਾ ਹੈ ਕਿ ਗਾਜ਼ਾ ਪੋਟੀ ਵਾਲੀ ਜੰਗ, ਪੱਤਰਕਾਰਾਂ ਖਿਲਾਫ਼ ਹਿਸਾ ਪੱਖੋਂ ਬਹੁਤ ਘਾਤਕ ਰਹੀ ਹੈ। ਇਸ ਜੰਗ ਦੌਰਾਨ ਹੁਣ ਤਕ 176 ਫਲਸਤੀਨੀ ਤੇ ਦੋ ਇਜ਼ਰਾਇਲੀ ਪੱਤਰਕਾਰ ਮਾਰ ਜਾ ਚੁੱਕੇ ਹਨ। ਇਸੇ ਲਈ ਮੌਜੂਦਾ ਸਦੀ ਵਿਚ ਇਹ ਜੰਗ ਪੱਤਰਕਾਰੀ ਲਈ 'ਸਿਆਹ ਯੁੱਗ' ਵਾਲਾ ਦਰਜਾ ਹਾਸਲ ਕਰ ਚੁੱਕੀ ਹੈ। ਇਸੇ ਜਥੇਬੰਦੀ ਨੇ ਇਜ਼ਰਾਈਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮਾਰੇ ਜਾ ਚੁੱਕੇ ਮੀਡੀਆ ਕਰਮੀਆਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਅਦਾ ਕਰੇ ਅਤੇ ਸਮੁੱਚੇ ਮੀਡੀਆ ਜਗਤ ਤੋਂ ਮੁਆਫ਼ੀ ਮੰਗੇ। ਅਜਿਹੀ ਮੰਗ ਦੇ ਬਾਵਜੂਦ ਹਕੀਕਤ ਇਹ ਵੀ ਹੈ ਕਿ ਇਜ਼ਰਾਈਲ ਸਰਕਾਰ, ਖ਼ਾਸ ਕਰ ਕੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਗਰਮਦਲੀਏ ਵਜ਼ਾਰਤੀ ਸਾਥੀ ਇਨ੍ਹਾਂ ਪੱਤਰਕਾਰਾਂ ਦੀਆਂ ਸਰਗਰਮੀਆਂ ਨੂੰ | ਇਜ਼ਰਾਈਲ ਵਿਰੋਧੀ ਕਰਾਰ ਦਿੰਦੇ ਆਏ ਹਨ।ਲਿਹਾਜ਼ਾ, ਉਨ੍ਹਾਂ ਪਾਸੋਂ ਕਿਸੇ ਮੁਆਫ਼ੀਨਾਮੇ ਦੀ ਤਵੱਕੋ ਕਰਨੀ ਮੁਨਾਸਿਬ ਨਹੀਂ ਜਾਪਦੀ। ਸੀ.ਪੀ.ਜੇ. ਨੇ ਇਹ ਵੀ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦਾ ਫ਼ਰਜ਼ ਬਣਦਾ ਹੈ ਕਿ ਉਹ ਇਜ਼ਰਾਈਲ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ ਕਰੇ ਅਤੇ ਉਸ ਮੁਲਕ ਦੀ ਸਰਕਾਰ ਨੂੰ ਮਜਬੂਰ ਕਰ ਕਿ ਉਹ ਹੋਰ ਬੰਬਾਰੀ ਬੰਦ ਕਰ ਕੇ ਗਾਜ਼ਾ ਵਾਸੀਆਂ ਤਕ ਰਾਸ਼ਨ, ਸਵੱਛ ਪਾਣੀ ਅਤੇ ਜ਼ਰੂਰੀ ਦਵਾਈਆਂ ਆਦਿ ਪਹੁੰਚਾਉਣ ਦੇ ਇੰਤਜ਼ਾਮਾਂ ਨੂੰ ਵੱਧ ਵਿਆਪਕ ਤੋ ਵੱਧ ਪੁਖ਼ਤਾ ਬਣਾਏ।ਇੱਥੇ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਪਹਿਲਾਂ ਹੀ ਇਸ ਮਾਮਲੇ ਵਿਚ ਸਰਗਰਮ ਹੈ, ਪਰ ਇਜ਼ਰਾਇਲੀ ਪ੍ਰਧਾਨ ਮੰਤਰੀ ਅਤੇ ਹੋਰ ਤੱਤੇ ਅਨਸਰ ਸੰਯੁਕਤ ਰਾਸ਼ਟਰ ਦੇ ਹਰ ਹੁਕਮ, ਹਰ ਹਦਾਇਤ ਦੀ ਨਾ ਸਿਰਫ ਅਣਦੇਖੀ ਕਰਦੇ ਆ ਰਹੇ ਹਨ, ਬਲਕਿ ਹਰ ਅਪੀਲ-ਦਲੀਲ ਦੀ ਖਿੱਲੀ ਉਡਾਉਣ ਤੋਂ ਵੀ ਪਰਹੇਜ਼ ਨਹੀਂ ਕਰ ਰਹੇ। ਇਸ ਕਿਸਮ ਦੇ ਹੈਂਕੜ ਖ਼ਿਲਾਫ਼ ਸਮੁੱਚੇ ਸਭਿਆ ਜਗਤ ਨੂੰ ਇਕਮੁੱਠ ਹੋਣਾ ਚਾਹੀਦਾ ਹੈ। ਪਰ ਸਥਿਤੀ ਦਾ ਅਫ਼ਸੋਸਨਾਕ ਪੱਖ ਇਹ ਹੈ ਕਿ ਹਰ ਮੁਲਕ ਇਸ ਵੇਲੇ ਸਿਰਫ ਆਪੋ ਅਪਣੇ ਹਿਤਾਂ ਦਾ ਹਿਤੈਸ਼ੀ ਹੈ। ਉਸ ਨੂੰ ਦੂਜਿਆਂ ਦੇ ਦੁਖਾਂਤ ਦੀ ਕੋਈ ਪ੍ਰਵਾਹ ਨਹੀਂ। ਹੋਰ ਤਾਂ ਹੋਰ, ਖੁਦ ਨੂੰ ਫ਼ਲਸਤੀਨੀਆਂ ਦੇ ਹਿਤਾਂ ਦੇ ਮੁਹਾਫ਼ਿਜ਼ ਦੱਸਣ ਵਾਲੇ ਅਰਬ ਮੁਲਕ ਵੀ ਅਪਣਾ ਰੋਹ, ਬਿਆਨਬਾਜ਼ੀ ਤੋਂ ਅੱਗੇ ਨਹੀਂ ਲਿਜਾ ਰਹੇ। ਕਤਰ ਵੀ ਨਹੀਂ, ਜਿਸ ਦੇ ਅਪਣੇ ਸਰਕਾਰੀ ਚੈਨਲ ਦੇ ਪੰਜ ਮੀਡੀਆ ਕਰਮੀ ਅਪਣੀ ਕਰਤੱਵ-ਨਿਸ਼ਠਾ ਕਾਰਨ ਜਾਨਾਂ ਗੁਆ ਚੁੱਕੇ ਹਨ। ਇਨਸਾਨੀਅਤ ਇਸ ਹੱਦ ਤਕ ਨਿੱਘਰ ਜਾਵੇਗੀ, ਇਹ ਨਾ ਫ਼ਲਸਤੀਨੀਆਂ ਨੇ ਕਦੇ | ਕਿਆਸਿਆ ਸੀ ਅਤੇ ਨਾ ਹੀ ਬਾਕੀ ਦੁਨੀਆਂ ਦੇ ਇਨਸਾਫ਼ਪਸੰਦਾਂ ਨੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement