ਕੋਰੋਨਾ- ਲੋਕਾਂ ਲਈ ਆਫ਼ਤ ਪਰ ਵਪਾਰੀਆਂ, ਕੰਪਨੀਆਂ, ਸਿਆਸਤਦਾਨਾਂ ਲਈ ਲਾਹਾ ਖੱਟਣ ਦਾ ਮੌਕਾ ਵੀ
Published : Sep 12, 2020, 8:06 am IST
Updated : Sep 12, 2020, 8:06 am IST
SHARE ARTICLE
coronavirus
coronavirus

ਕੋਵਿਡ-19 ਨਾਂ ਦੀ ਮਹਾਂਮਾਰੀ ਦੇ ਰੁਕਣ ਦੀ ਉਮੀਦ ਹੀ ਹੁਣ ਖ਼ਤਮ ਹੁੰਦੀ ਜਾ ਰਹੀ ਹੈ.......

ਕੋਵਿਡ-19 ਨਾਂ ਦੀ ਮਹਾਂਮਾਰੀ ਦੇ ਰੁਕਣ ਦੀ ਉਮੀਦ ਹੀ ਹੁਣ ਖ਼ਤਮ ਹੁੰਦੀ ਜਾ ਰਹੀ ਹੈ। ਪਰ ਸਿਆਸਤਦਾਨ ਅਤੇ ਉਦਯੋਗਪਤੀ ਇਸ 'ਚੋਂ ਵੱਡੀ ਕਮਾਈ ਕਰਨ ਦੀਆਂ ਵੱਡੀਆਂ ਉਮੀਦਾਂ ਲਾਈ ਬੈਠੇ ਹਨ। ਇਕ ਪਾਸੇ ਦਵਾਈ ਕੰਪਨੀਆਂ ਅਰਬਾਂ ਦੀ ਲਾਗਤ ਲਗਾ ਕੇ ਵੈਕਸੀਨ ਦੀ ਖੋਜ ਕਰ ਰਹੀਆਂ ਹਨ ਅਤੇ ਦਵਾਈ ਸੱਭ ਤੋਂ ਪਹਿਲਾਂ ਬਣਾਉਣ ਦੀ ਹੋੜ ਵਿਚ ਕੁੱਝ ਸ਼ਾਰਟਕੱਟ ਵੀ ਲੱਭ ਰਹੀਆਂ ਹਨ।

coronaviruscoronavirus

ਨਾਲ ਹੀ ਸੈਨੇਟਾਈਜ਼ਰ, ਪੀਪੀਈ ਕਿੱਟਾਂ ਅਤੇ ਅਨੇਕਾਂ ਹੋਰ ਸਫ਼ਾਈ ਵਸਤੂਆਂ ਬਣਾਉਣ ਵਾਲਿਆਂ ਨੇ ਸਾਡੇ ਡਰ ਦਾ ਲਾਭ ਉਠਾ ਕੇ ਮੁਨਾਫ਼ਾ ਕਮਾਉਣ ਦਾ ਸੌਖਾ ਰਾਹ ਲੱਭ ਲਿਆ ਹੈ। ਸਿਆਸਤਦਾਨ ਵੀ ਇਸ ਮਹਾਂਮਾਰੀ ਦੇ ਦੌਰ ਵਿਚ ਅਪਣਾ ਢੋਲ ਵਜਾਉਣ ਦਾ ਮੌਕਾ ਨਹੀਂ ਛੱਡ ਰਹੇ। ਇਕ ਦਿਨ ਘੱਟ ਅੰਕੜੇ ਆਉਂਦੇ ਹਨ ਤਾਂ ਇਹ ਸੁਰਖ਼ੀਆਂ ਵਿਚ ਝੱਟ ਆ ਪ੍ਰਗਟ ਹੁੰਦੇ ਹਨ ਤੇ ਅਪਣੀ ਪਿਠ ਥਾਪੜਨ ਲੱਗ ਪੈਂਦੇ ਹਨ।

SanitizerSanitizer

ਹਰ ਸੂਬਾ ਸਰਕਾਰ ਅਪਣੇ ਆਪ ਨੂੰ ਵਧੀਆ ਸਾਬਤ ਕਰਨ ਵਿਚ ਜੁਟੀ ਹੋਈ ਪਰ ਅਸਲ ਫ਼ਤਿਹ ਅੱਜ ਤਕ ਸਿਰਫ਼ ਚੀਨ ਦੀ ਹੀ ਹੋਈ ਹੈ ਜਿਸ ਨੇ ਇਸ ਵਾਇਰਸ ਨੂੰ ਜਨਮ ਵੀ ਦਿਤਾ ਪਰ ਇਸ 'ਤੇ ਕਾਬੂ ਵੀ ਪਾ ਲਿਆ। ਚੀਨ ਦੀ ਉਦਾਹਰਣ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੇ ਖੇਤਰ ਵਿਚ ਚੰਗੀ ਨਹੀਂ ਸਮਝੀ ਜਾਂਦੀ ਪਰ ਇਹ ਸਾਧਾਰਣ ਦਿਨਾਂ ਦੀ ਸਾਧਾਰਣ ਘਟਨਾ ਨਹੀਂ ਸੀ ਤੇ ਇਸ ਉਤੇ ਫ਼ੌਜੀ ਰੂਪ ਧਾਰ ਕੇ ਹੀ ਜਿਤਿਆ ਜਾ ਸਕਦਾ ਸੀ।

Xi JinpingXi Jinping

ਚੀਨ ਨੇ ਫ਼ੌਜ ਦੀ ਬੰਦੂਕ ਹੇਠ ਸੱਭ ਕੁੱਝ ਕਾਬੂ ਵੀ ਕੀਤਾ ਪਰ ਨਾਲ ਨਾਲ ਬਿਜਲੀ ਦੀ ਰਫ਼ਤਾਰ ਨਾਲ ਹਸਪਤਾਲ ਵੀ ਬਣਾਏ। 85 ਹਜ਼ਾਰ ਕੇਸ ਹੀ ਆਏ ਸਨ ਕਿ ਉਸ ਨੇ ਕੋਰੋਨਾ ਨੂੰ ਪਛਾੜ ਕੇ ਵਾਇਰਸ ਨੂੰ ਅਲਵਿਦਾ ਵੀ ਕਹਿ ਦਿਤਾ। ਉਸ ਵਕਤ ਚੀਨ ਵਿਚ ਪੱਤਕਾਰਾਂ ਦੀ ਆਜ਼ਾਦੀ ਨੂੰ ਰੋਕਿਆ ਜ਼ਰੂਰ ਗਿਆ ਸੀ ਪਰ ਮੁਕਾਬਲੇ ਵਿਚ ਅੱਜ ਸਾਨੂੰ ਭਾਵੇਂ ਹਰ ਬੋਲ ਕੁਬੋਲ ਲਿਖਣ ਦੀ ਆਜ਼ਾਦੀ ਮਿਲੀ ਹੋਈ ਹੈ ਪਰ ਜ਼ਿੰਮੇਵਾਰੀ ਤੇ ਫ਼ਰਜ਼-ਸ਼ਨਾਸੀ ਕਿੰਨਿਆਂ ਕੋਲ ਹੈ?

Covid-19Covid-19

ਪੰਜਾਬ ਵਿਚ ਕਾਂਗਰਸ ਅਤੇ ਆਪ ਦੀ ਆਕਸੀਮੀਟਰ ਦੀ ਲੜਾਈ ਚੱਲ ਰਹੀ ਹੈ। ਦਿੱਲੀ ਦੀ ਸਰਕਾਰ ਚੋਣਾਂ ਵਾਸਤੇ ਤਿਆਰੀ ਕਰ ਰਹੀ ਹੈ ਅਤੇ ਉਹ ਆਕਸੀਮੀਟਰ ਰਾਹੀਂ ਪੰਜਾਬ ਦੇ ਲੋਕਾਂ ਦੇ ਟੈਸਟ ਕਰਨਾ ਚਾਹੁੰਦੇ ਹਨ। ਪੰਜਾਬ ਸਰਕਾਰ 'ਆਪ' ਦੇ ਆਕਸੀਮੀਟਰ ਨੂੰ ਕੋਵਿਡ-19 ਦੇ ਫੈਲਾਉ ਦੀ ਸਾਜ਼ਿਸ਼ ਵਜੋਂ ਦੇਖ ਰਹੀ ਹੈ ਪਰ ਅਸਲ ਸੱਚ ਕੀ ਹੈ? ਆਕਸੀਮੀਟਰ ਅਸਲ ਵਿਚ ਤੁਹਾਡੇ ਖ਼ੂਨ ਵਿਚ ਆਕਸੀਜਨ ਦੀ ਮਾਤਰਾ ਦਸਦਾ ਹੈ।

AAPAAP

ਇਸ ਦਾ ਇਸਤੇਮਾਲ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਕਈ ਵਾਰ ਤੁਹਾਡੇ ਫੇਫੜਿਆਂ ਵਿਚ ਵਾਇਰਸ ਪਹਿਲਾਂ ਅਪਣਾ ਘਰ ਬਣਾ ਲੈਂਦਾ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਚਲਦਾ ਤੇ ਇਸ ਨਾਲ ਕਈਆਂ ਨੂੰ ਇਹ ਇਸ਼ਾਰਾ ਮਿਲ ਸਕਦਾ ਹੈ ਕਿ ਸੱਭ ਕੁਝ ਠੀਕ ਨਹੀਂ ਪਰ ਧਿਆਨ ਰੱਖਣ ਦੀ ਗੱਲ ਇਹ ਹੈ ਕਿ ਜਦ ਤੁਸੀ ਹਸਪਤਾਲ ਜਾਂਦੇ ਹੋ ਤਾਂ ਇਹ ਤੁਹਾਡੀ ਉਂਗਲ 'ਤੇ ਹਰ ਵਕਤ ਲਗਾ ਕੇ ਰਖਦੇ ਹਨ ਕਿਉਂਕਿ ਪਲਾਂ ਵਿਚ ਆਕਸੀਜਨ ਦਾ ਪੱਧਰ ਡਿਗ ਸਕਦਾ ਹੈ।

Coronavirus Coronavirus

 ਸਹੀ ਇਸਤੇਮਾਲ ਵਾਸਤੇ ਇਸ ਨੂੰ ਦਿਨ ਵਿਚ ਦੋ ਵਾਰ ਇਸਤੇਮਾਲ ਕਰੋ, ਤੇ ਜੇ 92-100 ਦੇ ਵਿਚਕਾਰ ਦਾ ਮਾਪ ਆ ਰਿਹਾ ਹੈ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਤੁਹਾਡੇ ਫੇਫੜਿਆਂ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ। ਤੁਹਾਨੂੰ ਕੋਵਿਡ-19 ਫਿਰ ਵੀ ਹੋ ਸਕਦਾ ਹੈ। ਕਿਉਂਕਿ ਕੋਵਿਡ ਵਿਚ ਫੇਫੜੇ 'ਤੇ ਅਸਰ ਪੈਂਦਾ ਹੈ, ਇਹ ਕਮਜ਼ੋਰ ਫੇਫੜਿਆਂ ਵਾਲਿਆਂ ਵਾਸਤੇ ਜਾਂ ਅਸਥਮਾ ਦੇ ਪੀੜਤਾਂ ਵਾਸਤੇ ਚੇਤੰਨ ਰਹਿਣ ਦੀ ਤਾਕੀਦ ਹੈ।

Oxygen CylindersOxygen Cylinders

 ਦੂਜੀ ਗੱਲ ਧਿਆਨ ਵਿਚ ਰੱਖੋ ਕਿ ਜੇ ਤੁਸੀ ਨੇਲ ਪਾਲਿਸ਼ ਜਾਂ ਕਰੀਮ ਲਗਾਂਦੇ ਹੋ ਤਾਂ ਆਕਸੀਜਨ ਦੀ ਠੀਕ ਹਾਲਤ ਪਤਾ ਨਹੀਂ ਲਗਦੀ। ਸੈਨੇਟਾਈਜ਼ਰ ਲਗਾਉਣ ਤੋਂ ਬਾਅਦ ਵੀ ਮਾਪ ਵਿਚ ਮੁਸ਼ਕਲ ਆਉਂਦੀ ਹੈ। ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਕੇ ਇਸਤੇਮਾਲ ਕਰੋ। ਜੇ ਤੁਸੀ ਕਿਤੇ ਬਾਹਰ ਜਾ ਕੇ ਇਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਬਾਅਦ ਵਿਚ ਵੀ ਹੱਥ ਧੋ ਲਵੋ, ਪਰ ਇਕ ਵਾਰ ਨਾਲ ਕੁਝ ਪਤਾ ਨਹੀਂ ਲਗਦਾ, ਦਿਨ ਵਿਚ ਦੋ ਵਾਰ ਤੇ ਦੋਹਾਂ ਹੱਥਾਂ ਦੀ ਇਕ-ਇਕ ਉਂਗਲ 'ਤੇ ਜਾਂਚ ਕਰ ਲਵੋ।

SanitizerSanitizer

ਹੈ ਤਾਂ ਕੋਵਿਡ ਕੁਦਰਤ ਨਾਲ ਛੇੜੀ ਇਕ ਜੰਗ ਪਰ ਅਸੀਂ ਹਾਰਦੇ ਜਾ ਰਹੇ ਹਾਂ ਕਿਉਂਕਿ ਇਸ ਨੂੰ ਕਈ ਐਵੇਂ ਆਈ ਗਈ ਚੀਜ਼ ਹੀ ਸਮਝ ਰਹੇ ਹਨ।
ਅਸੀ ਚੀਨ ਵਾਂਗ ਅਪਣੇ ਅਧਿਕਾਰ ਸਰਕਾਰ ਨੂੰ ਨਹੀਂ ਦੇ ਸਕਦੇ ਪਰ ਜ਼ਿੰਮੇਵਾਰੀ ਸਾਡੀ ਬਣਦੀ ਹੈ ਕਿ ਇਹ ਸਾਡਾ ਇਸਤੇਮਾਲ ਨਾ ਕਰਨ। ਵੈਕਸੀਨ ਦੀ ਤਾਕ ਵਿਚ ਨਾ ਰਹੋ ਕਿਉਂਕਿ ਉਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ। ਆਕਸਫੋਰਡ ਦੀ ਵੈਕਸੀਨ ਵਿਚ ਦਿੱਕਤਾਂ ਆ ਚੁਕੀਆਂ ਹਨ ਅਤੇ ਟਰਾਇਲ ਰੋਕ ਦਿਤਾ ਗਿਆ ਹੈ।

VaccineVaccine

ਅੱਜ ਤੋਂ ਹੀ ਅਪਣੇ ਆਪ ਨੂੰ ਇਸ ਜੰਗ ਵਾਸਤੇ ਤਿਆਰ ਕਰੋ। ਅਪਣੇ ਆਪ ਨੂੰ ਸਹੀ ਜਾਣਕਾਰੀ ਨਾਲ ਸੁਰੱਖਿਅਤ ਕਰੋ। ਜਾਣਕਾਰੀ ਆਮ ਮਿਲਦੀ ਹੈ। ਸਰਕਾਰ ਤੇ ਵਿਸ਼ਵਾਸ ਨਹੀਂ ਤਾਂ ਫ਼ੇਸਬੁੱਕ 'ਤੇ ਵੀ ਡਬਲਿਊ ਐਚ ਓ ਦੀ ਜਾਣਕਾਰੀ ਹਾਜ਼ਰ ਹੈ। ਇਕ ਮਾਸਕ ਪਾਉਣ ਨਾਲ ਤੁਸੀ ਅਪਣੇ ਆਪ ਨੂੰ ਤੇ ਅਪਣਿਆਂ ਨੂੰ ਬਚਾ ਸਕਦੇ ਹੋ। ਕੁਦਰਤ ਕਾਦਰ ਦੀ ਕਦਰ ਕਰਨ ਦਾ ਦਾ ਪਾਠ ਦੇ ਰਹੀ ਹੈ। ਥੋੜੀ ਚਾਲ ਹੌਲੀ ਕਰ ਕੇ ਸਾਦਗੀ ਵਲ ਜਾਣ ਨੂੰ ਆਖ ਰਹੀ ਹੈ। ਤੁਹਾਡੀ ਜਾਣਕਾਰੀ ਤੁਹਾਨੂੰ ਸਿਆਸਤਦਾਨਾਂ, ਅਰਬਾਂਪਤੀ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਲਾਲਚ ਤੋਂ ਬਚਾ ਸਕਦੀ ਹੈ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement