
ਪਰ ਹਰਸਿਮਰਤ ਬਾਦਲ ਨੂੰ ਇਸ ਮੌਕੇ ਯੂ.ਪੀ. ਦੀ ਬੇਟੀ ਅਖਵਾਉਣ ਦਾ ਕੀ ਫ਼ਾਇਦਾ ਮਿਲੇਗਾ?
ਹਰਸਿਮਰਤ ਕੌਰ ਬਾਦਲ ਦਾ ਉੱਤਰ ਪ੍ਰਦੇਸ਼ ਨੂੰ ਅਪਣਾ ਪੇਕਾ ਘਰ ਆਖਣਾ ਅਕਾਲੀ ਦਲ ਨੂੰ ਫ਼ਾਇਦਾ ਕਿਸ ਤਰ੍ਹਾਂ ਪਹੁੰਚਾ ਸਕੇਗਾ, ਇਸ ਬਾਰੇ ਅਜੇ ਤਕ ਤਾਂ ਕੋਈ ਕੁੱਝ ਨਹੀਂ ਦਸ ਰਿਹਾ। ਅਕਾਲੀ ਬਾਕੀ ਸੂਬਿਆਂ ਵਿਚ ਚੋਣਾਂ ਲੜਨਾ ਜ਼ਰੂਰ ਚਾਹੁੰਦੇ ਹਨ ਪਰ ਉਹ ਤਾਂ ਦਿੱਲੀ ਵਿਚ ਵੀ ਭਾਜਪਾ ਦੀ ਟਿਕਟ ਤੇ ਅਰਥਾਤ ਅਪਣੇ ਆਪ ਨੂੰ 'ਭਾਜਪਾਈ' ਅਖਵਾ ਕੇ ਇਕ ਅੱਧ ਸੀਟ ਜਿੱਤੇ ਸਨ ਅਤੇ ਪੰਜਾਬ ਵਿਚ ਅਜੇ ਤਕ ਅਪਣੇ ਆਪ ਨੂੰ ਸੰਭਾਲ ਨਹੀਂ ਸਕ ਰਹੇ। ਇਹ ਬਿਆਨ ਸਿਰਫ਼ ਯੋਗੀ-ਮੋਦੀ ਆਰ.ਐਸ.ਐਸ. ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਹੋ ਸਕਦਾ ਹੈ ਜੋ ਕਿ ਅੱਜਕਲ ਅਕਾਲੀ ਦਲ ਨੂੰ ਦਿੱਲੀ ਦੇ ਹਾਕਮਾਂ ਦੇ ਨੇੜੇ ਲਿਜਾਣ ਵਾਲਾ ਨਵਾਂ ਮੰਤਰ ਹੈ¸ਪੰਜਾਬ ਨੂੰ ਵਿਸਾਰ ਦਿਉ ਤੇ ਕਿਸੇ ਬੀ.ਜੇ.ਪੀ.-ਸ਼ਾਸਤ ਰਾਜ ਨੂੰ ਅਪਣਾ ਚਹੇਤਾ ਰਾਜ ਦੱਸਣ ਲੱਗ ਜਾਉ।
Harsimrat Kaur Badal
ਜਿਥੇ ਪ੍ਰਿਅੰਕਾ ਗਾਂਧੀ ਦੇ ਚੋਣ ਮੈਦਾਨ ਵਿਚ ਉਤਰਨ ਨਾਲ, ਪੂਰਾ ਭਾਰਤ ਉੱਤਰ ਪ੍ਰਦੇਸ਼ ਦੀ, ਭਾਰਤੀ ਸਿਆਸਤ ਵਿਚ ਮਹੱਤਤਾ ਨੂੰ ਵੇਖ ਕੇ ਰਸ਼ਕ ਕਰ ਰਿਹਾ ਹੈ, ਉਥੇ ਪੰਜਾਬ ਵੀ ਹੈਰਾਨ ਹੈ ਕਿ ਅਕਾਲੀ ਦਲ ਰਾਹੀਂ ਕੇਂਦਰ ਸਰਕਾਰ 'ਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਬੀਬਾ ਬਾਦਲ ਵੀ ਅੱਜ ਉੱਤਰ ਪ੍ਰਦੇਸ਼ ਨੂੰ ਅਪਣਾ ਪੇਕਾ ਆਖ ਕੇ ਅਪਣੇ ਆਪ ਨੂੰ ਉੱਤਰ ਪ੍ਰਦੇਸ਼ ਦੀ ਧੀ ਐਲਾਨ ਰਹੀ ਹੈ। ਇਹੀ ਨਹੀਂ ਬੀਬਾ ਬਾਦਲ ਨੇ ਅਪਣੇ ਪ੍ਰਵਾਰ ਦੀ ਯੋਗੀ ਆਦਿਤਿਆਨਾਥ ਨਾਲ ਤਿੰਨ ਪੀੜ੍ਹੀਆਂ ਦੀ ਸਾਂਝ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ।
Priyanka Gandhi
ਯੂ.ਪੀ. ਦੇ ਇਕ ਮੱਠ ਦੇ ਸੰਚਾਲਕ ਦਾ, ਮਾਝੇ ਦੇ ਮਜੀਠੀਆ ਪ੍ਰਵਾਰ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਪ੍ਰਿਅੰਕਾ ਗਾਂਧੀ ਵਾਡਰਾ ਤਾਂ ਕਾਂਗਰਸ ਪਾਰਟੀ ਨੂੰ ਕੇਂਦਰ ਵਿਚ ਸਰਕਾਰ ਬਣਾਉਣ ਵਿਚ ਸਹਾਈ ਹੋਣ ਲਈ ਯੂ.ਪੀ. ਵਿਚ ਪਾਰਟੀ ਦਾ ਝੰਡਾ ਚੁੱਕਣ ਗਈ ਹੈ ਅਤੇ ਕਾਂਗਰਸ ਵਾਸਤੇ ਇਹ ਬਹੁਤ ਜ਼ਰੂਰੀ ਕਦਮ ਹੈ। 80 ਸੀਟਾਂ ਵਾਲਾ ਇਹ ਸੂਬਾ ਭਾਰਤ ਦੀ ਸੱਤਾ ਦਾ ਤਾਜ ਅਪਣੇ ਸਿਰ ਤੇ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2014 ਵਿਚ ਇਸ ਸੂਬੇ ਦੀਆਂ 71 ਸੀਟਾਂ ਜਿੱਤ ਕੇ ਦੇਸ਼ ਵਿਚ ਮੋਦੀ ਲਹਿਰ ਦਾ ਠੁਕ ਬੰਨ੍ਹਿਆ ਸੀ।
Harsimrat Kaur Badal
ਕਾਂਗਰਸ ਹੁਣ ਭਾਜਪਾ, ਸਪਾ, ਬਸਪਾ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਵਾਉਣ ਲਈ ਅਪਣੀ ਪੂਰੀ ਤਾਕਤ ਇਸ ਸੂਬੇ 'ਚ ਝੋਕ ਰਹੀ ਹੈ। ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ 20 ਸਾਲਾਂ ਵਿਚ ਨਮੋਸ਼ੀ ਹੀ ਨਮੋਸ਼ੀ ਵੇਖਣ ਨੂੰ ਮਿਲੀ ਹੈ ਪਰ ਉੱਤਰ ਪ੍ਰਦੇਸ਼ ਨੇ ਇਨ੍ਹਾਂ 20 ਸਾਲਾਂ ਵਿਚ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਲਿਆ ਹੈ। ਕਾਂਗਰਸ ਨੂੰ ਮੌਕਾ ਮਿਲ ਸਕਦਾ ਹੈ। ਫ਼ੈਸਲਾ ਯੋਗੀ ਆਦਿਤਿਆਨਾਥ ਵਿਰੁਧ ਇਸ ਕਰ ਕੇ ਵੀ ਆ ਸਕਦਾ ਹੈ ਕਿਉਂਕਿ ਉਹ ਧਰਮ ਦੇ ਨਾਂ ਤੇ ਸਿਆਸਤ ਕਰਦੇ ਹਨ। ਮਨੁੱਖ ਦੇ ਬੱਚਿਆਂ ਦੀ ਸਿਖਿਆ ਲਈ ਬਜਟ ਵਿਚ ਗਊਰਖਿਆ ਨਾਲੋਂ ਘੱਟ ਪੈਸਾ ਰਖਣ ਵਾਲੇ ਮੁੱਖ ਮੰਤਰੀ ਕੋਲੋਂ ਸ਼ਾਇਦ ਇਨਸਾਨ ਦੀ ਨਬਜ਼ ਨਹੀਂ ਫੜੀ ਜਾ ਸਕੀ।
Priyanka Gandhi
ਹਾਲ ਹੀ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਇਕ ਅਜਿਹੇ ਸ਼ਾਸਕ ਵਲ ਇਸ਼ਾਰਾ ਕਰਦੀਆਂ ਹਨ ਜੋ ਗੱਲਾਂ ਵੱਡੀਆਂ ਕਰਦਾ ਹੈ ਪਰ ਅਸਲ ਕੰਮ ਕਰਨ ਦੀ ਚਾਹਤ ਜਾਂ ਸਮਰੱਥਾ ਨਹੀਂ ਰਖਦਾ। ਸੋ ਇਨ੍ਹਾਂ ਹਾਲਾਤ ਵਿਚ ਪ੍ਰਿਅੰਕਾ ਗਾਂਧੀ ਦਾ ਉੱਤਰ ਪ੍ਰਦੇਸ਼ ਵਿਚ ਉਤਰਨਾ ਕਾਂਗਰਸ ਨੂੰ ਵੱਡੀ ਜਿੱਤ ਦਿਵਾ ਸਕਦਾ ਹੈ।
ਪਰ ਹਰਸਿਮਰਤ ਕੌਰ ਬਾਦਲ ਦਾ ਉੱਤਰ ਪ੍ਰਦੇਸ਼ ਨੂੰ ਅਪਣਾ ਪੇਕਾ ਘਰ ਆਖਣਾ ਅਕਾਲੀ ਦਲ ਨੂੰ ਕਿਸ ਤਰ੍ਹਾਂ ਫ਼ਾਇਦਾ ਪਹੁੰਚਾ ਸਕੇਗਾ? ਇਸ ਬਾਰੇ ਅਜੇ ਤਕ ਤਾਂ ਕੋਈ ਕੁੱਝ ਨਹੀਂ ਦਸ ਰਿਹਾ। ਅਕਾਲੀ ਬਾਕੀ ਸੂਬਿਆਂ ਵਿਚ ਚੋਣਾਂ ਲੜਨਾ ਜ਼ਰੂਰ ਚਾਹੁੰਦੇ ਹਨ
Priyanka Gandhi
ਪਰ ਉਹ ਤਾਂ ਦਿੱਲੀ ਵਿਚ ਵੀ ਭਾਜਪਾ ਦੀ ਟਿਕਟ ਤੇ ਅਰਥਾਤ ਅਪਣੇ ਆਪ ਨੂੰ 'ਭਾਜਪਾਈ' ਅਖਵਾ ਕੇ ਇਕ ਅੱਧ ਸੀਟ ਜਿੱਤੇ ਸਨ ਅਤੇ ਪੰਜਾਬ ਵਿਚ ਅਜੇ ਤਕ ਅਪਣੇ ਆਪ ਨੂੰ ਸੰਭਾਲ ਨਹੀਂ ਸਕ ਰਹੇ। ਇਹ ਬਿਆਨ ਸਿਰਫ਼ ਯੋਗੀ¸ਮੋਦੀ ਆਰ.ਐਸ.ਐਸ. ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਹੋ ਸਕਦੇ ਹਨ ਜੋ ਕਿ ਅੱਜਕਲ ਅਕਾਲੀ ਦਲ ਨੂੰ ਦਿੱਲੀ ਦੇ ਹਾਕਮਾਂ ਦੇ ਨੇੜੇ ਲਿਜਾਣ ਵਾਲਾ ਨਵਾਂ ਮੰਤਰ ਹੈ।
Harsimrat Kaur Badal
ਪੰਜਾਬ ਨੂੰ ਵਿਸਾਰ ਦਿਉ ਤੇ ਭਾਜਪਾ-ਸ਼ਾਸਤ ਕਿਸੇ ਰਾਜ ਨੂੰ ਅਪਣਾ ਚਹੇਤਾ ਰਾਜ ਦੱਸਣ ਲੱਗ ਜਾਉ। ਇਹ ਬੋਲ ਬੀਬਾ ਬਾਦਲ ਵਲੋਂ ਮੰਤਰੀ ਮੰਡਲ ਵਿਚ ਅਪਣੀ ਸੀਟ ਨੂੰ ਬਚਾਉਣ ਲਈ ਆਖੇ ਗਏ ਲਗਦੇ ਹਨ। ਇਸ ਕੇਂਦਰੀ ਸੀਟ ਵਾਸਤੇ ਹੁਣ ਪੇਕਾ ਹੀ ਉੱਤਰ ਪ੍ਰਦੇਸ਼ ਬਣ ਗਿਆ ਹੈ। ਪਤਾ ਨਹੀਂ ਇਕ ਕੇਂਦਰੀ ਮੰਤਰਾਲੇ ਵਾਸਤੇ ਹੋਰ ਕੀ ਕੀ ਕੁਰਬਾਨ ਕੀਤਾ ਜਾਵੇਗਾ? -ਨਿਮਰਤ ਕੌਰ