
ਜੇ ਸਾਰੀ ਦੁਨੀਆਂ ਪੱਛਮ ਤੋਂ ਕ੍ਰਿਸਮਸ, ਮਦਰਜ਼ ਡੇ, ਫ਼ਰੈਂਡਜ਼ ਡੇ ਅਤੇ ਹੋਰ ਕਿੰਨਾ ਕੁੱਝ ਅਪਣਾ ਸਕਦੀ ਹੈ ਤਾਂ ਵੈਲੇਂਟਾਈਨਜ਼ ਡੇ ਨੂੰ ਅਪਨਾਉਣ ਵਿਚ ਕੀ ਖ਼ਰਾਬੀ ਹੋ ਸਕਦੀ ਹੈ?
ਜੇ ਸਾਰੀ ਦੁਨੀਆਂ ਪੱਛਮ ਤੋਂ ਕ੍ਰਿਸਮਸ, ਮਦਰਜ਼ ਡੇ, ਫ਼ਰੈਂਡਜ਼ ਡੇ ਅਤੇ ਹੋਰ ਕਿੰਨਾ ਕੁੱਝ ਅਪਣਾ ਸਕਦੀ ਹੈ ਤਾਂ ਵੈਲੇਂਟਾਈਨਜ਼ ਡੇ ਨੂੰ ਅਪਨਾਉਣ ਵਿਚ ਕੀ ਖ਼ਰਾਬੀ ਹੋ ਸਕਦੀ ਹੈ? ਪਿਆਰ, ਇਸ਼ਕ, ਮੁਹੱਬਤ, ਲਵ ਕਿਸੇ ਵੀ ਤਰੀਕੇ ਨਾਲ ਮਨਾਇਆ ਜਾਵੇ, ਉਸ ਵਿਚ ਖ਼ਰਾਬੀ ਨਹੀਂ ਹੋ ਸਕਦੀ ਅਤੇ ਸ਼ਾਇਦ ਇਹ ਇਕੱਲਾ ਦਿਹਾੜਾ ਹੈ ਜੋ ਪਿਆਰ ਨੂੰ ਮਨਾਉਂਦਾ ਹੈ, ਬਾਕੀ ਤਾਂ ਮੌਸਮ ਜਾਂ ਧਰਮ ਨਾਲ ਜੁੜੇ ਹੁੰਦੇ ਹਨ।
Love
ਪਿਆਰ ਤਾਂ ਬੁਨਿਆਦੀ ਅਹਿਸਾਸ ਹੈ, ਉਸ ਤੋਂ ਘਬਰਾਉਣ ਵਾਲਿਆਂ ਦੀ ਫ਼ਿਤਰਤ ਸਮਝ ਨਹੀਂ ਆਉਂਦੀ ਅਤੇ ਨਾ ਹੀ ਉਨ੍ਹਾਂ ਲੋਕਾਂ ਦੀ ਫ਼ਿਤਰਤ ਸਮਝ ਆਉਂਦੀ ਹੈ ਜੋ ਇਸ ਅਹਿਸਾਸ ਨੂੰ ਇਕ ਵਪਾਰਕ ਸੌਦਾ ਬਣਾਉਂਦੇ ਹਨ। ਅੱਜ ਦੇ ਦਿਨ ਪਿਆਰ ਦੇ ਇਜ਼ਹਾਰ ਨੂੰ ਪੈਸੇ ਨਾਲ ਤੋਲਦੇ ਵੇਖ ਕੇ ਅਫ਼ਸੋਸ ਹੁੰਦਾ ਹੈ। ਇਕ ਪਾਸੇ ਮਿਰਜ਼ਾ, ਰਾਂਝੇ, ਪੁੰਨੂ ਦੇ ਇਸ਼ਕ ਦੀ ਉਚਾਈ ਅਤੇ ਦੂਜੇ ਪਾਸੇ ਅੱਜ ਦੇ ਗੱਭਰੂਆਂ ਦੇ ਇਸ਼ਕ ਦੀ ਗਾਥਾ ਤੋਹਫ਼ੇ ਦੀ ਕੀਮਤ ਤਕ ਸਿਮਟ ਕੇ ਰਹਿ ਗਈ ਹੈ।
Love
ਕੁੜੀ ਪਿਆਰ ਦੀ ਕਦਰ ਮਹਿੰਗੇ ਤੋਹਫ਼ੇ ਨਾਲ ਆਂਕਦੀ ਹੈ। ਪਰ ਤਾੜੀ ਕਦੇ ਇਕ ਹੱਥ ਨਾਲ ਨਹੀਂ ਵਜਦੀ। ਕਿਉਂ ਅੱਜ ਦੇ ਗਭਰੂ ਅਪਣੇ ਪਿਆਰ ਨੂੰ ਗ਼ਲਤ ਥਾਂ ਰੋਲਦੇ ਹਨ? ਕਿਉਂ ਨਹੀਂ ਸੱਚੇ ਦਿਲ ਦੀ ਪਛਾਣ ਕਰਨ ਦੀ ਕਾਬਲੀਅਤ ਕਰਦੇ? ਸੱਚੇ ਪ੍ਰੇਮੀ ਤਾਂ ਅੱਜ ਵੀ ਹਨ। ਹੀਰ-ਰਾਂਝੇ ਵਾਲੇ ਪਿਆਰ ਦਾ ਦੌਰ ਖ਼ਤਮ ਨਹੀਂ ਹੋਇਆ। ਪਰ ਪਿਆਰ ਕਮਜ਼ੋਰ ਨੂੰ ਨਹੀਂ ਮਿਲਦਾ ਅਤੇ ਪਿਆਰ ਨੂੰ ਤੋਹਫ਼ਿਆਂ ਵਿਚ ਮਾਪਣ ਵਾਲੇ ਮੁੰਡੇ-ਕੁੜੀਆਂ ਦੋਵੇਂ ਹੀ ਕਮਜ਼ੋਰ ਕਿਰਦਾਰ ਦੇ ਮਾਲਕ ਹੁੰਦੇ ਹਨ।
-ਨਿਮਰਤ ਕੌਰ