Editorial: ਚੋਣ ਅਖਾੜੇ ਵਿਚ ਲੀਡਰਾਂ ਨੂੰ ਬਦਨਾਮ ਕਰਨ ਵਾਲੀਆਂ ਨਕਲੀ ਘੜੀਆਂ ਸਨਸਨੀ ਫੈਲਾਉਂਦੀਆਂ ਖ਼ਬਰਾਂ ਤੋਂ ਸਾਵਧਾਨ ਰਹਿਣ ਦੀ ਲੋੜ

By : NIMRAT

Published : May 15, 2024, 6:33 am IST
Updated : May 15, 2024, 7:24 am IST
SHARE ARTICLE
Need to be wary of fake watches sensational news defaming leaders in election arena Editorial
Need to be wary of fake watches sensational news defaming leaders in election arena Editorial

Editorial: ਜਿਹੜਾ ਵੀ ਇਨਸਾਨ ਚੰਗਾ ਕੰਮ ਕਰਨਾ ਚਾਹੁੰਦਾ ਹੈ, ਉਸ ਦੇ ਸਮਰਥਨ ਵਿਚ ਲੋਕ ਨਹੀਂ ਨਿਤਰਦੇ

Need to be wary of fake watches sensational news defaming leaders in election arena Editorial: ਹਾਲ ਹੀ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਵੀਡੀਉ ਵਾਇਰਲ ਹੋਇਆ ਹੈ ਜਿਥੇ ਉਹ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਹੱਥ ਲਾਉਂਦੇ ਵਿਖਾਈ ਦੇਂਦੇ ਹਨ। ਇਸ ਨੂੰ ਚਰਚਾਵਾਂ ਦਾ ਵਿਸ਼ਾ ਬਣਾਇਆ ਗਿਆ ਤੇ ਉਨ੍ਹਾਂ ਦੀ ਨੀਅਤ ਅਤੇ ਚਰਿੱਤਰ ਨੂੰ ਦਾਗ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਤਾਂ ਅਪਣਾ ਸਪੱਸ਼ਟੀਕਰਨ ਦੇ ਦਿਤਾ ਜਿਥੇ ਉਨ੍ਹਾਂ ਆਖਿਆ ਕਿ ਉਹ ਅਪਣੀ ਵੱਡੀ ਭੈਣ ਸਮਾਨ ਬੀਬੀ ਜੀ ਨੂੰ ਮਿਲੇ ਤੇ ਉਹ ਛੋਟੇ ਭਰਾਵਾਂ ਵਾਲੀ ਮਸ਼ਕਰੀ ਕਰ ਰਹੇ ਸਨ। ਪਰ ਮਾਮਲਾ ਵੱਧ ਗਿਆ ਜਦ ਮਹਿਲਾ ਕਮਿਸ਼ਨ ਨੇ ਇਸ ’ਤੇ ਨੋਟਿਸ ਜਾਰੀ ਕਰ ਦਿਤਾ।

ਮਾਮਲਾ ਵਿਗੜਨ ਤੋਂ ਪਹਿਲਾਂ ਹੀ ਰੁਕ ਗਿਆ ਜਦ ਬੀਬੀ ਜਗੀਰ ਕੌਰ ਨੇ ਪੂਰਾ ਵੀਡੀਉ ਸਾਂਝਾ ਕੀਤਾ ਜਿਥੇ ਪਹਿਲਾਂ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਮੱਥਾ ਟੇਕਦੇ ਹਨ, ਫਿਰ ਉਨ੍ਹਾਂ ਦੇ ਹੱਥਾਂ ਨੂੰ ਮੱਥੇ ਨਾਲ ਛੁਹਾਉਂਦੇ ਹਨ ਤੇ ਫਿਰ ਮਜ਼ਾਕ ਵਿਚ ਉਨ੍ਹਾਂ ਦੀ ਠੋਡੀ ’ਤੇ ਹੱਥ ਲਾਉਂਦੇ ਹਨ ਤੇ ਬੀਬੀ ਵੀ ਪਿਆਰ ਨਾਲ ਉਨ੍ਹਾਂ ਨੂੰ ਪਰੇ ਕਰਦੀ ਹੈ। ਬੀਬੀ ਜੀ ਨੇ ਵੀਡੀਉ ਜਾਰੀ ਕਰਨ ਦੇ ਨਾਲ ਨਾਲ ਇਹ ਵੀ ਆਖਿਆ ਕਿ ਇਸ ਮਾਮਲੇ ਨੂੰ ਗ਼ਲਤ ਰੰਗਤ ਦਿਤੀ ਗਈ ਹੈ ਜਿਸ ਵਾਸਤੇ ਉਨ੍ਹਾਂ ਨੇ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਉਨ੍ਹਾਂ ਪੂਰੀ ਮੁਲਾਕਾਤ ਦਾ ਇਕ ਹਿੱਸਾ ਹੀ ਵਿਖਾ ਕੇ ਛੇੜਛਾੜ ਦਾ ਮਾਮਲਾ ਬਣਾ ਦਿਤਾ। ਉਨ੍ਹਾਂ ਦੀ ਗੱਲ ਸਮਝ ਵਿਚ ਵੀ ਆਉਂਦੀ ਹੈ ਕਿਉਂਕਿ 62 ਤੇ 69 ਸਾਲ ਦੇ ਇਨ੍ਹਾਂ ਦੋਹਾਂ ਸਿਆਸਤਦਾਨਾਂ ਨੂੰ ਪਤਾ ਹੈ ਕਿ ਕੈਮਰਾ ਹਰ ਵਕਤ ਉਨ੍ਹਾਂ ਉਤੇ ਟਿਕਿਆ ਹੁੰਦਾ ਹੈ ਤੇ ਗ਼ਲਤ ਨੀਯਤ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨਾਸਮਝ ਇਹ ਦੋਵੇਂ ਹੀ ਨਹੀਂ ਹਨ।

ਪਰ ਜਿਵੇਂ ਆਖਦੇ ਹਨ ਕਿ ਖ਼ੂਬਸੂਰਤੀ ਵੇਖਣ ਵਾਲੇ ਦੀ ਨਜ਼ਰ ਵਿਚ ਹੁੰਦੀ ਹੈ ਤੇ ਬਦਸੂਰਤੀ ਵੀ ਵੇਖਣ ਵਾਲੇ ਦੀ ਨਜ਼ਰ ਵਿਚ। ਬੀਬੀ ਜੀ ਦਾ ਕਹਿਣਾ ਠੀਕ ਹੈ ਕਿ ਇਸ ਮਾਮਲੇ ਵਿਚ ਸਾਰਾ ਕਸੂਰ ਮੀਡੀਆ ਦਾ ਹੈ ਜਿਨ੍ਹਾਂ ਨੇ ਅਪਣੀ ਖ਼ਬਰ ਨੂੰ ਸਨਸਨੀਖ਼ੇਜ਼ ਬਣਾਉਣ ਲਈ ਸਿਰਫ਼ ਇਕ ਹਿੱਸਾ ਹੀ ਚੁੱਕ ਕੇ ਦੋ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ। ਮੀਡੀਆ ਦੀ ਗ਼ਲਤੀ ਮੰਨਦੇ ਇਹ ਵੀ ਕਹਿਣਾ ਪਵੇਗਾ ਕਿ ਵੇਖਣ ਵਾਲੇ ਵੀ ਜ਼ਿਆਦਾ ਨਹੀਂ ਤਾਂ ਬਰਾਬਰ ਦੇ ਕਸੂਰਵਾਰ ਜ਼ਰੂਰ ਹਨ।
ਜਦੋਂ ਕਿਸੇ ਵੀ ਚੈਨਲ ਤੇ ਸਿਆਣੇ, ਸਹਿਜ ਨਾਲ ਵਾਰਤਾਲਾਪ ਕਰਦੇ ਹਨ ਤਾਂ ਲੋਕ ਉਨ੍ਹਾਂ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੇ, ਖ਼ਾਸ ਤੌਰ ਤੇ ਜੇ ਉਸ ਵਿਚ ਮਸਾਲਾ ਨਾ ਹੋਵੇ। ਕਿਸੇੇ ਦੀ ਬਰਬਾਦੀ, ਕਿਸੇ ਦੇ ਕਹਿਰ, ਕਿਸੇ ਦੀ ਤਕਲੀਫ਼, ਤੋਹਮਤਾਂ, ਇਲਜ਼ਾਮਾਂ ਵਾਲੀ ਖ਼ਬਰ ਹੀ ਚਲਦੀ ਹੈ। ਕਿਸੇ ਦੀ ਮਿਹਨਤ, ਕਿਸੇ ਦੀ ਸਿਆਣੀ ਗੱਲ ਨੂੰ ਸੁਣਨ ਵਾਲੇ ਘੱਟ ਹੀ ਮਿਲਦੇ ਹਨ। ਅੱਜ ਜਦੋਂ ਸਾਡੇ ਦੇਸ਼ ਵਿਚ ਚੋਣਾਂ ਚਲ ਰਹੀਆਂ ਹਨ, ਸਾਡੇ ਸਿਆਸਤਦਾਨਾਂ ਦੇ ਭਾਸ਼ਣਾਂ ਵਿਚ ਗਿਰਾਵਟ ਕਿਉਂ ਆ ਰਹੀ ਹੈ? ਕਿਉਂਕਿ ਲੋਕ ਦੇਸ਼ ਵਾਸਤੇ ਵੋਟ ਕਰਨ ਨਹੀਂ ਜਾ ਰਹੇ ਪਰ ਜਦ ਉਹ ਤੁਹਾਨੂੰ ਕਿਸੇ ਸਨਸਨੀਖ਼ੇਜ਼ ਬਿਆਨ ਨਾਲ ਛੇੜਦੇ ਹਨ ਤਾਂ ਜਨਤਾ ਉਤਸ਼ਾਹ ਵਿਚ ਆ ਕੇ ਵੋਟ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਵਿਚ ਕਸੂਰਵਾਰ ਕੌਣ ਹੈ, ਸਿਆਸਤਦਾਨ ਜਾਂ ਜਨਤਾ?

ਜਿਹੜਾ ਵੀ ਇਨਸਾਨ ਚੰਗਾ ਕੰਮ ਕਰਨਾ ਚਾਹੁੰਦਾ ਹੈ, ਉਸ ਦੇ ਸਮਰਥਨ ਵਿਚ ਲੋਕ ਨਹੀਂ ਨਿਤਰਦੇ, ਭਾਵੇਂ ਉਹ ਚੰਗਾ ਮੀਡੀਆ ਹੋਵੇ, ਭਾਵੇਂ ਉਹ ਸਿਆਣਾ ਸਿਆਸਤਦਾਨ ਹੋਵੇ, ਭਾਵੇਂ ਕੋਈ ਚੰਗਾ ਡਾਕਟਰ ਹੀ ਹੋਵੇ ਜੋ ਬਸ ਫ਼ਾਲਤੂ ਦੇ ਟੈਸਟਾਂ ਦੇ ਚੱਕਰ ਵਿਚ ਪਾ ਕੇ ਤੁਹਾਡਾ ਇਲਾਜ ਕਰਨ ਦਾ ਦਮ ਭਰਦਾ ਹੋਵੇ। ਅੱਜ ਦੇ ਆਮ ਇਨਸਾਨ ਉਤੇ ਨਕਾਰਾਤਮਕ ਗੱਲਾਂ ਦਾ ਜ਼ਿਆਦਾ ਅਸਰ ਹੁੰਦਾ ਹੈ। ਤੁਸੀ ਅਪਣੇ ਆਪ ਦਾ ਧਿਆਨ ਨਾਲ ਨਿਰੀਖਣ ਕਰੋ। ਸੋਸ਼ਲ ਮੀਡੀਆ ’ਤੇ ਤੁਹਾਡੀ ਉਂਗਲ ਕਿਸ ਤਰ੍ਹਾਂ ਦੀ ਖ਼ਬਰ ’ਤੇ ਰੁਕਦੀ ਹੈ, ਚੰਨੀ-ਬੀਬੀ ਬਾਰੇ ਘੜੀ ਗਈ ਨਕਲੀ ਖ਼ਬਰ ਜਾਂ ਡਾ. ਧਰਮਵੀਰ ਗਾਂਧੀ ਦੀ ਤਕਰੀਰ ਤੇ? ਤੁਸੀ ਕਿਸੇ ਕਿਤਾਬ ’ਚੋਂ ਸਿਆਣੀ ਗੱਲ ਬਾਰੇ ਚਰਚਾ ਸੁਣੋਗੇ ਜਾਂ ਕਿਸੇ ਦੀ ਘਰੇਲੂ ਝੜਪ ਦੀ ਵੀਡੀਉ ਵੇਖਣ ਵਾਸਤੇ ਰੁਕੋਗੇ? ਕਸੂਰਵਾਰ ਅਸੀ ਸਾਰੇ ਹੀ ਹਾਂ। ਕੁੱਝ ਲੋਕ ਅਪਣੇ ਪੈਸੇ ਬਣਾਉਣ ਵਾਸਤੇ ਜਨਤਾ ਦੀ ਕਮਜ਼ੋਰੀ ਨੂੰ ਵਰਤਦੇ ਹਨ ਪਰ ਨੁਕਸਾਨ ਸੱਭ ਦਾ ਹੀ ਹੁੰਦਾ ਹੈ। ਕਿਸ ਤਰ੍ਹਾਂ ਸੋਚ ਵਿਚ ਸਕਾਰਾਤਮਕਤਾ ਤੇ ਤਰਕ ਦਾ ਪਲੜਾ ਹਾਵੀ ਕੀਤਾ ਜਾਵੇ? ਜਦ ਤਕ ਇਸ ਬਾਰੇ ਚਿੰਤਾ ਤੇ ਚਰਚਾ ਨਹੀਂ ਕੀਤੀ ਜਾਂਦੀ, ਸਾਡਾ ਸਮਾਜ ਗਿਰਾਵਟ ਦੀਆਂ ਨਿਵਾਣਾਂ ਵਲ ਹੀ ਵਧਦਾ ਜਾਵੇਗਾ।                  - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement