ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?
Published : Jun 15, 2021, 8:42 am IST
Updated : Jun 15, 2021, 8:42 am IST
SHARE ARTICLE
BSP-SAD alliance
BSP-SAD alliance

‘‘ਚਲ ਚਲ ਮੇਰੇ ਸਾਥੀ, ਮੇਰੇ ਹਾਥੀ, ਚਲ ਲੈ ਚਲ ਖਟਾਰਾ ਖਿੱਚ ਕੇ, ਚਲ ਯਾਰ ਧੱਕਾ ਮਾਰ, ਬੰਦ ਹੈ ਪੰਜਾਬ ਦਾ ਸਭਿਆਚਾਰ।’’

‘‘ਚਲ ਚਲ ਮੇਰੇ ਸਾਥੀ, ਮੇਰੇ ਹਾਥੀ, ਚਲ ਲੈ ਚਲ ਖਟਾਰਾ ਖਿੱਚ ਕੇ, ਚਲ ਯਾਰ ਧੱਕਾ ਮਾਰ, ਬੰਦ ਹੈ ਪੰਜਾਬ ਦਾ ਸਭਿਆਚਾਰ।’’ ਹੁਣ ਨਵੇਂ ਸਿਆਸੀ ਗਠਜੋੜ ਦੇ ਬਾਅਦ ਇਹ ਗੀਤ ਹਰ ਥਾਂ ਗਾਇਆ ਜਾ ਰਿਹਾ ਹੈ। ਹਾਥੀ ਦਾ ਨਿਸ਼ਾਨ ਭਾਵੇਂ ਯੂ.ਪੀ. (UP)ਦੀ ਦੀਦੀ ਮਾਇਆਵਤੀ (Mayawati)  ਕੋਲ ਹੈ ਪਰ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਚੋਣਾਂ ਵਿਚ ਭਾਜਪਾ (BJP) ਵਲੋਂ ਮੁੱਖ ਰੂਪ ਵਿਚ ਪ੍ਰਚਾਰੀ ਜਾਂਦੀ ‘ਜਾਤੀਵਾਦੀ’ ਸੋਚ ਹੁਣ ਸਾਰੀਆਂ ਪਾਰਟੀਆਂ ਨੇ ਅਪਣਾ ਲਈ ਲਗਦੀ ਹੈ।

BSP-SAD alliance BSP-SAD alliance

ਭਾਜਪਾ ਨੂੰ ਪੰਜਾਬ ਵਿਚ ਜੱਟ ਆਗੂ ਤਾਂ ਮਿਲਣਾ ਨਹੀਂ ਸੀ, ਸੋ ਉਨ੍ਹਾਂ ਹਿੰਦੂ ਤੇ ਦਲਿਤ ਵਰਗ ਦਾ ਸਾਥ, ਦਲਿਤ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਰ ਕੇ ਮੰਗ ਲਿਆ। ਅਕਾਲੀ ਦਲ (Akali Dal) ਨੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਵੀ ਕਰ ਦਿਤਾ ਤੇ ਹੁਣ ਮਾਇਆਵਤੀ ਨਾਲ ਗਠਜੋੜ ਵੀ ਕਰ ਲਿਆ ਹੈ। ਕਾਂਗਰਸ ਵਿਚ ਦਲਿਤ ਮੰਤਰੀ, ਅਪਣੀ ਪੂਰੀ ਤਾਕਤ ਨਾਲ ਹੁਣ ਅਪਣਾ ਮਨਪਸੰਦ ਦਲਿਤ ਚਿਹਰਾ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਵਜੋਂ ਪੇਸ਼ ਕਰਨ ਦੇ ਯਤਨ ਵਿਚ ਹਨ। ‘ਆਪ’ ਅੱਜ ਉਸ ਪੰਜਾਬੀ ਆਗੂ ਨੂੰ ਲਭਦੀ ਫਿਰ ਰਹੀ ਹੈ ਜੋ ਉਨ੍ਹਾਂ ਦੀ ਨੁਮਾਇੰਦਗੀ ਕਰਨ ਦੀ ਕਾਬਲੀਅਤ ਰਖਦਾ ਹੋਵੇ।

Punjab CongressPunjab Congress

ਸਾਰੀਆਂ ਹੀ ਪਾਰਟੀਆਂ ਦੇ ਆਗੂ ਬੜੀ ਸੰਕੁਚਿਤ ਜਾਂ ਸੌੜੀ ਸੋਚ ਨਾਲ ਚੋਣਾਂ ਜਿੱਤਣ ਬਾਰੇ ਸੋਚ ਰਹੇ ਹਨ। ਇਹ ਹਿੰਦੂ ਵੋਟਰ ਹੈ, ਇਹ ਭਾਪਾ ਵੋਟਰ ਹੈ, ਇਹ ਜੱਟ ਵੋਟਰ, ਇਹ ਪਛੜੀ ਜਾਤੀ ਦਾ ਵੋਟਰ ਹੈ। ਅਸਲ ਮੁੱਦਿਆਂ ਦੀ ਸੋਚ ਕਿਧਰੇ ਵੀ ਨਹੀਂ। ਹੁਣ ਭਾਜਪਾ ਕੋਲ ਵਿਖਾਉਣ ਲਈ ਇਕ ਦਲਿਤ ਰਾਸ਼ਟਰਪਤੀ ਹੀ ਹੈ। ਸਿੱਖ, ਮੁਸਲਮਾਨ ਰਾਸ਼ਟਰਪਤੀ ਬਣਾਇਆ ਹੀ ਉਨ੍ਹਾਂ ਨੂੰ ਜਾਂਦਾ ਹੈ ਜੋ ਅਪਣੀ ਕੌਮ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਚੁੱਪ ਰਹਿਣ ਦੀ ਸਹੁੰ ਚੁਕ ਬੈਠੇ ਹੋਣ। ਕੀ ਇਕ ਦਲਿਤ ਰਾਸ਼ਟਰਪਤੀ ਦੇ ਆਉਣ ਮਗਰੋਂ ਦਲਿਤ ਵਰਗ ਦੀ ਜ਼ਿੰਦਗੀ ਅਸਾਨ ਹੋ ਗਈ?

BJPBJP

ਦਲਿਤ ਤੇ ਪਛੜੀਆਂ ਜਾਤੀਆਂ ਵਿਰੁਧ ਪਿਛਲੇ ਦੋ ਤਿੰਨ ਸਾਲਾਂ ਵਿਚ ਜਿਹੜੇ ਕੇਸ ਦਰਜ ਹੋਏ ਹਨ, ਉਹ ਸ਼ਾਇਦ ਹੀ ਪਹਿਲਾਂ ਕਦੇ ਦਰਜ ਹੋਏ ਹੋਣਗੇ। ਕਾਂਗਰਸ (Congress) ਵਿਚ ਦਲਿਤ ਮੰਤਰੀ ਹੋਣ ਦੇ ਬਾਵਜੂਦ ਦਲਿਤ ਵਰਗ ਲਈ ਵਜ਼ੀਫ਼ੇ ਆਉਣ ਦੀ ਰਫ਼ਤਾਰ ਹੌਲੀ ਹੀ ਰਹੀ ਅਤੇ ਅਕਾਲੀ ਦਲ ਨੇ ਅਪਣੇ ਆਪ ਨੂੰ ਧਰਮ ਨਿਰਪੱਖ, ਸੂਬਾ ਪਧਰੀ ਗਠਜੋੜ ਦੀ ਪਹਿਲ ਕਰਨ ਵਾਲੀ ਪਾਰਟੀ ਹੋਣ ਦਾ ਦਾਅਵਾ ਤਾਂ ਕਰ ਦਿਤਾ ਪਰ ਘਰ ਵਿਚ ਤਾਂ ਇਹ ਪਾਰਟੀ ਅਪਣੀਆਂ ਪਹਿਲੀਆਂ ਪੰਥਕ ਜੜ੍ਹਾਂ ਵੱਢਣ ਤੇ ਲੱਗੀ ਹੋਈ ਸੀ। ਕੀ ਹੁਣ ਰਾਹ ਵਿਚ ਨਵਾਂ ਮੌੜ ਆਉਣ ਨਾਲ ਦਲਿਤ ਵਰਗ ਦਾ ਫ਼ਾਇਦਾ ਕਰਨ ਵਿਚ ਈਮਾਨਦਾਰੀ ਨਾਲ ਕੰਮ ਕਰ ਸਕੇਗੀ?

ਪੰਜਾਬ (Punjab) ਦਾ ਕੋਈ ਵੀ ਆਗੂ ਅਸਲ ਬਰਾਬਰੀ ਵਾਲੀ ਸੋਚ ਰਖਦਾ ਹੀ ਨਹੀਂ। ਮੂੰਹ ਤੋਂ ਪੰਥਕ ਹੋਣ ਦੀ ਗੱਲ ਕਰਦਾ ਹੈ ਪਰ ਚੋਣਾਂ ਵੇਲੇ ਨਿਰੀ ਜਾਤ-ਪਾਤ ਹੀ ਉਸ ਦੇ ਮਨ ਤੇ ਛਾਈ ਹੁੰਦੀ ਹੈ। ਹਰ ਕੋਈ ਅਪਣੇ ਆਪ ਨੂੰ ਪੱਕਾ ਸਿੱਖ, ਪੰਜਾਬੀ ਤੇ ਪੰਥਕ ਦਸਦਾ ਹੈ ਪਰ ਕੀ ਗੁਰੂ ਗ੍ਰੰਥ ਸਾਹਿਬ (Guru Granth Sahib ) ਵਿਚ ਜਾਤ ਪਾਤ ਤੇ ਆਧਾਰਤ ਸਿਆਸਤ ਦਾ ਸੰਦੇਸ਼ ਦਿਤਾ ਗਿਆ ਹੈ? ਜਿਹੜੇ ਸਚਮੁਚ ਦੇ ਪੰਥਕ ਜਾਂ ਧਰਮ ਨਿਰਪੱਖ ਲੋਕ ਹਨ, ਅਸਲ ਵਿਚ ਉਹ ਗ਼ੈਰ ਸਿਆਸੀ ਲੋਕ ਹੀ ਹਨ ਜਾਂ ਗੁਰਦਵਾਰਾ ਸਿਆਸਤ ਤੋਂ ਦੂਰ ਰਹਿਣ ਵਾਲੇ। ਪੰਥਕ ਹੋਣ ਦਾ ਲੇਬਲ ਮੱਥੇ ਤੇ ਚਿਪਕਾ ਕੇ ਮਾਇਆ ਅਤੇ ਸੱਤਾ ਦੇ ਗੱਫੇ ਲੁੱਟਣ ਵਾਲਿਆਂ ਦੀ ਤਾਂ ਗੱਲ ਨਾ ਹੀ ਛੇੜੀ ਜਾਵੇ ਤਾਂ ਠੀਕ ਰਹੇਗੀ।

Shiromani Akali Dal ready to give up 30 seats for BSP?BSP-SAD alliance

ਅੱਜ ਪੰਜਾਬ ਵਿਚ ਸਿਆਸੀ ਪਾਰਟੀਆਂ ਜਾਤ ਪਾਤ ਦੀ ਜਿਹੜੀ ਖੇਡ ਖੇਡ ਰਹੀਆਂ ਹਨ, ਇਨ੍ਹਾਂ ਨੇ ਹੀ 2017 ਵਿਚ ਪੰਥਕ ਮੁੱਦਿਆਂ ਨੂੰ ਮੋਹਰਾ ਬਣਾਇਆ ਸੀ। ਇਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਦਾ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਸੀ। ਹੌਲੀ ਹੌਲੀ ਪੰਥਕ ਮੁੱਦਿਆਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਕਮਜ਼ੋਰ ਪੈ ਗਈਆਂ ਤੇ ਸੱਭ ਪੰਥਕ ਮੁੱਦੇ ਭੁਲਾ ਦਿਤੇ ਗਏ।

Beadbi Kand Beadbi Kand

ਇਹ ਬੜੀ ਗ਼ਲਤ ਸੋਚ ਹੋਵੇਗੀ ਜੇ ਅਸੀ ਉਮੀਦ ਰਖੀਏ ਕਿ ਇਹ ਪਾਰਟੀਆਂ ਅਪਣੀ ਸੋਚ ਬਦਲ ਲੈਣਗੀਆਂ ਪਰ ਇਨ੍ਹਾਂ ਪਾਰਟੀਆਂ ਦੀ ਲੋੜ ਤੇ ਇਸ ਵੇਲੇ ਦੀ ਐਲਾਨੀਆਂ ਸੋਚ ਦਾ ਫ਼ਾਇਦਾ ਚੁਕ ਕੇ ਦਲਿਤ ਜਥੇਬੰਦੀਆਂ ਜ਼ਰੂਰ ਕੁੱਝ ਅਜਿਹਾ ਕਰਵਾ ਸਕਦੀਆਂ ਹਨ ਜਿਸ ਨਾਲ ਪੰਜਾਬ ਵਿਚ ਦਲਿਤ ਵਰਗ ਦੇ ਆਮ ਇਨਸਾਨ ਨੂੰ ਵੀ ਕੁੱਝ ਫ਼ਾਇਦਾ ਮਿਲ ਜਾਵੇ। ਸਿਆਸਤ ਦੀ ਇਸ ਲੋੜ ਨੂੰ ਸਿਰਫ਼ ਕੁੱਝ ਲੋਕਾਂ ਦੇ ਹੱਥਾਂ ਦੀ ਤਾਕਤ ਨਹੀਂ ਬਲਕਿ ਇਕ ਵੱਡੇ ਕਮਜ਼ੋਰ ਤਬਕੇ ਦੀ ਮਜ਼ਬੂਤੀ ਤੇ ਖ਼ੁਸ਼ਹਾਲੀ ਦਾ ਸਾਧਨ ਬਣਾਇਆ ਜਾ ਸਕਦਾ ਹੈ। ਦਲਿਤ ਲੀਡਰਾਂ ਨੂੰ ਇਸ ਮੌਕੇ ਨੂੰ ‘ਪੰਥਕ ਧਿਰਾਂ’ ਵਾਂਗ ਹੀ ਗਵਾਉਣਾ ਨਹੀਂ ਚਾਹੀਦਾ।                                                                  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement