BJP Manifesto 2024: ਭਾਜਪਾ ਦੇ ਸੰਕਲਪ ਪੱਤਰ ਨਾਲੋਂ ਜ਼ਿਆਦਾ ਉਨ੍ਹਾਂ ਦੇ ਲੀਡਰਾਂ ਦੀ ਦ੍ਰਿੜ੍ਹਤਾ ਪਾਰਟੀ ਦੇ ਕੰਮ ਆ ਰਹੀ ਹੈ

By : NIMRAT

Published : Apr 16, 2024, 7:24 am IST
Updated : Apr 16, 2024, 7:24 am IST
SHARE ARTICLE
File Photo
File Photo

ਭਾਜਪਾ ਆਖਦੀ ਹੈ ਕਿ ਅਸੀ ਦੁਨੀਆਂ ਦੀ ਤੀਜੀ ਵੱਡੀ ਅਰਥ-ਵਿਵਸਥਾ ਦੇ ਮਾਲਕ ਹੋਵਾਂਗੇ ਤੇ ਕਾਂਗਰਸ ਆਖਦੀ ਹੈ ਕਿ ਉਹ ਜੀਡੀਪੀ ਨੂੰ ਦੁਗਣਾ ਕਰ ਦੇਵੇਗੀ।

BJP Manifesto 2024:  ਮੋਦੀ ਦੀ ਗਰੰਟੀ ਨਾਲ ਭਾਜਪਾ ਦਾ ਸੰਕਲਪ ਪੱਤਰ 2029 ਤਕ ਦੀ ਦਿਸ਼ਾ ਹੀ ਨਹੀਂ ਬਲਕਿ 2047 ਤਕ ਦੀ ਦਿਸ਼ਾ ਵੀ ਵਿਖਾ ਰਿਹਾ ਹੈ। ਇਕ ਪਾਸੇ ਦੋਵਾਂ ਦੀ ਅਗਵਾਈ ਕਰਨ ਵਾਲੇ ਚਿਹਰਿਆਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ ਤੇ ਦੂਜੇ ਪਾਸੇ ਸੋਚ ਅਤੇ ਦਿਸ਼ਾ ਵਿਚ ਵੀ ਅੰਤਰ ਜ਼ਮੀਨ ਅਸਮਾਨ ਦਾ ਹੀ ਹੈ। ਭਾਜਪਾ ਦੇ ਸੰਕਲਪ ਪੱਤਰ ਵਿਚ ਜਿਹੜੇ ਕੁੱਝ ਸਖ਼ਤ ਵਾਅਦੇ ਕੀਤੇ ਗਏ ਹਨ, ਉਨ੍ਹਾਂ ਤੇ ਵਿਸ਼ਵਾਸ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਜੋ ਕੁੱਝ ਅਪਣੀ ਪਾਰਟੀ ਦੀ ਬੁਨਿਆਦ ਰੱਖਣ ਵੇਲੇ ਆਖਿਆ ਸੀ

 ਉਹ ਉਸ ਨੂੰ ਸਫ਼ਲ ਕਰ ਕੇ ਵਿਖਾ ਚੁੱਕੇ ਹਨ। ਰਾਮ ਮੰਦਰ ਨਿਰਮਾਣ ਹੋਵੇ ਜਾਂ ਧਾਰਾ 370 ਜਾਂ ਸੀਏਏ, ਭਾਜਪਾ ਨੇ ਹਰ ਵਿਰੋਧ ਸਾਹਮਣੇ ਅਪਣੀ ਸੋਚ ’ਤੇ ਅਟੱਲ ਰਹਿਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਅਟਲ ਬਿਹਾਰੀ ਦੇ ਸਮੇਂ ਨਹੀਂ ਸੀ ਤੇ ਸ਼ਾਇਦ ਇਸੇ ਕਾਰਨ ਉਹ ਦੂਜੀ ਵਾਰ ਜਿੱਤ ਨਾ ਸਕੇ ਕਿਉਂਕਿ ਭਾਜਪਾ ਦੇ ਪ੍ਰੇਮੀਆਂ ਨੂੰ ‘ਇੰਡੀਆ ਸ਼ਾਈਨਿੰਗ’ ਦੀ ਲੋੜ ਨਹੀਂ ਸੀ ਬਲਕਿ ਉਨ੍ਹਾਂ ਨੂੰ ਮੁਸਲਮਾਨਾਂ ਦੇ ਮੱਥੇ ’ਤੇ ਪ੍ਰੇਸ਼ਾਨੀ ਵੇਖਣੀ ਜ਼ਿਆਦਾ ਪਸੰਦ ਸੀ। 

file photo

 

ਉਸੇ ਹਾਰ ਤੋਂ ਸਬਕ ਸਿਖ ਕੇ ਭਾਜਪਾ ਨੇ ਪਿਛਲੇ ਸਾਲਾਂ ਵਿਚ ਅਪਣੇ ਆਗੂ ਦੀ ਕਮਜ਼ੋਰ ਛਵੀ ਕਦੇ ਪਸੰਦ ਨਹੀਂ ਕੀਤੀ ਬਲਕਿ ਉਸ ਨੂੰ ਇਕ ਤਾਕਤਵਰ ਰਾਮ ਅਵਤਾਰ ਵਜੋਂ ਹੀ ਪੇਸ਼ ਕੀਤਾ ਹੈ। ਦੋਵਾਂ  ਪਾਰਟੀਆਂ ਨੇ ਅਪਣੀ ਅਪਣੀ ਸੋਚ ਮੁਤਾਬਕ ਨੌਜੁਆਨਾਂ, ਔਰਤਾਂ ਅਤੇ ਕਿਸਾਨਾਂ  ਦਾ ਭਵਿੱਖ ਸੁਧਾਰਨ ਦੀਆਂ ਯੋਜਨਾਵਾਂ ਬਣਾਈਆਂ ਹਨ। ਕਾਂਗਰਸ ਪਹਿਲਾਂ ਤਾਂ ਸੱਤਾ ਵਿਚ ਰਹਿੰਦੀ ਹੋਈ ਵੀ ਸਵਾਮੀ ਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਨਾ ਕਰ ਸਕੀ ਪਰ ਹੁਣ ਕਰਨ ਦਾ ਵਾਅਦਾ ਕਰਦੀ ਹੈ। ਦੂਜੇ ਪਾਸੇ ਭਾਜਪਾ ਸੱਤਾ ਵਿਚ ਰਹਿੰਦਿਆਂ ਖ਼ਾਲੀ ਪਈਆਂ ਸਰਕਾਰੀ ਨੌਕਰੀਆਂ ਵੀ ਭਰ ਨਾ ਸਕੀ ਪਰ ਹੁਣ ਭਰਨ ਦਾ ਵਾਅਦਾ ਕਰ ਰਹੀ ਹੈ।

ਪ੍ਰੰਤੂ ਦੋਵੇਂ ਹੀ ਪਾਰਟੀਆਂ ਵਾਅਦਿਆਂ ਬਾਰੇ ਅਪਣੀ ਅਪਣੀ ਦਲੀਲ ਹੀ ਪੇਸ਼ ਕਰੀ ਜਾ ਰਹੀਆਂ ਹਨ ਤੇ ਨਵੇਂ ਵਾਅਦੇ ਵੀ ਕਰੀ ਜਾ ਰਹੀਆਂ ਹਨ। ਜਿਥੇ ਭਾਜਪਾ 70 ਸਾਲ ਤੋਂ ਵਧੇਰੀ ਉਮਰ ਵਾਲੇ ਨੂੰ ਆਯੂਸ਼ਮਾਨ ਭਾਰਤ ਹੇਠ 5 ਲੱਖ ਦਾ ਇਲਾਜ ਮੁਫ਼ਤ ਦੇਣਾ ਚਾਹੁੰਦੀ ਹੈ, ਉਥੇ ਹੀ ਕਾਂਗਰਸ 5 ਲੱਖ ਨੂੰ 25 ਲੱਖ ਤਕ ਕਰਨਾ ਚਾਹੁੰਦੀ ਹੈ।

economy growth

economy growth

ਭਾਜਪਾ ਆਖਦੀ ਹੈ ਕਿ ਅਸੀ ਦੁਨੀਆਂ ਦੀ ਤੀਜੀ ਵੱਡੀ ਅਰਥ-ਵਿਵਸਥਾ ਦੇ ਮਾਲਕ ਹੋਵਾਂਗੇ ਤੇ ਕਾਂਗਰਸ ਆਖਦੀ ਹੈ ਕਿ ਉਹ ਜੀਡੀਪੀ ਨੂੰ ਦੁਗਣਾ ਕਰ ਦੇਵੇਗੀ। ਭਾਜਪਾ ਉਨ੍ਹਾਂ ਲੋਕਾਂ ਨੂੰ ਸਨਮਾਨਤ ਕਰੇਗੀ ਜਿਨ੍ਹਾਂ ਨੇ ਦੇਸ਼ ਦੇ ਖ਼ਜ਼ਾਨੇ ਨੂੰ ਮਜ਼ਬੂਤ ਕੀਤਾ ਤੇ ਕਾਂਗਰਸ ਅਸੰਗਠਤ ਖੇਤਰ ਵਿਚ ਵਰਕਰਾਂ ਦੇ ਹੱਕਾਂ ਦੀ ਰਾਖੀ ਕਰੇਗੀ। ਇਨ੍ਹਾਂ ਸਮਾਜਕ ਸੋਚਾਂ ਵਿਚ ਫ਼ਰਕ ਤਾਂ ਹੈ

ਪਰ ਕੀ ਵੋਟ ਇਨ੍ਹਾਂ ਵਾਅਦਿਆਂ ਵਲ ਵੇਖ ਕੇ ਪੈਣ ਜਾ ਰਹੀ ਹੈ ਜਾਂ ਫਿਰ ਇਨ੍ਹਾਂ ਦੋਹਾਂ ਪਾਰਟੀਆਂ ਵਿਚਕਾਰ ਅਸਲ ਫ਼ਰਕ ’ਤੇ ਵੋਟ ਪਵੇਗੀ? ਇਕ ਤਾਕਤਵਰ ਆਗੂ ਹੀ ਗਰੰਟੀ ਦੇ ਕੇ ਸੀ.ਏ.ਏ. ਜਾਂ ਧਾਰਾ 370   ਨੂੰ ਹਟਾ ਸਕਦਾ ਸੀ ਤੇ ਉਹੀ ਤਾਕਤਵਰ ਆਗੂ ਹੀ ਇਕ ਰਾਸ਼ਟਰ, ਇਕ ਚੋਣ ਕਰਵਾ ਸਕੇਗਾ ਜਿਸ ਦਾ ਵਾਅਦਾ ਭਾਜਪਾ ਨੇ ਕੀਤਾ ਹੈ। ਭਾਜਪਾ ਵਲੋਂ ਸਾਰੇ ਭਾਰਤੀਆਂ ਵਾਸਤੇ ਇਕ ‘ਸਿਵਲ ਕੋਡ’ ਦਾ ਵਾਅਦਾ ਵੀ ਕੀਤਾ ਗਿਆ ਹੈ ਤੇ ਹੁਣ ਸ਼ਾਇਦ ਵੋਟਰ ਇਸ ‘ਮਜ਼ਬੂਤੀ’ ਨੂੰ ਵੇਖ ਕੇ ਹੀ ਉਸ ਪਾਸੇ ਉਲਰ ਰਿਹਾ ਹੈ।

ਇਕ ਪਾਸੇ ਨਰਿੰਦਰ ਮੋਦੀ ਤੇ ਦੂਜੇ ਪਾਸੇ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਵਖਰੀ ਸੋਚ ਹੈ। ਇਸ ਜ਼ਮੀਨ ਅਸਮਾਨ ਦੇ ਫ਼ਰਕ ਨੂੰ ਵੇਖ ਕੇ ਹੀ ਦੇਸ਼ ਫ਼ੈਸਲਾ ਕਰੇਗਾ ਅਤੇ ਹੁਣ ਇੰਤਜ਼ਾਰ ਇਨ੍ਹਾਂ ਪਾਰਟੀਆਂ ਦੀ ਹਾਰ-ਜਿੱਤ ਤੋਂ ਜ਼ਿਆਦਾ ਭਾਰਤ ਦੇ ਆਮ ਨਾਗਰਿਕਾਂ ਦੇ ਫ਼ੈਸਲੇ ਦਾ ਹੈ।
- ਨਿਮਰਤ ਕੌਰ 

 

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement