ਗਿਰੀਸ਼ ਕਾਰਨਾਡ ਨਹੀਂ ਰਹੇ
Published : Jun 17, 2019, 1:16 am IST
Updated : Jun 21, 2019, 3:37 pm IST
SHARE ARTICLE
Girish Karnad Was Both Solitary and Solidary
Girish Karnad Was Both Solitary and Solidary

ਕੰਨੜ ਭਾਸ਼ਾ ਲਈ ਗਿਆਨਪੀਠ ਐਵਾਰਡ ਜਿੱਤਣ ਵਾਲੇ ਗਿਰੀਸ਼ ਕਾਰਨਾਡ ਨੇ 83 ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤੀ ਹੈ। ਜ਼ਿੰਦਗੀ ਭਰ ਅਪਣੇ ਹੀ...

ਕੰਨੜ ਭਾਸ਼ਾ ਲਈ ਗਿਆਨਪੀਠ ਐਵਾਰਡ ਜਿੱਤਣ ਵਾਲੇ ਗਿਰੀਸ਼ ਕਾਰਨਾਡ ਨੇ 83 ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤੀ ਹੈ। ਜ਼ਿੰਦਗੀ ਭਰ ਅਪਣੇ ਹੀ ਸਿਧਾਂਤਾਂ ਉਤੇ ਚਲਣ ਵਾਲੇ ਗਿਰੀਸ਼ ਕਾਰਨਾਡ ਨੇ ਆਖ਼ਰੀ ਇੱਛਾ ਨੂੰ ਦਹੁਰਾਉਂਦੇ ਹੋਏ ਅਪਣੇ ਬੇਟੇ ਨੂੰ ਕਿਹਾ ਸੀ ਕਿ ''ਸਰਕਾਰੀ ਸਨਮਾਨ ਤੇ ਕਿਸੇ ਵੀ ਆਡੰਬਰੀ ਅੰਤਿਮ ਸਸਕਾਰ ਦੀ ਬਜਾਏ ਸਰਲ ਰੂਪ ਵਾਲਾ ਅੰਤਿਮ ਸਸਕਾਰ ਹੋਵੇ।'' ਗਿਰੀਸ਼ ਕਾਰਨਾਡ ਨੇ ਅਪਣੀ ਅੰਤਿਮ ਇੱਛਾ ਵਿਚ ਇਹ ਵੀ ਕਿਹਾ ਸੀ ਕਿ ''ਮ੍ਰਿਤਕ ਦੇਹ ਉਤੇ ਫੁੱਲ ਵੀ ਨਾ ਚੜ੍ਹਾਏ ਜਾਣ ਤੇ ਕੋਈ ਵੀ ਧਾਰਮਕ ਕ੍ਰਿਆ ਕਰਮ ਨਾ ਕੀਤਾ ਜਾਵੇ।''

Girish KarnadGirish Karnad

ਗਿਰੀਸ਼ ਕਾਰਨਾਡ ਦੀ ਇਸ ਅੰਤਿਮ ਇੱਛਾ ਨੂੰ ਵੇਖਣ ਤੋਂ ਬਾਦ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਗਿਰੀਸ਼ ਕਾਰਨਾਡ ਕਿਸੇ ਵੀ ਰੂੜੀਵਾਦ ਵਿਚ ਵਿਸ਼ਵਾਸ ਨਹੀਂ ਰਖਦੇ ਸੀ। ਗਿਰੀਸ਼ ਕਾਰਨਾਡ ਵਲੋਂ ਰਚਿਤ ਕਈ ਨਾਟਕਾਂ ਵਿਚ ਵੀ ਇਸ ਤਰ੍ਹਾਂ ਦੇ ਰੂੜੀਵਾਦ ਪ੍ਰਤੀ ਨਫ਼ਰਤ ਦੇ ਵਿਚਾਰ ਪ੍ਰਗਟ ਕੀਤੇ ਗਏ ਹਨ। ਅਗਨੀ ਮਾਟੂ ਮਾਲੇ, ਹਾਏਵਾਦਾਨ, ਤਾਲੇਦੰਦ ਵਰਗੇ ਨਾਟਕ ਭਾਰਤੀ ਨਾਟਕ ਮੰਚ ਵਿਚ ਕ੍ਰਾਂਤੀ ਲਿਆਏ ਸਨ। ਇਤਿਹਾਸਿਕ ਘਟਨਾਵਾਂ ਨੂੰ ਆਧਾਰ ਬਣਾ ਕੇ ਨਾਟਕ ਲਿਖਣ ਵਾਲੇ ਗਿਰੀਸ਼ ਕਾਰਨਾਡ ਨਾ ਸਿਰਫ਼ ਇਕ ਨਾਟਕਕਾਰ ਸਨ ਬਲਕਿ ਇਕ ਬੇਹਤਰੀਨ ਕਲਾਕਾਰ ਵੀ ਸਨ।

 Veteran actor Girish KarnadVeteran actor Girish Karnad

ਕੰਨੜ, ਹਿੰਦੀ ਸਿਨੇਮਾ ਵਿਚ ਅਪਣੀ ਕਲਾਕਾਰੀ ਵਿਖਾਉਣ ਵਾਲੇ ਗਿਰੀਸ਼ ਕਾਰਨਾਡ ਨੇ ਮਾਲਗੁੜੀ ਡੇਅਜ਼ ਵਰਗੇ ਟੀਵੀ ਸੀਰੀਅਲ ਵਿਚ ਵੀ ਅਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੂਲ ਰੂਪ ਵਿਚ ਮਹਾਰਾਸ਼ਟਰਾ ਦੇ ਮਾਥੂਰ ਪਿੰਡ ਦੇ ਰਹਿਣ ਵਾਲੇ ਗਿਰੀਸ਼ ਕਾਰਨਾਡ  ਨੇ ਕਰਨਾਟਕ ਵਿਚ ਹੀ ਅਪਣੀ ਮੁਢਲੀ ਸਿਖਿਆ ਤੇ ਉੱਚ ਸਿਖਿਆ ਪੂਰਨ ਕੀਤੀ ਸੀ। ਆਕਸਫ਼ੋਰਡ ਯੂਨੀਵਰਸਟੀ ਵਿਚ ਕਈ ਸਾਲਾਂ ਤਕ ਪੜ੍ਹਨ ਵਾਲੇ ਗਿਰੀਸ਼ ਕਾਰਨਾਡ ਨੇ ਇਕ ਦਿਨ ਸੱਭ ਕੁੱਝ ਛੱਡ ਕੇ ਅਪਣੀ ਕਲਮ ਨੂੰ ਹਥਿਆਰ ਵਾਂਗ ਵਰਤ ਕੇ ਕ੍ਰਾਂਤੀਕਾਰੀ ਰਚਨਾਵਾਂ ਰਚੀਆਂ। ਜਦ ਉਨ੍ਹਾਂ ਦੀਆਂ ਕਈ ਸਹਿਤਕ ਰਚਨਾਵਾਂ ਬਦਲੇ ਗਿਆਨਪੀਠ ਪੁਰਸਕਾਰ ਦੇਣ ਦੀ ਘੋਸ਼ਣਾ ਹੋਈ ਤਾਂ ਗਿਰੀਸ਼ ਕਾਰਨਾਡ ਨੇ ਕਿਹਾ ਸੀ ਕਿ ਮੇਰੇ ਤੋਂ ਜ਼ਿਆਦਾ ਹੋਣਹਾਰ ਸਾਹਿਤਕਾਰ ਵਿਜੈ ਤੇਂਦੁਲਕਰ ਨੂੰ ਗਿਆਨਪੀਠ ਪੁਰਸਕਾਰ ਮਿਲਣਾ ਚਾਹੀਦੈ।

 Veteran actor Girish KarnadVeteran actor Girish Karnad

ਪਦਮਸ਼੍ਰੀ, ਪਦਮਭੂਸ਼ਣ ਵਰਗੇ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਗਿਰੀਸ਼ ਕਾਰਨਾਡ, ਗ਼ਲਤ ਨੂੰ ਸਿੱਧੇ ਤੌਰ ਉਤੇ ਗ਼ਲਤ ਕਹਿਣ ਵਾਲੇ ਇਕ ਖਾੜਕੂ ਇਨਸਾਨ ਸਨ। ਮਸ਼ਹੂਰ ਪੱਤਰਕਾਰ ਗੌਰੀ ਲੰਕੇਸ਼ ਦੀ ਹਤਿਆ ਹੋਣ ਤੋਂ ਬਾਦ ਬੁਲੰਦ ਆਵਾਜ਼ ਉਠਾਉਣ ਵਾਲੇ ਗਿਰੀਸ਼ ਕਾਰਨਾਡ ਫ਼ਿਰਕੂ ਤਾਕਤਾਂ ਦੇ ਵਿਰੁਧ ਸਨ। ਸਮਾਜਕ ਚਿੰਤਨ ਕਰਦੇ ਹੋਏ ਸਮਾਜਕ ਮੁੱਦੇ ਲੈ ਕੇ ਸੜਕ ਉਤੇ ਵੀ ਉਤਰ ਜਾਣ ਵਾਲੇ ਗਿਰੀਸ਼ ਕਾਰਨਾਡ ਦੁਨੀਆਂ ਦੇ ਸਾਰੇ ਕਲਮਕਾਰਾਂ ਨੂੰ ਇਕ ਪਥ ਦੇ ਕੇ ਗਏ ਹਨ ਕਿ ਕਲਮਕਾਰ ਦਾ ਕੰਮ ਸਿਰਫ਼ ਲਿੱਖ ਕੇ ਘਰ ਵਿਚ ਬੈਠ ਜਾਣਾ ਨਹੀਂ ਹੁੰਦਾ ਸਗੋਂ ਸੜਕ ਤੇ ਉਤਰ ਕੇ ਸਮਾਜ ਵਿਚ ਬੁਲੰਦ ਆਵਾਜ਼ ਉਠਾਉਣਾ ਹੁੰਦਾ ਹੈ। ਗਿਰੀਸ਼ ਕਰਨਾਡ ਦੀ ਇਸ ਕ੍ਰਾਂਤੀਕਾਰੀ ਸੋਚ ਨੇ ਕਰਨਾਟਕ ਦੀ ਸਰਕਾਰ ਨੂੰ ਮਜਬੂਰ ਕਰ ਦਿਤਾ ਕਿ ਗਿਰੀਸ਼ ਕਰਨਾਡ ਦੀ ਮੌਤ ਦੇ ਦਿਨ ਕਰਨਾਟਕ ਦੇ ਸਾਰੇ ਸਕੂਲਾਂ ਤੇ ਕਾਲਜਾਂ ਵਿਚ ਛੁੱਟੀ ਕਰ ਦਿਤੀ। ਕਲਮਕਾਰ ਨੂੰ ਸਤਿਕਾਰ ਤੇ ਸਨਮਾਨ ਕਲਮ ਦਿਵਾਉਂਦੀ ਹੈ। ਕਲਮ ਹੀ ਕਲਮਕਾਰ ਨੂੰ ਸਦਾ ਲਈ ਅਮੀਰ ਬਣਾ ਦਿੰਦੀ ਹੈ।
- ਪੰਡਿਤਰਾਉ ਧਰੇਨਵਰ, ਸਹਾਇਕ ਪ੍ਰੋਫ਼ੈਸਰ, ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ, ਸੰਪਰਕ : 99883-51695

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement