ਦੁਨੀਆਂ ਵਿਚ ਆਬਾਦੀ ਹਰਲ ਹਰਲ ਕਰਦੀ ਵੱਧ ਰਹੀ ਹੈ ਪਰ ਮਨੁੱਖ ਭੀੜ ਵਿਚ ਵੀ ਇਕੱਲਾ ਹੋਈ ਜਾ ਰਿਹਾ ਹੈ
Published : Jul 17, 2019, 1:30 am IST
Updated : Jul 18, 2019, 5:18 pm IST
SHARE ARTICLE
Population problem
Population problem

2027 'ਚ ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਜਾ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ ਦੇ ਚੱਪੇ-ਚੱਪੇ ਉਤੇ ਇਨਸਾਨਾਂ ਦੇ ਜਮਘਟੇ ਲੱਗੇ ਹੋਏ ਹਨ ਤੇ ਆਉਣ....

2027 'ਚ ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਜਾ ਰਿਹਾ ਹੈ। ਇਸ ਛੋਟੇ ਜਿਹੇ ਦੇਸ਼ ਦੇ ਚੱਪੇ-ਚੱਪੇ ਉਤੇ ਇਨਸਾਨਾਂ ਦੇ ਜਮਘਟੇ ਲੱਗੇ ਹੋਏ ਹਨ ਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੀ ਵੱਧ ਸਕਦੇ ਹਨ। ਸੋ ਆਬਾਦੀ ਦੀਆਂ ਇਹ ਮੁਸ਼ਕਲਾਂ ਉਨ੍ਹਾਂ ਦੇਸ਼ਾਂ ਤੋਂ ਅਲੱਗ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਆਬਾਦੀ ਘਟਦੀ ਜਾ ਰਹੀ ਹੈ ਜਿਵੇਂ ਇੰਗਲੈਂਡ ਤੇ ਜਾਪਾਨ ਵਿਚ ਘੱਟ ਆਬਾਦੀ ਕਾਰਨ ਉਦਾਸੀ ਅਤੇ ਇਕਲਾਪੇ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਭਾਰਤ ਦੇ ਪ੍ਰਵਾਰਕ ਤੇ ਸਮਾਜਕ ਢਾਂਚੇ ਵਿਚ ਤਾਂ ਉਦਾਸੀ ਤੇ ਇਕਲਾਪਾ ਹੋਣਾ ਹੀ ਨਹੀਂ ਚਾਹੀਦਾ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਵਿਚ ਉਦਾਸੀ ਦੀ ਓਨੀ ਹੀ ਵੱਡੀ ਸਮੱਸਿਆ ਹੈ ਜਿੰਨੀ ਜਾਪਾਨ ਜਾਂ ਇੰਗਲੈਂਡ ਵਿਚ ਹੈ।

Population Population

ਭਾਰਤ ਵਿਚ ਬਜ਼ੁਰਗਾਂ ਦੀ ਆਬਾਦੀ ਸੱਭ ਤੋਂ ਵੱਧ ਹੈ ਤੇ ਇਹ ਤਬਕਾ ਅਪਣੇ ਆਪ ਨੂੰ ਇਕੱਲਾ ਪੈ ਗਿਆ ਮਹਿਸੂਸ ਕਰਦਾ ਹੈ। ਇਨ੍ਹਾਂ ਨੂੰ ਦੋ ਗੱਲਾਂ ਕਰਨ ਵਾਲਾ ਵੀ ਕੋਈ ਨਹੀਂ ਮਿਲਦਾ। ਪਿਛਲੇ ਹਫ਼ਤੇ ਨੋਇਡਾ ਦੇ ਇਕ ਬਜ਼ੁਰਗ ਜੋੜੇ ਨੇ ਅਪਣੇ ਪੁੱਤਰ ਤੇ ਨੂੰਹ ਵਲੋਂ ਘਰੋਂ ਕੱਢੇ ਜਾਣ ਮਗਰੋਂ ਰੋਂਦੇ ਕੁਰਲਾਉਂਦੇ ਹੋਏ ਵੀਡੀਉ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਈ। ਉਨ੍ਹਾਂ ਦੇ ਪੁੱਤਰ ਤੇ ਨੂੰਹ ਨੇ ਉਸ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੇ ਅਪਣੇ ਘਰ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚੀ। ਦੂਜੇ ਮਾਮਲੇ ਵਿਚ ਇਕ ਨੌਜੁਆਨ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਕਾਲਜ ਵਿਚ ਉਸ ਦੇ ਵਿਦਿਆਰਥੀ ਸਾਥੀ ਉਸ ਨੂੰ ਛੇੜਦੇ ਤੇ ਤੰਗ ਕਰਦੇ ਰਹਿੰਦੇ ਸਨ। ਉਹ ਉਨ੍ਹਾਂ ਦੀ ਘਿਰਣਾ ਤੇ ਛੇੜਛਾੜ ਦਾ ਭਾਰ ਸਹਿ ਨਾ ਸਕਿਆ ਤੇ ਅਪਣੀ ਜ਼ਿੰਦਗੀ ਸਮਾਪਤ ਕਰ ਲਈ। ਇਹੋ ਜਹੇ ਕੇਸ ਆਮ ਹੋ ਗਏ ਹਨ ਪਰ ਇਨ੍ਹਾਂ ਵਲ ਬਣਦਾ ਧਿਆਨ ਵੀ ਨਹੀਂ ਦਿਤਾ ਜਾਂਦਾ। 

PopulationPopulation

ਇਨ੍ਹਾਂ ਦੋਹਾਂ ਮਾਮਲਿਆਂ ਵਿਚ ਉਮਰ ਦਾ ਬਹੁਤ ਫ਼ਰਕ ਹੈ ਪਰ ਇਨ੍ਹਾਂ ਦਾ ਇਕਲਾਪਾ ਹੀ ਦੋਹਾਂ ਮਾਮਲਿਆਂ ਵਿਚਲੀ ਸਾਂਝੀ ਕੜੀ ਹੈ। ਬਜ਼ੁਰਗ ਵੀ ਅਪਣੇ ਪ੍ਰਵਾਰ, ਅਪਣੇ ਰਿਸ਼ਤੇਦਾਰਾਂ, ਅਪਣੇ ਹਾਣੀਆਂ ਨਾਲ ਉਹ ਰਿਸ਼ਤੇ ਨਾ ਬਣਾ ਸਕੇ ਜਿਨ੍ਹਾਂ ਦੀ ਮਦਦ ਨਾਲ ਉਹ ਸਮੱਸਿਆ ਸੁਲਝਾ ਲੈਂਦੇ। ਉਨ੍ਹਾਂ ਦੀ ਮਦਦ ਲਈ ਨਾ ਸੋਸ਼ਲ ਮੀਡੀਆ ਤੋਂ ਅਣਜਾਣ ਲੋਕ ਆਏ ਤੇ ਨਾ ਹੀ ਉਸ ਨੌਜੁਆਨ ਦੇ ਰਿਸ਼ਤੇਦਾਰਾਂ ਦੋਸਤਾਂ ਕੋਲ ਏਨੀ ਤਾਕਤ ਸੀ ਕਿ ਉਹ ਅਪਣਾ ਦਰਦ ਕਿਸੇ ਨਾਲ ਸਾਂਝਾ ਕਰ ਸਕਦੇ। ਸਮੁੰਦਰ ਵਿਚ ਭਟਕ ਗਏ ਛੋਟੇ ਜਹਾਜ਼ ਦੇ ਭੁੱਖੇ ਪਿਆਸੇ ਯਾਤਰੀਆਂ ਦੀ ਹਾਲਤ ਬਿਆਨ ਕਰਦਾ ਇਕ ਪੁਰਾਣਾ ਕਥਨ ਯਾਦ ਆਉਂਦਾ ਹੈ ਕਿ ਜਿਧਰ ਵੇਖੋ ਪਾਣੀ ਹੀ ਪਾਣੀ ਹੈ ਪਰ ਪੀਣ ਲਈ ਇਕ ਬੂੰਦ ਵੀ ਨਹੀਂ। ਅੱਜ ਹਰ ਪਾਸੇ ਮਨੁੱਖਤਾ ਦਾ ਸਮੁੰਦਰ ਛੱਲਾਂ ਮਾਰ ਰਿਹਾ ਹੈ ਪਰ ਦਿਲ ਦੀ ਗੱਲ ਸੁਣਨ ਵਾਲਾ ਇਕ ਵੀ ਇਨਸਾਨ ਉਨ੍ਹਾਂ ਵਿਚ ਨਹੀਂ ਮਿਲਦਾ।

Pakistan's populationPopulation

ਇੰਗਲੈਂਡ ਨੇ ਇਸ ਸਥਿਤੀ ਨਾਲ ਨਿਪਟਣ ਲਈ ਇਕ ਮੰਤਰਾਲਾ 2018 ਵਿਚ ਹੀ ਬਣਾ ਲਿਆ ਸੀ ਪਰ ਕੀ ਇਕ ਮੰਤਰਾਲਾ, ਲੋਕਾਂ ਨੂੰ ਸੱਚੀ ਪਿਆਰ, ਮੁਹੱਬਤ ਤੇ ਹਮਦਰਦੀ ਸਿਖਾ ਸਕਦਾ ਹੈ? ਇਕ ਸਰਕਾਰ ਕਿਹੜੀਆਂ ਨੀਤੀਆਂ ਲਾਗੂ ਕਰ ਸਕਦੀ ਹੈ ਜਿਨ੍ਹਾਂ ਦੇ ਅਸਰ ਹੇਠ, ਬੰਦਾ ਅਪਣੇ ਕੋਲ ਬੈਠੇ ਨੂੰ ਵੀ ਅਪਣਾ ਸਮਝ ਕੇ ਉਸ ਨਾਲ ਅਪਣੱਤ ਭਰੀ ਗੱਲ ਕਰਨ ਲੱਗ ਪਵੇ? ਅਜਿਹਾ ਸਰਕਾਰੀ ਯਤਨ, ਅਪਣੇ ਆਪ ਵਿਚ ਹੀ ਇਕ ਨਵੀਂ ਉਲਝਣ ਪੈਦਾ ਕਰ ਜਾਏਗਾ ਕਿਉਂਕਿ ਇਨਸਾਨੀ ਰਿਸ਼ਤੇ ਸਰਕਾਰ ਦੀਆਂ ਨੀਤੀਆਂ ਦਾ ਪ੍ਰਭਾਵ ਨਹੀਂ ਕਬੂਲਦੇ। ਉਹ ਅਪਣੀ ਰੂਹ ਦੀ ਆਵਾਜ਼ ਸੁਣਦੇ ਹਨ। ਸਰਕਾਰ ਪ੍ਰਵਾਰਾਂ ਵਿਚ ਸਾਂਝ, ਮਿੱਤਰਾਂ ਵਿਚ ਸੁਲਾਹ, ਗੁਆਂਢੀਆਂ ਵਿਚ ਭਾਈਚਾਰਕ ਸਾਂਝ ਵਧਾਉਣ ਦਾ ਕੰਮ ਅਫ਼ਸਰਾਂ ਤੇ ਨੀਤੀਆਂ ਦੇ ਸਹਾਰੇ ਕਿਸ ਤਰ੍ਹਾਂ ਕਰੇਗੀ? ਜ਼ਿਆਦਾ ਤੋਂ ਜ਼ਿਆਦਾ ਸਰਕਾਰ ਸੰਸਥਾਵਾਂ ਤੇ ਸਾਂਝ ਕੇਂਦਰਾਂ ਦਾ ਗਠਨ ਕਰ ਦੇਵੇਗੀ ਜੋ ਆਰਜ਼ੀ ਠੁਮਣਾ ਹੀ ਦੇ ਸਕਣਗੇ।

India populationIndia population

ਇਹ ਸਮਾਜ ਦੀ ਤਰਾਸਦੀ ਹੈ ਕਿ ਇਨਸਾਨੀਅਤ ਨੂੰ ਪਿਆਰ ਕਰਨਾ ਸਿਖਾਉਣਾ ਪੈ ਰਿਹਾ ਹੈ। ਜਿਹੜੀ ਤਕਨੀਕ ਇਨਸਾਨ ਦੇ ਤੇਜ਼ ਦਿਮਾਗ਼ ਨੇ ਪੈਦਾ ਕੀਤੀ, ਅੱਜ ਉਹੀ ਤਕਨੀਕੀ ਵਾਧਾ ਉਸ ਦੇ ਖ਼ਾਤਮੇ ਦਾ ਕਾਰਨ ਬਣ ਰਿਹਾ ਹੈ। ਤਕਨੀਕ ਦੀ ਖੋਜ ਕਰਨ ਵਾਲੇ ਨੇ ਤਾਂ ਦੁਨੀਆਂ ਨੂੰ ਜੋੜਨ ਦਾ ਰਸਤਾ ਸਿਰਜਿਆ ਸੀ ਕਿ ਦੁਨੀਆਂ ਇਕ ਛੋਟੇ ਜਿਹੇ ਪਿੰਡ ਵਾਂਗ ਰਲ ਮਿਲ ਕੇ ਬਰਾਬਰੀ ਨਾਲ ਇਕ ਦੂਜੇ ਦੀ ਹੋ ਕੇ ਚਲਦੀ ਰਹੇ। ਪਰ ਵਧਦੀ ਉਦਾਸੀ ਤੇ ਰਿਸ਼ਤਿਆਂ ਦੀ ਦੂਰੀ ਨੇ ਸਾਬਤ ਕਰ ਦਿਤਾ ਹੈ ਕਿ ਦੁਨੀਆਂ ਉਲਟੀ ਦਿਸ਼ਾ ਵਿਚ ਚਲ ਰਹੀ ਹੈ। ਅਮੀਰ, ਗ਼ਰੀਬ, ਬਜ਼ੁਰਗ, ਜਵਾਨ, ਸੱਭ ਨੂੰ ਅੱਜ ਵਧਦੀ ਉਦਾਸੀ ਅਪਣੀ ਜਕੜ ਹੇਠ ਲੈ ਰਹੀ ਹੈ। -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement