
ਇਹ ਆਪ ਜੀ ਦੀ ਨਿਰੰਤਰ ਘਾਲਣਾ ਸਦਕਾ ਹੀ ਹੈ ਕਿ ਅੱਜ ਉਸ ਮਹਾਨ ਹਸਤੀ ਦਾ ਅਜੂਬਾ ਤਿਆਰ ਹੋ ਗਿਆ ਹੈ। ਇਸ ਲਈ ਆਪ ਨੂੰ ਬਹੁਤ ਸੰਘਰਸ਼ ਕਰਨਾ ਪਿਆ...
ਇਹ ਆਪ ਜੀ ਦੀ ਨਿਰੰਤਰ ਘਾਲਣਾ ਸਦਕਾ ਹੀ ਹੈ ਕਿ ਅੱਜ ਉਸ ਮਹਾਨ ਹਸਤੀ ਦਾ ਅਜੂਬਾ ਤਿਆਰ ਹੋ ਗਿਆ ਹੈ। ਇਸ ਲਈ ਆਪ ਨੂੰ ਬਹੁਤ ਸੰਘਰਸ਼ ਕਰਨਾ ਪਿਆ ਤੇ ਆਪ ਨੇ ਬਹੁਤ ਕੁੱਝ ਗਵਾਇਆ ਵੀ ਹੈ ਪ੍ਰੰਤੂ ਕੁੱਝ ਗਵਾ ਕੇ ਪਾ ਲੈਣਾ ਹੀ ਮਹਾਨਤਾ ਹੁੰਦੀ ਹੈ। ਤੁਹਾਡੇ ਉਤੇ ਕਈ ਮੁਸੀਬਤਾਂ ਆਈਆਂ। ਰਾਜਨੀਤਕ ਅਦਾਰਿਆਂ ਵਲੋਂ ਵੀ ਆਪ ਨੂੰ ਅਪਣੇ ਟੀਚਿਆਂ ਤੋਂ ਵੱਖ ਕਰਨ ਦੇ ਹਰ ਤਰ੍ਹਾਂ ਦੇ ਯਤਨ ਕੀਤੇ ਗਏ, ਪ੍ਰੰਤੂ ਸ਼ਾਇਦ ਆਪ ਦੇ ਦਿਲ ਨੇ ਇਹ ਠਾਣ ਲਿਆ ਸੀ ਕਿ, 'ਤੁੰਦੀ-ਏ-ਬਾਦ-ਏ ਮੁਖ਼ਾਲਿਫ਼ ਸੇ ਨਾ ਘਬਰਾ ਐ ਉਕਾਬ ਯੇ ਤੋ ਚਲਤੀ ਹੈ ਤੁਝੇ ਊਂਚਾ ਉੜਾਨੇ ਕੇ ਲੀਏ।' ਅੱਜ ਤੁਸੀ ਉਸ ਮੁਕਾਮ ਨੂੰ ਹਾਸਲ ਕਰ ਲਿਆ ਹੈ ਜਿਸ ਦੀ ਤੁਹਾਨੂੰ ਚਾਹ ਸੀ। ਇਸ ਵਿਚ ਸੱਭ ਤੋਂ ਵੱਧ ਸਹਿਯੋਗ ਦੇ ਕੇ ਬੀਬੀ ਜੀ ਨੇ ਜੋ ਹਿੰਮਤ ਦਰਸਾਈ ਹੈ, ਉਸ ਬਾਰੇ ਕਹਿਣਾ ਬਣਦਾ ਹੈ ਉਨ੍ਹਾਂ ਨੇ ਅਪਣੀ ਜਵਾਨੀ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਆਪ ਜੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਨਿਭਾਇਆ ਹੈ ਤੇ ਇਤਿਹਾਸਕ ਸਫ਼ਰ ਤੈਅ ਕਰਨ ਵਿਚ ਬਰਾਬਰ ਦਾ ਯੋਗਦਾਨ ਪਾਇਆ ਹੈ।
ਮੈਂ ਇਕ ਵਾਰ ਫਿਰ ਸੁਭਾਗੀ ਜੋੜੀ ਨੂੰ ਇਸ ਅਵਸਰ 'ਤੇ ਵਧਾਈ ਭੇਜਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਬਾਬਾ ਨਾਨਕ ਆਪ ਜੀ ਨੂੰ ਦੀਰਘ ਆਯੂ ਬਖ਼ਸ਼ ਕੇ ਇਸੇ ਤਰ੍ਹਾਂ ਵੱਡੇ ਕਾਰਜ ਕਰਨ ਦੀ ਹੋਰ ਸਮੱਰਥਾ ਦੇਵੇ।
-ਡਾ. ਸਾਹਿਬ ਸਿੰਘ ਅਰਸ਼ੀ,
ਸਾਬਕਾ ਡਾਇਰੈਕਟਰ ਸਾਹਿਤ ਅਕਾਦਮੀ, ਹਰਿਆਣਾ।
ਸੰਪਰਕ : 94633-27557