ਗ਼ੈਰ ਸੰਵਿਧਾਨਕ ਹੋਣ ਦੇ ਨਾਲ ਨਾਲ ਅੱਜ ਸਿਆਸਤਦਾਨ ਲੋਕ ਜੋ ਕੁੱਝ ਕਰ ਰਹੇ ਹਨ, ਉਹ ਗ਼ੈਰ ਮਨੁੱਖੀ ਵੀ ਹੈ।
ਅੱਜ ਤਕ ਅੰਤਰਰਾਸ਼ਟਰੀ ਮੁਸਲਮਾਨ ਭਾਈਚਾਰੇ ਨੇ ਭਾਰਤੀ ਮੁਸਲਮਾਨ ਦੇ ਹੱਕ ਵਿਚ ਕਦੇ ਆਵਾਜ਼ ਨਹੀਂ ਸੀ ਚੁਕੀ ਕਿਉਂਕਿ ਭਾਰਤੀ ਮੁਸਲਮਾਨਾਂ ਨੂੰ ਤਾਂ ਕਾਫ਼ਰ ਮੰਨਿਆ ਜਾਂਦਾ ਹੈ, ਪਰ ਅੱਜ ਪੈਗ਼ੰਬਰ ਮੁਹੰਮਦ ਤੇ ਗ਼ਲਤ ਟਿਪਣੀ ਕਰਨ ਕਰ ਕੇ ਉਨ੍ਹਾਂ ਦੀ ਚੁੱਪੀ ਟੁਟ ਗਈ ਹੈ। ਭਾਰਤ ਵਿਚ ਮੁਸਲਮਾਨਾਂ ਦੇ ਹੱਕ ਵਿਚ ਬੋਲਣ ਵਾਲਿਆਂ ਨੂੰ ਐਂਟੀ ਨੈਸ਼ਨਲ ਆਖਿਆ ਜਾਂਦਾ ਹੈ ਪਰ ਅੱਜ ਦੁਨੀਆਂ ਭਰ ਵਿਚ ਭਾਰਤ ਨੂੰ ਮੁਸਲਮਾਨ ਵਿਰੋਧੀ ਆਖਿਆ ਜਾ ਰਿਹਾ ਹੈ।
ਗ਼ੈਰ ਸੰਵਿਧਾਨਕ ਹੋਣ ਦੇ ਨਾਲ ਨਾਲ ਅੱਜ ਸਿਆਸਤਦਾਨ ਲੋਕ ਜੋ ਕੁੱਝ ਕਰ ਰਹੇ ਹਨ, ਉਹ ਗ਼ੈਰ ਮਨੁੱਖੀ ਵੀ ਹੈ। ਅੱਜ ਦੇ ਹਾਕਮ ਮੁਗ਼ਲ ਰਾਜਿਆਂ ਦੇ ਨਾਮ ਦਾ ਇਸਤੇਮਾਲ ਕਰਦੇ ਹਨ। ਹਾਂ, ਅੱਜ ਦੇ ਇਤਿਹਾਸ ਵਿਚ ਔਰੰਗਜ਼ੇਬ, ਨਾਦਰ ਸ਼ਾਹ, ਅਬਦਾਲੀ ਤਾਂ ਜ਼ਾਲਮ ਮੰਨੇ ਹੀ ਜਾਂਦੇ ਹਨ ਪਰ ਕਲ ਦੇ ਇਤਿਹਾਸ ਵਿਚ ਜ਼ਾਲਮ ਕੌਣ ਹੋਵੇਗਾ? ਨਫ਼ਰਤ ਦੀ ਲੜਾਈ ਵਿਚ ਕੌਣ ਜਿੱਤੇਗਾ?
ਨੂਪੁਰ ਸ਼ਰਮਾ ਵਲੋਂ ਪੈਗ਼ੰਬਰ ਮੁਹੰਮਦ ਦੀ ਸ਼ਾਨ ਵਿਰੁਧ ਬੋਲੇ ਸ਼ਬਦਾਂ ਤੇ ਨੁੂਪੁਰ ਨੂੰ ਤਾਂ ਭਾਜਪਾ ਵਿਚੋਂ ਕੱਢ ਦਿਤਾ ਗਿਆ ਹੈ ਪਰ ਕੇਂਦਰ ਸਰਕਾਰ ਇਸ ਮੁੱਦੇ ਤੇ ਮੁਸਲਮਾਨ ਭਾਈਚਾਰੇ ਨੂੰ ਲੱਗੀ ਠੇਸ ਨੂੰ ਸਮਝ ਨਹੀਂ ਰਹੀ। ਨੂਪੁਰ ਸ਼ਰਮਾ ਦੇ ਬਿਆਨ ਤੋਂ ਬਾਅਦ ਭਾਰਤ ਵਿਚ ਹੀ ਨਹੀਂ, ਹੋਰ ਕਈ ਦੇਸ਼ਾਂ ਵਿਚ ਵੀ ਵਿਰੋਧ ਹੋਇਆ। ਕਈ ਮੁਸਲਮਾਨ ਦੇਸ਼ਾਂ ਵਿਚੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਮੋੜ ਦਿਤਾ ਗਿਆ ਹੈ।
ਕੁਵੈਤ ਨੇ ਭਾਰਤ ਵਿਚ ਬਣਨ ਵਾਲੇ ਸਮਾਨ ਦੀ ਵਿਕਰੀ ਬੰਦ ਕਰ ਦਿਤੀ ਹੈ। ਅਲਕਾਇਦਾ ਅਤਿਵਾਦੀ ਸੰਗਠਨ ਨੇ ਧਮਕੀਆਂ ਦਿਤੀਆਂ ਹਨ ਤੇ ਮੁਸਲਮਾਨ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਜਾਨ ਸੁੱਕੀ ਹੋਈ ਹੈ। ਪਰ ਭਾਰਤ ਵਿਚ ਇਕ ਵਾਰ ਫਿਰ ਸਰਕਾਰ ਅਪਣਾ ਇਕਤਰਫ਼ਾ ਰਵਈਆ ਵਿਖਾ ਰਹੀ ਹੈ। ਨੂਪੁਰ ਸ਼ਰਮਾ ਅਜੇ ਤਕ ਥਾਣੇ ਵਿਚ ਅਪਣਾ ਪੱਖ ਪੇਸ਼ ਕਰਨ ਲਈ ਹਾਜ਼ਰ ਨਹੀਂ ਹੋਈ ਅਤੇ ਦੂਜੇ ਪਾਸੇ ਉਸ ਦੇ ਬਿਆਨ ਵਿਰੁਧ ਰੋਸ ਕਰਨ ਵਾਲਿਆਂ ਦੇ ਘਰਾਂ ਨੂੰ ਢਾਹ ਦਿਤਾ ਗਿਆ ਹੈ।
ਇਕ ਵਾਰ ਫਿਰ ਅਦਾਲਤ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਥਿਤ ਦੋਸ਼ੀ ਦੀ ਪਤਨੀ ਦਾ ਘਰ ਗ਼ੈਰ ਕਾਨੂੰਨੀ ਆਖ ਕੇ ਮਿੱਟੀ ਵਿਚ ਮਿਲਾ ਦਿਤਾ ਗਿਆ ਹੈ। ਇਸ ਵਾਰ ਫਿਰ ਜਿਸ ਕਥਿਤ ਦੋਸ਼ੀ ਦਾ ਘਰ ਢਾਹਿਆ ਗਿਆ ਹੈ, ਦਿੱਲੀ ਵਾਂਗ ਉਹ ਵੀ ਮੁਸਲਮਾਨ ਹੈ। ਉਤਰ ਪ੍ਰਦੇਸ਼ ਵਲੋਂ ਅਪਣੇ ਇਸ ਕਦਮ ਤੇ ਸ਼ਰਮਦਿੰਗੀ ਤਾਂ ਕੀ ਪ੍ਰਗਟਾਈ ਜਾਣੀ ਸੀ ਸਗੋਂ ਉਨ੍ਹਾਂ ਵਲੋਂ ਅੱਗੇ ਇਹ ਚੇਤਾਵਨੀ ਦਿਤੀ ਗਈ ਹੈ ਕਿ ਬਾਕੀ ਦੇ ਦੋਸ਼ੀ ਜੇ ਅਪਣੇ ਆਪ ਨੂੰ ਪੁਲੀਸ ਕੋਲ ਪੇਸ਼ ਨਹੀਂ ਕਰਦੇ ਤਾਂ ਉਨ੍ਹਾਂ ਦੇ ਘਰਾਂ ਦੀ ਨਿਲਾਮੀ ਕਰ ਦਿਤੀ ਜਾਵੇਗੀ।
ਜਿਹੜੇ ਮੁਸਲਮਾਨ ਪੁਲਿਸ ਦੇ ਹੱਥ ਆ ਜਾਂਦੇ ਹਨ, ਉਨ੍ਹਾਂ ਉਤੇ ਜੇਲ ਵਿਚ ਬੇਤਹਾਸ਼ਾ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਰਵਈਏ ਤੇ ਇਕ ਤਾਂ ਸੁਪਰੀਮ ਕੋਰਟ ਤੇ ਹਵਾਈ ਕੋਰਟ ਦੇ ਸਾਬਕਾ ਜੱਜਾਂ ਵਲੋਂ ਸੁਪ੍ਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਸ ਮਾਮਲੇ ਵਲ ਧਿਆਨ ਦੇਣ ਲਈ ਚਿੱਠੀ ਲਿਖੀ ਗਈ ਹੈ। ਉਹ ਮੰਨਦੇ ਹਨ ਕਿ ਇਹ ਕਦਮ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਵਾਲੇ ਹਨ ਤੇ ਇਕ ਲੋਕਤੰਤਰ ਵਿਚ ਕਾਨੂੰਨ ਦੇ ਨਿਯਮਾਂ ਦੀ ਪੂਰੀ ਉਲੰਘਣਾ ਹੈ।
ਇਨ੍ਹਾਂ ਕਦਮਾਂ ਦੀ ਸਖ਼ਤ ਨਿੰਦਾ ਕਰਦੀ ਅਜਿਹੀ ਵੀਡੀਉ ਵੀ ਸਾਂਝੀ ਕੀਤੀ ਗਈ ਹੈ ਜਿਥੇ ਵਿਰੋਧ ਕਰਨ ਵਾਲਿਆਂ ਨਾਲ ਪੁਲਿਸ ਨਾਜਾਇਜ਼ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਜਦ ਇਕ 15 ਸਾਲ ਦੇ ਬੱਚੇ ਦੇ ਸਿਰ ਵਿਚ ਪੁਲਿਸ ਦੀ ਗੋਲੀ ਲਗਦੀ ਹੈ ਤਾਂ ਫਿਰ ਦੋਹਾਂ ਧਿਰਾਂ ਦਾ ਕਿਰਦਾਰ ਇਕ ਨਿਰਪੱਖ ਜਾਂਚ ਮੰਗਦਾ ਹੈ। ਪਰ ਜਿਵੇਂ ਦਿੱਲੀ ਕਤਲੇਆਮ ਵਿਚ ਪੁਲਿਸ ਹੀ ਦੰਗਿਆਂ ਵਿਚ ਸ਼ਾਮਲ ਹੁੰਦੀ ਨਜ਼ਰ ਆਈ ਸੀ, ਉਤਰ ਪ੍ਰਦੇਸ਼ ਦੇ ਦੰਗੇ ਵੀ ਉਸੇ ਰਾਹ ਤੇ ਚਲ ਰਹੇ ਹਨ ਤੇ ਪੁਲਿਸ ਅਪਣੇ ਵਿਰੁਧ ਆਪ ਹੀ ਜਾਂਚ ਕਰ ਕੇ ਆਪ ਹੀ ਅਪਣੇ ਆਪ ਨੂੰ ਦੋਸ਼ ਮੁਕਤ ਕਰ ਲਵੇਗੀ।

-ਨਿਮਰਤ ਕੌਰ