ਟੈਲੀਫ਼ੋਨ ਤੇ ਮੋਬਾਈਲ ਫ਼ੋਨ ਮਨੁੱਖ ਨੂੰ ਪਾਗ਼ਲ ਕਰ ਕੇ ਛੱਡਣਗੇ

By : KOMALJEET

Published : May 19, 2023, 7:32 am IST
Updated : May 19, 2023, 7:33 am IST
SHARE ARTICLE
Representational Image
Representational Image

ਰਸਤਾ ਸਿਰਫ਼ ਇਕੋ ਹੈ ਕਿ ਬੱਚਿਆਂ ਨੂੰ ਅਤੇ ਅਪਣੇ ਆਪ ਨੂੰ ਫ਼ੋਨ ਦੀ ਵਰਤੋਂ ਨੂੰ ਘਟਾਉਣ ਵਾਸਤੇ ਪ੍ਰੇਰਿਤ ਕਰੋ।

ਇਨ੍ਹਾਂ ਖੋਜਾਂ ਨੇ ਸਾਡੇ ਦਿਲਾਂ ਦੇ ਡਰ ਨੂੰ ਸੱਚ ਸਾਬਤ ਕੀਤਾ ਹੈ। ਰਸਤਾ ਸਿਰਫ਼ ਇਕੋ ਹੈ ਕਿ ਬੱਚਿਆਂ ਨੂੰ ਅਤੇ ਅਪਣੇ ਆਪ ਨੂੰ ਫ਼ੋਨ ਦੀ ਵਰਤੋਂ ਨੂੰ ਘਟਾਉਣ ਵਾਸਤੇ ਪ੍ਰੇਰਿਤ ਕਰੋ। ਰਾਤ ਨੂੰ ਫ਼ੋਨ ਨੂੰ ਕਮਰੇ ਤੋਂ ਬਾਹਰ ਰਖਣਾ ਚਾਹੀਦਾ ਹੈ ਅਤੇ ਐਮਰਜੈਂਸੀ ਵਾਸਤੇ ਦੁਬਾਰਾ ਬੀ.ਐਸ.ਐਨ.ਐਲ ਤੋਂ ਲੈਂਡਲਾਈਨ ਲੈ ਲੈਣੀ ਚਾਹੀਦੀ ਹੈ। ਇਸ ਨੂੰ ਇਕ ਐਮਰਜੈਂਸੀ ਸਮਝਦੇ ਹੋਏ ਇਨ੍ਹਾਂ ਖੋਜਕਾਰਾਂ ਦੀ ਚੇਤਾਵਨੀ ਤੇ ਅਮਲ ਕਰਨ ਵਿਚ ਸਖ਼ਤੀ ਨਹੀਂ ਬਲਕਿ ਪਿਆਰ ਤੇ ਸਹਿਜ ਦੀ ਵਰਤੋਂ ਹੋਣੀ ਚਾਹੀਦੀ ਹੈ। ਕਿਸੇ ਵੀ ਆਦਤ ਨੂੰ ਪਿਆਰ ਨਾਲ ਸੋਧਿਆ ਜਾਵੇ ਤਾਂ ਤਕਲੀਫ਼ ਘੱਟ ਹੁੰਦੀ ਹੈ।

ਅੱਜਕਲ ਦੇ ਬੱਚਿਆਂ ਅੰਦਰ ਵਧਦੀ ਉਦਾਸੀ ਤੋਂ ਚਿੰਤਿਤ ਇਕ ਖੋਜਕਾਰ ਨੂੰ ਸਖ਼ਤ ਮਿਹਨਤ ਕਰਨ ਮਗਰੋਂ ਇਹ ਪਤਾ ਲੱਗਾ ਕਿ ਜਿਹੜੇ ਮਾਂ-ਬਾਪ ਅਕਸਰ ਬੱਚਿਆਂ ਨੂੰ ਆਖਦੇ ਹਨ ਕਿ ਇਹ ਫ਼ੋਨ ਤੁਹਾਡਾ ਦਿਮਾਗ਼ ਖ਼ਤਮ ਕਰ ਦੇਵੇਗਾ, ਉਹ ਗ਼ਲਤ ਨਹੀਂ ਸਨ। ਇਸ ਖੋਜਕਾਰ ਜਿਨ ਟਵਾਈਨਜ਼ ਨੇ ਅਨੇਕਾਂ ਸਰਵੇਖਣਾਂ ਦੇ ਅੰਕੜਿਆਂ ਨੂੰ ਲੈ ਕੇ ਡੂੰਘੀ ਖੋਜ ਤੋਂ ਬਾਅਦ ਇਕ ਕਿਤਾਬ ਲਿਖੀ ‘ਜੈਨਰੇਸ਼ਨ’। ਕਈ ਪੀੜ੍ਹੀਆਂ ਬਾਰੇ ਅੰਕੜੇ ਇਕੱਤਰ ਕਰ ਕੇ ਇਸ ਨੇ ਸਾਨੂੰ ਸਾਰਿਆਂ ਨੂੰ ਚੌਕੰਨੇ ਰਹਿਣ ਲਈ ਕਿਹਾ। ਜਿਹੜੀ ਪੀੜ੍ਹੀ 1995 ਅਤੇ 2012 ਦੇ ਵਿਚਕਾਰ ਪੈਦਾ ਹੋਈ ਹੈ, ਉਸ ਨੂੰ ‘ਜਿਨ ਜੀ’ ਆਖਿਆ ਜਾਂਦਾ ਹੈ। ਖੋਜਕਾਰ ਵਲੋਂ ਅੰਕੜਿਆਂ ਦੀ ਖੋਜ ਦੇ ਆਧਾਰ ਤੇ ਇਹ ਵੀ ਦਸਿਆ ਗਿਆ ਹੈ ਕਿ ਜਿਨ-ਜੀ ਵਿਚ ਪੈਦਾ ਹੋਈਆਂ ਲੜਕੀਆਂ ’ਤੇ ਜ਼ਿਆਦਾ ਖ਼ਤਰਾ ਮੰਡਰਾ ਰਿਹਾ ਹੈ। ਇਹ ਖੋਜ ਅਮਰੀਕਨ ਬੱਚਿਆਂ ਉਤੇ ਹੋਈ ਹੈ। ਪਰ ਤੁਸੀਂ ਮੰਨ ਲਵੋ ਕਿ ਫ਼ਰਕ 1-2 ਸਾਲ ਦਾ ਹੀ ਹੋ ਸਕਦਾ ਹੈ। 

ਇਕ ਹੋਰ ਖੋਜ ਵੀ ਸਾਹਮਣੇ ਆਈ ਹੈ ਜਿਸ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਬੱਚਿਆਂ ਨੂੰ ਛੇਤੀ ਫ਼ੋਨ ਮਿਲਦਾ ਹੈ, ਉਨ੍ਹਾਂ ਦੀ ਮਾਨਸਕ ਸਿਹਤ ਵਿਚ ਵਿਗਾੜੇ ਵੀ ਛੇਤੀ ਆਉਂਦਾ ਹੈ। ਜਿਹੜੀਆਂ ਕੁੜੀਆਂ ਨੂੰ ਮਾਨਸਕ ਬੀਮਾਰੀਆਂ ਹਨ, ਉਨ੍ਹਾਂ ਵਿਚੋਂ 74 ਫ਼ੀ ਸਦੀ ਕੁੜੀਆਂ ਉਹ ਹਨ ਜਿਨ੍ਹਾਂ ਨੂੰ ਫ਼ੋਨ 6 ਸਾਲ ਦੀ ਉਮਰ ਵਿਚ ਮਿਲਦਾ ਹੈ। ਲੜਕਿਆਂ ਵਿਚ ਇਹੀ ਅੰਕੜਾ 42 ਫ਼ੀ ਸਦੀ ਹੈ। ਖੋਜਕਾਰ ਟਵਾਈਨਜ਼ ਨੇ ਲਿਖਿਆ ਹੈ ਕਿ ਬੱਚਿਆਂ ਦੀਆਂ ਮਾਨਸਕ ਮੁਸ਼ਕਲਾਂ ਨੂੰ ਮਹਾਂਮਾਰੀ ਨਾਲ ਵੀ ਜੋੜਿਆ ਗਿਆ ਪਰ ਅਸਰ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ। ਮਹਾਂਮਾਰੀ ਵਿਚ ਵਿਗਾੜ ਬਹੁਤ ਤੇਜ਼ ਰਫ਼ਤਾਰ ਨਾਲ ਆਇਆ ਕਿਉਂਕਿ ਸਾਰੇ ਅਪਣੇ ਕਮਰਿਆਂ ਵਿਚ ਫ਼ੋਨਾਂ ਸਮੇਤ ਬੰਦ ਸਨ। ਖੋਜਕਾਰ ਤਾਰਾ ਥਿਆਗਾਰਾਜਨ ਮੁਤਾਬਕ ਜੋ ਮਾਨਸਕ ਮੁਸ਼ਕਲਾਂ ਵੇਖੀਆਂ ਗਈਆਂ, ਉਨ੍ਹਾਂ ਦਾ ਸੱਭ ਤੋਂ ਵੱਡਾ ਅਸਰ ਇਨਸਾਨ ਦੀ ਅਪਣੀ ਸਮਾਜਕ ਸਮਝ ਬੂਝ ਤੇ ਪਿਆ ਹੈ ਜਿਸ ਨਾਲ ਮਾਨਸਕ ਉਦਾਸੀ, ਖ਼ੁਦਕੁਸ਼ੀ ਦੇ ਖ਼ਿਆਲ, ਗੁੱਸਾ ਆਦਿ ਵਗ਼ੈਰਾ ਜੁੜੇ ਹੋਏ ਹਨ। ਅੱਜ ਦੇ ਬੱਚੇ ਅਪਣੇ ਆਪ ਨੂੰ ਸੋਸ਼ਲ ਮੀਡੀਆ ਦੇ ‘ਐਪਸ’ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਨਾਲ ਮਾਪਦੇ ਤੋਲਦੇ ਹਨ ਅਤੇ ਜਦ ਤੁਹਾਡੀ ਅਪਣੀ ਛਵੀ ਦੀ ਪਹਿਚਾਣ ਅਸਲੀ ਨਹੀਂ ਤਾਂ ਤੁਸੀਂ ਅਪਣੀ ਅਸਲੀਅਤ ਤੇ ਸੋਸ਼ਲ ਮੀਡੀਆ ਵਾਲੀ ਛਵੀ ਵਿਚਕਾਰਲੇ ਅੰਤਰ ਨਾਲ ਕਮਜ਼ੋਰ ਹੋ ਜਾਂਦੇ ਹੋ। 

ਇਕ ਆਮ ਇਨਸਾਨ ਅਪਣੇ ਫ਼ੋਨ ਤੇ ਤਕਰੀਬਨ 8-9 ਘੰਟੇ ਸਨੈਪਚੈਟ, ਟਿਕਟਾਕ ਤੇ ਇੰਸਟਾਗ੍ਰਾਮ ਤੇ ਬਿਤਾਉਂਦਾ ਹੈ ਤੇ ਇਸ ਤੋਂ ਬਹੁਤ ਘੱਟ ਸਮਾਂ ਪ੍ਰਵਾਰ ਜਾਂ ਦੋਸਤਾਂ ਜਾਂ ਆਰਾਮ ਕਰਨ ਲਈ ਬਿਤਾਉਂਦਾ ਹੈ। ਕਈ ਖੋਜਕਾਰਾਂ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਬੱਚਿਆਂ ਜਾਂ ਨੌਜਵਾਨਾਂ ਵਿਚ ਇਕੋ ਤਰ੍ਹਾਂ ਦੀਆਂ ਆਦਤਾਂ ਲੱਭੀਆਂ। ਇੰਗਲੈਂਡ ਵਿਚ 13-15 ਸਾਲਾਂ ਦੀਆਂ ਕੁੜੀਆਂ ਨੂੰ ਸੋਸ਼ਲ ਮੀਡੀਆ ਤੇ ਸ਼ਰਮਸਾਰ ਕਰਨ ਜਾਂ ਡਰਾਏ ਜਾਣ ਕਾਰਨ ਉਨ੍ਹਾਂ ਨੂੰ ਅਪਣੇ ਸਰੀਰ ਪ੍ਰਤੀ ਸ਼ਰਮ ਮਹਿਸੂਸ ਹੋਣ ਦੀਆਂ ਤਕਲੀਫ਼ਾਂ ਪੇਸ਼ ਆ ਰਹੀਆਂ ਹਨ। ਹਰ ਲੜਕੀ ਅੱਜ ਅਪਣੇ ਆਪ ਨੂੰ ਇਕ ਫ਼ਿਲਟਰ ਦੀ ਅੱਖ ਨਾਲ ਵੇਖਦੀ ਹੈ। ਅਪਣੇ ਸ਼ੀਸ਼ੇ ਦੀ ਅਸਲੀਅਤ ਵੇਖ ਉਦਾਸ ਹੋ ਜਾਂਦੀ ਹੈ। ਉਹ ਸਿਰਫ਼ ਸੋਸ਼ਲ ਮੀਡੀਆ ਤੇ ਸਮਾਂ ਬਿਤਾਉਂਦੇ ਹਨ ਕਿਉਂਕਿ ਅਸਲੀਅਤ ਹਮੇਸ਼ਾ ਸੱਚੀ ਹੁੰਦੀ ਹੈ। 

ਇਨ੍ਹਾਂ ਖੋਜਾਂ ਨੇ ਸਾਡੇ ਦਿਲਾਂ ਦੇ ਡਰ ਨੂੰ ਸੱਚ ਸਾਬਤ ਕੀਤਾ ਹੈ। ਰਸਤਾ ਸਿਰਫ਼ ਇਕੋ ਹੈ ਕਿ ਬੱਚਿਆਂ ਨੂੰ ਅਤੇ ਅਪਣੇ ਆਪ ਫ਼ੋਨ ਦੀ ਵਰਤੋਂ ਨੂੰ ਘਟਾਉਣ ਵਾਸਤੇ ਪ੍ਰੇਰਿਤ ਕਰੋ। ਰਾਤ ਨੂੰ ਫ਼ੋਨ ਨੂੰ ਕਮਰੇ ਤੋਂ ਬਾਹਰ ਰਖਣਾ ਚਾਹੀਦਾ ਹੈ ਅਤੇ ਐਮਰਜੈਂਸੀ ਵਾਸਤੇ ਦੁਬਾਰਾ ਬੀ.ਐਸ.ਐਨ.ਐਲ ਤੋਂ ਲੈਂਡਲਾਈਨ ਲੈਣੀ ਚਾਹੀਦੀ ਹੈ। ਇਸ ਨੂੰ ਇਕ ਐਮਰਜੈਂਸੀ ਸਮਝਦੇ ਹੋਏ ਇਨ੍ਹਾਂ ਖੋਜਕਾਰਾਂ ਦੀ ਚੇਤਾਵਨੀ ਤੇ ਅਮਲ ਕਰਨ ਵਿਚ ਸਖ਼ਤੀ ਨਹੀਂ ਬਲਕਿ ਪਿਆਰ ਤੇ ਸਹਿਜ ਦੀ ਵਰਤੋਂ ਹੋਣੀ ਚਾਹੀਦੀ ਹੈ। ਕਿਸੇ ਵੀ ਆਦਤ ਨੂੰ ਪਿਆਰ ਨਾਲ ਸੋਧਿਆ ਜਾਵੇ ਤਾਂ ਤਕਲੀਫ਼ ਘੱਟ ਹੁੰਦੀ ਹੈ।

 ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement