ਕਸ਼ਮੀਰ ਵਿਚ ਕਸ਼ਮੀਰੀ ਨੌਜਵਾਨਾਂ ਦੇ ਦਿਲ ਜਿੱਤਣ ਦਾ ਵਾਰ ਵਾਰ ਮੌਕਾ ਖੁੰਝਾਉਣ ਦੀ ਦਾਸਤਾਨ
Published : Jun 19, 2018, 4:46 am IST
Updated : Jun 19, 2018, 4:46 am IST
SHARE ARTICLE
People Stone Pelting
People Stone Pelting

ਹੁਣ ਸੰਯੁਕਤ ਰਾਸ਼ਟਰ ਵੀ ਉਨ੍ਹਾਂ ਨਾਲ ਜਾ ਖੜਾ ਹੋਇਆ ਹੈ......

ਭਾਰਤ ਸਰਕਾਰ ਹੁਣ ਕਸ਼ਮੀਰ ਦੀ ਜੰਗ ਦੋ ਧਿਰਾਂ ਨਾਲ ਲੜ ਰਹੀ ਹੈ। ਇਕ ਤਾਂ ਸਰਹੱਦ ਉਤੇ ਬੈਠੇ ਪਾਕਿਸਤਾਨ ਤੋਂ ਆਉਣ ਵਾਲੇ ਘੁਸਪੈਠੀਆਂ ਨਾਲ ਅਤੇ ਦੂਜੀ ਕਸ਼ਮੀਰ ਦੇ ਲੋਕਾਂ ਨਾਲ ਜੋ ਹੁਣ ਨਾ ਸਿਰਫ਼ ਭਾਰਤ ਬਲਕਿ ਪਾਕਿਸਤਾਨ ਤੋਂ ਵੀ ਨਿਰਾਸ਼ ਹੋ ਚੁੱਕੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਹੱਕਾਂ ਬਾਰੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਦੋ ਸ਼ਿਕਾਰੀਆਂ ਵਿਚਕਾਰ ਕਸ਼ਮੀਰ ਇਕ ਖ਼ਰਗੋਸ਼ (ਸਹੇ) ਵਾਂਗ ਫਸਿਆ, ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।

ਸੰਯੁਕਤ ਰਾਸ਼ਟਰ ਵਲੋਂ ਕਸ਼ਮੀਰ ਦੇ ਹਾਲਾਤ ਬਾਰੇ ਪਹਿਲੀ ਵਾਰ ਬੜੀ ਸਖ਼ਤ ਰੀਪੋਰਟ ਜਾਰੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਵਲੋਂ ਇਕ ਕੌਮਾਂਤਰੀ ਪੱਧਰ ਦੀ ਜਾਂਚ ਮੰਗੀ ਗਈ ਹੈ ਕਿਉਂਕਿ ਕਸ਼ਮੀਰ ਅਤੇ ਪਾਕਿਸਤਾਨੀ ਕਬਜ਼ੇ ਹੇਠਲੇ 'ਆਜ਼ਾਦ' ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਗਾਤਾਰ ਜਾਰੀ ਹੈ। ਸੰਯੁਕਤ ਰਾਸ਼ਟਰ ਵਲੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੀ ਸਿਆਸੀ ਖਹਿਬਾਜ਼ੀ ਨੂੰ ਕਸ਼ਮੀਰ ਦੇ ਪੀਸੇ ਜਾਣ ਦਾ ਕਾਰਨ ਦਸਿਆ ਗਿਆ ਹੈ। ''ਇਸ ਖਹਿਬਾਜ਼ੀ ਕਾਰਨ ਲੱਖਾਂ ਲੋਕਾਂ ਦੇ ਬੁਨਿਆਦੀ ਮਨੁੱਖੀ ਅਧਿਕਾਰ ਪੈਰਾਂ ਹੇਠ ਰੋਂਦੇ ਗਏ ਹਨ ਅਤੇ ਇਹ ਅੱਜ ਤਕ ਦੀ ਕਹਾਣੀ ਹੈ।

'' ਇਨ੍ਹਾਂ ਸ਼ਬਦਾਂ ਨਾਲ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ, ਜ਼ੇਦ ਰਾਦਅਲ ਹੁਸੈਨ ਨੇ ਕਸ਼ਮੀਰ ਦੇ ਲੋਕਾਂ ਦੇ ਜ਼ਖ਼ਮਾਂ ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਵਲੋਂ ਇਸ ਰੀਪੋਰਟ ਨੂੰ ਗ਼ਲਤ ਕਰਾਰ ਦਿਤਾ ਗਿਆ ਹੈ ਤੇ ਭਰਮ ਫੈਲਾਉਣ ਵਾਲੀ ਰੀਪੋਰਟ ਦਸਿਆ ਗਿਆ ਹੈ ਜਿਸ ਪਿੱਛੇ ਕੋਈ ਹੋਰ ਹੀ ਮਕਸਦ ਕੰਮ ਕਰ ਰਿਹਾ ਹੈ। ਭਾਰਤ ਸਰਕਾਰ ਲਗਾਤਾਰ ਕਸ਼ਮੀਰ ਦੇ ਮੁੱਦੇ ਤੇ ਸੱਚ ਦਾ ਸਾਹਮਣਾ ਕਰਨ ਤੋਂ ਕੰਨੀ ਕਤਰਾਉਂਦੀ ਨਜ਼ਰ ਆਈ ਹੈ ਦੁਨੀਆਂ ਸਾਹਮਣੇ। ਈਦ ਤੋਂ ਬਾਅਦ ਕਸ਼ਮੀਰ ਵਿਚ ਨੌਜਵਾਨ ਭੜਕ ਕੇ ਸੜਕਾਂ ਤੇ ਆ ਗਏ ਤੇ ਬੇਅੰਤ ਜ਼ਖ਼ਮੀਆਂ ਤੋਂ ਇਲਾਵਾ ਇਕ ਨੌਜੁਆਨ ਗੋਲੀ ਨਾਲ ਮਾਰਿਆ ਗਿਆ।

ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਭੀੜ ਦੇ ਹੱਥਾਂ ਵਿਚ ਗਰੇਨੇਡ ਸਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਪੁਲਿਸ ਦੀਆਂ ਗੋਲੀਆਂ ਸਨ ਜੋ ਉਸ ਦੀ ਛਾਤੀ ਅਤੇ ਚਿਹਰੇ ਵਿਚ ਧਸੀਆਂ ਸਨ। 23 ਹੋਰ ਲੋਕ ਹਸਪਤਾਲ ਵਿਚ ਦਾਖ਼ਲ ਹੋਏ ਸਨ ਜਿਨ੍ਹਾਂ ਦੇ ਜਿਸਮਾਂ ਅਤੇ ਅੱਖਾਂ ਵਿਚ ਪੁਲਿਸ ਵਲੋਂ ਦਿਤੇ ਜ਼ਖ਼ਮ ਸਨ। ਜੇ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਤਾਂ ਹੋਰ ਕੀ ਹੈ? ਭਾਰਤ ਸਰਕਾਰ ਕੋਲ ਇਨ੍ਹਾਂ ਪਿਛਲੇ ਸਾਲਾਂ ਵਿਚ ਬੜੇ ਮੌਕੇ ਸਨ ਜਦੋਂ ਉਹ ਕਸ਼ਮੀਰ ਵਿਚ ਆਉਣ ਵਾਲੇ ਕਲ ਦਾ ਰਸਤਾ ਬਦਲ ਸਕਦੀ ਸੀ ਪਰ ਉਸ ਨੇ ਵਾਰ ਵਾਰ ਇਸ ਮੌਕੇ ਨੂੰ ਗਵਾਇਆ ਹੀ ਹੈ।

Shaukat BukhariShaukat Bukhari

ਅੱਜ ਫਿਰ ਰਮਜ਼ਾਨ ਦੇ ਮੌਕੇ ਰੁਕੀ ਹੋਈ ਗੋਲੀਬਾਰੀ ਨੂੰ ਮੁੜ ਤੋਂ ਸ਼ੁਰੂ ਕਰ ਕੇ ਉਨ੍ਹਾਂ ਫਿਰ ਇਕ ਮੌਕਾ ਗਵਾ ਦਿਤਾ ਹੈ। ਭਾਰਤ ਸਰਕਾਰ ਹੁਣ ਕਸ਼ਮੀਰ ਦੀ ਜੰਗ ਦੋ ਧਿਰਾਂ ਨਾਲ ਲੜ ਰਹੀ ਹੈ। ਇਕ ਤਾਂ ਸਰਹੱਦ ਉਤੇ ਬੈਠੇ ਪਾਕਿਸਤਾਨ ਤੋਂ ਆਉਣ ਵਾਲੇ ਘੁਸਪੈਠੀਆਂ ਨਾਲ ਅਤੇ ਦੂਜਾ ਕਸ਼ਮੀਰ ਦੇ ਲੋਕਾਂ ਨਾਲ ਜੋ ਹੁਣ ਨਾ ਸਿਰਫ਼ ਭਾਰਤ ਬਲਕਿ ਪਾਕਿਸਤਾਨ ਤੋਂ ਵੀ ਨਿਰਾਸ਼ ਹੋ ਚੁੱਕੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਹੱਕਾਂ ਬਾਰੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਦੋ ਸ਼ਿਕਾਰੀਆਂ ਵਿਚਕਾਰ ਕਸ਼ਮੀਰ ਇਕ ਖਰਗੋਸ਼ (ਸਹੇ) ਵਾਂਗ ਫਸਿਆ, ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ।

ਸੱਤਾ ਸੰਭਾਲਦੇ ਹੀ ਭਾਜਪਾ, ਕਸ਼ਮੀਰ ਵਿਚ ਵਿਕਾਸ ਦੇ ਕੰਮ ਸ਼ੁਰੂ ਕਰ ਸਕਦੀ ਸੀ ਤੇ ਕਸ਼ਮੀਰ ਸਰਕਾਰ ਨਾਗਰਿਕਾਂ ਨੂੰ ਫ਼ੌਜ ਦੀ ਬੰਦੂਕ ਤੋਂ ਆਜ਼ਾਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੀ ਸੀ। ਇਸ ਦੀ ਬਜਾਏ, ਉਨ੍ਹਾਂ ਕਸ਼ਮੀਰੀ ਪੰਡਤਾਂ ਦਾ ਮੁੱਦਾ ਉਛਾਲਣਾ ਸ਼ੁਰੂ ਕਰ ਦਿਤਾ। ਕਸ਼ਮੀਰੀ ਪੰਡਤਾਂ ਦਾ ਹੱਕ ਹੈ ਵਾਪਸ ਜਾਣ ਦਾ, ਉਨ੍ਹਾਂ ਨਾਲ ਧੋਖਾ ਹੋਇਆ, ਪਰ ਇਸ ਵੇਲੇ ਉਨ੍ਹਾਂ ਦਾ ਮੁੱਦਾ ਚੁੱਕ ਕੇ ਭਾਜਪਾ ਨੇ ਉਨ੍ਹਾਂ ਨਾਲ ਤੇ ਕਸ਼ਮੀਰ ਨਾਲ ਹੋਰ ਵੀ ਵੱਡਾ ਧੋਖਾ ਕੀਤਾ। ਸ਼ੌਕਤ ਬੁਖਾਰੀ ਦਾ ਕਤਲ ਦਰਸਾਉਂਦਾ ਹੈ ਕਿ ਇਸ ਵੇਲੇ ਕਸ਼ਮੀਰ ਦੇ ਹੱਕ ਵਿਚ ਗੱਲ ਕਰਨਾ ਅਤਿਵਾਦੀਆਂ ਨੂੰ ਬਿਲਕੁਲ ਵੀ ਪਸੰਦ ਨਹੀਂ।

'ਰਾਈਜ਼ਿੰਗ ਕਸ਼ਮੀਰ' ਦੇ ਸੰਪਾਦਕ ਅਸਲ ਵਿਚ ਉਹ ਦਬੰਗ ਕਸ਼ਮੀਰੀ ਸਨ ਜੋ ਸੱਚ ਦੇ ਨਾਲ ਖੜੇ ਸਨ। ਉਹ ਸਰਕਾਰ ਅਤੇ ਅਤਿਵਾਦੀਆਂ, ਦੁਹਾਂ ਦੀਆਂ ਕਮਜ਼ੋਰੀਆਂ ਨੂੰ ਨੰਗਾ ਕਰਨ ਤੋਂ ਕਤਰਾਉਂਦੇ ਨਹੀਂ ਸਨ। ਕੇਂਦਰ ਨੇ ਅਪਣੀਆਂ ਗ਼ਲਤੀਆਂ ਕਾਰਨ ਅੱਜ ਅਪਣੇ ਆਪ ਨੂੰ ਆਪ ਹੀ ਅਤਿਵਾਦੀਆਂ ਨਾਲ ਲਿਆ ਖੜੇ ਕੀਤਾ ਹੈ। ਹੁਣ ਸੰਯੁਕਤ ਰਾਸ਼ਟਰ ਨੂੰ ਝੂਠਾ ਆਖ ਕੇ ਉਹ ਸੱਚ ਤੋਂ ਹੋਰ ਦੂਰ ਨਹੀਂ ਭੱਜ ਸਕਦੇ।

ਅੱਜ ਜਦੋਂ ਕੇਂਦਰ ਸਰਕਾਰ ਨੂੰ ਕਸ਼ਮੀਰ ਦੇ ਹੱਕਾਂ ਵਾਸਤੇ ਆਮ ਨਾਗਰਿਕਾਂ ਨਾਲ ਖੜੇ ਹੋਣਾ ਚਾਹੀਦਾ ਸੀ, ਸੰਯੁਕਤ ਰਾਸ਼ਟਰ, ਕਸ਼ਮੀਰ ਦੇ ਨਾਗਰਿਕਾਂ ਨਾਲ ਖੜਾ ਹੋਇਆ ਨਜ਼ਰ ਆ ਰਿਹਾ ਹੈ। ਕਸ਼ਮੀਰ ਕੇਂਦਰ ਦੀ ਨਾਕਾਮੀ ਦੀ ਸੱਭ ਤੋਂ ਵੱਡੀ ਉਦਾਹਰਣ ਹੈ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement