ਭਾਜਪਾ ਕਦੇ ਦੂਜੀ ਵਾਰ ਤਾਂ ਸੱਤਾ ਵਿਚ ਆਈ ਨਹੀਂ, ਕੀ ਯੂ.ਪੀ. ਤੇ ਬਿਹਾਰ ਨੇ ਵੀ ਇਹੀ ਸੰਕੇਤ ਦਿਤੇ ਹਨ?
Published : Mar 16, 2018, 1:17 am IST
Updated : Mar 20, 2018, 12:49 pm IST
SHARE ARTICLE
spa
spa

ਭਾਜਪਾ ਹੁਣ ਤਕ ਦੂਜੀ ਵਾਰ ਤਾਂ ਕਦੇ ਸੱਤਾ ਵਿਚ ਆਈ ਨਹੀਂ, ਕੀ ਯੂ.ਪੀ. ਤੇ ਬਿਹਾਰ ਨੇ ਵੀ ਇਹੀ ਸੰਕੇਤ ਦਿਤੇ ਹਨ?

ਯੋਗੀ ਜੀ ਨੇ ਆਖਿਆ ਹੈ ਕਿ ਇਹ ਹਾਰ ਭਾਜਪਾ ਦੇ ਹੰਕਾਰ ਕਾਰਨ ਹੋਈ ਹੈ ਅਤੇ ਉਨ੍ਹਾਂ ਵਿਰੁਧ ਪਿਛੜੀਆਂ ਜਾਤਾਂ ਤੇ ਮੁਸਲਮਾਨਾਂ ਦਾ ਵੱਡਾ ਇਕੱਠ ਆ ਖੜਾ ਹੋਇਆ ਸੀ। ਭਾਜਪਾ ਦੇ ਚੋਣ ਬਿਆਨ ਤੇ ਉਨ੍ਹਾਂ ਦੀ ਜਿੱਤ ਤੋਂ ਬਾਅਦ ਦੇ ਕੰਮਾਂ ਵਿਚ ਬਹੁਤ ਫ਼ਰਕ ਰਿਹਾ। ਤਕਰੀਬਨ ਹਰ ਸੂਬੇ ਨੇ ਭਾਜਪਾ ਨੂੰ ਇਕ ਮੌਕਾ ਐਵੇਂ ਹੀ ਦੇ ਦਿਤਾ। ਦੁਬਾਰਾ ਇਹ ਮੌਕਾ ਸਿਰਫ਼ ਭਾਸ਼ਣਾਂ ਦੇ ਸਿਰ ਤੇ ਨਹੀਂ ਮਿਲ ਸਕੇਗਾ। ਯੋਗੀ ਦੇ ਉੱਤਰ ਪ੍ਰਦੇਸ਼ ਵਿਚ, ਨਫ਼ਰਤ ਅਤੇ ਡਰ ਦੀ ਲਹਿਰ ਅਤੇ ਬੀ.ਜੇ.ਪੀ. ਸਰਕਾਰ ਦੇ ਕੰਮਾਂ ਕਾਰਨ, ਉਨ੍ਹਾਂ ਦੀ ਮਜ਼ਬੂਤ ਸੀਟ ਇਕ ਸਾਲ ਮਗਰੋਂ ਹੀ ਉਨ੍ਹਾਂ ਦੇ ਹੱਥਾਂ ਵਿਚੋਂ ਖਿਸਕ ਗਈ ਹੈ।

ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਹੋਈਆਂ ਜ਼ਿਮਨੀ ਚੋਣਾਂ ਭਾਰਤ ਦੀ ਕਮਜ਼ੋਰ ਵਿਰੋਧੀ ਧਿਰ ਵਿਚ ਜਾਨ ਪਾ ਗਈਆਂ ਹਨ। 6 ਵਿਚੋਂ ਪੰਜ ਸੀਟਾਂ ਉਤੇ ਭਾਜਪਾ ਨੂੰ ਹਰਾਉਣਾ ਕੋਈ ਛੋਟੀ ਗੱਲ ਨਹੀਂ। ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਦਹਾਕਿਆਂ ਤੋਂ ਮੱਲੀ ਸੀਟ ਨੂੰ 'ਭੂਆ-ਭਣੇਵੇਂ' ਦੇ ਗਠਜੋੜ ਨੇ ਉਖਾੜ ਕੇ ਸੁਟ ਦਿਤਾ। ਪਟਨਾ ਵਿਚ ਨਿਤੀਸ਼ ਕੁਮਾਰ ਨੂੰ ਵੀ ਦੱਸ ਦਿਤਾ ਗਿਆ ਕਿ ਲਾਲੂ ਭਾਵੇਂ ਜੇਲ ਵਿਚ ਬੈਠੇ ਹਨ, ਉਨ੍ਹਾਂ ਦੀਆਂ ਬਿਹਾਰ ਵਿਚ ਜੜ੍ਹਾਂ ਮਜ਼ਬੂਤ ਹਨ ਜਿਨ੍ਹਾਂ ਨੂੰ ਨਿਤੀਸ਼ ਤੇ ਬੀ.ਜੇ.ਪੀ. ਵਾਲੇ ਪੁੱਟ ਨਹੀਂ ਸਕਣਗੇ। ਨਿਤੀਸ਼ ਕੁਮਾਰ ਵਾਸਤੇ ਸ਼ਾਇਦ ਉਨ੍ਹਾਂ ਦਾ ਸਿਆਸੀ ਸਫ਼ਰ ਸਿਫ਼ਰ ਤੇ ਆ ਗਿਆ ਹੈ ਕਿਉਂਕਿ ਹੁਣ ਉਹ ਲੜਾਈ ਵਿਚ ਰਹੇ ਹੀ ਨਹੀਂ। ਰਾਹੁਲ ਗਾਂਧੀ ਵੀ ਖ਼ੁਸ਼ੀ ਦੇ ਬਿਆਨ ਦੇ ਰਹੇ ਹਨ ਪਰ ਕੀ ਸਚਮੁਚ ਹੀ ਇਹ ਵਿਰੋਧੀ ਧਿਰ ਵਾਸਤੇ ਖ਼ੁਸ਼ੀ ਮਨਾਉਣ ਦਾ ਸਮਾਂ ਹੈ?

ਇਨ੍ਹਾਂ ਚੋਣਾਂ ਨੇ ਵਿਰੋਧੀ ਧਿਰ ਵਾਸਤੇ 2019 ਦਾ ਰਸਤਾ ਸਾਫ਼ ਤਾਂ ਕਰ ਦਿਤਾ ਹੈ ਪਰ ਅਜੇ ਇਸ ਰਸਤੇ ਵਿਚ ਬਹੁਤ ਸਾਰੇ ਛੋਟੇ ਛੋਟੇ ਰੋੜੇ ਵੀ ਵਿਛੇ ਹੋਏ ਹਨ ਜਿਨ੍ਹਾਂ ਨੂੰ ਨੁਕਰੇ ਲਾਉਣਾ ਏਨਾ ਆਸਾਨ ਵੀ ਨਹੀਂ। ਬਸਪਾ ਅਤੇ ਸਪਾ ਦਾ ਗਠਜੋੜ ਭਾਜਪਾ ਵਿਰੁਧ ਤਾਂ ਚਲ ਗਿਆ ਪਰ ਜਦੋਂ ਸੂਬੇ ਦੀਆਂ ਚੋਣਾਂ ਆਉਣਗੀਆਂ ਤਾਂ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠਣ ਦਾ ਦਾਅਵਾ ਮਾਇਆਵਤੀ ਦਾ ਮੰਨਿਆ ਜਾਵੇਗਾ ਜਾਂ ਅਖਿਲੇਸ਼ ਦਾ? ਅਖਿਲੇਸ਼ ਨੇ ਤਾਂ ਅਜੇ ਅਪਣੀ ਪਾਰਟੀ ਦੀ ਪ੍ਰਵਾਰਕ ਜੰਗ ਵੀ ਸੰਭਾਲਣੀ ਹੈ ਕਿਉਂਕਿ ਚਾਚਾ, ਮਤਰੇਈ ਮਾਂ ਅਤੇ ਉਸ ਦੇ ਪੁੱਤਰ-ਨੂੰਹ ਤਾਂ ਭਾਜਪਾ ਵਲ ਝੁਕਾਅ ਰਖਦੇ ਹਨ। ਪਟਨਾ ਵਿਚ ਲਾਲੂ-ਕਾਂਗਰਸ ਦਾ ਗਠਜੋੜ ਮੁਸ਼ਕਲ ਨਹੀਂ ਪਰ ਮਾਂਝੀ ਅਤੇ ਲਾਲੂ ਦਾ ਗਠਜੋੜ ਵਿਚ ਬੱਝ ਕੇ ਲੰਮੇ ਸਮੇਂ ਲਈ ਇਕ-ਦੂਜੇ ਨਾਲ ਚਲ ਸਕਣਾ ਆਸਾਨ ਨਹੀਂ ਹੋਵੇਗਾ। ਦੂਜੇ ਪਾਸੇ ਨਿਤੀਸ਼ ਕੁਮਾਰ ਤੋਂ ਮਾਯੂਸ ਹੋ ਚੁੱਕੇ ਸ਼ਰਦ ਯਾਦਵ ਲਈ ਖ਼ੁਸ਼ੀ ਦੀ ਖ਼ਬਰ ਹੈ।ਮਮਤਾ ਬੈਨਰਜੀ ਦੀ ਪਟਾਰੀ ਵਿਚ ਅਪਣੀਆਂ ਵੀ ਵੱਡੀਆਂ ਯੋਜਨਾਵਾਂ ਮੌਜੂਦ ਹਨ ਜਿਨ੍ਹਾਂ ਕਾਰਨ ਉਨ੍ਹਾਂ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਨਾਲ ਹੀ ਸ਼ਰਦ ਪਵਾਰ ਹਨ ਜੋ ਕਿ ਇਸ ਗਠਜੋੜ ਦੇ ਬਣਨ ਵਿਚ ਵੱਡਾ ਰੇੜਕਾ ਪਾ ਸਕਦੇ ਹਨ। ਭਾਵੇਂ ਇਹ ਦੋਵੇਂ ਕਾਂਗਰਸ ਦਾ ਹਿੱਸਾ ਰਹਿ ਚੁੱਕੇ ਹਨ ਪਰ ਮੋਦੀ-ਅਮਿਤ ਸ਼ਾਹ ਦੀ ਜੋੜੀ ਨੂੰ ਹਟਾਉਣ ਲਈ ਇਹ ਰਾਹੁਲ ਗਾਂਧੀ ਨੂੰ ਅਪਣਾ ਆਗੂ ਮੰਨਣ ਲਈ ਤਿਆਰ ਨਹੀਂ ਲਗਦੇ।


ਸੋਨੀਆ ਗਾਂਧੀ ਅਪਣੀ ਬੀਮਾਰੀ ਦੇ ਬਾਵਜੂਦ ਇਸ ਗਠਜੋੜ ਦਾ ਚਿਹਰਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਟੀ.ਵੀ. ਚੈਨਲ ਦੇ ਵਿਚਾਰ-ਵਟਾਂਦਰਾ ਮੰਚ ਉਤੇ ਸੋਨੀਆ ਗਾਂਧੀ ਨੇ ਬੜੇ ਯਕੀਨ ਨਾਲ ਕਿਹਾ ਕਿ ਅਗਲੀ ਵਾਰ ਭਾਜਪਾ ਨਹੀਂ ਬਲਕਿ ਕਾਂਗਰਸ ਸੱਤਾ ਵਿਚ ਹੋਵੇਗੀ। ਉਸ ਤੋਂ ਇਕ ਹਫ਼ਤੇ ਬਾਅਦ ਉਨ੍ਹਾਂ ਅਪਣੇ ਘਰ ਸਾਰੀਆਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਬੁਲਾ ਕੇ ਦੇਸ਼ ਭਰ ਲਈ ਮਹਾਂਗਠਬੰਧਨ ਦੀ ਤਿਆਰੀ ਸ਼ੁਰੂ ਕਰ ਦਿਤੀ। ਹੁਣ ਇਸ ਜਿੱਤ ਤੋਂ ਬਾਅਦ, ਉਸ ਯੋਜਨਾ ਨੂੰ ਉਤਸ਼ਾਹ ਤਾਂ ਮਿਲੇਗਾ ਪਰ ਇਸ ਦੀ ਕਾਮਯਾਬੀ ਲਈ ਸੱਭ ਤੋਂ ਵੱਡਾ ਬਲੀਦਾਨ ਕਾਂਗਰਸ ਨੂੰ ਦੇਣਾ ਪਵੇਗਾ ਜਿਸ ਨੂੰ ਸਮਝਣਾ ਪਵੇਗਾ ਕਿ ਕਈ ਰਾਜਾਂ ਵਿਚ ਉਨ੍ਹਾਂ ਨੂੰ ਸਿਰਫ਼ ਅਪਣੇ ਸੂਬੇ ਦੇ ਭਾਈਵਾਲਾਂ ਅੱਗੇ ਸਿਰ ਝੁਕਾਉਣਾ ਪਵੇਗਾ। ਫੂਲਪੁਰ ਵਿਚ ਭਾਵੇਂ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਸਾਹਮਣੇ ਜਿੱਤ ਨਹੀਂ ਸਕਦੀ ਸੀ ਅਤੇ ਵੱਡਾ ਟੀਚਾ ਭਾਜਪਾ ਨੂੰ ਹਰਾਉਣਾ ਹੀ ਸੀ, ਉਨ੍ਹਾਂ ਅਪਣਾ ਉਮੀਦਵਾਰ ਫਿਰ ਵੀ ਖੜਾ ਕੀਤਾ ਜਿਸ ਨੂੰ 11,934 ਵੋਟਾਂ ਪਈਆਂ। ਜਦੋਂ ਵਿਰੋਧੀ ਗਠਜੋੜ ਭਾਜਪਾ ਵਰਗਾ ਹੀ ਤਾਕਤਵਰ ਹੋਵੇਗਾ ਤਾਂ ਕਾਂਗਰਸ ਲਈ ਗਠਜੋੜ ਵਿਚ ਅਪਣੇ ਵਰਕਰਾਂ ਨੂੰ ਪਿੱਛੇ ਰਖਣਾ ਮੁਸ਼ਕਲ ਹੋ ਜਾਵੇਗਾ। ਕਾਂਗਰਸ ਨੂੰ ਸ਼ਾਇਦ ਰਾਹੁਲ ਨੂੰ ਪਿੱਛੇ ਹਟਣ ਦੀ ਮੰਗ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸੋ ਅਜੇ ਗਠਜੋੜ ਨੂੰ ਥੋੜ੍ਹਾ ਖ਼ੂਨ ਤਾਂ ਮਿਲਿਆ ਹੈ ਪਰ ਤਾਕਤ ਫੜਨ ਤੋਂ ਪਹਿਲਾਂ ਇਸ ਨੂੰ ਬੜੇ ਬਲੀਦਾਨਾਂ ਦੀ ਲੋੜ ਹੋਵੇਗੀ।
ਭਾਜਪਾ ਵਾਸਤੇ ਜੋ ਸਬਕ ਸਾਹਮਣੇ ਆਇਆ ਹੈ, ਉਸ ਨੂੰ ਯੋਗੀ ਨੇ ਠੀਕ ਤਰ੍ਹਾਂ ਬਿਆਨ ਕਰ ਦਿਤਾ ਹੈ। ਯੋਗੀ ਜੀ ਨੇ ਆਖਿਆ ਹੈ ਕਿ ਇਹ ਹਾਰ ਭਾਜਪਾ ਦੇ ਹੰਕਾਰ ਕਾਰਨ ਹੋਈ ਹੈ ਅਤੇ ਉਨ੍ਹਾਂ ਵਿਰੁਧ ਪਿਛੜੀਆਂ ਜਾਤਾਂ ਤੇ ਮੁਸਲਮਾਨਾਂ ਦਾ ਵੱਡਾ ਇਕੱਠ ਆ ਖੜਾ ਸੀ। ਭਾਜਪਾ ਦੇ ਚੋਣ ਬਿਆਨ ਤੇ ਉਨ੍ਹਾਂ ਦੀ ਜਿੱਤ ਤੋਂ ਬਾਅਦ ਦੇ ਕੰਮਾਂ ਵਿਚ ਬਹੁਤ ਫ਼ਰਕ ਰਿਹਾ। ਤਕਰੀਬਨ ਹਰ ਸੂਬੇ ਨੇ ਭਾਜਪਾ ਨੂੰ ਇਕ ਮੌਕਾ ਐਵੇਂ ਹੀ ਦੇ ਦਿਤਾ। ਦੁਬਾਰਾ ਇਹ ਮੌਕਾ ਸਿਰਫ਼ ਭਾਸ਼ਣਾਂ ਦੇ ਸਿਰ ਤੇ ਨਹੀਂ ਮਿਲ ਸਕੇਗਾ। ਯੋਗੀ ਦੇ ਉੱਤਰ ਪ੍ਰਦੇਸ਼ ਵਿਚ, ਨਫ਼ਰਤ ਅਤੇ ਡਰ ਦੀ ਲਹਿਰ ਅਤੇ ਬੀ.ਜੇ.ਪੀ. ਸਰਕਾਰ ਦੇ ਕੰਮਾਂ ਕਾਰਨ, ਉਨ੍ਹਾਂ ਦੀ ਮਜ਼ਬੂਤ ਸੀਟ ਇਕ ਸਾਲ ਮਗਰੋਂ ਹੀ ਉਨ੍ਹਾਂ ਦੇ ਹੱਥਾਂ ਵਿਚੋਂ ਖਿਸਕ ਗਈ ਹੈ।
ਵਿਰੋਧੀਆਂ ਤੇ ਸੱਤਾ ਉਤੇ ਕਾਬਜ਼, ਦੋਹਾਂ ਧਿਰਾਂ ਨੂੰ ਹੀ ਇਹ ਸਮਝਣਾ ਪਵੇਗਾ ਕਿ ਅੱਜ ਭਾਰਤ ਬਦਲ ਗਿਆ ਹੈ, ਉਸ ਕੋਲ ਸਬਰ ਨਹੀਂ ਰਿਹਾ ਅਤੇ ਨਾ ਉਹ ਕਿਸੇ ਵਿਚਾਰਧਾਰਾ ਵਿਸ਼ੇਸ਼ ਨਾਲ ਜੁੜਿਆ ਹੋਇਆ ਹੈ।  ਜਿਸ ਨੂੰ ਰੋਟੀ, ਰੋਜ਼ੀ ਤੇ ਮਕਾਨ ਦੀ ਲੋੜ ਹੈ, ਉਸ ਨੂੰ ਵਿਚਾਰਧਾਰਾ ਨਾਲ ਨਹੀਂ, ਅਪਣੇ ਵਿਕਾਸ ਨਾਲ ਮਤਲਬ ਹੁੰਦਾ ਹੈ। ਭਾਸ਼ਣਾਂ ਅਤੇ ਜੁਮਲਿਆਂ ਨੂੰ ਇਕ ਵਾਰ ਹੀ ਵੋਟ ਮਿਲੇਗੀ, ਦੂਜੀ ਵਾਰ ਕੰਮ ਵੇਖ ਕੇ ਹੀ ਵੋਟ ਮਿਲੇਗੀ। ਭਾਰਤੀ ਜਨਤਾ ਵੀ ਹੁਣ ਸ਼ਾਤਰ ਬਣ ਗਈ ਹੈ ਤੇ ਸ਼ਾਤਰ ਸਿਆਸਤਦਾਨਾਂ ਦੀ ਦਾਲ ਬਹੁਤੀ ਦੇਰ ਨਹੀਂ ਗਲਣ ਦੇਂਦੀ। -ਨਿਮਰਤ ਕੌਰ

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement