Lok Sabha Election 2024: ਚੋਣਾਂ ਸਾਰੇ ‘ਭਾਰਤ’ ਵਿਚ ਹੋ ਰਹੀਆਂ ਹਨ ਪਰ ਅਪਣੇ ਸੂਬੇ ਤੋਂ ਬਾਹਰ ਵਾਲੀ ਸੋਚ ਭਾਰੂ ਹੈ....

By : NIMRAT

Published : Apr 20, 2024, 7:47 am IST
Updated : Apr 23, 2024, 8:08 am IST
SHARE ARTICLE
File Photo
File Photo

ਸਮੁੱਚੇ ਭਾਰਤ ਦੀ ਖ਼ੁਸ਼ਬੋ ਕਿਧਰੋਂ ਨਹੀਂ ਆਉਂਦੀ..

 

Lok Sabha Election 2024: ਅੱਜ ਹਰ ਕੋਈ ਆਖ ਰਿਹਾ ਹੈ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸ਼ੁਰੂ ਹੋ ਰਹੀ ਹੈ। ਕੋਈ ਕਹਿ ਰਿਹਾ ਹੈ ਕਿ ਭਾਰਤ ਦੇ ਵਿਕਾਸ ਦੀ ਕਹਾਣੀ ਹੈ, ਕੋਈ ਨਿਆਂ ਦੀ ਗੱਲ ਕਰਦਾ ਹੈ ਪਰ ਇਸ ਸਭ ਕੁੱਝ ਵਿਚ ਭਾਰਤ ਵੀ ਕਿਤੇ  ਨਜ਼ਰ ਆ ਰਿਹਾ ਹੈ? ਅੱਜ ਦੀਆਂ 21 ਰਾਜਾਂ ਵਿਚ 102 ਸੀਟਾਂ ਲਈ ਪਈਆਂ ਵੋਟਾਂ ਤੋਂ ਪਹਿਲਾਂ ਭਾਸ਼ਣਾਂ ਤੇ ਸਿਆਸੀ ਲੋਕਾਂ ਦੀਆਂ ਟਿਪਣੀਆਂ ਵਿਚ ਜੋ ਜੋ ਭਾਰਤ ਦੀ ਗੱਲ ਸਾਹਮਣੇ ਆ ਰਹੀ ਹੈ

 ਉਸ ਵਿਚੋਂ ਇਕ ਦੇਸ਼ ਦੀ ਖ਼ੁਸ਼ਬੂ ਕਿਥੇ ਆ ਰਹੀ ਹੈ? ਚੋਣਾਂ ਦਾ ਪ੍ਰਚਾਰ ਕਰਦੇ ਹੋਏ ਜਿਵੇਂ ਇਹ ਅਪਣੇ ਕਪੜੇ ਬਦਲਦੇ ਹਨ, ਇਨ੍ਹਾਂ ਦੀਆਂ ਸੋਚਾਂ ਵੀ ਬਦਲਦੀਆਂ ਹਨ ਪਰ ਜਦ ਦੇਸ਼ ਦੀਆਂ ਚੋਣਾਂ ਹੋਣ ਤਾਂ ਗੱਲ ਕੁੱਝ ਹੋਰ ਹੀ ਹੋਣੀ ਚਾਹੀਦੀ ਹੈ। ਕੀ ਵੋਟਰ ਵਲ ਵੇਖ ਸਿਆਸਤਦਾਨ ਬਦਲਦੇ ਹਨ ਜਾਂ ਸਿਆਸਤਦਾਨ ਜਿੱਤ ਦੀ ਆਸ ਤੇ ਕੁਰਸੀ ਵੇਖ ਝੱਟ ਬਦਲ ਜਾਂਦੇ ਹਨ, ਇਹ ਕਹਿਣਾ ਮੁਸ਼ਕਲ ਹੈ ਪਰ ਇਹ ਜ਼ਰੂਰ ਸੱਚ ਹੈ ਕਿ ਅਸਲ ਭਾਰਤ ਦੀ ਗੱਲ ਕਿਤੇ ਨਹੀਂ ਹੋ ਰਹੀ।

ਸੱਭ ਤੋਂ ਵੱਡੀ ਵੰਡ ਜਾਤ ਦੀ ਜਾਂ ਧਰਮ ਦੀ ਵੀ ਨਹੀਂ ਰਹਿ ਗਈ ਸਗੋਂ ਸੱਭ ਤੋਂ ਵੱਡੀ ਵੰਡ ਇਲਾਕਾਈ ਸਰਹੱਦਾਂ ਦੀ ਰਹਿ ਗਈ ਹੈ ਜਿਸ ਵਿਚ ਸੂਬੇ ’ਚ ਰਹਿੰਦੇ ਨਾਗਰਿਕ ਅਪਣੀ ਸੀਮਾ ਦੇ  ਅੰਰਦ ਰਹਿ ਕੇ ਹੀ ਸੋਚਣ ਲਈ ਮਜਬੂਰ ਕੀਤੇ ਜਾ ਰਹੇ ਹਨ। ਜਦ ਦੇਸ਼ ਦੀ ਪਹਿਲੀ ਚੋਣ ਹੋਈ ਸੀ, ਉਦੋਂ ਕਿਸ ਆਧਾਰ ਤੇ ਵੋਟ ਪਈ ਹੋਵੇਗੀ? ਕੀ ਕਰਨਾਟਕਾ ਦੇ ਵੋਟਰ ਨੇ ਵੋਟ ਪਾਉਣ ਵਕਤ ਸੋਚਿਆ ਹੋਵੇਗਾ ਕਿ ਮਨੀਪੁਰ ਵਿਚ ਅੱਗ ਲੱਗੀ ਹੋਈ ਹੈ ਤੇ ਉਸ ’ਤੇ ਵਿਚਾਰ ਵਟਾਂਦਰਾ ਜ਼ਰੂਰੀ ਹੈ?

ਲੱਦਾਖ਼ ਵਿਚ ਸੋਨਮ ਵਾਂਗਚੁਕ 21 ਦਿਨਾਂ ਤੋਂ ਭੁੱਖਾ ਬੈਠਾ ਹੈ ਪਰ ਸਾਰੇ ਦੇਸ਼ ਵਿਚ ਕਿਸੇ ਨੂੰ ਕੋਈ ਫ਼ਿਕਰ ਨਹੀਂ। ਜਦੋਂ ਉਸ ’ਤੇ ਆਧਾਰਤ ਫ਼ਿਲਮ, ‘ਥਰੀ ਈਡੀਅਟਸ’ ਆਈ ਸੀ ਤਾਂ ਦੇਸ਼ ਦੇ ਹਰ ਮਾਂ-ਬਾਪ ਨੇ ਅਪਣੇ ਬੱਚੇ ਤੇ ਪਾਏ ਗਏ ਦਬਾਅ ਬਾਰੇ ਸੋਚਿਆ ਪਰ ਜਦ ਸੋਨਮ ਵਾਂਗਚੁਕ ਅਪਣੇ ਲੱਦਾਖ਼ ਵਾਸਤੇ ਬੈਠਾ ਤਾਂ ਉਸ ਦੇ ਦੁੱਖ ਵਿਚ ਦੇਸ਼ ਸ਼ਾਮਲ ਨਾ ਹੋਇਆ। ਠੀਕ ਉਸੇ ਤਰ੍ਹਾਂ ਅੱਜ ਕਿਸਾਨ ਦੀ ਗੱਲ ਵੀ ਦੇਸ਼ ਦੀ ਗੱਲ ਨਹੀਂ ਬਣ ਸਕੀ। ਜੇ ਦੇਸ਼ ਵਿਚ 80 ਕਰੋੜ ਲੋਕ ਪੰਜਾਬ-ਹਰਿਆਣਾ ਦੇ ਕਿਸਾਨਾਂ ਕਾਰਨ ਮੁਫ਼ਤ ਦਾ ਆਟਾ ਖਾ ਰਹੇ ਹਨ ਤਾਂ ਉਨ੍ਹਾਂ ਦੇ ਸਵਾਲ ਸਾਰੇ ਦੇਸ਼ ਵਿਚ ਕਿਉਂ ਨਹੀਂ ਚੁੱਕ ਜਾਂਦੇ?

ਪੰਜਾਬ ਵਿਚ ਕਿਸਾਨਾਂ ਨੂੰ ਸਰਹੱਦਾਂ ਵਿਚ ਠੂਸ ਦਿਤਾ ਗਿਆ ਹੈ ਤੇ ਉਹ ਵੀ ਬੇਬਸ ਹੋ ਕੇ ਪੰਜਾਬ-ਹਰਿਆਣਾ ਵਿਚ ਹੀ ਅਪਣਾ ਰੋਸ ਪ੍ਰਗਟਾਉਣ ਦੇ ਯਤਨ ਵਿਚ ਲੱਗੇ ਹੋਏ ਹਨ ਤੇ ਇਥੋਂ ਦੇ ਭਾਜਪਾ ਉਮੀਦਵਾਰਾਂ ਉਤੇ ਗੁੱਸਾ ਝਾੜ ਰਹੇ ਹਨ ਪਰ ਕਿਸੇ ਨੇ ਉਨ੍ਹਾਂ ਬਾਰੇ ਤਾਂ ਬਾਕੀ ਦੇ ਦੇਸ਼ ਵਿਚ ਕਿਧਰੇ ਕੋਈ ਸਵਾਲ ਨਹੀਂ ਚੁਕਿਆ ਹੋਵੇਗਾ। ਇਸੇ ਤਰ੍ਹਾਂ ਸੰਦੇਸ਼ਕਾਲੀ ਦੀਆਂ ਔਰਤਾਂ ਦਾ ਮੁੱਦਾ ਪਛਮੀ ਬੰਗਾਲ ਤਕ ਤੇ ਮਹਿਲਾ ਪਹਿਲਵਾਨਾਂ ਦਾ ਮੁੱਦਾ ਹਰਿਆਣਾ ਤਕ ਹੀ ਸੀਮਤ ਰਿਹਾ। ਕਸ਼ੀਮਰ ਵਿਚ ਮੁਸੀਬਤਾਂ ਸਿਰਫ਼ ਕਸ਼ਮੀਰੀਆਂ ਵਾਸਤੇ ਸਨ ਤੇ ਅੱਜ ਵੀ ਦੇਸ਼ ਦੀ ਕਿਸੇ ਚਰਚਾ ਵਿਚ ਉਨ੍ਹਾਂ ਵਲੋਂ ਕੋਈ ਸਵਾਲ ਨਹੀਂ ਉਠਣ ਦਿਤਾ ਜਾਂਦਾ।

ਸਾਨੂੰ ਧਰਮ, ਜਾਤ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਤੇ ਉਸ ਦਾ ਨਾਂ ਲੈ ਕੇ ਵੋਟ ਮੰਗੀ ਜਾਂਦੀ ਹੈ ਪਰ ਜਿਹੜੇ ਦੇਸ਼ ਪ੍ਰੇਮ ਦੀ ਖ਼ੁਸ਼ਬੂ ਸਾਡੇ ’ਚੋਂ ਆਉਣੀ ਚਾਹੀਦੀ ਹੈ, ਉਹ ਗ਼ਾਇਬ ਰਹਿੰਦਾ ਹੈ। ਜਦ ਇਕ ਦੇਸ਼ ਦੇ ਨਾਮ ’ਤੇ ਇਕੱਠੇ ਹੁੰਦੇ ਹਾਂ ਤਾਂ ਫਿਰ ਮੁੱਦੇ ਇਕ ਹੋ ਜਾਂਦੇ ਹਨ ਤੇ ਵੰਡਣਾ ਔਖਾ ਹੋ ਜਾਂਦਾ ਹੈ। ਇਸ ਚੋਣ ਵਿਚ ਤਾਂ ਇਹ ਬਦਲਾਅ ਨਹੀਂ ਆਵੇਗਾ ਪਰ ਕਦੇ ਤਾਂ ਅਜਿਹਾ ਦਿਨ ਆਵੇਗਾ ਜਦ ਹਰ ਨਾਗਰਿਕ ਅਪਣੇ ਸਾਥੀ ਜੋ ਭਾਵੇਂ ਕਸ਼ਮੀਰ ਵਿਚ ਹੋਵੇ, ਭਾਵੇਂ ਪੰਜਾਬ ਵਿਚ, ਭਾਵੇਂ ਉੱਤਰ ਪ੍ਰਦੇਸ਼ ਵਿਚ, ਉਸ ਦੇ ਹੱਕ ਨੂੰ ਅਪਣੇ ਬਰਾਬਰ ਰੱਖ ਕੇ ਵੋਟ ਪਾਵੇਗਾ।    - ਨਿਮਰਤ ਕੌਰ

(For more news apart from Lok Sabha Election 2024 :  Elections are being held all over 'India' but the thinking outside the state is dominant News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement