
ਪਨੀਰ ਫਿਟਾਣ ਦੇ ਪ੍ਰਯੋਗ ਬਾਰੇ ਇਕ ਦੋ ਡੇਅਰੀ ਵਾਲਿਆਂ ਨਾਲ ਗੱਲ ਕੀਤੀ..............
ਪਨੀਰ ਫਿਟਾਣ ਦੇ ਪ੍ਰਯੋਗ ਬਾਰੇ ਇਕ ਦੋ ਡੇਅਰੀ ਵਾਲਿਆਂ ਨਾਲ ਗੱਲ ਕੀਤੀ। ਉਹ ਪਨੀਰ ਕੱਢ ਕੇ ਪਾਣੀ ਸੁੱਟ ਦੇਂਦੇ ਹਨ। ਉਨ੍ਹਾਂ ਨੂੰ ਕਿਹਾ ਕਿ ਦੁਧ ਨੂੰ ਫਿਟਾਣ ਲਈ ਕੇਵਲ ਦਹੀਂ, ਸਿਰਕਾ, ਨਿੰਬੂ ਜਾਂ ਫਟਕੜੀ ਦਾ ਪ੍ਰਯੋਗ ਹੀ ਕਰਿਆ ਕਰਨ, ਕਿਸੇ ਤੇਜ਼ਾਬੀ ਰਸਾਇਣ ਦਾ ਪ੍ਰਯੋਗ ਨਾ ਕਰਨ, ਪਨੀਰ ਦੇ ਪਾਣੀ ਦਾ ਘਰੇਲੂ ਰੂਪ ਵਿਚ ਦਾਲ ਸਬਜ਼ੀ ਵਿਚ ਬਿਨਾਂ ਡਰ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਨਾਲ ਗੁੰਨ੍ਹੇ ਆਟੇ ਵਿਚ ਪ੍ਰੋਟੀਨ ਤੋਂ ਇਲਾਵਾ ਦੁਧ ਦੇ ਸਾਰੇ ਗੁਣ ਹੁੰਦੇ ਹਨ ਅਤੇ ਥੋੜਾ ਜਿਹਾ ਥਿੰਦਾ ਜ਼ਰੂਰ ਰਹਿ ਜਾਂਦਾ ਹੈ। ਪਨੀਰ ਦੇ ਪਾਣੀ ਨੂੰ ਫ਼ਰਿੱਜ ਵਿਚ ਰੱਖ ਦਿਉ। ਉਪਰ ਘੀ ਦੀ ਪਰਤ ਦੀ ਪਪੜੀ ਜ਼ਰੂਰ ਆ ਜਾਂਦੀ ਹੈ।
ਵਾਧੂ ਹੋਵੇ ਤਾਂ ਗਰਮ ਕਰ ਕੇ ਉਸ ਵਿਚੋਂ ਪਨੀਰ ਕਢਿਆ ਜਾ ਸਕਦਾ ਹੈ ਅਤੇ ਬਾਕੀ ਪਾਣੀ ਨੂੰ ਦਾਲ ਸਬਜ਼ੀ ਆਟੇ ਵਿਚ ਵਰਤਿਆ ਜਾ ਸਕਦਾ ਹੈ। ਇਕ ਦੋ ਹਲਵਾਈਆਂ ਨੇ ਸਲਾਹ ਮੰਨ ਕੇ ਪਕੌੜਿਆਂ ਲਈ ਪਨੀਰ ਦਾ ਪਾਣੀ ਵਰਤ ਕੇ ਨਵੇਂ ਕੁਰਕੁਰੇ ਪਕੌੜੇ ਗਾਹਕਾਂ ਦੀ ਪਸੰਦ ਬਣਾਏ। ਇਕ ਦੋ ਡੇਅਰੀ ਵਾਲਿਆਂ ਨੇ ਪਨੀਰ ਦੇ ਪਾਣੀ ਨੂੰ ਵੇਚਣਾ ਸ਼ੁਰੂ ਕਰ ਦਿਤਾ ਹੈ।
ਇਹ ਸੁੱਟਣ ਵਾਲਾ ਪਦਾਰਥ ਨਹੀਂ। ਕਈ ਪ੍ਰਕਾਰ ਦੇ ਚਮੜੀ ਰੋਗਾਂ ਲਈ ਫਟਕੜੀ ਪਾ ਕੇ ਇਸ ਨਾਲ ਕੀਤੇ ਪ੍ਰਯੋਗ ਨਾਲ ਪੂਰਾ ਲਾਭ ਹੁੰਦਾ ਹੈ। ਇਸ ਪਨੀਰ ਦੇ ਪਾਣੀ ਵਿਚ ਲੂਣ, ਜ਼ੀਰਾ, ਕਾਲੀ ਮਿਰਚ ਪਾ ਕੇ ਪੀਣ ਨਾਲ ਪੇਟ ਦੇ ਕਈ ਰੋਗ ਦੂਰ ਹੁੰਦੇ ਹਨ। ਪਨੀਰ ਦਾ ਪਾਣੀ ਬਲੱਡ ਪ੍ਰੈਸ਼ਰ ਵਿਚ ਵੀ ਪੂਰਨ ਲਾਭਕਾਰੀ ਹੈ।
-ਕਰਤਾਰ ਸਿੰਘ ਨੀਲਧਾਰੀ, ਸੰਪਰਕ : 94171-43360