‘ਸਰਬ ਲੋਹ’ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਰਾਬਰੀ 'ਤੇ ਰੱਖ ਕੇ ਇਕ ਨਾਲ ਕੀਤੀ ਛੇੜ ਛਾੜ...
Published : Oct 20, 2021, 7:28 am IST
Updated : Oct 20, 2021, 8:50 am IST
SHARE ARTICLE
Nihang Singh
Nihang Singh

ਹਾਂ, ਅੱਜ ਨਿਰਾਸ਼ਾ ਹੈ ਪਰ ਨਿਰਾਸ਼ਾ ਕਿਸ ਨੇ ਪੈਦਾ ਕੀਤੀ ਹੈ? ਕਿਸ ਨੇ ਆਮ ਸਿੱਖ ਨੂੰ ਇਸ ਤਰ੍ਹਾਂ ਗੁਮਰਾਹ ਕੀਤਾ ਹੈ ਕਿ ਉਹ ਅੱਜ ਇਹ ਸੋਚ ਰਿਹਾ ਹੈ ਕਿ ਤਾਲਿਬਾਨੀ ਕਤਲ ਸਹੀ ਹੈ?

ਸਿੰਘੂ ਬਾਰਡਰ ਤੇ ਇਕ ਤਾਲਿਬਾਨੀ ਤਰਜ਼ ਦੇ  ਕਤਲ ਤੋਂ ਬਾਅਦ ਦੋ ਪ੍ਰਸ਼ਨ ਅੱਗੇ ਆ ਰਹੇ ਹਨ ਅਤੇ ਇਹ ਦੋਵੇਂ ਪ੍ਰਸ਼ਨ ਦਰਸਾਉਂਦੇ ਹਨ ਕਿ ਸਿੱਖ ਕੌਮ ਨੂੰ ਕਿਸ ਤਰ੍ਹਾਂ ਬੇਅਦਬੀ ਦੇ ਮਸਲੇ ਤੇ ਉਲਝਾ ਦੇਣ ਮਗਰੋਂ ਮਾਯੂਸੀ ਵਲ ਧਕੇਲ ਦਿਤਾ ਗਿਆ ਹੈ। ਪਹਿਲਾਂ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਦੇ ਦਿਨ ਜ਼ਿਆਦਾ ਲੋਕ ਨਿਹੰਗ ਸਿੰਘਾਂ ਦੇ ਤਾਲਿਬਾਨੀ ਤਰਜ਼ ਦੇ ਕਤਲ ਨੂੰ ਸਲਾਹ ਰਹੇ ਹਨ। ਲੋਕ ਖੁਲ੍ਹ ਕੇ ਆਖ ਰਹੇ ਹਨ ਕਿ ਇਸ ਤਰ੍ਹਾਂ ਇਕ ਨਿਹੱਥੇ ਇਨਸਾਨ ਨੂੰ ਝਟਕਾ ਕੇ ਮਾਰਨਾ ਸਹੀ ਹੈ।

Giani Harpreet Singh Giani Harpreet Singh

ਗਿਆਨੀ ਹਰਪ੍ਰੀਤ ਸਿੰਘ ਵਲੋਂ ਵੀ ਇਹੀ ਬਿਆਨ ਦਿਤਾ ਗਿਆ ਹੈ ਕਿ ਸਿੱਖਾਂ ਨੂੰ ਕਿਉਂਕਿ ਬੇਅਦਬੀਆਂ ਦਾ ਇਨਸਾਫ਼ ਨਹੀਂ ਮਿਲਿਆ, ਇਸ ਕਾਰਨ ਉਹ ਇਨਸਾਫ਼ ਨੂੰ ਅਪਣੇ ਹੱਥਾਂ ਵਿਚ ਲੈ ਰਹੇ ਹਨ। ਅੱਜ ਦੇ ਦਿਨ ਕਤਲ ਕਰਨ ਵਾਲੇ ਨਿਹੰਗਾਂ ਨੂੰ ਇਕ ਤਰ੍ਹਾਂ ਦੇ ਲੋਕ-ਨਾਇਕਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਆਮ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਇਹ ਇਕ ਚਿੰਤਾਜਨਕ ਸੋਚ ਹੈ, ਖ਼ਾਸ ਕਰ ਕੇ ਇਸ ਲਈ ਕਿ ‘ਜਥੇਦਾਰ’, ਇਕ ਸਿਆਸੀ ਸੋਚ ਅਧੀਨ ਇਸ ਕਾਰੇ ਦਾ ਸਮਰਥਨ ਕਰਦੇ ਹਨ ਅਤੇ ਜੇ ਬਾਦਲ ਪ੍ਰਵਾਰ ਦੀ ਗੱਲ ‘ਬੇਅਦਬੀ’ ਮਾਸਲੇ ਨੂੰ ਲੈ ਕੇ ‘ਜਥੇਦਾਰ’ ਸਾਹਬ ਦੇ ਸਾਹਮਣੇ ਰੱਖ ਦਿਤੀ ਜਾਏ ਤਾਂ ਉਹ ਚੁੱਪੀ ਧਾਰ ਲੈਣਗੇ।

Badal FamilySukhbir Badal and Prakash Singh Badal

ਇਹ ਵਿਤਕਰਾ ਧਰਮ ਦੀ ਨਹੀਂ, ਸਿਆਸੀ ਮਜਬੂਰੀ ਦੀ ਦੇਣ ਹੈ। ਦੂਜੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਮਾਮਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਖਿਆ ਜਾ ਰਿਹਾ ਹੈ, ਕੀ ਉਹ ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀ ਵੀ? ਜਿਸ ਨੂੰ ਨਿਹੰਗ ਸਿੰਘ ਗੁਰੂ ਸਾਹਿਬ ਆਖ ਰਹੇ ਹਨ, ਉਹ ਗੁਰੂ ਗ੍ਰੰਥ ਸਾਹਿਬ ਨਹੀਂ ਬਲਕਿ ਉਹ ਤਾਂ ਸਰਬ ਲੋਹ ਗ੍ਰੰਥ ਦੇ ਚੁਕੇ ਜਾਣ ਦੀ ਗੱਲ ਕਰ ਰਹੇ ਹਨ। ਹੁਣ ਸਿੱਖ ਧਰਮ ਦੇ ਫ਼ਲਸਫ਼ੇ ਮੁਤਾਬਕ ਸਿੱਖਾਂ ਦੇ ਗੁਰੂ ਸਿਰਫ਼ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਹਨ ਜਿਸ ਅੱਗੇ ਸਿੱਖਾਂ ਦਾ ਸਿਰ ਝੁਕਦਾ ਹੈ। ਜਿਸ ਨੂੰ ਅੱਜ ਬੇਅਦਬੀ ਆਖਿਆ ਜਾ ਰਿਹਾ ਹੈ, ਉਸ ਤੋਂ ਹਜ਼ਾਰਾਂ ਗੁਣਾਂ ਵੱਧ ਬੇਅਦਬੀ ਹਰ ਰੋਜ਼ ਸਿੱਖਾਂ ਵਲੋਂ ਹੁੰਦੀ ਹੈ ਤੇ ਸ਼ਾਇਦ ਇਸ ਸੂਚੀ ਵਿਚ ਸਿੱਖਾਂ ਦੇ ਧਾਰਮਕ ਆਗੂ ਸੱਭ ਤੋਂ ਵੱਡੇ ਦੋਸ਼ੀ ਮਿਲਣਗੇ।

Guru Granth Sahib JiGuru Granth Sahib Ji

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹੀ ਸਿੱਖਾਂ ਲਈ ‘ਗੁਰੂ’ ਦਾ ਦਰਜਾ ਰਖਦੀ ਹੈ ਤੇ ਸਿੱਖ ਨੂੰ ਉਸ ਫ਼ਲਸਫ਼ੇ ਮੁਤਾਬਕ ਜੀਵਨ ਬਿਤਾਉਣ ਦਾ ਹੁਕਮ ਵੀ ਮਿਲਦੈ। ਜਦ ਅਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੁਕਮਾਂ ਦੇ ਉਲਟ ਚਲਦੇ ਹਨ ਤਾਂ ਉਹ ਵੀ ਤਾਂ ਬੇਅਦਬੀ ਹੀ ਹੈ। ਇਸ ਸੋਚ ਨਾਲ ਤਾਂ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਸਰਬ ਲੋਹ ਵਰਗੀਆਂ ਪੋਥੀਆਂ ਨੂੰ ਗੁਰੂ ਦਾ ਦਰਜਾ ਦੇਣਾ ਵੀ ਅਪਣੇ ਆਪ ਵਿਚ ਬੇਅਦਬੀ ਹੈ। ਪਰ ਇਸ ਬਾਰੇ ਕੋਈ ‘ਜਥੇਦਾਰ’ ਜਾਂ ਕੋਈ ਹੋਰ ਆਗੂ ਕੁੱਝ ਨਹੀਂ ਬੋਲਦਾ ਕਿਉਂਕਿ ਉਨ੍ਹਾਂ ਨੇ ਸਿੱਖਾਂ ਨੂੰ ਇਸ ਤਰ੍ਹਾਂ ਦੇ ਭੰਬਲਭੂਸੇ ਵਿਚ ਆਪ ਪਾਇਆ ਹੈ। ਸਿੱਖਾਂ ਨੂੰ ਅਸਲ ਗਿਆਨ ਤੇ ਅਸਲ ਫ਼ਲਸਫ਼ੇ ਤੋਂ ਦੂਰ ਕਰਨ ਵਿਚ ਧਾਰਮਕ ਆਗੂਆਂ ਦਾ ਸੱਭ ਤੋਂ ਨੁਮਾਇਆਂ ਹੱਥ ਹੈ ਤੇ ਇਸ ਪਿਛੇ ਉਨ੍ਹਾਂ ਦੀ ਅਗਿਆਨਤਾ ਨਹੀਂ ਬਲਕਿ ਇਕ ਵੱਡੀ ਰਣਨੀਤੀ ਕੰਮ ਕਰ ਰਹੀ ਲਗਦੀ ਹੈ।

Sauda SadhSauda Sadh

ਅੱਜ 19 ਸਾਲ ਬਾਅਦ ਸੌਦਾ ਸਾਧ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਪਰ ਇਨ੍ਹਾਂ 19 ਸਾਲਾਂ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੇ ਇਸੇ ਸੌਦਾ ਸਾਧ ਨੂੰ ਪੂਰਾ ਮਾਣ ਸਤਿਕਾਰ ਦਿਤਾ। ਇਸ ਨੂੰ ਸਿੱਖ ਧਰਮ ਦਾ ਅਪਰਾਧੀ ਨਾ ਮੰਨਦੇ ਹੋਏ ਇਸ ਨੂੰ ਮਾਫ਼ ਕਰਵਾ ਦਿਤਾ ਤੇ ਸਿੱਖ ਸ਼ਰਧਾਲੂਆਂ ਵਲੋਂ ਗੁਰੂ ਦੀ ਗੋਲਕ ਵਿਚ ਦਿਤੇ ਦਸਵੰਧ ਨੂੰ ਇਸ ਸਾਧ ਦਾ ਪ੍ਰਚਾਰ ਕਰਨ ਵਾਸਤੇ 90 ਲੱਖ ਰੁਪਿਆ ਖ਼ਰਚਿਆ ਗਿਆ। ਉਹ ਧਨ ਜੋ ਗ਼ਰੀਬਾਂ ਦੀ ਮਦਦ ਲਈ ਵਰਤਣ ਦਾ ਗੁਰੂ ਹੁਕਮ ਸੀ (ਗੁਰੂ ਦੀ ਗੋਲਕ, ਗ਼ਰੀਬ ਦਾ ਮੂੰਹ), ਉਸ ਨੂੰ ਸੌਦਾ ਸਾਧ ਦੀ ਮਦਦ ਵਾਸਤੇ ਖ਼ਰਚਿਆ ਗਿਆ।

Sauda SadhSauda Sadh

ਹਾਂ, ਅੱਜ ਨਿਰਾਸ਼ਾ ਹੈ ਪਰ ਨਿਰਾਸ਼ਾ ਕਿਸ ਨੇ ਪੈਦਾ ਕੀਤੀ ਹੈ? ਕਿਸ ਨੇ ਆਮ ਸਿੱਖ ਨੂੰ ਇਸ ਤਰ੍ਹਾਂ ਗੁਮਰਾਹ ਕੀਤਾ ਹੈ ਕਿ ਉਹ ਅੱਜ ਇਹ ਸੋਚ ਰਿਹਾ ਹੈ ਕਿ ਤਾਲਿਬਾਨੀ ਕਤਲ ਸਹੀ ਹੈ? ਇਸ ਉਲਝਣ ’ਚੋਂ ਅੱਜ ਅਜਿਹੀਆਂ ਆਵਾਜ਼ਾਂ ਨਿਕਲ ਰਹੀਆਂ ਹਨ ਜੋ ਸੱਚ ਤੇ ਖੜੇ ਹੋਣ ਵਾਲੇ ਪੱਤਰਕਾਰਾਂ ਦੇ ਗਲ ਘੁੱਟਣ ਦੀ ਪੁਕਾਰ ਕਰ ਰਹੀਆਂ ਹਨ। ਜਿਸ ਰਾਹ ਤੇ ਸਿਆਸੀ ਤੇ ਧਾਰਮਕ ਲੀਡਰਸ਼ਿਪ ਦੀ ਮਿਲੀਭੁਗਤ ਅੱਜ ਸਿੱਖਾਂ ਨੂੰ ਲਿਜਾ ਰਹੀ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੀ ਸੱਭ ਤੋਂ ਵੱਡੀ ਅਵੱਗਿਆ ਹੈ ਤੇ ਬਹੁਤ ਵੱਡੀ ਬੇਅਦਬੀ ਵੀ ਹੈ। ਸਿੱਖ ਠੰਢੇ ਦਿਲ ਨਾਲ ਸੋਚ ਕੇ ਕੋਈ ਫ਼ੈਸਲਾ ਲੈਣ।
-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement