ਪੰਜਾਬ ਦੀ ਸਿਆਸਤ ਚੋਣਾਂ ਤੋਂ 8 ਮਹੀਨੇ ਪਹਿਲਾਂ ਹੀ ਲੋਹੀ ਲਾਖੀ ਹੋ ਗਈ!
Published : Jun 22, 2021, 8:24 am IST
Updated : Jun 22, 2021, 9:15 am IST
SHARE ARTICLE
Navjot Sidhu
Navjot Sidhu

ਨਵਜੋਤ ਸਿੰਘ ਸਿੱਧੂ ਸਰਕਾਰ ਤੋਂ ਬਾਹਰ ਰਹਿ ਕੇ ਵੀ ਹੁਣ ਪੰਜਾਬ ਕਾਂਗਰਸ ਨਾਲ ਸਬੰਧਤ ਹਰ ਚਰਚਾ ਦਾ ਹਿੱਸਾ ਬਣ ਚੁੱਕੇ ਹਨ।

ਸੋਮਵਾਰ ਨੂੰ ਪੰਜਾਬੀ ਸਿਆਸਤਦਾਨਾਂ ਵਿਚੋਂ ਦੋ ਵੱਡੇ ਚਿਹਰੇ ਹੁਣ ਅਪਣੇ ‘ਭੋਰਿਆਂ’ ਵਿਚੋਂ ਬਾਹਰ ਨਿਕਲ ਕੇ ਚੋਣ ਮੈਦਾਨ ਵਿਚ ਉਤਰ ਆਏ ਹਨ। ਇਹ ਚਿਹਰੇ ਅਜਿਹੇ ਹਨ ਜਿਨ੍ਹਾਂ ਤੇ ਲੋਕਾਂ ਦਾ ਬਹੁਤ ਵਿਸ਼ਵਾਸ ਬਣਿਆ ਹੋਇਆ ਹੈ ਤੇ ਇਹ ਦੋਵੇਂ ਚਿਹਰੇ ਇਕ ਸਿਸਟਮ ਨੂੰ ਤੋੜਨ ਵਾਸਤੇ ਪਹਿਲਾਂ ਵੀ ਅੱਗੇ ਆਉਂਦੇ ਰਹੇ ਹਨ। ਇਕ ਤਾਂ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਹਨ ਜੋ ‘ਆਪ’ ਵਿਚ ਸ਼ਾਮਲ ਹੋ ਗਏ ਹਨ ਤੇ ਦੂਜੇ ਨਵਜੋਤ ਸਿੰਘ ਸਿੱਧੂ ਹਨ ਜਿਨ੍ਹਾਂ ਨੇ ਆਖ਼ਰਕਾਰ ਸੋਸ਼ਲ ਮੀਡੀਆ ਤੇ ਸਵਾਲ ਚੁਕਣ ਦੀ ਥਾਂ ਸਿੱਧਾ ਕਾਂਗਰਸ ਵਿਚ ਹੀ ਲੋਕਾਂ ਦੀ ਆਵਾਜ਼ ਬਣਨ ਦਾ ਫ਼ੈਸਲਾ ਕੀਤਾ ਹੈ।

Navjot Sidhu Navjot Sidhu

ਇਹ ਦੋਵੇਂ ਕਿਰਦਾਰ ਅਜਿਹੇ ਹਨ ਜਿਨ੍ਹਾਂ ਦੀ ਇਕ ਵਖਰੀ ਪਹਿਚਾਣ ਹੈ। ਨਵਜੋਤ ਸਿੰਘ ਸਿੱਧੂ ਸਰਕਾਰ ਤੋਂ ਬਾਹਰ ਰਹਿ ਕੇ ਵੀ ਹੁਣ ਪੰਜਾਬ ਕਾਂਗਰਸ ਨਾਲ ਸਬੰਧਤ ਹਰ ਚਰਚਾ ਦਾ ਹਿੱਸਾ ਬਣ ਚੁੱਕੇ ਹਨ। ਉਨ੍ਹਾਂ ਨੇ ਹੁਣ ਅਪਣਾ ਗੁਪਤ ਪ੍ਰੋਗਰਾਮ ਪ੍ਰਗਟ ਕਰ ਦਿਤਾ ਹੈ ਕਿ ਉਹ ਉਸੇ ਆਗੂ ਨਾਲ ਕੰਮ ਕਰਨਗੇ ਜਾਂ ਉਸੇ ਸਰਕਾਰ ਨਾਲ ਰਲ ਕੇ ਕੰਮ ਕਰਨਗੇ ਜੋ ਫੁਰਤੀ ਨਾਲ ਪੰਜਾਬ ਦੇ ਮਸਲੇ ਸੁਲਝਾਉਣ ਦੀ ਨੀਅਤ ਵਿਖਾਏਗੀ। ਕੁੰਵਰ ਵਿਜੇ ਪ੍ਰਤਾਪ ਸਿੰਘ ਸਰਕਾਰ ਤੋਂ ਨਿਰਾਸ਼ ਹੋ ਕੇ ਅਪਣੀ ਚਾਰ ਸਾਲ ਦੀ ਬਰਗਾੜੀ ਦੇ ਨਿਆਂ ਦੀ ਖੋਜ ਵਾਸਤੇ ਇਕ ਸਿਆਸੀ ਹੱਲ ਲੱਭਣ ਆਏ ਹਨ।

Kunwar Vijay Partap, Arvind Kejriwal Kunwar Vijay Partap, Arvind Kejriwal

ਉਹ ਸਿਆਸਤ ਦੀ ਤਾਕਤ ਨੂੰ ਪਛਾਣ ਗਏ ਹਨ। ਜਦ ਉਹ ਵਰਦੀ ਵਿਚ ਰਹਿ ਕੇ ਨਿਆਂ ਨਹੀਂ ਲੈ ਸਕੇ ਤਾਂ ਹੁਣ ਉਹ ਉਸੇ ਮੁੱਦੇ ਨੂੰ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਆਏ ਹਨ। ਭਾਵੇਂ ਅਜੇ ਤਕ ਦੋਵੇਂ ਹੀ ਸਿਆਸਤਦਾਨ ਵਖਰੀਆਂ ਪਾਰਟੀਆਂ ਵਿਚ ਹਨ ਪਰ ਇਨ੍ਹਾਂ ਦੋਵਾਂ ਦੇ ਨਿਸ਼ਾਨੇ ਉਪਰ ਬਾਦਲ ਪ੍ਰਵਾਰ ਹੀ ਹੈ। ਨਵਜੋਤ ਸਿੰਘ ਸਿੱਧੂ ਤਾਂ ਉਸ ਪ੍ਰਵਾਰ ਤੋਂ ਨਰਾਜ਼ ਹੋ ਕੇ ਭਾਜਪਾ ਛੱਡ ਆਏ ਸਨ ਤੇ ਅੱਜ ਉਨ੍ਹਾਂ ਨੇ ਅਪਣੀ ਹੀ ਸਰਕਾਰ ਵਿਰੁਧ ਮੋਰਚਾ ਇਸ ਮੁੱਦੇ ਨੂੰ ਚੁਕ ਕੇ ਖੋਲ੍ਹ ਲਿਆ ਹੈ ਕਿ ਕਾਂਗਰਸ ਸਰਕਾਰ, ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ, ਬਾਦਲ ਨੂੰ ਬੇਅਦਬੀ ਦੇ ਦੋਸ਼ੀਆਂ ਵਜੋਂ ਕੋਰਟ ਵਿਚ ਲੈ ਕੇ ਕਿਉਂ ਨਹੀਂ ਜਾਂਦੀ?

Captain Amarinder Singh and Navjot Singh Sidhu Captain Amarinder Singh and Navjot Singh Sidhu

ਕਾਂਗਰਸ ਹਾਈਕਮਾਂਡ ਸਾਹਮਣੇ ਇਕ ਵੱਡੀ ਸਿਰਦਰਦੀ ਆ ਖੜੀ ਹੋਈ ਹੈ ਕਿਉਂਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਸਮਝੌਤਾ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮਿਲਣ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਅਪਣੀ ਮੰਗ ਸਪੱਸ਼ਟ ਕਰ ਦਿਤੀ ਹੈ। ਭਾਵੇਂ ਉਹ ਕਹਿੰਦੇ ਤਾਂ ਇਹੀ ਹਨ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦੀ ਕੋਈ ਝਾਕ ਨਹੀਂ ਪਰ ਉਨ੍ਹਾਂ ਦੀ ਜੋ ਯੋਜਨਾ ਹੈ, ਉਹ ਉਨ੍ਹਾਂ ਦੀ ਅਗਵਾਈ ਹੇਠ ਹੀ ਪੂਰੀ ਹੋ ਸਕਦੀ ਹੈ।

Sand mafiaSand Mafia

ਉਹ ਸੱਭ ਤੋਂ ਪਹਿਲਾਂ ਪੰਜਾਬ ਵਿਚ ਸਾਰੇ ਮਾਫ਼ੀਆ ਗਰੁੱਪਾਂ ਦਾ ਸਫ਼ਾਇਆ ਕਰਨਾ ਚਾਹੁੰਦੇ ਹਨ। ਰੇਤਾ, ਨਸ਼ਾ, ਸ਼ਰਾਬ ਦੇ ਕਾਲੇ ਧੰਦੇ ਨੂੰ ਬੰਦ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਵੀ ਤਿਆਰ ਕਰੀ ਬੈਠੇ ਹਨ। ਕੁੰਵਰ ਵਿਜੇ ਪ੍ਰਤਾਪ ਵੀ ਇਸੇ ਸੋਚ ਤੇ ਆਧਾਰਤ ਯੋਜਨਾਵਾਂ ਨੂੰ ਸਿਰੇ ਚੜ੍ਹਦੀਆਂ ਵੇਖਣਾ ਚਾਹੁੰਦੇ ਹਨ ਪਰ ਨਾਲ-ਨਾਲ ਉਹ ਬਰਗਾੜੀ ਵਿਚ ਉਨ੍ਹਾਂ ਦੀ ਜਾਂਚ ਵਿਚ ਆਏ ਵੱਡੇ ਨਾਵਾਂ ਅਤੇ ਲੋਕਾਂ ਬਾਰੇ ਫ਼ੈਸਲਾ ਵੀ ਚਾਹੁੰਦੇ ਹਨ।

captain amarinder singhCaptain Amarinder singh

ਹੁਣ ਵੇਖਣਾ ਇਹ ਹੋਵੇਗਾ ਕਿ ਕਾਂਗਰਸ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਆਕਸੀਜਨ ਦੇਣ ਦਾ ਫ਼ੈਸਲਾ ਕਰਦੀ ਹੈ ਜਾਂ ਕਿਸੇ ਨਵੇਂ ਅਰਬੀ ਘੋੜੇ ਉਤੇ ਆ ਰਹੀਆਂ ਚੋਣਾਂ ਵਿਚ ਪੈਸੇ ਲਾਉਣ ਲਈ ਤਿਆਰ ਹੋ ਜਾਂਦੀ ਹੈ। ਕੀ ਇਹ ਸਾਰੇ ਸਿਆਸੀ ਆਗੂ ਚੋਣ ਅਖਾੜੇ ਵਿਚ ‘ਇਕ’ ਹੋ ਕੇ ਲੜ ਸਕਣਗੇ ਜਾਂ ਇਹ ਆਪਸੀ ਲੜਾਈ ਵਿਚ ਹੀ ਬਿਖਰ ਜਾਣਗੇ ਤੇ ਦੇਸ਼ ਵਾਂਗ ਪੰਜਾਬ ਵਿਚ ਵੀ ਕਾਂਗਰਸ ਦਾ ਸਫ਼ਾਇਆ ਹੋ ਜਾਵੇਗਾ?

Bargari kandBargari kand

ਜੇ ਕਾਂਗਰਸ ਹਾਈਕਮਾਂਡ ਅਪਣੀ ਪਾਰਟੀ ਨੂੰ ਇਕਮੁਠ ਨਾ ਰੱਖ ਸਕੀ ਤਾਂ ਕੀ ਕਾਂਗਰਸ ਦੀਆਂ ਬਾਗ਼ੀ ਸੁਰਾਂ ਬੰਦ ਹੋ ਸਕਣਗੀਆਂ? ਸ਼ਾਇਦ ਉਹ ਵੀ ‘ਆਪ’ ਦਾ ਹੱਥ ਫੜ ਲੈਣਗੀਆਂ। ਪਰ ਇਕ ਗੱਲ ਸਿਆਸਤਦਾਨਾਂ ਨੇ ਸਾਫ਼ ਕਰ ਦਿਤੀ ਹੈ ਕਿ ਅਗਲੀਆਂ ਚੋਣਾਂ ਵਿਚ ਬਰਗਾੜੀ ਤੇ ਮਾਫ਼ੀਆ ਪਿਛਲੀ ਵਾਰ ਵਾਂਗ ਵੱਡੇ ਮੁੱਦੇ ਹੋਣਗੇ ਤੇ ਇਹ ਸਾਰੀਆਂ ਸੁਰਾਂ ਅਕਾਲੀ ਦਲ ਦਾ ਵੱਧ ਤੋਂ ਵੱਧ ਨੁਕਸਾਨ ਕਰਨਗੀਆਂ। ਜੇ ਕਾਂਗਰਸ ਅਗਲੇ ਦੋ ਮਹੀਨਿਆਂ ਵਿਚ ਅਪਣੀ ਪਾਰਟੀ ਦੀ ਅੰਦਰੂਨੀ ਲੜਾਈ ਖ਼ਤਮ ਕਰ ਕੇ ਲੋਕ ਮਸਲਿਆਂ ਬਾਰੇ ਠੋਸ ਕਦਮ ਨਾ ਚੁਕ ਸਕੀ ਤਾਂ ਉਹ ਵੀ ਅਕਾਲੀ ਦਲ ਨਾਲ ਲੋਕ ਕਚਹਿਰੀ ਵਿਚ ਖੜੀ ਮਿਲੇਗੀ।               -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement