Editorial: ਕੁਦਰਤੀ ਵਾਤਾਵਰਣ ਬਦਲ ਹੀ ਨਹੀਂ ਰਿਹਾ, ਵੱਡੀ ਤਬਾਹੀ ਦੀ ਸੂਚਨਾ ਵੀ ਦੇ ਰਿਹਾ ਹੈ ਪਰ ਸਰਕਾਰਾਂ ਸਮਝ ਨਹੀਂ ਰਹੀਆਂ!

By : NIMRAT

Published : May 23, 2024, 7:08 am IST
Updated : May 23, 2024, 7:42 am IST
SHARE ARTICLE
Image: For representation purpose only.
Image: For representation purpose only.

ਵਾਤਾਵਾਰਣ ਵਿਚ ਆਈ ਤਬਦੀਲੀ ਦਾ ਤਾਕਤਵਰ ਉਦਯੋਗਾਂ ਅਤੇ ਆਰਥਕ ਵਿਵਸਥਾ ਤੇ ਅਸਰ ਪੈਂਦਾ ਹੈ ਜੋ ਕੋਈ ਵੀ ਪਾਰਟੀ ਕਰਨਾ ਨਹੀਂ ਚਾਹੁੰਦੀ।

Editorial: ਤਪਦੀ ਗਰਮੀ ਨੇ ਸਾਰੇ ਉੱਤਰ ਭਾਰਤ ਨੂੰ ਜਕੜਿਆ ਹੋਇਆ ਹੈ। ਸਕੂਲ ਬੰਦ ਕਰ ਦਿਤੇ ਗਏ ਹਨ, ਰੈੱਡ ਅਲਰਟ ਜਾਰੀ ਕਰ ਦਿਤਾ ਗਿਆ ਹੈ ਪਰ ਸਿਆਸਤਦਾਨਾਂ ਉਤੇ ਕੋਈ ਰੋਕ ਨਹੀਂ। ਗਰਮੀ ਵਿਚ ਨਾ ਉਹ ਆਪ ਅੰਦਰ ਰਹਿ ਰਹੇ ਹਨ ਤੇ ਨਾ ਹੀ ਉਹ ਲੋਕਾਂ ਨੂੰ ਅੰਦਰ ਰਹਿਣ ਦੇ ਰਹੇ ਹਨ। ਇਸ ਭਿਆਨਕ ਗਰਮੀ ਦੇ ਕਹਿਰ ਵਿਚ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਬਾਰਸ਼ ਨਾ ਆਉਣ ਦਾ ਕਾਰਨ ਅਲ-ਨੀਨੋ ਵਲੋਂ ਰੁਖ਼ ਬਦਲਣ ਦਾ ਅਸਰ ਹੈ ਪਰ ਅਸਲ ਜ਼ਿੰਮੇਵਾਰੀ ਸਾਡੇ ਸਿਆਸਤਦਾਨਾਂ ਦੀ ਹੀ ਹੈ ਜੋ ਬਦਲਦੇ ਮੌਸਮ ਦੇ ਕਹਿਰ ਨੂੰ ਰੋਕਣ ਵਾਸਤੇ ਬਹੁਤਾ ਕੁੱਝ ਨਹੀਂ ਕਰ ਰਹੇ।

ਸਿਆਸੀ ਮੰਚਾਂ ਤੋਂ ਅਨੇਕਾਂ ਫ਼ਾਲਤੂ ਬਿਆਨ ਆ ਰਹੇ ਹਨ। ਚੋਣ ਕਮਿਸ਼ਨ ਨੂੰ ਕਲਕੱਤਾ ਹਾਈ ਕੋਰਟ ਦੇ ਇਕ ਸਾਬਕਾ ਜੱਜ ਤੇ ਮੌਜੂਦਾ ਬੀਜੇਪੀ ਆਗੂ ਨੂੰ 24 ਘੰਟਿਆਂ ਲਈ ਚੁੱਪ ਰਹਿਣ ਦੀ ਸਜ਼ਾ ਮਜਬੂਰ ਹੋ ਕੇ ਦੇਣੀ ਪਈ। ਇਕ ਹੋਰ ਬੀਜੇਪੀ ਸਿਆਸਤਦਾਨ ਬੋਲ ਦੇਂਦਾ ਹੈ ਕਿ ਭਗਵਾਨ ਜਗਨਨਾਥ ਪ੍ਰਧਾਨ ਮੰਤਰੀ ਦੇ ਭਗਤ ਸਨ ਤੇ ਫਿਰ ਰੌਲਾ ਪੈਣ ਤੇ ਕਹਿ ਦੇਂਦਾ ਹੈ ਕਿ ਜ਼ਬਾਨ ਫਿਸਲ ਗਈ ਤੇ ਗ਼ਲਤ ਬੋਲ ਗਈ ਪਰ ਕਿਸੇ ਤੋਂ ਵਾਤਾਵਰਣ ਬਦਲਾਅ ਬਾਰੇ ਇਕ ਸ਼ਬਦ ਨਹੀਂ ਬੋਲਿਆ ਗਿਆ।

ਵਿਰੋਧ ਕਰਦੇ ਕਿਸਾਨਾਂ ਵਲੋਂ ਵੀ ਅਪਣੇ ਅੰਦੋਲਨ ਦਾ ਇਕ ਫ਼ਾਇਦਾ ਵਾਤਾਵਰਣ ਬਦਲਾਅ ਤੇ ਪਾਣੀ ਦੀ ਬਰਬਾਦੀ ਰੁਕ ਜਾਣ ਨੂੰ ਦਸਿਆ ਹੈ ਪਰ ਸਿਆਸਤਦਾਨ ਉਸ ਦੀ ਗੱਲ ਨੂੰ ਹੱਸ ਕੇ ਟਾਲ ਦੇਂਦਾ ਹੈ। ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ, ਲਦਾਖ਼ ਵਿਚ ‘ਜਲਵਾਯੂ ਬਦਲਾਅ’ ’ਤੇ ਆਵਾਜ਼ ਚੁਕਣ ਵਾਸਤੇ ਜਦ ਭੁੱਖ ਹੜਤਾਲ ’ਤੇ ਬੈਠੇ ਤਾਂ ਉਨ੍ਹਾਂ ਦੀ ਨਿੱਜੀ ਤੌਰ ਤੇ ਛਵੀ ਨੂੰ ਮਲੀਆਮੇਟ ਕਰਨ ਲਈ ਫ਼ੌਜਾਂ ਡੱਟ ਗਈਆਂ ਪਰ ਕੋਈ ਉਨ੍ਹਾਂ ਵਲੋਂ ਚੁੱਕੇ ਮੁੱਦੇ ਹੱਲ ਕਰਨ ਵਾਸਤੇ ਵੀ ਤਿਆਰ ਹੈ?

ਅੰਤਰਰਾਸ਼ਟਰੀ ਸੰਸਥਾ, ਵਾਤਾਵਰਣ ਕਾਰਕੁਨ ਟਰੈਕਰ (ਬਰਲਿਨ) ਵਲੋਂ ਭਾਰਤ ਦੇ ਵਾਤਾਵਰਣ ਬਦਲਾਅ ਨੂੰ ਰੋਕਣ ਤੇ ਬਚਾਅ ਦੀਆਂ ਕੋਸ਼ਿਸ਼ਾਂ ਨੂੰ ਬਹੁਤ ਜ਼ਿਆਦਾ ਨਾਕਾਫ਼ੀ ਦਸਿਆ ਹੈ। ਭਾਰਤ 2030 ਤਕ ਅਪਣੇ ਦੇਸ਼ ਵਿਚ ਵਾਤਾਵਰਣ ਦੇ ਕਹਿਰ ਨੂੰ ਰੋਕਣ ਵਾਸਤੇ ਅਪਣੀ ਨੀਤੀ ਵਿਚ ਕੋਈ ਬਦਲਾਅ ਨਹੀਂ ਲਿਆ ਰਿਹਾ।

ਸੁਪਰੀਮ ਕੌਰਟ ਨੇ ਹਾਲ ਹੀ ਵਿਚ ਭਾਰਤੀ ਨਾਗਰਿਕਾਂ ਨੂੰ ਧਾਰਾ 21 ਤੇ 14 ਤਹਿਤ ਹੱਕ ਦਿਤਾ ਹੈ ਕਿ ਉਹ ਵਾਤਾਵਰਣ ਦੇ ਬਦਲਾਅ ਤੋਂ ਬਚਣ ਦਾ ਹੱਕ ਵਰਤ ਸਕਦੇ ਹਨ ਪਰ ਉਸ ਨੂੰ ਲਾਗੂ ਕਰਨ ਦੀ ਸੋਚ ਕਿਸ ਕੋਲ ਹੈ? ਦੋਹਾਂ ਵਡੀਆਂ ਪਾਰਟੀਆਂ ਅਪਣੇ ਅਪਣੇ ਚੋਣ ਮੈਨੀਫ਼ੈਸਟੋ ਵਿਚ ਇਸ ਮੁੱਦੇ ’ਤੇ ਕੋਈ ਠੋਸ ਦਾਅਵਾ ਜਾਂ ਵਾਅਦਾ ਨਹੀਂ ਕਰਦੀਆਂ ਭਾਵੇਂ ਦੋਹਾਂ ਪਾਰਟੀਆਂ ਨੇ ਵਾਤਾਵਰਣ ਬਦਲਾਅ ਦੀ ਗੱਲ ਆਖੀ ਜ਼ਰੂਰ ਹੈ।

ਵਾਤਾਵਾਰਣ ਵਿਚ ਆਈ ਤਬਦੀਲੀ ਦਾ ਤਾਕਤਵਰ ਉਦਯੋਗਾਂ ਅਤੇ ਆਰਥਕ ਵਿਵਸਥਾ ਤੇ ਅਸਰ ਪੈਂਦਾ ਹੈ ਜੋ ਕੋਈ ਵੀ ਪਾਰਟੀ ਕਰਨਾ ਨਹੀਂ ਚਾਹੁੰਦੀ। ਕੋਲੇ ਦੇ ਇਸਤੇਮਾਲ ਨੂੰ ਘਟਾਏ ਬਿਨਾ ਵਾਤਾਵਰਣ ਵਿਚ ਵਧਦਾ ਬਦਲਾਅ ਰੋਕਿਆ ਨਹੀਂ ਜਾ ਸਕਦਾ। ਟਿਕਾਅ, ਕੁਦਰਤੀ ਬਚਾਅ ਕਰਦੇ ਵਿਕਾਸ ਦੀ ਲੋੜ ਹੈ।
ਸਿਆਸਤਦਾਨਾਂ ਦੀਆਂ ਕਮੀਆਂ ਦੇ ਨਾਲ ਨਾਲ ਕਮੀ ਸਾਡੀ ਅਪਣੀ ਸਮਾਜਕ ਸੋਚ ਵਿਚ ਵੀ ਹੈ ਜਿਥੇ ਵਾਤਾਵਰਣ ਤੇ ਉਦਯੋਗ ਦੀ ਲੜਾਈ ਵਿਚ ਕੁਦਰਤ ਦੇ ਚੀਰ ਹਰਣ ਨੂੰ ਰੋਕਣ ਵਾਸਤੇ ਆਵਾਜ਼ ਚੁਕਣ ਵਾਲੀਆਂ ਆਵਾਜ਼ਾਂ ਹੀ ਨਹੀਂ ਹਨ। ਜੇ ਕਿਸਾਨ ਆਵਾਜ਼ ਚੁਕਦੇ ਹਨ ਤਾਂ ਉਨ੍ਹਾਂ ਨੂੰ ਮਤਲਬੀ ਆਖਣ ਦੀ ਰੀਤ ਨਿਭਾਈ ਜਾਂਦੀ ਹੈ। ਪਰ ਜੇ ਸਾਡੀ ਨੀਤੀ ਤੇ ਸੋਚ ਨਾ ਬਦਲੀ ਤਾਂ ਇਸ ਤਰ੍ਹਾਂ ਦੇ ਮੌਸਮੀ ਬਦਲਾਅ ਦਾ ਸੱਭ ਤੋਂ ਮਾੜਾ ਅਸਰ ਆਮ ਇਨਸਾਨ ਉਤੇ ਹੀ ਪੈਣ ਵਾਲਾ ਹੈ।    
- ਨਿਮਰਤ ਕੌਰ

Tags: editorial

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement