ਵਿਰੋਧੀ ਪਾਰਟੀਆਂ ਦੀ ਏਕਤਾ ਦੀ ਹਿਚਕੋਲੇ ਖਾਂਦੀ ਗੱਡੀ ਕਿਸ ਦਿਸ਼ਾ ਵਲ ਜਾ ਰਹੀ ਹੈ?
Published : May 25, 2023, 7:07 am IST
Updated : May 25, 2023, 7:57 am IST
SHARE ARTICLE
photo
photo

ਦੇਸ਼ ਵਿਚ ਜਿਸ ਤਰ੍ਹਾਂ ਸਿਆਸਤ ਦੀ ਖੇਡ ਖੇਡੀ ਜਾ ਰਹੀ ਹੈ, ਸਾਰੀਆਂ ਵਿਰੋਧੀ ਧਿਰਾਂ ਦਾ ਇਕਮੁਠ ਹੋਣਾ ਜ਼ਰੂਰੀ ਬਣਦਾ ਜਾ ਰਿਹਾ ਹੈ

 

ਦੇਸ਼ ਵਿਚ ਜਿਸ ਤਰ੍ਹਾਂ ਸਿਆਸਤ ਦੀ ਖੇਡ ਖੇਡੀ ਜਾ ਰਹੀ ਹੈ, ਸਾਰੀਆਂ ਵਿਰੋਧੀ ਧਿਰਾਂ ਦਾ ਇਕਮੁਠ ਹੋਣਾ ਜ਼ਰੂਰੀ ਬਣਦਾ ਜਾ ਰਿਹਾ ਹੈ। ਸੁਪ੍ਰੀਮ ਕੋਰਟ ਵਲੋਂ ਕੇਜਰੀਵਾਲ ਸਰਕਾਰ ਦੇ ਹੱਕ ਵਿਚ ਦਿਤੇ ਫ਼ੈਸਲੇ ਮਗਰੋਂ ਵੀ ਕੇਂਦਰ ਨੇ ਦਿੱਲੀ ਵਿਚ ਲੋਕਾਂ ਵਲੋਂ ਚੁਣੀ ਸਰਕਾਰ ਦੀ ਸਾਰੀ ਤਾਕਤ ਫਿਰ ਤੋਂ ਖ਼ਤਮ ਕਰ ਦਿਤੀ ਹੈ। ਕੇਂਦਰ ਸਰਕਾਰ ਵਲੋਂ ਇਸੇ ਤਰ੍ਹਾਂ ਹੀ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਵੀ ਖ਼ਤਮ ਕਰ ਦਿਤਾ ਗਿਆ ਸੀ ਤੇ ਉਥੇ ਮਿਲੀ ਸਫ਼ਲਤਾ ਤੋਂ ਬਾਅਦ ਕੇਂਦਰ ਨੂੰ ਅਪਣੇ ਆਰਡੀਨੈਂਸ ਦੀ ਤਾਕਤ ਦੀ ਪੂਰੀ ਤਰ੍ਹਾਂ ਸਮਝ ਆ ਗਈ ਹੈ।

ਕਸ਼ਮੀਰ ਵਿਚ ਕਲ ਨੂੰ ਲੋਕ ਅਪਣੀ ਸਰਕਾਰ ਚੁਣ ਵੀ ਲੈਣ ਤਾਂ ਵੀ ਉਹ ਕਦੇ ਅਪਣੀ ਸਰਕਾਰ ਦਾ ਫ਼ਾਇਦਾ ਨਹੀਂ ਲੈ ਸਕਣਗੇ ਕਿਉਂਕਿ ਇਸ ਤਰ੍ਹਾਂ ਦੇ ਆਰਡੀਨੈਂਸ ਜਿੱਤੀਆਂ ਹੋਈਆਂ ਸਰਕਾਰਾਂ ਨੂੰ ਨਖਿੱਧ ਬਣਾਉਂਦੇ ਰਹਿਣਗੇ। ਪੰਜਾਬ ਵਿਚ ਜਦ ਅਫ਼ਸਰਸ਼ਾਹੀ ਨੇ ‘ਆਪ’ ਸਰਕਾਰ ਵਿਰੁਧ ਬਗ਼ਾਵਤ ਕੀਤੀ ਤਾਂ ਉਨ੍ਹਾਂ ਨੂੰ ਸਰਕਾਰ ਵਲੋਂ ਕਹਿ ਦਿਤਾ ਗਿਆ ਕਿ ਉਹ ਜਾਂ ਤਾਂ ਅਪਣੀ ਡਿਊਟੀ ’ਤੇ ਹਾਜ਼ਰ ਹੋਣ ਜਾਂ ਅਪਣੀਆਂ ਨੌਕਰੀਆਂ ਤੇ ਸਾਰੀਆਂ ਸਹੂਲਤਾਂ ਗਵਾਉਣ ਲਈ ਤਿਆਰ ਰਹਿਣ। ਇਸ ਚੇਤਾਵਨੀ ਨੇ ਅਫ਼ਸਰਾਂ ਨੂੰ ਸਰਕਾਰ ਨਾਲ ਕੰਮ ਕਰਨ ਤੇ ਲਾ ਦਿਤਾ ਸੀ। ਜਿਸ ਸਰਕਾਰ ਨੂੰ ਲੋਕਾਂ ਨੇ ਚੁਣਿਆ, ਉਸ ਨੂੰ ਅਪਣੇ ਤਰੀਕੇ ਨਾਲ ਸ਼ਾਸਨ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਤੇ ਜਦੋਂ ਉਹ ਪੰਜ ਸਾਲ ਬਾਅਦ ਲੋਕਾਂ ਵਿਚ ਜਾਣ ਤਾਂ ਉਹ ਅਪਣੇ ਕੰਮਾਂ ਦੀ ਸਫ਼ਲਤਾ ਦੇ ਸਹਾਰੇ ਜਾਣ ਨਾਕਿ ਬਹਾਨਿਆਂ ਦੇ ਸਹਾਰੇ।

ਪਰ ਕੇਂਦਰ ਨੇ ਅਫ਼ਸਰਸ਼ਾਹੀ ਅਤੇ ਚੁਣੀਆਂ ਹੋਈਆਂ ਸਰਕਾਰਾਂ ਵਿਚ ਦੂਰੀਆਂ ਦਾ ਰਸਤਾ ਵਧਾ ਕੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੂੰ ਅਪਣੀ ਮਾਤਹਿਤੀ ਹੇਠ ਕਰਨ ਦਾ ਜੋ ਰਸਤਾ ਕਢਿਆ ਹੈ, ਉਹ ਕਿਸੇ ਨੂੰ ਫ਼ਾਇਦਾ ਨਹੀਂ ਦੇਵੇਗਾ।

ਇਸ ਦੇ ਵਿਰੋਧ ਵਿਚ ਹੁਣ ਵਿਰੋਧੀ ਧਿਰਾਂ ਦਾ ਇਕੱਠਿਆਂ ਹੋਣਾ ਲਾਜ਼ਮੀ ਹੈ ਤੇ ਅਸੀ ਵੇਖਿਆ ਹੈ ਕਿ ‘ਆਪ’ ਪਾਰਟੀ ਦੇ ਸਾਰੇ ਵੱਡੇ ਸਿਆਸਤਦਾਨ ਬੰਗਾਲ ਤੇ ਹੋਰਨਾਂ ਸੂਬਿਆਂ ਵਿਚ ਸਮਰਥਨ ਵਾਸਤੇ ਰਿਸ਼ਤੇ ਜੋੜਨ ਜਾ ਰਹੇ ਹਨ।  ਇਥੇ ਆ ਕੇ ਸਾਰੇ ਵਿਰੋਧੀ ਧਿਰਾਂ ਦੇ ਇਕੱਠੇ ਹੋਣ ਵਿਚ ਵਿਰੋਧੀ ਧਿਰ ਆਪ ਹੀ ਰੁਕਾਵਟਾ ਖੜੀਆਂ ਕਰ ਰਹੀ ਹੈ ਕਿਉਂਕਿ ਜੋ ਰਸਤੇ ਸੂਬਾ ਪਧਰੀ ਪਾਰਟੀਆਂ ਨੇ ਕਾਂਗਰਸ ਦਾ ਰਾਸ਼ਟਰੀ ਬਦਲ ਬਣਨ ਵਿਚ ਬਣਾਏ ਹਨ, ਹੁਣ ਉਨ੍ਹਾਂ ਨੂੰ ਇਕੱਠਿਆਂ ਹੋਣ ਵਿਚ ਉਹੀ ਅੜਚਣ ਬਣਨਗੇ। ਜਦ ਸ਼ਰਦ ਪਵਾਰ ਨੇ ਆਖਿਆ ਸੀ ਕਿ ਵਿਰੋਧੀ ਗਠਜੋੜ ਕਾਂਗਰਸ ਬਿਨਾਂ ਮੁਮਕਿਨ ਨਹੀਂ ਤਾਂ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਗੋਆ ਵਿਚ ਟੀਐਮਸੀ ਤੇ ‘ਆਪ’ ਨੇ ਪੂਰੀ ਤਾਕਤ ਲਗਾਈ ਤੇ ਨਤੀਜਾ ਭਾਜਪਾ ਦੀ ਜਿੱਤ ਤੇ ਕਾਂਗਰਸ ਦੀ ਹਾਰ ਵਿਚ ਨਿਕਲਿਆ। ਹੁਣ ਇਨ੍ਹਾਂ ਦੋਹਾਂ ਨੂੰ ਅਪਣੇ ਨਾਲ ਖੜੇ ਕਰਨ ਵਾਸਤੇ ਕਾਂਗਰਸ ਨੂੰ ਮਨਾਉਣਾ ਪਵੇਗਾ ਜੋ ਪੰਜਾਬ ਵਿਚ ਆਪ ਤੇ ਕਾਂਗਰਸ ਵਿਚਕਾਰ ਰਿਸ਼ਤੇ ਜੋੜਨ ਵਿਚ ਵੱਡਾ ਕਾਰਨ ਬਣਨਗੇ। ਟੀਐਮਸੀ ਨਾਲ ਕਾਂਗਰਸ ਦਾ ਸਮਝੌਤਾ ਸਿੱਧਾ ਉਮੀਦਵਾਰ ਦੀ ਤਾਕਤ ਨਾਲ ਹੋ ਸਕਦਾ ਹੈ ਪਰ ਪੰਜਾਬ ਵਿਚ ਗਠਜੋੜ ਇਸ ਕਦਰ ਆਸਾਨ ਨਹੀਂ ਤੇ ਪੰਜਾਬ ਕਾਂਗਰਸ ਨੂੰ ਨਰਾਜ਼ ਕਰ ਕੇ ਕਾਂਗਰਸ ਹਾਈ ਕਮਾਨ ਕਿਸੇ ਸਮਝੌਤੇ ਤੇ ਨਹੀਂ ਅਪੜ ਸਕੇਗੀ। ਸਾਬਕਾ ਮੁੱਖ ਮੰਤਰੀ ਚੰਨੀ ਨਾਲ ਰਾਹੁਲ ਗਾਂਧੀ ਦਾ ਪਿਆਰ ਦਾ ਖ਼ਾਸ ਰਿਸ਼ਤਾ ਹੈ ਤੇ ਉਨ੍ਹਾਂ ਵਲੋਂ ਜੋ ਇਲਜ਼ਾਮ ਆਪ ਸਰਕਾਰ ਤੇ ਲਗਾਏ ਜਾ ਰਹੇ ਹਨ, ਉਨ੍ਹਾਂ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕੇਗਾ।

ਵਿਰੋਧੀ ਧਿਰ ਨੂੰ ਜੁੜ ਕੇ ਰਹਿਣ ਦੀ ਲੋੜ ਹੈ ਪਰ ਇਸ ਵਾਸਤੇ ਸਾਰੀਆਂ ਪਾਰਟੀਆਂ ਨੂੰ ਅਪਣੇ ਨਿਜੀ ਹਿਤਾਂ ਦੀ ਕੁਰਬਾਨੀ ਵੀ ਦੇਣੀ ਪਵੇਗੀ। ਨਾ ਸਿਰਫ਼ ਕਾਂਗਰਸ ਨੂੰ ਥੋੜਾ ਨੀਵਾਂ ਹੋਣਾ ਪਵੇਗਾ ਸਗੋਂ ਸੂਬਾ ਪਧਰੀ ਪਾਰਟੀਆਂ ਨੂੰ ਵੀ ਵੱਡੀ ਤਸਵੀਰ ਵਲ ਵੇਖਣਾ ਪਵੇਗਾ, ਅਪਣੇ ਵਲ ਹੀ ਨਹੀਂ। ਤੇ ਇਸ ਸਾਰੀ ਖੇਡ ਨੂੰ ਨੇਪਰੇ ਚੜ੍ਹਾਉਣ ਦਾ ਕਾਰਜ ਸਿਰਫ਼ ਸ਼ਰਦ ਪਵਾਰ ਵਰਗੇ ਚਾਣਕਿਆ ਹੀ ਕਰ ਸਕਦੇ ਹਨ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement