ਦਲਾਈ ਲਾਮਾ ਨੂੰ ਭਾਰਤ ਵਿਚ ਦਇਆ ਭਾਵਨਾ ਦੀ ਕਮੀ ਪ੍ਰੇਸ਼ਾਨ ਕਰ ਰਹੀ ਹੈ!
Published : Aug 11, 2017, 5:31 pm IST
Updated : Mar 26, 2018, 4:36 pm IST
SHARE ARTICLE
Dalai Lama
Dalai Lama

ਬੁੱਧ ਧਰਮ ਦੇ ਮੁਖੀ ਅਤੇ ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਤੋਂ ਜਦ ਪ੍ਰੈੱਸ ਦੀ ਆਜ਼ਾਦੀ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਸਾਡੇ ਸਮਾਜ ਦੇ ਸਿਖਿਆ ਪ੍ਰਬੰਧਾਂ ਦੀ ਕਮਜ਼ੋਰੀ

 

ਬੁੱਧ ਧਰਮ ਦੇ ਮੁਖੀ ਅਤੇ ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਤੋਂ ਜਦ ਪ੍ਰੈੱਸ ਦੀ ਆਜ਼ਾਦੀ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਸਾਡੇ ਸਮਾਜ ਦੇ ਸਿਖਿਆ ਪ੍ਰਬੰਧਾਂ ਦੀ ਕਮਜ਼ੋਰੀ ਬਾਰੇ ਟਿਪਣੀ ਕਰਦਿਆਂ ਆਖਿਆ ਕਿ ਸਾਰੇ ਵੱਡੇ ਅਪਰਾਧ ਪੜ੍ਹੇ ਲਿਖਿਆਂ ਵਲੋਂ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਸਾਡਾ ਸਿਖਿਆ ਸਿਸਟਮ ਅੱਜ ਦੀ ਪੀੜ੍ਹੀ ਨੂੰ ਦਇਆ ਦਾ ਪਾਠ ਹੀ ਨਹੀਂ ਪੜ੍ਹਾ ਰਿਹਾ। ਇਹਦੇ ਲਈ ਸਿਖਿਆ ਸਿਸਟਮ ਸ਼ਾਇਦ ਇਕੱਲਾ ਹੀ ਜ਼ਿੰਮੇਵਾਰ ਨਹੀਂ ਕਿਉਂਕਿ ਬੱਚਾ ਸਿਰਫ਼ ਕੁੱਝ ਘੰਟਿਆਂ ਵਾਸਤੇ ਹੀ ਸਕੂਲ ਵਿਚ ਜਾਂਦਾ ਹੈ, ਬਾਕੀ ਸਾਰਾ ਵੇਲਾ ਤਾਂ ਪ੍ਰਵਾਰ ਕੋਲ ਹੀ ਹੁੰਦਾ ਹੈ। ਪਰ ਸਾਡੇ ਸਮਾਜ ਵਿਚ ਦਿਆਲਤਾ ਦੀ ਕਮੀ ਜ਼ਰੂਰ ਖਟਕਦੀ ਹੈ, ਭਾਵੇਂ ਕਮਜ਼ੋਰੀ ਸਕੂਲ ਦੀ ਹੈ ਜਾਂ ਫਿਰ ਪ੍ਰਵਾਰ ਦੀ।
ਦਲਾਈ ਲਾਮਾ, ਪ੍ਰੈੱਸ ਦੀ ਸਨਸਨੀ ਫੈਲਾਉਣ ਵਾਲੀ ਭੂਮਿਕਾ ਬਾਰੇ ਹਲਕਾ ਜਿਹਾ ਇਸ਼ਾਰਾ ਕਰ ਕੇ, ਬਾਕੀ ਸਮਾਂ ਦਇਆ ਦੀ ਘਾਟ ਤੇ ਹੀ ਕੇਂਦਰਤ ਰਹੇ ਕਿਉਂਕਿ ਆਖ਼ਰਕਾਰ ਉਹ ਵੀ ਦਇਆ ਦੀ ਭਿਛਿਆ ਮੰਗਣ ਵਾਲੇ, ਇਕ ਰਫ਼ਿਊਜੀ ਹੀ ਤਾਂ ਹਨ ਜੋ ਭਾਵੇਂ ਅਪਣੇ ਆਪ ਨੂੰ ਭਾਰਤ ਦਾ ਪੁੱਤਰ ਆਖਦੇ ਹਨ ਪਰ ਹਨ ਤਾਂ ਇਕ ਮਹਿਮਾਨ ਹੀ।
ਦਲਾਈ ਲਾਮਾ ਨੇ ਸੁਝਾਅ ਦਿਤਾ ਕਿ ਸਕੂਲ ਦੀ ਪਹਿਲੀ ਜਮਾਤ ਤੋਂ ਲੈ ਕੇ 'ਵਰਸਟੀ ਤਕ ਪੜ੍ਹਾਈ ਦੀ ਅਜਿਹੀ ਯੋਜਨਾ ਤਿਆਰ ਕੀਤੀ ਜਾਵੇ ਜਿਸ ਨਾਲ ਅੱਜ ਦੀ ਪੀੜ੍ਹੀ ਵਿਚ ਦਇਆ ਭਾਵਨਾ ਪੈਦਾ ਕੀਤੀ ਜਾ ਸਕੇ। ਪਰ ਸਾਡੇ ਸਮਾਜ ਵਿਚ ਧਰਮ ਦੀ ਲੰਮੀ ਚੌੜੀ ਮਰਿਆਦਾ ਹੀ ਇਨਸਾਨ ਅੰਦਰ ਇਨ੍ਹਾਂ ਨਰਮ ਭਾਵਨਾਵਾਂ ਨੂੰ ਜਾਗਰੂਕ ਕਰਨ ਵਾਸਤੇ ਘੜੀ ਗਈ ਸੀ। ਫਿਰ ਇਸ ਧਾਰਮਕ ਦੇਸ਼ ਵਿਚ ਦਇਆ ਦੀ ਕਮੀ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ? ਸਾਡੇ ਅੱਜ ਦੇ ਸਮਾਜ ਵਿਚ ਕਿਹੜੀ ਇਸ ਤਰ੍ਹਾਂ ਦੀ ਕਮੀ ਹੈ ਜੋ ਭਾਰਤੀਆਂ ਨੂੰ ਇਨਸਾਨੀਅਤ ਤੋਂ ਦੂਰ ਲੈ ਕੇ ਜਾ ਰਹੀ ਹੈ?
ਇਕ ਵੇਲਾ ਸੀ ਜਦੋਂ ਦਲਾਈ ਲਾਮਾ ਵਰਗੇ ਧਾਰਮਕ ਆਗੂ ਨੂੰ ਭਾਰਤ ਵਿਚ ਸ਼ਰਨ ਮਿਲੀ ਸੀ ਅਤੇ ਉਸ ਨੇ ਅਪਣੇ ਧਰਮ ਨੂੰ ਭਾਰਤ ਵਿਚ ਰਹਿ ਕੇ ਮਜ਼ਬੂਤ ਕੀਤਾ। ਕੀ ਅੱਜ ਕੋਈ ਧਾਰਮਕ ਆਗੂ ਭਾਰਤ ਤੋਂ ਸ਼ਰਨ ਮੰਗ ਸਕਦਾ ਹੈ ਜਾਂ ਉਸ ਨੂੰ ਮਿਲ ਸਕਦੀ ਹੈ?
ਦਇਆ ਦੇ ਨਾਲ ਨਾਲ ਸਾਡੇ ਸਮਾਜ ਨੂੰ ਸੱਚ ਕਬੂਲਣ ਦੀ ਜ਼ਰੂਰਤ ਹੈ ਜਾਂ ਸ਼ਾਇਦ ਦਇਆ ਨੂੰ ਪਹਿਲਾਂ ਅਪਣੇ ਆਪ ਤੇ ਲਾਗੂ ਕਰਨ ਦੀ ਜ਼ਰੂਰਤ ਹੈ। ਇਕ ਆਮ ਭਾਰਤੀ ਕਦੇ ਖੁਲ੍ਹ ਕੇ ਜੀਅ ਨਹੀਂ ਸਕਦਾ। ਹਰ ਵੇਲੇ 'ਲੋਕ ਕੀ ਕਹਿਣਗੇ?' ਦੇ ਸਵਾਲ ਨੂੰ ਸਿਰ ਤੇ ਚੁੱਕੀ ਅਪਣੀ ਅਸਲੀਅਤ ਛੁਪਾ ਕੇ ਰਖਦਾ ਹੈ। ਅਸੀ ਕਹਿਣ ਨੂੰ ਤਾਂ ਆਜ਼ਾਦ ਹਾਂ ਪਰ ਹਰ ਚੋਣ, ਪ੍ਰਵਾਰ ਦੇ ਦਬਾਅ ਹੇਠ ਕੀਤੀ ਜਾਂਦੀ ਹੈ। ਕਿਹੜਾ ਧਰਮ ਅਪਨਾਉਣਾ ਹੈ, ਇਹ ਸਵਾਲ ਤਾਂ ਜਨਮ ਤੋਂ ਪਹਿਲਾਂ ਹੀ ਤੈਅ ਹੁੰਦਾ ਹੈ। ਪੜ੍ਹਾਈ ਦੀ ਚੋਣ ਵੀ ਤਕਰੀਬਨ ਕਾਬਲੀਅਤ ਨਾਲ ਨਹੀਂ, ਕਦੇ ਪ੍ਰਵਾਰ ਦੀ ਚੋਣ ਅਨੁਸਾਰ ਅਤੇ ਕਦੇ ਮਜਬੂਰੀਆਂ ਅਧੀਨ ਤੈਅ ਹੁੰਦੀ ਹੈ। ਪਿਆਰ ਸਾਰੇ ਕਰਦੇ ਹਨ ਪਰ ਕਬੂਲਣ ਦੀ ਆਜ਼ਾਦੀ ਕਿਥੇ ਹੈ? ਸੁੰਗੜਦੀ ਦੁਨੀਆਂ ਦੀਆਂ ਚੋਣਾਂ ਬੇਸ਼ੁਮਾਰ ਹਨ ਪਰ ਪਹਿਰਾਵੇ ਤੇ ਵੀ ਪਾਬੰਦੀਆਂ। 'ਤੂੰ ਔਰਤ ਹੈਂ ਤੇ ਇਹ ਤੇਰਾ ਸਥਾਨ ਹੈ, ਤੂੰ ਮਰਦ ਹੈਂ ਤੇ ਸਾਰਾ ਆਰਥਕ ਬੋਝ ਤੂੰ ਇਕੱਲਾ ਹੀ ਚੁਕੇਂਗਾ, ਮੁੰਡੇ ਰੋਂਦੇ ਨਹੀਂ, ਕੁੜੀਆਂ ਖੁਲ੍ਹ ਕੇ ਹਸਦੀਆਂ ਨਹੀਂ, ਕੁੜੀ ਦੇ ਮਾਂ-ਬਾਪ ਕੁੜੀ ਦੇ ਘਰ ਦਾ ਦਾਣਾ ਵੀ ਨਹੀਂ ਖਾਂਦੇ' ਹਰ ਪਲ ਹਰ ਕਦਮ ਤੇ ਪਾਬੰਦੀਆਂ ਸਾਹਮਣੇ ਆਮ ਭਾਰਤੀ ਅਪਣੀਆਂ ਇੱਛਾਵਾਂ ਨੂੰ ਦਬਾ ਕੇ ਰੱਖਣ ਦਾ ਆਦੀ ਹੋ ਜਾਂਦਾ ਹੈ। ਜੋ ਆਪ ਸਹਿਮਿਆ ਅਤੇ ਦਬਿਆ ਹੋਇਆ ਹੋਵੇ, ਉਹ ਕਿਸੇ ਹੋਰ ਵਾਸਤੇ ਦਿਆਲੂ ਕਿਸ ਤਰ੍ਹਾਂ ਹੋ ਸਕਦਾ ਹੈ? ਅਪਣੇ ਜੀਵਨ ਨੂੰ ਠੀਕ ਮੰਨਣ ਵਾਸਤੇ ਉਹ ਦੂਜੇ ਦੇ ਜੀਵਨ ਨੂੰ ਗ਼ਲਤ ਮੰਨਦਾ ਹੈ ਅਤੇ ਇਹ ਸੋਚ ਹੀ ਭਾਰਤੀ ਸਮਾਜ ਦੀ ਸੱਭ ਤੋਂ ਵੱਡੀ ਕਮਜ਼ੋਰੀ ਹੈ ਕਿ 'ਮੈਂ ਸਰਬ ਸ਼੍ਰੇਸ਼ਠ ਹਾਂ।' ਦੂਜੇ ਵਾਸਤੇ ਸਹਿਣਸ਼ੀਲਤਾ, ਸਬਰ ਦੇ ਪਾਠ ਹੀ ਗ਼ਾਇਬ ਹੋ ਗਏ ਹਨ। ਲੋਕ ਜ਼ਿੰਦਗੀ ਜੀ ਨਹੀਂ ਰਹੇ, ਇਕ ਦੂਜੇ ਮਗਰ ਦੌੜ ਰਹੇ ਹਨ। ਇਕ ਦੂਜੇ ਵਾਸਤੇ ਈਰਖਾ, ਨਫ਼ਰਤ, ਰੰਜਿਸ਼ ਪਾਲਦੇ ਭਾਰਤੀਆਂ ਦੇ ਦਿਲ ਇਨ੍ਹਾਂ ਜ਼ਹਿਰੀਲੀਆਂ ਭਾਵਨਾਵਾਂ ਤੋਂ ਸਖਣੇ ਹੋ ਗਏ ਹਨ। ਇਨ੍ਹਾਂ ਕਮਜ਼ੋਰ ਖੁਰਦਰੇ ਹੋਏ ਦਿਲਾਂ ਨੂੰ ਦਿਆਲਤਾ ਦਾ ਪਾਠ ਸਿਖਾਉਣ ਦੀ ਕੋਸ਼ਿਸ਼ ਕੌਣ ਕਰੇਗਾ?
ਹਰ ਚੰਗੇ ਕੰਮ ਦੀ ਸ਼ੁਰੂਆਤ ਤਾਂ ਅਪਣੇ ਆਪ ਤੋਂ ਹੀ ਹੁੰਦੀ ਹੈ। ਪ੍ਰੈੱਸ ਦੀ ਆਜ਼ਾਦੀ ਨੂੰ ਖ਼ਤਰਾ ਨਾ ਸਿਰਫ਼ ਮੀਡੀਆ ਤੋਂ ਹੈ ਸਗੋਂ ਸਨਸਨੀ ਫੈਲਾਉਣ ਵਾਲੇ ਨਫ਼ਰਤ ਨਾਲ ਗਰਜਦੇ ਅਤੇ ਡਰ ਫੈਲਾਉਣ ਵਾਲੇ ਮੀਡੀਆ ਨੂੰ ਸੁਣਨ, ਵੇਖਣ ਅਤੇ ਪੜ੍ਹਨ ਵਾਲਿਆਂ ਤੋਂ ਵੀ ਹੈ। ਕੋਈ ਕਿਸੇ ਨੂੰ ਬੰਦੂਕ ਦੀ ਨੋਕ ਤੇ ਕੋਈ ਖ਼ਬਰ ਨਹੀਂ ਪੜ੍ਹਵਾ ਸਕਦਾ। ਏਨੀ ਆਜ਼ਾਦੀ ਤਾਂ ਅਜੇ ਵੀ ਕਾਇਮ ਹੈ। ਪ੍ਰੈੱਸ, ਡਾਕਟਰ, ਅਧਿਆਪਕ, ਮਾਂ, ਬਾਪ, ਦੋਸਤ, ਗੁਆਂਢੀ, ਸੈਂਕੜੇ ਕਿਰਦਾਰ ਨਿਭਾਉਂਦੇ ਹਨ। ਜਿਹੜਾ ਇਨਸਾਨ ਪਹਿਲਾਂ ਅਪਣੇ ਆਪ ਤੇ ਦਿਆਲੂ ਹੋ ਕੇ ਖ਼ੁਦ ਨੂੰ ਅਪਣੇ ਦਿਲ ਦੀ ਗੱਲ ਸੁਣਨ ਦੀ ਆਜ਼ਾਦੀ ਦੇ ਦੇਵੇ, ਉਸ ਦਿਲ ਦਾ ਖੁਰਦਰਾ ਕਵਚ ਮੁੜ ਤੋਂ ਇਨਸਾਨੀਅਤ ਦੇ ਅਸਲੀ ਰੰਗਾਂ ਨਾਲ ਸਰਸ਼ਾਰ ਹੋ ਸਕਦਾ ਹੈ।  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement