
ਅਪਣੇ ਦੇਸ਼ ਵਲੋਂ ਇਤਿਹਾਸ ਵਿਚ ਕੀਤੀਆਂ ਗਈਆਂ ਗ਼ਲਤੀਆਂ ਬਾਰੇ ਪਛਤਾਵਾ ਕਰਨ ਦੀ ਹਿੰਮਤ ਵਿਖਾਈ ਹੈ।
ਇਕ ਹੋਰ ਸਿਆਸਤਦਾਨ ਨੇ ਵੀ ਆਉਣ ਵਾਲੇ ਕਲ ਨੂੰ ਧਿਆਨ ਵਿਚ ਰਖਦੇ ਹੋਏ, ਅਪਣੇ ਦੇਸ਼ ਵਲੋਂ ਇਤਿਹਾਸ ਵਿਚ ਕੀਤੀਆਂ ਗਈਆਂ ਗ਼ਲਤੀਆਂ ਬਾਰੇ ਪਛਤਾਵਾ ਕਰਨ ਦੀ ਹਿੰਮਤ ਵਿਖਾਈ ਹੈ। ਇੰਗਲੈਂਡ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸਮਲਿੰਗੀ ਵਿਆਹਾਂ ਬਾਰੇ ਰਾਸ਼ਟਰਮੰਡਲ ਵਿਚ ਕਾਨੂੰਨ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਕਾਨੂੰਨ ਉਨ੍ਹਾਂ ਦੇ ਰਾਜ ਵਿਚ ਲਾਗੂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਉਸ ਵੇਲੇ ਵੀ ਗ਼ਲਤ ਸਨ ਅਤੇ ਅੱਜ ਵੀ ਗ਼ਲਤ ਹਨ। ਉਨ੍ਹਾਂ ਨੇ ਕੇਵਲ ਇਕ ਮੁੱਦੇ ਤੇ ਕੇਂਦਰਤ ਰਹਿ ਕੇ ਗੱਲ ਕੀਤੀ ਹੈ ਜਦਕਿ ਕਈ ਦੂਜੇ ਮੁੱਦੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਸਨ। ਪਰ ਉਨ੍ਹਾਂ ਦੇ ਇਸ ਬਿਆਨ ਨੂੰ ਧਿਆਨ ਵਿਚ ਰਖਦੇ ਹੋਏ ਸਾਨੂੰ ਅੱਜ ਅਪਣੇ ਇਤਿਹਾਸ ਵਿਚੋਂ ਉਹ ਰਵਾਇਤਾਂ ਕੱਢਣ ਲਈ ਤਿਆਰ ਹੋਣਾ ਚਾਹੀਦਾ ਹੈ ਜੋ ਸਾਡੇ ਸਭਿਆਚਾਰ ਨਾਲ ਮੇਲ ਨਹੀਂ ਖਾਂਦੀਆਂ।
Britsh PM
ਅਸੀ ਅੱਜ ਵੀ ਅੰਗਰੇਜ਼ਾਂ ਦੇ ਬਣਾਏ ਦਸਤੂਰਾਂ ਦਾ ਅਪਣੀ ਨਿਆਂਪਾਲਿਕਾ ਤੋਂ ਲੈ ਕੇ ਅਪਣੇ ਕਲੱਬਾਂ ਤਕ ਵਿਚ ਪਾਲਣ ਕਰਦੇ ਹਾਂ। ਖਾਦੀ ਲਹਿਰ ਨੂੰ ਚੁਕ ਕੇ ਅੱਗੇ ਲਿਆਏ ਹਾਂ ਪਰ ਖਾਦੀ ਦਾ ਕੁੜਤਾ ਪਾ ਕੇ ਤੁਸੀ ਭਾਰਤ ਦੇ ਵੱਡੇ ਕਲੱਬਾਂ ਵਿਚ ਨਹੀਂ ਜਾ ਸਕਦੇ। ਸਾਰਾ ਭਾਰਤ ਆਜ਼ਾਦ ਹੈ ਪਰ ਤੁਸੀ ਜੱਜ ਨੂੰ 'ਮਾਈ ਲਾਰਡ' ਆਖਦੇ ਹੋ ਅਤੇ ਘਰ ਵਿਚ ਕੰਮ ਕਰਨ ਵਾਲੇ ਨੂੰ ਕਲੱਬ ਵਿਚ ਬੈਠਣ ਦੀ ਇਜਾਜ਼ਤ ਨਹੀਂ ਦੇਂਦੇ। ਗ਼ੁਲਾਮੀ ਖ਼ਤਮ ਹੋ ਗਈ ਹੈ ਪਰ ਕਿੰਨੀਆਂ ਹੀ ਗ਼ਲਤ ਰਵਾਇਤਾਂ ਪਿੱਛੇ ਅਸੀ ਉਸੇ ਤਰ੍ਹਾਂ ਸਿਰ ਝੁਕਾਈ ਚਲਦੇ ਹਾਂ ਅਤੇ ਸਵਾਲ ਕਰਨ ਦੀ ਹਿੰਮਤ ਨਹੀਂ ਕਰਦੇ! ਪੁਰਾਣੇ ਮਾਲਕ (ਅੰਗਰੇਜ਼) ਆਖ ਰਹੇ ਹਨ ਅਸੀ ਗ਼ਲਤ ਸੀ ਤਾਂ ਸਾਡੇ ਨਿਯਮ ਛੱਡ ਦੇਵੋ, ਪਰ ਕੀ ਅਸੀ ਅਪਣੀ ਸੋਚ ਬਦਲਣ ਲਈ ਤਿਆਰ ਹਾਂ? ਗ਼ੁਲਾਮੀ ਸਾਡੇ ਖ਼ੂਨ ਵਿਚ ਵਸ ਗਈ ਹੈ। -ਨਿਮਰਤ ਕੌਰ