ਸ਼੍ਰੀ ਮਾਛੀਵਾੜਾ ਸਾਹਿਬ, ਸਿਖਿਆ ਪੱਖੋਂ ਹੀ ਨਹੀਂ, ਸਿਹਤ ਪੱਖੋਂ ਵੀ ਬਿਮਾਰ ਹੈ
Published : Jun 26, 2018, 12:49 pm IST
Updated : Jun 26, 2018, 12:49 pm IST
SHARE ARTICLE
School At Sri Machhiwara Sahib
School At Sri Machhiwara Sahib

10 ਫ਼ਰਵਰੀ ਦੇ ਰੋਜ਼ਾਨਾ ਸਪੋਕਸਮੈਨ ਵਿਚ ਪੰਨਾ ਨੰ. 4 ਤੇ ਛਪੀ ਖ਼ਬਰ ਹੈਰਾਨ ਕਰਨ ਵਾਲੀ ਹੈ ਕਿ ਸ਼੍ਰੀ ਮਾਛੀਵਾੜਾ ਸਾਹਿਬ ਬਲਾਕ ਵਿਚ 37 ਸਕੂਲਾਂ ਵਿਚ.....

10 ਫ਼ਰਵਰੀ ਦੇ ਰੋਜ਼ਾਨਾ ਸਪੋਕਸਮੈਨ ਵਿਚ ਪੰਨਾ ਨੰ. 4 ਤੇ ਛਪੀ ਖ਼ਬਰ ਹੈਰਾਨ ਕਰਨ ਵਾਲੀ ਹੈ ਕਿ ਸ਼੍ਰੀ ਮਾਛੀਵਾੜਾ ਸਾਹਿਬ ਬਲਾਕ ਵਿਚ 37 ਸਕੂਲਾਂ ਵਿਚ ਸਿਰਫ਼ ਇਕ-ਇਕ ਅਧਿਆਪਕ ਹੀ ਪੜ੍ਹਾ ਰਿਹਾ ਹੈ। ਸ਼੍ਰੀ ਮਾਛੀਵਾੜਾ ਸਾਹਿਬ ਬਲਾਕ, ਸਿਖਿਆ ਪੱਖੋਂ ਹੀ ਨਹੀਂ, ਸਿਹਤ ਪੱਖੋਂ ਵੀ ਕਾਫ਼ੀ ਬਿਮਾਰ ਹੈ। ਇਸ ਬਲਾਕ ਦੇ ਸਿਹਤ ਮਹਿਕਮੇ ਵਿਚ ਵੀ ਕੁੱਲ 20 ਸਬ-ਸੈਂਟਰ ਹਨ, ਜਿਨ੍ਹਾਂ ਵਿਚੋਂ 8 ਸਬ ਸੈਂਟਰ ਖ਼ਾਲੀ ਹਨ ਤੇ ਸਿਰਫ਼ 12 ਸਬ ਸੈਂਟਰਾਂ ਤੇ ਹੀ ਏ.ਐਨ.ਐਮਜ਼ ਤਾਇਨਾਤ ਹਨ ਜਿਨ੍ਹਾਂ ਨੂੰ ਦੋ-ਦੋ, ਸੈਂਟਰਾਂ ਦਾ ਕੰਮ ਕਰਨਾ ਪੈ ਰਿਹਾ ਹੈ।

ਸਿਹਤ ਮਹਿਕਮੇ ਵਿਚ ਇਕ ਤਾਂ ਰਜਿਸਟਰ ਵਰਕ ਦਾ ਏਨਾ ਬੋਝ ਹੈ, ਉਪਰੋਂ ਜਨਮ ਮੌਤ ਦੇ ਸਰਟੀਫ਼ਿਕੇਟਾਂ ਨੂੰ ਵੀ ਕੰਪਿਊਟਰ ਤੇ ਆਨ ਲਾਈਨ ਕਰਨਾ ਪੈ ਰਿਹਾ ਹੈ। ਮਹਿਕਮਾ ਨਵੀਆਂ ਨਿਯੁਕਤੀਆਂ ਨਹੀਂ ਕਰ ਰਿਹਾ। ਇਸ ਬਲਾਕ ਵਿਚ 5 ਪੋਸਟਾਂ ਐਲ.ਐਚ.ਵੀਜ਼ ਦੀਆਂ ਹਨ ਜਿਨ੍ਹਾਂ ਵਿਚੋਂ ਪੋਸਟਾਂ ਲਗਭਗ ਨਾਂ ਦੀਆਂ ਹੀ ਭਰੀਆਂ ਹਨ ਕਿਉਂਕਿ ਦੋ ਪੋਸਟਾਂ ਤੇ ਕੰਮ ਕਰਦੀਆਂ ਐਲ. ਐਚ. ਵੀਜ਼ ਡੈਪੂਟੇਸ਼ਨ ਕਰਵਾ ਕੇ ਅਪਣੇ ਪਿੱਤਰੀ ਜ਼ਿਲ੍ਹਿਆਂ ਵਿਚ ਚਲੀਆਂ ਗਈਆਂ ਹਨ ਤੇ ਇਕ ਐਲ.ਐਚ. ਵੀ ਨੇ 28 ਫ਼ਰਵਰੀ ਨੂੰ ਰਿਟਾਇਰ ਹੋ ਜਾਣਾ ਹੈ।

ਪਿੱਛੇ ਸਿਰਫ ਇਕ ਐਲ. ਐਚ. ਵੀ. ਰਹਿ ਜਾਣੀ ਹੈ। ਸਿਤਮ ਵੇਖੋ ਪੋਸਟਾਂ ਖ਼ਾਲੀ ਹਨ ਤੇ ਸਰਕਾਰ ਏ.ਐਨ.ਐਮਜ਼ ਦੀਆਂ ਪਦਉਨਤੀਆਂ ਕਰ ਕੇ ਐਲ.ਐਚ.ਵੀਜ਼ ਦੀਆਂ ਪੋਸਟਾਂ ਨਹੀਂ ਭਰ ਰਹੀ। ਸਿਹਤ ਮਹਿਕਮੇ ਦਾ ਢੰਗ ਹੀ ਨਿਰਾਲਾ ਹੈ। ਇਹ ਐਲ-ਐਚ-ਵੀਜ਼ ਦੀ ਪਦ ਉੱਨਤੀ ਸਮੇਂ ਉਨ੍ਹਾਂ ਨੂੰ ਦੂਰ ਦੁਰਾਡੇ ਸਟੇਸ਼ਨਾਂ ਉਤੇ ਭੇਜ ਦਿੰਦਾ ਹੈ ਤੇ ਫਿਰ ਡੈਪੂਟੇਸ਼ਨ ਦੀ ਆੜ ਹੇਠ ਅਫ਼ਸਰਸ਼ਾਹੀ ਭ੍ਰਿਸ਼ਟਾਚਾਰ ਕਰ ਕੇ ਅਪਣੇ ਹੱਥ ਰੰਗਦੀ ਹੈ।

ਸਿਹਤ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਪਦਉੱਨਤੀ ਸਮੇਂ ਨਿਯੁਕਤ ਏ.ਐਨ.ਐਮ ਨੂੰ ਉਸ ਦੇ ਮੌਜੂਦਾ ਪਿਤਰੀ ਜ਼ਿਲ੍ਹੇ ਜਾਂ ਬਲਾਕ ਵਿਚ ਹੀ ਤਾਇਨਾਤ ਕਰੇ ਤੇ ਭ੍ਰਿਸ਼ਟਾਚਾਰ ਨੂੰ ਜਾਂਦਾ ਰਾਹ ਬੰਦ ਕਰੇ। 
-ਸੁਖਮਿੰਦਰ ਬਾਗ਼ੀ, ਆਦਰਸ਼ ਨਗਰ ਸਮਰਾਲਾ, ਸੰਪਰਕ : 94173-94805

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement