ਪ੍ਰਧਾਨ ਮੰਤਰੀ ਦਾ ਨਵੀਂ ਪਾਰਲੀਮੈਂਟ ਵਿਚ ਪਹਿਲਾ ਭਾਸ਼ਣ ; ਇਸ ਵੇਲੇ ਬੀ.ਜੇ.ਪੀ. ਸਰਕਾਰ ਦੀ ਮੁੱਖ...
Published : Jun 27, 2019, 1:30 am IST
Updated : Jun 27, 2019, 12:37 pm IST
SHARE ARTICLE
Narendra Modi delivering the first parliamentary speech of his second term as PM
Narendra Modi delivering the first parliamentary speech of his second term as PM

ਪ੍ਰਧਾਨ ਮੰਤਰੀ ਦਾ ਨਵੀਂ ਪਾਰਲੀਮੈਂਟ ਵਿਚ ਪਹਿਲਾ ਭਾਸ਼ਣ ; ਇਸ ਵੇਲੇ ਬੀ.ਜੇ.ਪੀ. ਸਰਕਾਰ ਦੀ ਮੁੱਖ ਸਮੱਸਿਆ ਕਾਂਗਰਸ ਨਹੀਂ, ਡਿਗਦੀ ਜਾ ਰਹੀ ਆਰਥਕਤਾ ਤੇ ਬੇਰੁਜ਼ਗਾਰੀ ਹੈ

ਪ੍ਰਧਾਨ ਮੰਤਰੀ ਮੋਦੀ ਦੀ 17ਵੀਂ ਲੋਕ ਸਭਾ ਦੇ ਪਹਿਲੇ ਭਾਸ਼ਣ ਦੀ ਸ਼ੁਰੂਆਤ ਇਕ ਨਵੇਂ ਨਾਹਰੇ 'ਜੈ ਕਿਸਾਨ, ਜੈ ਜਵਾਨ, ਜੈ ਵਿਗਿਆਨ, ਜੈ ਅਨੁਸ਼ਾਸਨ' ਨਾਲ ਹੋਈ। ਇਕ ਨਵੇਂ ਭਾਰਤ ਦੇ ਨਿਰਮਾਣ ਦਾ ਸੁਪਨਾ। ਪਰ ਸੰਸਦ 'ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੇਂਦਰ 'ਚ ਉਹ ਸੁਪਨਾ ਨਹੀਂ ਸੀ, ਬਸ ਉਹੀ ਪੁਰਾਣੇ ਸਿਆਸੀ ਤਾਅਨੇ ਮਿਹਣੇ। ਕਾਂਗਰਸ ਨੂੰ ਜਦ ਲੋਕਾਂ ਨੇ 52 ਸੀਟਾਂ ਵਿਚ ਸਮੇਟ ਕੇ ਰੱਖ ਦਿਤਾ ਹੈ ਤਾਂ ਹੁਣ ਇਸ ਮੌਕੇ ਕਾਂਗਰਸ ਉਤੇ ਨਿਸ਼ਾਨਾ ਲਾਉਣ ਦੀ ਜ਼ਰੂਰਤ ਕੀ ਸੀ? ਉਨ੍ਹਾਂ ਦੀ ਹਾਰ ਹੀ ਉਨ੍ਹਾਂ ਉਤੇ ਜਨਤਾ ਦਾ ਨਿਸ਼ਾਨਾ ਹੈ।

Narendra Modi parliamentary speechNarendra Modi parliamentary speech

ਪ੍ਰਧਾਨ ਮੰਤਰੀ ਦੇਸ਼ ਨੂੰ ਦਸ ਰਹੇ ਸਨ ਕਿ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਯਾਦ ਰੱਖੋ ਅਤੇ ਅੱਜ ਦੀ ਕਾਂਗਰਸ ਨੂੰ ਨਸੀਹਤ ਦਿਤੀ ਕਿ ਜੇ ਉਹ ਲੋਕਾਂ ਨਾਲ ਜੁੜੇ ਰਹਿੰਦੇ ਤਾਂ ਲੋਕਾਂ ਤੋਂ ਏਨੇ ਦੂਰ ਨਾ ਹੋਏ ਹੁੰਦੇ। ਪਰ ਇੰਦਰਾ ਗਾਂਧੀ ਤਾਂ ਲੋਕਾਂ ਦਾ ਦਿਲ ਵੀ ਜਿਤ ਲੈਂਦੀ ਰਹੀ ਹੈ। ਲੋਕਾਂ ਦੇ ਦਿਲਾਂ ਤੋਂ ਉਹ ਕਾਂਗਰਸ ਦੂਰ ਨਹੀਂ ਹੋਈ ਜੋ ਅੱਜ ਐਮਰਜੈਂਸੀ ਦੇ ਤਰੀਕੇ ਭੁਲਾ ਚੁੱਕੀ ਹੈ ਅਤੇ ਅਪਣੀਆਂ ਗ਼ਲਤੀਆਂ ਤੋਂ ਕੁੱਝ ਸਬਕ ਸਿਖ ਚੁੱਕੀ ਹੈ। ਰਾਹੁਲ ਗਾਂਧੀ ਬਸ ਅਜੇ ਵਿਸ਼ਵਾਸ ਨਹੀਂ ਦਿਵਾ ਸਕੇ ਕਿ ਉਹ ਦੇਸ਼ ਨੂੰ ਸੰਭਾਲ ਲੈਣਗੇ। 44 ਸਾਲਾਂ ਵਿਚ ਭਾਰਤ ਬਹੁਤ ਅੱਗੇ ਵੱਧ ਚੁੱਕਾ ਹੈ ਅਤੇ ਪ੍ਰਧਾਨ ਮੰਤਰੀ ਤੋਂ ਉਮੀਦ ਸੀ ਕਿ ਉਹ ਅਪਣੇ ਭਾਸ਼ਣ ਵਿਚ ਨਵੇਂ ਭਾਰਤ ਦੇ ਨਿਰਮਾਣ ਬਾਰੇ ਅਪਣੀ ਸੋਚ ਪੇਸ਼ ਕਰਦੇ।

GDPGDP

ਕਾਂਗਰਸ ਨੂੰ ਭਾਸ਼ਣਾਂ ਵਿਚ ਕੇਂਦਰ ਬਿੰਦੂ ਬਣਾ ਕੇ ਚੋਣਾਂ ਜਿੱਤੀਆਂ ਗਈਆਂ, ਹੁਣ ਦੇਸ਼ ਦੇ ਅਰਥਚਾਰੇ ਨੂੰ ਦਰਪੇਸ਼ ਵੱਡੇ ਖ਼ਤਰੇ ਨੂੰ ਸੰਭਾਲਣ ਦੀ ਸੋਚ ਚਾਹੀਦੀ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਆਉਣ ਵਾਲੇ ਬਜਟ ਵਲ ਕੁੱਝ ਇਸ਼ਾਰੇ ਕੀਤੇ ਗਏ ਜੋ ਕਿ ਅੱਜ ਦੇ ਹਾਲਾਤ ਵਿਚ ਟਟੋਲਣੇ ਜ਼ਿਆਦਾ ਜ਼ਰੂਰੀ ਹਨ। ਪਹਿਲਾਂ ਤਾਂ ਉਨ੍ਹਾਂ ਨੇ ਟੀਚਾ ਇਹ ਮਿਥਿਆ ਕਿ ਭਾਰਤ ਨੂੰ 2024 ਤਕ 5 ਟ੍ਰਿਲੀਅਨ ਡਾਲਰ ਦੀ ਆਰਥਕਤਾ ਬਣਾਇਆ ਜਾਵੇ। ਇਸ ਟੀਚੇ ਤਕ ਪੁੱਜਣ ਲਈ ਭਾਰਤ ਦੀ ਜੀ.ਡੀ.ਪੀ. ਨੂੰ 12% ਦੀ ਦਰ ਨਾਲ ਵਧਣ ਦੀ ਜ਼ਰੂਰਤ ਹੈ ਅਤੇ ਆਖ਼ਰੀ ਪੌੜੀ ਤੇ ਪਹੁੰਚ ਕੇ 18% ਦੀ ਛਾਲ ਵੀ ਲਾਉਣੀ ਪਵੇਗੀ। ਅੱਜ ਦੇ ਹਾਲਾਤ ਵਿਚ ਜਿੱਥੇ ਜੀ.ਡੀ.ਪੀ. ਛੇ ਫ਼ੀ ਸਦੀ ਤੋਂ ਵੀ ਹੇਠਾਂ ਡਿੱਗੀ ਹੋਈ ਹੈ, ਅਜਿਹਾ ਹੋ ਸਕਣਾ ਸੰਭਵ ਨਹੀਂ ਲਗਦਾ।

Unemployment Unemployment

ਰੁਜ਼ਗਾਰ ਬਾਰੇ ਅੰਕੜੇ ਆ ਚੁੱਕੇ ਹਨ ਅਤੇ ਹੁਣ ਸਰਕਾਰ ਖ਼ੁਦ ਮੰਨ ਰਹੀ ਹੈ ਕਿ ਅੱਜ ਦੇ ਦਿਨ ਬੇਰੁਜ਼ਗਾਰੀ ਦੇ ਅੰਕੜੇ ਇੰਦਰਾ ਗਾਂਧੀ ਦੀ ਕਾਲੀ ਐਮਰਜੈਂਸੀ ਵਰਗੇ ਹੀ ਹਨ। ਫਿਰ ਉਸ ਤੋਂ ਅੱਗੇ ਵਧਣ ਵਾਸਤੇ ਪ੍ਰਧਾਨ ਮੰਤਰੀ ਹੁਣ ਇੰਦਰਾ ਦਾ ਫ਼ਾਰਮੂਲਾ ਅਪਣਾਉਣਗੇ ਜਾਂ ਵਾਜਪਾਈ ਅਤੇ ਨਰਸਿਮ੍ਹਾ ਦਾ? ਭਾਸ਼ਣਾਂ ਅਤੇ ਨਾਹਰਿਆਂ ਤੋਂ ਅੱਗੇ ਜਾ ਕੇ ਅੱਜ ਦੀ ਹਕੀਕਤ ਭਾਰਤ ਨੂੰ ਆਧੁਨਿਕ ਅਤੇ ਸਮਾਵੇਸ਼ੀ ਨਹੀਂ ਦਸਦੀ। ਭਾਰਤੀਆਂ ਦੀ ਸਿਹਤ ਬਾਰੇ ਅੰਕੜੇ ਦਸਦੇ ਹਨ ਕਿ 40% ਔਰਤਾਂ ਅਤੇ ਬੱਚਿਆਂ ਦੇ ਪੇਟ ਵਿਚ ਪੂਰਾ ਭੋਜਨ ਤਕ ਨਹੀਂ ਜਾ ਰਿਹਾ। ਪੂਰੇ ਭਾਰਤ 'ਚ ਸੋਕੇ ਦੀ ਮਾਰ ਪੈ ਰਹੀ ਹੈ। ਦਿੱਲੀ ਪੁਲਿਸ ਭਾਜਪਾ ਦੀ ਕੇਂਦਰ ਸਰਕਾਰ ਹੇਠ ਹੈ।

Delhi cops beat up Sikh driveDelhi cops beat up Sikh drive

ਉਸ ਦਾ ਦਿੱਲੀ ਦੇ ਅਮਨ ਕਾਨੂੰਨ ਉਤੇ ਕਾਬੂ ਹੀ ਕੋਈ ਨਹੀਂ। ਜੇ ਦਿੱਲੀ ਨੂੰ ਕਾਬੂ ਨਹੀਂ ਕਰ ਸਕਦੇ ਤਾਂ ਪੂਰੇ ਦੇਸ਼ ਨੂੰ ਕਿਸ ਤਰ੍ਹਾਂ ਕਾਬੂ ਕਰਨਗੇ? ਇਕ ਮਹੀਨੇ ਅੰਦਰ 14 ਨਫ਼ਰਤੀ ਅਪਰਾਧ ਮੁਸਲਮਾਨਾਂ ਵਿਰੁਧ ਵਾਪਰੇ ਹਨ। ਜੇ ਪ੍ਰਧਾਨ ਮੰਤਰੀ ਦੀ ਆਵਾਜ਼ ਇਨ੍ਹਾਂ 'ਚੋਂ ਕਿਸੇ ਵੀ ਮਾਮਲੇ ਨੂੰ ਲੈ ਕੇ ਗਰਜਦੀ ਤਾਂ ਇਕ ਨਵੇਂ ਭਾਰਤ ਦੇ ਨਿਰਮਾਣ ਦੀ ਸ਼ੁਰੂਆਤ ਹੋ ਗਈ ਹੁੰਦੀ। ਪਿਛਲੇ ਪੰਜ ਸਾਲਾਂ ਵਿਚ ਜਿਹੜੀ ਵੀ ਸਫ਼ਲਤਾ ਕੰਮ ਜਾਂ ਪ੍ਰਾਪਤੀਆਂ ਦੀ ਮਨਾਈ ਗਈ ਹੈ, ਉਸ ਦੀ ਸ਼ੁਰੂਆਤ ਪਿਛਲੇ ਪੰਜ ਸਾਲਾਂ ਵਿਚ ਨਹੀਂ ਸੀ ਹੋਈ ਸਗੋਂ ਉਹ ਕਾਂਗਰਸ ਦੇ ਸ਼ੁਰੂ ਕੀਤੇ ਪ੍ਰੋਗਰਾਮ ਹੀ ਸਨ।

Rahul GandhiRahul Gandhi

ਜ਼ਰੂਰਤ ਹੈ ਕਿ ਅਸੀ ਕਾਂਗਰਸ ਤੋਂ ਅੱਗੇ ਵਧ ਕੇ ਹੁਣ ਭਾਜਪਾ ਦੀਆਂ ਯੋਜਨਾਵਾਂ ਦੀ ਸਫ਼ਲਤਾ ਅਤੇ ਟੀਚਿਆਂ ਬਾਰੇ ਜਾਣੂ ਹਈਏ। ਅੱਜ ਦੇਸ਼ ਵਾਸਤੇ ਇਹ ਜਾਣਨਾ ਜ਼ਰੂਰੀ ਨਹੀਂ ਕਿ ਕਾਂਗਰਸ ਕੀ ਸੋਚਦੀ ਹੈ ਤੇ ਰਾਹੁਲ ਗਾਂਧੀ ਕੀ ਕਰਨਗੇ ਬਲਕਿ ਇਹ ਜਾਣਨਾ ਜ਼ਰੂਰੀ ਹੈ ਕਿ ਆਰ.ਬੀ.ਆਈ. ਦੇ ਸਿਖਰਲੇ ਅਧਿਕਾਰੀ ਅਪਣੇ ਅਹੁਦੇ ਕਿਉਂ ਛੱਡ ਰਹੇ ਹਨ? ਪ੍ਰਧਾਨ ਮੰਤਰੀ ਨੇ ਉਦਯੋਗਾਂ ਦੇ ਕਿਸਾਨੀ ਖੇਤਰ ਵਿਚ ਦਾਖ਼ਲ ਹੋਣ ਦੀ ਗੱਲ ਕੀਤੀ ਹੈ। ਕੀ ਉਸ ਬਾਰੇ ਤਿਆਰੀ ਕੀਤੀ ਗਈ ਹੈ? ਕੀ ਉਦਯੋਗ ਛੋਟੇ ਕਿਸਾਨਾਂ ਨੂੰ, ਮਜ਼ਦੂਰ ਬਣਨ ਲਈ ਮਜਬੂਰ ਨਹੀਂ ਕਰਨਗੇ? ਜੇ ਉਦਯੋਗਪਤੀ ਖੇਤੀ ਵਿਚ ਆ ਗਏ ਤਾਂ ਉਹ ਤਾਂ ਖ਼ਰਚੇ ਵਿਚ ਬੱਚਤ ਕਰਨ ਲਈ ਮਸ਼ੀਨਾਂ ਦਾ ਇਸਤੇਮਾਲ ਕਰਨਗੇ। ਫਿਰ ਜੋ 47% ਆਬਾਦੀ ਖੇਤੀ ਦੇ ਖੇਤਰ ਵਿਚ ਲੱਗੀ ਹੈ, ਉਸ ਦਾ ਕੀ ਹੋਵੇਗਾ? 

Demonetisation Demonetisation

ਨੋਟਬੰਦੀ ਅਤੇ ਜੀ.ਐਸ.ਟੀ. ਨਾਲ ਸੱਭ ਤੋਂ ਵੱਡਾ ਨੁਕਸਾਨ ਜ਼ਮੀਨਦੋਜ਼ ਪਾਣੀਆਂ ਦੇ ਸਰੋਤਾਂ ਦਾ ਹੋਇਆ ਹੈ। ਉਸ ਬਾਰੇ ਪ੍ਰਧਾਨ ਮੰਤਰੀ ਦੀ ਕੀ ਸੋਚ ਹੈ? ਸੋਚ ਪ੍ਰਧਾਨ ਮੰਤਰੀ ਦੀ ਹੀ ਬਜਟ ਵਿਚ ਨਜ਼ਰ ਆਉਣੀ ਹੈ ਕਿਉਂਕਿ ਵਿੱਤ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਵਲੋਂ ਖਿੱਚੀ ਗਈ ਲਕੀਰ ਦੇ ਅੰਦਰ ਰਹਿ ਕੇ ਹੀ ਕੰਮ ਕਰਨਗੇ। ਇਸ ਪਹਿਲੇ ਭਾਸ਼ਣ 'ਚ ਸਿਆਸਤ ਹਾਵੀ ਰਹੀ ਜਦਕਿ ਸਮਾਂ ਹੈ ਕਿ ਚੰਗੇ ਰਾਜ-ਪ੍ਰਬੰਧ, ਨੀਤੀ ਅਤੇ ਕੰਮ ਦਾ ਪ੍ਰਦਰਸ਼ਨ ਹੋਵੇ। ਕੀ ਮੁਮਕਿਨ ਹੈ ਕਿ ਮੋਦੀ ਸਰਕਾਰ-2, ਭਾਰਤ ਦੀ ਆਰਥਕਤਾ ਨੂੰ ਇਸ ਸੋਚ ਦੇ ਸਹਾਰੇ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾ ਦੇਵੇ?         -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement