ਅਜੋਕੇ ਮਾਹੌਲ ਵਿਚ, ਦਿਸ਼ਾ ਰਵੀ ਵਰਗੇ ਸਮਾਜ-ਸੇਵੀ ਨੌਜੁਆਨਾਂ ਨੂੰ ਅਦਾਲਤੀ ਦਖ਼ਲ ਹੀ  ਬਚਾ ਸਕਦਾ ਹੈ...
Published : Feb 27, 2021, 7:36 am IST
Updated : Feb 27, 2021, 10:03 am IST
SHARE ARTICLE
Disha Ravi
Disha Ravi

ਦਿੱਲੀ ਪੁਲਿਸ ਵਲੋਂ ਜਿਹੜੇ ਇਲਜ਼ਾਮ ਟੂਲਕਿੱਟ ਮਾਮਲੇ ਵਿਚ ਲਗਾਏ ਗਏ (ਖ਼ਾਲਿਸਤਾਨੀ ਤੇ ਦੇਸ਼ਧ੍ਰੋਹੀ ਆਦਿ), ਉਨ੍ਹਾਂ ਸੱਭ ਨੂੰ ਤੱਥਾਂ ਨਾਲ ਅਦਾਲਤ ਨੇ ਝੂਠੇ ਕਰਾਰ ਦਿਤਾ ਹੈ

ਦਿੱਲੀ ਦੀ ਇਕ ਅਦਾਲਤ ਵਲੋਂ ਦਿਤਾ ਗਿਆ ਇਕ ਅਜਿਹਾ ਫ਼ੈਸਲਾ ਸਾਮਹਣੇ ਆਇਆ ਹੈ ਜਿਸ ਨੂੰ ਪੜ੍ਹ ਕੇ ਯਕੀਨ ਬੱਝ ਜਾਂਦਾ ਹੈ ਕਿ ਜੇ ਅਦਾਲਤਾਂ ਚਾਹੁਣ ਤਾਂ ਉਹ ਪੁਲਿਸ ਅਤੇ ਸਿਆਸਤਦਾਨਾਂ ਨੂੰ ਅਪਣਾ ਕਿਰਦਾਰ ਸੰਵਿਧਾਨ ਮੁਤਾਬਕ ਘੜਨ ਲਈ ਮਜਬੂਰ ਕਰ ਸਕਦੀਆਂ ਹਨ। ਬੀਤੇ ਵਿਚ ਦਿੱਲੀ ਹਾਈ ਕੋਰਟ ਵੀ ਇਕ ਵਾਰ ਸਿੱਖ ਨਸਲਕੁਸ਼ੀ ਦੇ ਦਰਦ ਨੂੰ ਇਸੇ ਤਰ੍ਹਾਂ ਸਮਝ ਸਕੀ ਸੀ।

Delhi High CourtDelhi High Court

ਇਸੇ ਅਦਾਲਤ ਵਲੋਂ 2020 ਦੇ ਦਿੱਲੀ ਦੰਗਿਆਂ ਨੂੰ ਕਾਬੂ ਕਰਨ ਲਈ ਠੋਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ ਤੇ ਹੁਣ ਦਿਸ਼ਾ ਰਵੀ ਤੇ ਟੂਲਕਿੱਟ ਮਾਮਲੇ ਵਿਚ ਸੱਚ ਦਾ ਬਖਾਨ ਕਰ ਕੇ ਦਿੱਲੀ ਪੁਲਿਸ ਨੂੰ ਸ਼ਰਮਸਾਰ ਵੀ ਕਰ ਦਿਤਾ ਹੈ। ਪਰ ਸ਼ਰਮਸਾਰ ਤਾਂ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿਚ ਗ਼ੈਰਤ ਹੋਵੇ ਅਤੇ ਦਿੱਲੀ ਪੁਲਿਸ ਤਾਂ ਅਪਣੇ ਹੁਕਮਰਾਨਾਂ ਦੇ ਇਸ਼ਾਰੇ ’ਤੇ ਅੰਨ੍ਹੇਵਾਹ ਚਲਣ ਵਾਲਾ ਹਥਿਆਰ ਬਣ ਚੁੱਕੀ ਹੈ।

delhi policeDelhi police

ਅਦਾਲਤ ਨੇ ਪੁਲਿਸ ਵਲੋਂ ‘ਟੂਲਕਿੱਟ’ ਮਾਮਲੇ ਵਿਚ ਲਗਾਏ ਇਲਜ਼ਾਮ ਨੂੰ ਲੀਰੋ ਲੀਰ ਕਰ ਕੇ, ਉਸ ਪਿਛੇ ਦੀ ਕਿਸਾਨ ਸਮਰਥਕਾਂ ਨੂੰ ਬਦਨਾਮ ਤੇ ਤੰਗ ਕਰਨ ਦੀ ਮਾਨਸਿਕਤਾ ਨੰਗੀ ਕਰ ਦਿਤੀ ਹੈ। ਦਿੱਲੀ ਪੁਲਿਸ ਵਲੋਂ ਜਿਹੜੇ ਇਲਜ਼ਾਮ ਟੂਲਕਿੱਟ ਮਾਮਲੇ ਵਿਚ ਲਗਾਏ ਗਏ (ਖ਼ਾਲਿਸਤਾਨੀ ਤੇ ਦੇਸ਼ਧ੍ਰੋਹੀ ਆਦਿ), ਉਨ੍ਹਾਂ ਸੱਭ ਨੂੰ ਤੱਥਾਂ ਨਾਲ ਅਦਾਲਤ ਨੇ ਝੂਠੇ ਕਰਾਰ ਦਿਤਾ ਹੈ ਤੇ ਸੱਭ ਤੋਂ ਵੱਡੀ ਗੱਲ ਕਿ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਲੋਕਤੰਤਰ ਵਿਚ ਨਾਗਰਿਕ, ਸਰਕਾਰ ਦੀ ਰੂਹ ਹੁੰਦੇ ਹਨ ਤੇ ਜੇ ਨਾਗਰਿਕ ਦੇ ਵਿਚਾਰ, ਸਰਕਾਰ ਦੀ ਸੋਚ ਨਾਲ ਮੇਲ ਨਹੀਂ ਖਾਂਦੇ ਤਾਂ ਨਾਗਰਿਕਾਂ ਨੂੰ ਜੇਲਾਂ ਵਿਚ ਨਹੀਂ ਸੁਟਿਆ ਜਾ ਸਕਦਾ।

Disha RaviDisha Ravi

ਅਦਾਲਤ ਵਲੋਂ ਕਹੀਆਂ ਗਈਆਂ ਗੱਲਾਂ ਕਿਸੇ ਵਿਗਿਆਨਕ ਖੋਜ ਤੇ ਅਧਾਰਤ ਨਹੀਂ ਬਲਕਿ ਇਹ ਆਮ ਸੂਝ ਅਤੇ ਜਾਗਰੂਕਤਾ ਦਾ ਪ੍ਰਤੀਕ ਹਨ। ਜਿਹੜੀ ਸਰਕਾਰ ਡਿਜੀਟਲ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੀ ਹੋਵੇ ਤੇ ਇਹ ਆਖੇ ਕਿ ਭਾਰਤ ਦੇ ਨਾਗਰਿਕ ਵਿਦੇਸ਼ੀ ਨਾਗਰਿਕਾਂ ਨਾਲ ਘਰ ਬੈਠੇ ਗੱਲ ਵੀ ਨਹੀਂ ਕਰ ਸਕਦੇ, ਉਸ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਅਜੇ ਆਪ ਵੀ ਡਿਜੀਟਲ ਸ਼ਬਦ ਦੇ ਪਹਿਲੇ ਅੱਖਰ ‘ਡ’ ਤੋਂ ਹੀ ਅਣਜਾਣ ਹੈ। ਖ਼ੈਰ ਦਿੱਲੀ ਅਦਾਲਤ ਨੇ ਦਿੱਲੀ ਪੁਲਿਸ ਤੇ ਕੇਂਦਰ ਸਰਕਾਰ ਨੂੰ ਸਹੀ ਰਸਤੇ ਪਾ ਦਿਤਾ ਹੈ।

ਨੌਦੀਪ ਕੌਰ ਤੇ ਉਨ੍ਹਾਂ ਦੇ ਸਾਥੀ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੋਹਾਂ ਨਾਲ ਪੁਲਿਸ ਹਿਰਾਸਤ ਵਿਚ ਬਹੁਤ ਤਸ਼ੱਦਦ ਹੋਇਆ ਹੈ। ਨੌਦੀਪ ਕੌਰ ਵਲੋਂ ਹਰਿਆਣਾ ਪੁਲਿਸ ’ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਲਗਾਏ ਗਏ ਹਨ ਗਏ ਅਤੇ ਉਸ ਦੀ ਰੀਪੋਰਟ ਅਜੇ ਤਕ ਸਾਹਮਣੇ ਨਹੀਂ ਆਈ ਪਰ ਸ਼ਿਵ ਕੁਮਾਰ ਦੀ ਰੀਪੋਰਟ ਵਿਚ ਸਾਫ਼ ਹੋ ਗਿਆ ਹੈ ਕਿ ਪੁਲਿਸ ਵਲੋਂ ਉਸ ਨਾਲ ਵੱਡਾ ਤਸ਼ੱਦਦ ਕੀਤਾ ਗਿਆ ਹੈ।

nodeep kaurNodeep kaur

ਉਸ ਦੀਆਂ ਲੱਤਾਂ ’ਤੇ ਰੋਲਰ ਚਲਾਏ ਗਏ ਸਨ ਅਤੇ ਉਸ ਦੇ ਨਹੁੰਆਂ ਹੇਠ ਜ਼ਰੂਰ ਕੁੱਝ ਮਾਰਿਆ ਗਿਆ ਹੋਵੇਗਾ ਜਿਸ ਨਾਲ ਉਥੇ ਵੀ ਸੱਟਾਂ ਦੇ ਨਿਸ਼ਾਨ ਸਨ। ਹੱਡੀਆਂ ਤੋੜੀਆਂ ਗਈਆਂ ਅਤੇ ਉਹ 24 ਸਾਲ ਦਾ ਨੌਜਵਾਨ ਇਸ ਸਮੇਂ ਗਹਿਰੇ ਸਦਮੇ ਵਿਚ ਹੈ, ਜਿਥੇ ਉਹ ਡਰ ਤੇ ਭੈਅ ਦਾ ਰੋਗੀ ਬਣ ਗਿਆ ਹੈ। ਉਸ ਵਿਚ ਨਿਰਾਸ਼ਾ ਭਰ ਗਈ ਹੈ। ਨੌਦੀਪ ਕੌਰ, ਇਕ ਮਿਹਨਤੀ ਮਜ਼ਦੂਰ ਹੈ ਤੇ ਸੱਚ ਤੇ ਹੱਕ ਲਈ ਲੜਨ ਵਾਲੀ ਨੌਜਵਾਨ ਲੜਕੀ ਹੈ ਤੇ ਉਸ ਦੇ ਬਿਆਨ ਉਤੇ ਪੁਲਿਸ ਦੇ ਬਿਆਨਾਂ ਨਾਲੋਂ ਜ਼ਿਆਦਾ ਵਿਸ਼ਵਾਸ ਕੀਤਾ ਜਾ ਸਕਦਾ ਹੈ। ਜੇ ਉਸ ਨਾਲ ਵੀ ਅਜਿਹਾ ਸਲੂਕ ਕੀਤਾ ਗਿਆ ਹੋਵੇਗਾ ਤਾਂ ਅਸੀ ਅਪਣੇ ਨੌਜਵਾਨਾਂ ਨੂੰ ਕੀ ਸੁਨੇਹਾ ਦੇ ਰਹੇ ਹਾਂ?

Punjab and Haryana High CourtPunjab and Haryana High Court

ਅੱਜ ਪੰਜਾਬ ਹਾਈ ਕੋਰਟ ਨੇ ਵੀ  ਨੌਦੀਪ ਨੂੰ ਜ਼ਮਾਨਤ ਤੇ ਤੁਰਤ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਉਧਰ ਸੋਨੀਪਤ ਵਿਚ ਐਸ.ਆਈ. ਟੀ (ਵਿਸ਼ੇਸ਼ ਜਾਂਚ ਟੀਮ) ਬਣਾ ਦਿਤੀ ਗਈ ਹੈ ਜੋ ਨੌਦੀਪ ਵਿਰੁਧ ਸਾਰੇ ਕੇਸਾਂ ਦੀ ਨਵੇਂ ਸਿਰਿਉਂ ਜਾਂਚ ਕਰੇਗੀ। ਆਸ ਕਰਦੇ ਹਾਂ, ਅੰਤ ਭਲਾ ਸੋ ਭਲਾ ਵਾਲੀ ਹਾਲਤ ਹੁਣ ਵੇਖਣ ਨੂੰ ਮਿਲ ਸਕੇਗੀ। ਪਰ ਜ਼ਮਾਨਤ ਜਿੱਤ ਨਹੀਂ ਹੁੰਦੀ, ਹਥਕੜੀਆਂ, ਬੇੜੀਆਂ ਖੋਲ੍ਹ ਕੇ ਜਿੱਤ ਲਈ ਲੜਨ ਦੇ ਸਮਰੱਥ ਬਣਾਉਣਾ ਹੀ ਹੁੰਦਾ ਹੈ।

Nodeep kaurNodeep kaur

ਅਸੀ ਅਪਣੇ ਜੀਵਨ ਦੇ ਤਜਰਬਿਆਂ ਨਾਲ ਸਿਖ ਲਿਆ ਹੈ ਕਿ ਥੋੜਾ ਰੁਕ ਕੇ ਤੇ ਥੋੜਾ ਚੁਪ ਰਹਿ ਕੇ ਕੰਮ ਕਰੀਏ ਪਰ ਇਹੀ ਤਾਂ ਬਚਪਨ ਅਤੇ ਜਵਾਨੀ ਦੀ ਖ਼ਾਸੀਅਤ ਹੁੰਦੀ ਹੈ ਕਿ ਉਹ ਦੁਨੀਆਂ ਦੇ ਤਜਰਬਿਆਂ ਤੋਂ ਅਣਜਾਣ ਹੁੰਦੇ ਹਨ। ਜੇ ਉਨ੍ਹਾਂ ਦੀ ਆਵਾਜ਼ ਮਰ ਗਈ ਤਾਂ ਸੱਭ ਤੋਂ ਪਹਿਲਾਂ ਤਾਂ ਅਸੀ ਹੀ ਮਰਾਂਗੇ। ਸਾਡੀ ਜਵਾਨੀ ਸਾਡੇ ਹੱਕਾਂ ਲਈ ਲੜ ਰਹੀ ਹੈ, ਸਾਡੀ ਆਜ਼ਾਦ ਸੋਚ ਲਈ ਲੜ ਰਹੀ ਹੈ, ਸਾਡੀ ਰੂਹ ਨੂੰ ਜ਼ਿੰਦਾ ਰੱਖਣ ਦਾ ਯਤਨ ਕਰ ਰਹੀ ਹੈ ਤੇ ਵੇਖੋ, ਅਸੀ ਉਸ ਦਾ ਸਾਥ ਕਿਸ ਤਰ੍ਹਾਂ ਦੇ ਰਹੇ ਹਾਂ?
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement