ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!
Published : Aug 27, 2021, 7:19 am IST
Updated : Aug 27, 2021, 7:19 am IST
SHARE ARTICLE
Narayan Rane and Uddhav Thackeray
Narayan Rane and Uddhav Thackeray

ਚਿੰਤਾ ਦੀ ਗੱਲ ਇਹ ਹੈ ਕਿ ਹੁਣ ਕੇਂਦਰ ਤੇ ਸੂਬੇ ਆਪਸ ਵਿਚ ਜਿਹੜੀ ਦੁਸ਼ਮਣੀ ਪਾਲ ਰਹੇ ਹਨ ਤੇ ਜਿਸ ਰਸਤੇ ਤੇ ਉਹ ਚਲ ਰਹੇ ਨੇ, ਉਸ ਦਾ ਹੱਲ ਤਾਂ ਮਜ਼ਬੂਤ ਸੰਘੀ ਢਾਂਚਾ ਹੀ ਹੋਵੇਗਾ

ਬੜੀ ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ ਨੂੰ ਗ੍ਰਿਫ਼ਤਾਰ ਕਰਨ ਵਿਚ ਮਹਾਰਾਸ਼ਟਰਾ ਪੁਲਿਸ (Maharashtra Police) ਨੇ ਇਕ ਪਲ ਦੀ ਦੇਰੀ ਨਹੀਂ ਲਗਾਈ। ਭਾਰਤੀ ਸਿਸਟਮ ਵਿਚ ਅੱਜਕਲ ਤਾਂ ਪ੍ਰਧਾਨ ਮੰਤਰੀ ਜਾਂ ਕਿਸੇ ਮੁੱਖ ਮੰਤਰੀ ਦੀ ਨਿੰਦਾ ਕਰਨ ਵਾਲੇ ਉਤੇ ਝੱਟ ਮਾਮਲੇ ਵੀ ਦਰਜ ਹੋ ਜਾਂਦੇ ਹਨ ਪਰ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

CM Uddhav ThackerayCM Uddhav Thackeray

ਸ਼ਬਦਾਵਲੀ ਮਾੜੀ ਸੀ ਪਰ ਜਿਵੇਂ ਭਾਜਪਾ ਦੇ ਬੁਲਾਰੇ ਤੇ ਖ਼ੁਦ ਨਾਰਾਇਣ ਰਾਣੇ (Union Minister Narayan Rane) ਵੀ ਆਖਦੇ ਹਨ ਕਿ ਉਹ ਸ਼ਿਵ ਸੈਨਾ ਤੋਂ ਆਏ ਹਨ ਤੇ ਸ਼ਿਵ ਸੈਨਾ (Shiv Sena) ਵਿਚ ਇਹ ਸ਼ਬਦਾਵਲੀ ਬੜੀ ਆਮ ਜਹੀ ਗੱਲ ਹੈ। ਉਨ੍ਹਾਂ ਉਦਾਹਰਣ ਵੀ ਦਿਤੀ ਜਿਥੇ ਇਹੀ ਸ਼ਬਦ ਉਧਵ ਠਾਕਰੇ ਨੇ ਆਪ ਇਸਤੇਮਾਲ ਕੀਤੇ ਸਨ। ਰਾਣੇ ਠੀਕ ਵੀ ਹੋਣਗੇ ਪ੍ਰੰਤੂ ਕੀ ਸਾਡੇ ਸਿਆਸਤਦਾਨ ਅਪਣੀ ਮਿੱਠੀ ਭਾਸ਼ਾ ਲਈ ਨਹੀਂ ਜਾਣੇ ਚਾਹੀਦੇ?

Narayan Rane, Uddhav ThackerayNarayan Rane and Uddhav Thackeray

ਸਿਆਸਤਦਾਨਾਂ ਵਾਸਤੇ ਕਾਨੂੰਨ ਅਲੱਗ ਹੁੰਦਾ ਹੈ, ਉਸ ਦੀ ਰਫ਼ਤਾਰ ਤੇ ਉਸ ਦੀ ਪਕੜ ਵੀ ਅਲੱਗ ਹੁੰਦੀ ਹੈ। ਇਸ ਬਾਰੇ ਕੋਈ ਦੋ ਰਾਏ ਨਹੀਂ ਤੇ ਇਹ ਕਹਿਣਾ ਕਿ ਗ੍ਰਿਫ਼ਤਾਰ ਕਰਨ ਸਮੇਂ, ਪੁਲਿਸ ਵਲੋਂ ਵਿਖਾਈ ਗਈ ਫੁਰਤੀ ਵੇਖ ਕੇ ਹੈਰਾਨੀ ਹੋਈ, ਬਹੁਤਾ ਸਹੀ ਨਹੀਂ ਹੋਵੇਗਾ। ਜਿਸ ਦੇਸ਼ ਵਿਚ ਕਰੋੜਾਂ ਲੋਕ ਅਦਾਲਤਾਂ ਵਿਚ ਵੀ ਤਰੀਕਾਂ ਪੈਣ ਦੀ ਉਡੀਕ ਲਾਈ ਬੈਠੇ ਹਨ, ਉਸ ਤੇ ਵੀ ਇਸ ਗੱਲ ਦੀ ਕੋਈ ਹੈਰਾਨੀ ਨਹੀਂ ਕਿ ਕਿਸ ਤਰ੍ਹਾਂ ਇਕ ਕੇਂਦਰੀ ਮੰਤਰੀ ਨੂੰ ਘੰਟਿਆਂ ਵਿਚ ਜ਼ਮਾਨਤ ਮਿਲ ਗਈ? ਇਹ ਦੇਸ਼ ਦੇ ਖ਼ਾਸਮਖ਼ਾਸ ਹਨ ਜਿਵੇਂ ਦੇ ਕਦੇ ਸਾਡੇ ਰਾਜੇ ਹੁੰਦੇ ਸਨ ਤੇ ਇਨ੍ਹਾਂ ਵਾਸਤੇ ਹਰ ਚੀਜ਼ ਵਖਰੀ ਹੈ।

Punjab PolicePolice

ਪੁਲਿਸ ਦੀ ਤਾਕਤ ਇਨ੍ਹਾਂ ਨੂੰ ਹਰ ਇਕ  ਤੋਂ ਅਲੱਗ ਕਰਦੀ ਹੈ ਤੇ ਪੁਲਿਸ ਇਨ੍ਹਾਂ ਦੀ ਨਿਜੀ ਫ਼ੌਜ ਵਾਂਗ ਕੰਮ ਕਰਨ ਲਈ ਮਜਬੂਰ ਹੈ। ਕੇਂਦਰ ਕੋਲ ਈ.ਡੀ. ਤੇ ਸੀ.ਬੀ.ਆਈ. ਹੈ ਅਤੇ ਹੁਣ ਸੁਪ੍ਰੀਮ ਕੋਰਟ ਨੇ ਵੀ ਆਦੇਸ਼ ਦਿਤੇ ਹਨ ਕਿ ਸਾਡੇ ਸਿਆਸੀ ਆਗੂਆਂ ਤੇ ਈ.ਡੀ./ਸੀ.ਬੀ.ਆਈ ਤਲਵਾਰ ਵਾਂਗ ਕੇਸ ਲਮਕਾਈ ਨਹੀਂ ਰੱਖ ਸਕਦੀ। ਸਹੀ ਵੀ ਹੈ ਕਿਉਂਕਿ ਇਸ ਦੀ ਦੁਰਵਰਤੋਂ ਹਰ ਸੱਤਾਧਾਰੀ ਪਾਰਟੀ ਨੇ ਕਰ ਕੇ, ਇਸ ਸੰਸਥਾ ਨੂੰ ਕਦੇ ਪਿੰਜਰੇ ਵਿਚ ਬੰਦ ਤੋਤਾ ਤੇ ਕਦੇ ਪਾਲਤੂ ਕੁੱਤੇ ਦਾ ਖ਼ਿਤਾਬ ਹੀ ਦਿਵਾਇਆ ਹੈ।

CBICBI

ਇਸ ਸਾਰੇ ਹਾਦਸੇ ਵਿਚ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਕੇਂਦਰ ਤੇ ਸੂਬੇ ਆਪਸ ਵਿਚ ਜਿਹੜੀ ਦੁਸ਼ਮਣੀ ਪਾਲ ਰਹੇ ਹਨ ਤੇ ਜਿਸ ਰਸਤੇ ਤੇ ਉਹ ਚਲ ਰਹੇ ਹਨ, ਉਸ ਦਾ ਹੱਲ ਤਾਂ ਮਜ਼ਬੂਤ ਸੰਘੀ ਢਾਂਚਾ ਹੀ ਹੋਵੇਗਾ ਪਰ ਸਾਡੇ ਸਿਆਸਤਦਾਨ ਇਸ ਨੂੰ ਲੈ ਕੇ ਵੀ ਆਪਸੀ ਨਫ਼ਰਤ ਫੈਲਾਉਣ ਵਿਚ ਹੀ ਲੱਗ ਜਾਣਗੇ। ਦਿੱਲੀ ਵਿਚ ਕੇਂਦਰ ਦੇ ਹੱਥ ਵਿਚ ਪੁਲਿਸ ਦੀ ਤਾਕਤ ਵਰਤ ਕੇ ਇਕ ਚੁਣੀ ਹੋਈ ਸਰਕਾਰ ਕਈ ਵਾਰ ਨਿਪੁੰਸਕ ਬਣਾ ਦਿਤੀ ਜਾਂਦੀ ਹੈ।

Court HammerCourt 

ਦਿੱਲੀ ਵਿਚ ਦੰਗੇ ਹੋਏ ਤੇ ਕਈ ਬੇਕਸੂਰ ਮਾਰੇ ਗਏ, ਕਈ ਬੇਘਰ ਹੋਏ ਤੇ ਕਈ ਦੇਸ਼ ਧ੍ਰੋਹ ਦੇ ਦੋਸ਼ ਹੇਠ ਸਲਾਖਾਂ ਪਿਛੇ ਵੀ ਡੱਕ ਦਿਤੇ ਗਏ ਪਰ ਕਿਉਂਕਿ ਜਿਸ ਦੀ ਦੇਖ ਰੇਖ ਹੇਠ ਅੱਗ ਲਗਾਈ ਗਈ ਸੀ ਤੇ ਜਿਸ ਨੇ ਉਪਰਲੇ ਹੁਕਮਾਂ ਦੀ ਪਾਲਣਾ ਕਰਦਿਆਂ ਹਿੰਸਕ ਕਾਰਵਾਈਆਂ ਵਿਚ ਹਿੱਸਾ ਲਿਆ ਤੇ ਫਿਰ ਜਾਂਚ ਵੀ ਆਪ ਹੀ ਕੀਤੀ, ਕੀ ਉਸ ਸੱਭ ਦੇ ਹੁੰਦਿਆਂ, ਲੋਕਾਂ ਨੂੰ ਇਨਸਾਫ਼ ਕਦੇ ਮਿਲ ਵੀ ਸਕੇਗਾ? ਅਦਾਲਤਾਂ ਨੇ ਜ਼ਰੂਰ ਕੁੱਝ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਾਈ ਹੈ। ਇਹੀ ਬੰਗਾਲ ਵਿਚ ਹੋਇਆ। ਲੜਾਈ ਕੇਂਦਰ ਤੇ ਟੀ.ਐਮ.ਸੀ. ਦੀਆਂ ਵੋਟਾਂ ਦੀ ਸੀ ਪਰ ਉਹ ਇਕ ਜੰਗ ਦਾ ਰੂਪ ਧਾਰ ਗਈ ਜਿਸ ਵਿਚ ਇਕ ਪਾਸੇ ਸੂਬੇ ਦੀ ਤਾਕਤ ਸੀ ਤੇ ਦੂਜੇ ਪਾਸੇ ਕੇਂਦਰ ਦੀ ਤਾਕਤ। ਨਤੀਜਾ ਕੀ ਹੋਇਆ? ਆਮ ਲੋਕਾਂ ਦੀਆਂ ਮੌਤਾਂ, ਚੋਣਾਂ ਤੋਂ ਪਹਿਲਾਂ, ਚੋਣਾਂ ਦੌਰਾਨ ਅਤੇ ਚੋਣਾਂ ਤੋਂ ਬਾਅਦ। 

Uddhav Thackeray Uddhav Thackeray

ਇਕ ਸਿਹਤਮੰਦ ਸੰਘੀ ਢਾਂਚੇ ਵਿਚ ਕੇਂਦਰ ਤੇ ਸੂਬੇ ਆਪਸ ਵਿਚ ਵਾਰਤਾਲਾਪ ਬਣਾਈ ਰਖਦੇ ਹਨ ਕਿਉਂਕਿ ਅਸਲ ਸੰਘੀ ਢਾਂਚੇ ਵਿਚ ਕੇਂਦਰ ਅਤੇ ਸੂਬਿਆਂ ਦੇ ਅਧਿਕਾਰਾਂ ਵਿਚਕਾਰ ਇਕ ਲਕੀਰ ਖਿੱਚੀ ਗਈ ਹੁੰਦੀ ਹੈ ਜਿਸ ਨੂੰ ਕੇਂਦਰ ਵਾਲੇ ਵੀ ਨਹੀਂ ਉਲੰਘ ਸਕਦੇ, ਇਸ ਲਈ ਵਾਰਤਾਲਾਪ ਚਲਦੀ ਰਹਿੰਦੀ ਹੈ। ਦੋਹਾਂ ਦੇ ਅਧਿਕਾਰ ਅਪਣੇ ਅਪਣੇ ਖੇਤਰ ਵਿਚ ਇਲਾਹੀ ਕਾਨੂੰਨ ਵਾਂਗ ਲਾਗੂ ਹੁੰਦੇ ਹਨ। ਜੇ ਸਾਡੇ ਕੇਂਦਰ ਦੇ ਆਗੂ ਅੰਗਰੇਜ਼ਾਂ ਵਾਂਗ ‘ਵੱਡੇ ਸਾਹਬ’ ਤੇ ਰਾਜਿਆਂ ਵਾਂਗ ਬਣਨੇ ਸ਼ੁਰੂ ਹੋ ਗਏ ਤਾਂ ਦੇਸ਼ ਦੀ ਏਕਤਾ, ਬਾਹਰੋਂ ਨਹੀਂ, ਅੰਦਰੋਂ ਹੀ ਟੁੱਟਣ ਲੱਗ ਜਾਏਗੀ ਕਿਉਂਕਿ ਸੰਘੀ ਢਾਂਚੇ ਵਿਚ, ਇਕ ਦੂਜੇ ਦੇ ਅਧਿਕਾਰਾਂ ਦਾ ਸਤਿਕਾਰ ਕਰਨ ਦੀ ਜਾਚ ਅਸੀ ਸਿਖੀ ਹੀ ਨਹੀਂ ਲਗਦੀ।

Mehbooba MuftiMehbooba Mufti

ਕਸ਼ਮੀਰ ਤੋਂ ਮਹਿਬੂਬਾ (Mehbooba Mufti) ਨੇ ਕਹਿ ਹੀ ਦਿਤਾ ਹੈ ਕਿ ਸਿਆਣੀਆਂ ਸਰਕਾਰਾਂ ਅਪਣੇ ਹਥਿਆਰ ਇਕ ਦੂਜੇ ਉਤੇ ਨਾ ਚਲਾਉਣ ਤੇ ਅਪਣੀਆਂ ਸੰਵਿਧਾਨਕ ਹੱਦਾਂ ਅੰਦਰ ਰਹਿ ਕੇ ਹੀ ਅਪਣੇ ਲੋਕਾਂ ਦਾ ਭਲਾ ਸੋਚਣ ਤਕ ਹੀ ਸੀਮਤ ਰਹਿਣ। ਕੇਂਦਰੀ ਮੰਤਰੀ ਦੀ ਇਕ ਰਾਜ ਸਰਕਾਰ ਵਲੋਂ ਕੀਤੀ ਗਈ ਗ੍ਰਿਫ਼ਤਾਰੀ, ਆਉਣ ਵਾਲੇ ਸਮੇਂ ਦੀ ਚੇਤਾਵਨੀ ਹੈ ਕਿ ਸੰਘੀ ਢਾਂਚੇ ਵਿਚ ਇਕ ਦੂਜੇ ਦੇ ਅਧਿਕਾਰਾਂ ਦੀ ਉਲੰਘਣਾ, ਗੰਭੀਰ ਨਤੀਜੇ ਵੀ ਕੱਢ ਕੇ ਵਿਖਾ ਸਕਦੀ ਹੈ।                                 -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement