ਰੈਫ਼ਰੈਂਡਮ-2020 'ਚੋਂ ਹੋਰ ਕੁੱਝ ਨਹੀਂ ਨਿਕਲਣਾ ਪਰ ਸਿੱਖ ਮੁੰਡਿਆਂ ਦਾ ਜੀਣਾ ਜ਼ਰੂਰ ਹਰਾਮ ਹੋ ਜਾਏਗਾ!
Published : Jul 28, 2020, 7:49 am IST
Updated : Jul 28, 2020, 3:06 pm IST
SHARE ARTICLE
Referendum 2020
Referendum 2020

ਘੱਟ ਗਿਣਤੀਆਂ ਨੂੰ ਕੋਈ ਨਾ ਕੋਈ ਖ਼ਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਤੇ ਹੁਣ ਵੀ ਬਣਿਆ ਹੋਇਆ ਹੈ।

ਘੱਟ ਗਿਣਤੀਆਂ ਨੂੰ ਕੋਈ ਨਾ ਕੋਈ ਖ਼ਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਤੇ ਹੁਣ ਵੀ ਬਣਿਆ ਹੋਇਆ ਹੈ। ਇਹ ਨਿਰੀ ਭਾਰਤ ਦੀ ਹੀ ਕਹਾਣੀ ਨਹੀਂ, ਇਹ ਦੁਨੀਆਂ ਭਰ ਦੀ ਕਹਾਣੀ ਹੈ। ਰੋਹਿੰਗੀਆ ਮੁਸਲਮਾਨਾਂ ਤੋਂ ਬੋਧੀ ਧਰਮ ਦੇ ਬਹੁਗਿਣਤੀ ਲੋਕ ਏਨੇ ਘਬਰਾ ਗਏ ਹਨ ਕਿ ਉਹ ਅਪਣੇ ਧਰਮ ਦੀਆਂ ਸਾਰੀਆਂ ਹਿੰਸਾ-ਵਿਰੋਧੀ ਸਿਖਿਆਵਾਂ ਭੁਲ ਕੇ ਕਾਤਲ ਬਣ ਗਏ।

Muslim Muslim

ਅੱਜ ਵੀ ਕਾਲੇ ਅਮਰੀਕਨਾਂ ਨੂੰ ਗੋਰੋ ਅਮਰੀਕਨ ਪੂਰੀ ਤਰ੍ਹਾਂ ਕਬੂਲ ਨਹੀਂ ਕਰ ਸਕੇ ਭਾਵੇਂ ਓਬਾਮਾ ਵਰਗੇ ਅਫ਼ਰੀਕਨ ਅਮਰੀਕਨ, ਦੇਸ਼ ਦੇ ਰਾਸ਼ਟਰਪਤੀ ਵੀ ਬਣ ਚੁੱਕੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਓਬਾਮਾ ਨੂੰ ਇਹ ਕਹਿਣ ਕਰ ਕੇ ਹੀ ਕਬੂਲ ਕਰ ਲਿਆ ਗਿਆ ਸੀ ਕਿ ਉਨ੍ਹਾਂ ਦੇ ਖ਼ੂਨ ਵਿਚ ਗੋਰਾ ਖ਼ੂਨ ਸ਼ਾਮਲ ਸੀ ਕਿਉਂਕਿ ਉਨ੍ਹਾਂ ਦੀ ਮਾਂ ਗੋਰੀ ਸੀ।

Act UAPAAct UAPA

ਹਰ ਬਹੁਗਿਣਤੀ ਘੱਟ ਗਿਣਤੀ ਦੀ ਵਿਲੱਖਣਤਾ ਤੋਂ ਕਿਉਂ ਘਬਰਾਉੁਂਦੀ ਹੈ, ਇਹ ਤਾਂ ਪਤਾ ਨਹੀਂ ਪਰ ਜੇ ਇਕ ਘੱਟ ਗਿਣਤੀ ਅਪਣੀ ਵਿਲੱਖਣਤਾ ਨੂੰ ਬਰਕਰਾਰ ਰਖਣਾ ਚਾਹੁੰਦੀ ਹੈ ਤਾਂ ਫਿਰ ਉਸ ਨੂੰ ਬਹੁਗਿਣਤੀ ਨੂੰ ਖ਼ੁਸ਼ ਵੀ ਰਖਣਾ ਪਵੇਗਾ ਤੇ ਅਪਣੇ ਆਪ ਨੂੰ ਤਾਕਤਵਰ ਵੀ ਬਣਾਉਣਾ ਪਵੇਗਾ। ਅੱਜ ਦੇ ਭਾਰਤ ਵਿਚ ਯੂ.ਏ.ਪੀ.ਏ. ਦੇ ਨਾਮ ਤੇ ਘੱਟ ਗਿਣਤੀ ਮੁਸਲਮਾਨਾਂ ਤੇ ਸਿੱਖਾਂ ਨਾਲ ਇਕ ਅਜੀਬ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ।

CAACAA

ਭਾਰਤ ਵਿਚ ਘੱਟ ਗਿਣਤੀਆਂ ਤੇ ਸਰਕਾਰ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਿਰਫ਼ ਮੁਸਲਮਾਨਾਂ ਦੀ ਗੱਲ ਹੀ ਹੁੰਦੀ ਹੈ। ਸਿੱਖਾਂ ਨੂੰ ਅਜੇ ਪਤਾ ਹੀ ਨਹੀਂ ਚਲ ਰਿਹਾ ਕਿ ਉਨ੍ਹਾਂ ਤੋਂ ਵੀ ਕੁੱਝ ਤਾਕਤਾਂ ਘਬਰਾਈਆਂ ਹੋਈਆਂ ਹਨ। ਅੰਤਰਰਾਸ਼ਟਰੀ ਆਵਾਜ਼ ਵੀ ਸੀ.ਏ.ਏ. ਦਾ ਵਿਰੋਧ ਕਰਦੇ ਲੋਕਾਂ ਜਾਂ ਜਵਾਹਰ ਲਾਲ ਯੂਨੀਵਰਸਿਟੀ ਦੇ ਹੱਕ ਵਿਚ ਤਾਂ ਉਠਦੀ ਹੈ,

NIANIA

ਪਰ ਇਹ ਆਵਾਜ਼ ਕੋਈ ਨਹੀਂ ਚੁਕ ਰਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਤਕਰੀਬਨ 50 ਸਿੱਖ ਨੌਜਵਾਨ ਦੇਸ਼ ਵਿਰੁਧ ਅਤਿਵਾਦੀ ਸੋਚ ਦਾ ਇਲਜ਼ਾਮ ਲਾ ਕੇ ਜੇਲਾਂ ਵਿਚ ਸੁੱਟੇ ਜਾ ਚੁਕੇ ਹਨ। ਪਹਿਲਾਂ ਐਨ.ਆਈ.ਏ. ਅਧੀਨ ਕਈ ਸੰਗਠਨਾਂ ਨਾਲ ਜੁੜੇ ਹੋਣਾ, ਇਸ ਦਾ ਕਾਰਨ ਮੰਨਿਆ ਜਾਂਦਾ ਸੀ ਪਰ ਹੁਣ ਤਾਂ ਇਕੱਲਾ ਇਨਸਾਨ ਵੀ ਚੁਕਿਆ ਜਾ ਸਕਦਾ ਹੈ।

Lovepreet SinghLovepreet Singh

ਜਦ ਸਦਨ ਵਿਚ ਇਹ ਕਾਨੂੰਨ ਤਬਦੀਲ ਕੀਤਾ ਗਿਆ ਤਾਂ ਆਵਾਜ਼ ਨਹੀਂ ਚੁੱਕੀ ਗਈ ਪਰ ਜਦ ਪੰਜਾਬ ਵਿਚ 50 ਤੋਂ ਵੱਧ ਨੌਜਵਾਨ ਚੁਕੇ ਜਾਂਦੇ ਹਨ ਤਾਂ ਇਕ ਸਵਾਲ ਪੁਛਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਵਾਕਿਆ ਹੀ ਸਿੱਖ ਨੌਜਵਾਨ ਅਤਿਵਾਦ ਦਾ ਰਾਹ ਫੜ ਰਹੇ ਹਨ? ਪਿਛਲੇ ਹਫ਼ਤੇ ਇਕ ਸਿੱਖ ਗ੍ਰੰਥੀ ਨੂੰ ਇਸ ਯੂ.ਏ.ਪੀ.ਏ. ਤਹਿਤ ਚੁਕਿਆ ਗਿਆ ਤੇ ਰਿਹਾਅ ਕਰ ਦਿਤਾ ਗਿਆ ਪਰ ਉਹ ਨੌਜਵਾਨ ਘਰ ਵਾਪਸ ਨਹੀਂ ਮੁੜਦਾ।

UAPA UAPA

ਨਵਾਂ-ਨਵਾਂ ਵਿਆਹ ਹੋਇਆ ਸੀ, ਗ੍ਰੰਥੀ ਲੱਗਾ ਹੋਇਆ ਸੀ, ਖ਼ੁਸ਼ ਸੀ ਪਰ ਹਿਰਾਸਤ ਤੋਂ ਰਿਹਾਅ ਹੁੰਦੇ ਹੀ ਉਹ ਇਕ ਕਮਰੇ ਵਿਚ ਜਾਂਦਾ ਹੈ ਤੇ ਖ਼ੁਦਕੁਸ਼ੀ ਕਰ ਲੈਂਦਾ ਹੈ। ਛਡਿਆ ਗਿਆ ਕਿਉਂਕਿ ਪੁਲਿਸ ਕੋਲ ਉਸ ਵਿਰੁਧ ਛਾਣਬੀਨ ਵਿਚ ਕੋਈ ਸਬੂਤ ਨਹੀਂ ਸੀ। ਪਰ ਅਜਿਹਾ ਕੀ ਹੋਇਆ ਕਿ ਉਹ ਦੁਨੀਆਂ ਤੋਂ ਮੂੰਹ ਫੇਰ ਗਿਆ?
ਇਸ ਤਰ੍ਹਾਂ ਦੇ ਕਈ ਕੇਸ ਹਨ ਜਿਥੇ ਅਦਾਲਤਾਂ ਨੇ ਨੌਜਵਾਨਾਂ ਨੂੰ ਬਾਇਜ਼ਤ ਰਿਹਾਅ ਕਰ ਦਿਤਾ। ਅਤਿਵਾਦੀ ਗਰਦਾਨਣ ਦਾ ਕਾਰਨ ਹੀ ਕੋਈ ਨਹੀਂ ਸੀ ਬਣਦਾ।

Bargari sacrilegeBargari 

ਕਈਆਂ ਦੇ ਪ੍ਰਵਾਰਾਂ ਨਾਲ ਸਪੋਕਸਮੈਨ ਟੀ.ਵੀ. ਟੀਮ ਮਿਲਣ ਗਈ ਤਾਂ ਅਤਿਵਾਦੀ ਸੰਗਠਨ ਕਿਤੇ ਵੀ ਨਜ਼ਰ ਨਾ ਆਏ। ਤੁਹਾਨੂੰ ਯਾਦ ਹੋਵੇਗਾ ਕਿ ਬਰਗਾੜੀ ਵਿਚ ਦੋ ਸਿੱਖਾਂ ਨੂੰ ਗੁਰੂ ਦੀ ਬੇਅਦਬੀ ਦੇ ਦੋਸ਼ ਵਿਚ ਚੁਕਿਆ ਗਿਆ ਤੇ ਅਜਿਹਾ ਤਸ਼ੱਦਦ ਢਾਹਿਆ ਗਿਆ ਕਿ ਇਕ ਦੀ ਰੀੜ੍ਹ ਦੀ ਹੱਡੀ ਟੁਟ ਗਈ ਸੀ। ਬੇਬੁਨਿਆਦ ਗ੍ਰਿਫ਼ਤਾਰੀ ਸੀ, ਛੱਡੇ ਗਏ ਪਰ ਸੱਟ ਤਾਂ ਲੱਗ ਗਈ, ਜਿਸਮ 'ਤੇ ਹੀ ਨਹੀਂ, ਸਿੱਖ ਮਾਨਸਿਕਤਾ 'ਤੇ ਵੀ।

Gurpatwant pannuGurpatwant pannu

ਅੱਜ ਜੋ ਹਰ ਦਿਨ ਸਿੱਖ ਨੌਜਵਾਨ ਯੂ.ਏ.ਪੀ.ਏ. ਤਹਿਤ ਚੁਕੇ ਜਾ ਰਹੇ ਹਨ, ਉਨ੍ਹਾਂ ਪਿੱਛੇ ਕਾਰਨ ਕੀ ਹੈ? ਗੁਰਪਤਵੰਤ ਸਿੰਘ ਪੰਨੂੰ ਨੂੰ ਕਿੰਨੇ ਲੋਕ ਅਸਲ ਵਿਚ ਮੰਨਦੇ ਹਨ? ਕਿਸ ਮਕਸਦ ਨਾਲ ਰੀਫ਼ਰੈਂਡਮ ਵਿਚ ਹਿੱਸਾ ਲੈਣਗੇ? ਪਰ ਉਸ ਪ੍ਰਚਾਰ ਸਦਕੇ ਨੌਜਵਾਨਾਂ ਨੂੰ ਅੱਜ ਅਤਿਵਾਦੀ ਕਰਾਰ ਦਿਤਾ ਜਾ ਰਿਹਾ ਹੈ। ਕੀ ਗੁਰਪਤਵੰਤ ਪੰਨੂ ਵਰਗੇ ਪ੍ਰਚਾਰਕ ਅਸਲ ਵਿਚ ਪੰਜਾਬ ਵਿਚ ਇਕ ਸੋਚੀ ਸਮਝੀ ਨੀਤੀ ਅਧੀਨ ਸਿੱਖਾਂ ਨੂੰ ਬਦਨਾਮ ਕਰ ਕੇ ਸਿੱਖ ਮੁੰਡਿਆਂ ਦਾ ਜੀਵਨ ਖ਼ਰਾਬ ਕਰਨ ਦੇ ਜ਼ਿੰਮੇਵਾਰ ਨਹੀਂ?   - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement