
ਕੁੜੀਆਂ ਨੂੰ ਇੰਤਜ਼ਾਰ ਹੈ ਕਿ ਰੀਆ ਚੱਕਰਵਰਤੀ ਦੀ ਗੱਡੀ ਵੀ ਲੀਹੋਂ ਲੱਥੇ
ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ, ਹੋਣੀ ਅਟੱਲ ਸੀ ਜਾਂ ਕਿਸੇ ਦੀ ਚਾਲ ਸੀ ਜਾਂ ਉਸ ਦੀ ਅਪਣੀ ਸੋਚ ਸੀ ਜਾਂ ਕੋਰੋਨਾ ਕਾਰਨ ਜ਼ਿੰਦਗੀ ਦੀ ਗੱਡੀ ਪਟੜੀ ਤੋਂ ਲਹਿ ਗਈ ਸੀ। ਕਿੰਨੀਆਂ ਹੀ ਕੁੜੀਆਂ ਨੂੰ ਇੰਤਜ਼ਾਰ ਹੈ ਕਿ ਰੀਆ ਚੱਕਰਵਰਤੀ ਦੀ ਗੱਡੀ ਵੀ ਲੀਹੋਂ ਲੱਥੇਗੀ।
Sushant Singh Rajput
ਸੁਸ਼ਾਂਤ ਮਰਿਆ, ਕੁੜੀਆਂ ਰੋਈਆਂ, ਸ੍ਰ੍ਰੀਦੇਵੀ ਮਰੀ ਬੰਦੇ ਰੋਏ। ਮਹਾਰਾਸ਼ਟਰ, ਪੰਜਾਬ ਦੇ ਕਿਸਾਨ ਮਰੇ, ਕੋਈ ਨਹੀਂ ਰੋਇਆ...। ਐਕਟਰ ਮੋਟੇ ਪੈਸੇ ਕਮਾਉਂਦੇ ਹਨ। ਜਦ ਸਥਿਤੀ ਉਨ੍ਹਾਂ ਦੇ ਅਨੁਕੂਲ ਨਹੀਂ ਰਹਿੰਦੀ, ਉਹ ਕਈ ਊਟ ਪਟਾਂਗ ਕਦਮ ਪੁਟ ਲੈਂਦੇ ਹਨ। ਨਸ਼ੇ ਪੱਤੇ ਦੇ ਵਸ ਵੀ ਪੈ ਜਾਂਦੇ ਹਨ ਜਾਂ ਇਕ ਦੂਜੇ ਦੇ ਦੁਸ਼ਮਣ ਬਣ ਬੈਠਦੇ ਹਨ।
sushant singh rajput
ਅਸੀ ਸੁਸ਼ਾਂਤ ਜਾਂ ਸ੍ਰੀਦੇਵੀ ਮਰੀ ਤੋਂ ਖ਼ੁਸ਼ ਨਹੀਂ ਪਰ ਬੜੇ ਉਦਾਸ ਹਾਂ ਕਿ ਸਾਡੀ ਰੋਟੀ ਦਾ ਪ੍ਰਬੰਧ ਕਰਨ ਵਾਲਾ ਅੰਨਦਾਤਾ ਸੈਂਕੜਿਆਂ, ਹਜ਼ਾਰਾਂ ਵਿਚ ਖ਼ੁਦਕੁਸ਼ੀਆਂ ਕਰ ਗਿਆ। ਤੁਹਾਡੀ ਥਾਲੀ ਦਾ ਪ੍ਰਬੰਧ ਕਰਦਾ-ਕਰਦਾ ਹਾਰ ਗਿਆ ਸਿਸਟਮ ਤੋਂ। ਜਦੋਂ ਵੀ ਸਜੀ ਹੋਈ ਥਾਲੀ ਖਾਉ, ਬਣਾਉਣ ਵਾਲੇ ਦੇ ਨਾਲ-ਨਾਲ ਉਗਾਉਣ ਵਾਲੇ ਨੂੰ ਵੀ ਸਲਾਮ ਕਿਹਾ ਕਰੋ, ਯਾਦ ਕਰ ਲਿਆ ਕਰੋ। ਪ੍ਰਮਾਤਮਾ ਸੱਭ ਨੂੰ ਰੋਟੀ ਦੇਵੇ।
-ਸੁਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789