ਨਵੇਂ ਸਾਲ ਵਿਚ ‘ਮੈਂ’ ਇਕ ਅਰਥਹੀਣ ਅੱਖਰ ਲੱਗਣ ਲੱਗ ਪਿਆ ਹੈ ਕਿਉਂਕਿ ਇਕੱਲੀ ਮੈਂ, ‘ਉਸ’ ਦਾ ਹਿੱਸਾ ਬਣੇ ਬਿਨਾਂ, ਕੁੱਝ ਵੀ ਤਾਂ ਨਹੀਂ।
Published : Dec 31, 2022, 6:51 am IST
Updated : Dec 31, 2022, 11:47 am IST
SHARE ARTICLE
2023
2023

2022 ਦਾ ਆਖ਼ਰੀ ਦਿਨ ਵੀ ਆ ਗਿਆ ਹੈ ਤੇ ਹਰ ਇਨਸਾਨ ਅਪਣੇ ਬੀਤੇ ਸਾਲ ਦੇ ਤਜਰਬਿਆਂ ਨੂੰ ਯਾਦ ਕਰ ਕੇ ਕੁਝ ਸੋਚਣ ਵਿਚ ਅੱਜ ਜ਼ਰੂਰ ਕੁੱਝ ਪਲ ਬਿਤਾਏਗਾ।

 

2022 ਦਾ ਆਖ਼ਰੀ ਦਿਨ ਵੀ ਆ ਗਿਆ ਹੈ ਤੇ ਹਰ ਇਨਸਾਨ ਅਪਣੇ ਬੀਤੇ ਸਾਲ ਦੇ ਤਜਰਬਿਆਂ ਨੂੰ ਯਾਦ ਕਰ ਕੇ ਕੁਝ ਸੋਚਣ ਵਿਚ ਅੱਜ ਜ਼ਰੂਰ ਕੁੱਝ ਪਲ ਬਿਤਾਏਗਾ। ਇਨ੍ਹਾਂ ਸੋਚਣ ਵਾਲਿਆਂ ਦੀ ਭੀੜ ਵਿਚ ਮੈਂ ਵੀ ਸ਼ਾਮਲ ਹਾਂ ਤੇ ਅਪਣੀ ਯਾਦਦਾਸ਼ਤ ਨੂੰ ਫਰੋਲ ਕੇ ਸਮਝਣ ਵਿਚ ਜੁਟੀ ਹੋਈ ਹਾਂ ਕਿ ਇਸ ਸਾਲ ਮੈਂ ਕੀ ਖਟਿਆ, ਕੀ ਗਵਾਇਆ? ਜ਼ਿੰਦਗੀ ਦੇ ਮੱਧ ਵਿਚ ਪਹੁੰਚ ਕੇ ਹੁਣ ਕਈ ਵਾਰੀ ਅਪਣੇ ਆਪ ਨੂੰ ਇਹ ਸਵਾਲ ਪੁੱਛਣ ਲਗਦੀ ਹਾਂ ਕਿ ਜ਼ਿੰਦਗੀ ਦਾ ਮਕਸਦ ਆਖ਼ਰ ਹੈ ਕੀ? ਸਿਆਣੇ ਆਖਦੇ ਹਨ ਕਿ ਮਕਸਦ ਸਮਝਣ ਦਾ ਯਤਨ ਨਾ ਕਰੋ ਕਿਉਂਕਿ ਇਹ ਤੁਹਾਡੇ ਛੋਟੇ ਜਿਹੇ ਦਿਮਾਗ਼ ਦੇ ਵੱਸ ਦੀ ਗੱਲ ਨਹੀਂ ਪਰ ਸਾਡਾ ਛੋਟਾ ਜਿਹਾ ਦਿਮਾਗ਼ ਇਸ ਵੱਡੀ ਗੱਲ ਨੂੰ ਮੰਨਣ ਲਈ ਵੀ ਤਾਂ ਤਿਆਰ ਨਹੀਂ ਤੇ ਇਸੇ ਲਈ ਜੀਵਨ ਦਾ ਮਕਸਦ ਲਭਦਾ ਲਭਦਾ ਬੇਚੈਨ ਹੋਇਆ ਫਿਰਦਾ ਹੈ। ਕਾਇਨਾਤ ਦੀ ਵਿਸ਼ਾਲਤਾ ਵਿਚ ਅਪਣੀ ਸ਼ਮੂਲੀਅਤ ਦਾ ਅਹਿਸਾਸ ਤਾਂ ਹੁੰਦਾ ਹੈ, ਫਿਰ ਵੀ ਇਹ ਦਿਮਾਗ਼ ਅਪਣੀ ਵਖਰੀ ਹੋਂਦ ਵਾਲਾ ਵਜੂਦ ਲੱਭਣ ਵਿਚ ਜੁਟਿਆ ਰਹਿੰਦਾ ਹੈ। ‘ਮੈਂ’ ਦੀ ਜ਼ਿਦ ਐਨੀ ਤਾਕਤਵਰ ਹੁੰਦੀ ਹੈ ਕਿ ਇਨਸਾਨ ਚਾਹੁੰਦਾ ਹੈ ਕਿ ਕਿਸੇ ਵੱਡੇ ਕਾਰਨਾਮੇ ਨੂੰ ਉਹ ਅਪਣੀ ‘ਮੈਂ’ ਨਾਲ ਜੋੜ ਲਵੇ।

‘‘ਇਹ ਪ੍ਰਵਾਰ ਮੇਰੀ ਕਮਾਈ ’ਤੇ ਚਲਦਾ ਹੈ।’’ ‘‘ਇਹ ਰਾਜ ਮੇਰੀ ਸੋਚ ’ਤੇ ਚਲਦਾ ਹੈ।’’ ‘‘ਮੈਂ ਉਸ ਦੀ ਜ਼ਿੰਦਗੀ ਬਦਲ ਦਿਤੀ।’’ ‘‘ਮੈਂ ਕੌਮ ਨੂੰ ਸਹੀ ਰਾਹ ਪਾਉਣ ਵਾਸਤੇ ਆਇਆ ਹਾਂ।’’ ‘‘ਮੈਂ ਜਾਣਦਾ ਹਾਂ ਕਿ ਤੁਸੀ ਕਿਹੋ ਜਿਹੀ ਜੀਵਨ ਜਾਚ ਨਾਲ ਸੁਖੀ ਹੋ ਸਕਦੇ ਹੋ।’’ ਤੇ ਅਸੀ ‘ਮੈਂ’ ਦੇ ਵਜੂਦ ਨੂੰ ਬਰਕਰਾਰ ਰਖਣ ’ਚ ਲੱਗੇ ਰਹਿੰਦੇ ਹਾਂ। ਇਕ ਪੁਰਾਣੀ ਕਹਾਣੀ ਹੈ: ਇਕ ਪਾਦਰੀ ਜਵਾਨੀ ਵਿਚ ਆਖਦਾ ਹੈ ਕਿ ਮੈਂ ਦੁਨੀਆਂ ਬਦਲ ਦੇਵਾਂਗਾ। ਫਿਰ ਕੁੱਝ ਸਾਲ ਬਾਅਦ ਸੋਚਦਾ ਹੈ ਮੈਂ ਅਪਣਾ ਸ਼ਹਿਰ ਬਦਲ ਦਵਾਂਗਾ। ਫਿਰ ਥੋੜਾ ਵੱਡਾ ਹੁੰਦਾ ਹੈ ਤੇ ਆਖਦਾ ਹੈ ਕਿ ਮੈਂ ਅਪਣਾ ਦੇਸ਼ ਬਦਲ ਦਵਾਂਗਾ। ਫਿਰ ਅਪਣੇ ਪ੍ਰਵਾਰ ਨੂੰ ਬਦਲਣ ਵਿਚ ਲੱਗ ਜਾਂਦਾ ਹੈ ਤੇ ਉਸ ਦੀ ਕਬਰ ਤੇ ਲਿਖਿਆ ਉਸ ਦਾ ਅੰਤਮ ਸੰਦੇਸ਼ ਪੁਕਾਰ ਪੁਕਾਰ ਕੇ ਕਹਿ ਰਿਹਾ ਹੁੰਦਾ ਹੈ ਕਿ ‘‘ਜੇ ਮੈਂ ਸਿਆਣਾ ਹੁੰਦਾ ਤਾਂ ਮੈਂ ਅਪਣੇ ਆਪ ਨੂੰ ਹੀ ਬਦਲ ਲੈਂਦਾ।’’
ਉਹ ਪਾਦਰੀ ਜਾਂਦਾ-ਜਾਂਦਾ ਵੀ ਕੁੱਝ ਬਦਲਣਾ ਚਾਹੁੰਦਾ ਸੀ ਭਾਵੇਂ ਅਪਣੇ ਆਪ ਨੂੰ ਹੀ। ਪਰ ਜਦ ਪਰਮ ਸੱਚ ਨਾਲ ਸਾਡੀ ਵਾਕਫ਼ੀਅਤ ਹੁੰਦੀ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਅਸੀ ਤਾਂ ਅਪਣੇ ਆਪ ਨੂੰ ਵੀ ਨਹੀਂ ਬਦਲ ਸਕਦੇ।

ਅਪਣੀਆਂ ਆਦਤਾਂ ਬਦਲਣ ਦੀ ਤਾਕਤ ਵੀ ਅੰਦਰੂਨੀ ਸ਼ਕਤੀ ਨੂੰ ਇਕੱਠਿਆਂ ਕਰ ਕੇ ਜੁਟਾਣੀ ਪੈਂਦੀ ਹੈ, ਪਰ ਫਿਰ ਵੀ ਅਸੀ ਦੁਨੀਆਂ ਨੂੰ ਬਦਲਣ ਵਿਚ ਲੱਗੇ ਰਹਿੰਦੇ ਹਾਂ। ਸਾਨੂੰ ਅਪਣੀ ਤਾਕਤ ਵਿਖਾਉਣ ਦਾ ਨਸ਼ਾ ਹੁੰਦਾ ਹੈ ਜਿਸ ਦੇ ਬਿਨਾਂ ਅਸੀ ਅਪਣੇ ਆਪ ਨੂੰ ਅਧੂਰਾ ਮੰਨਦੇ ਹਾਂ ਪਰ ਜੇ ਤੁਸੀ ਰੱਬ ਦੇ ਸਾਹਮਣੇ ਅਪਣੀ ‘ਮੈਂ’ ਨੂੰ ਕੁਰਬਾਨ ਕਰ ਦੇਵੋ, ਅਪਣੇ ਆਪ ਨੂੰ ਨਿਹੱਥਾ ਤੇ ਕਮਜ਼ੋਰ ਮੰਨ ਲਵੋ ਤੇ ਉਸ ਰੱਬ ਦੀ ਜੋਤ ਦਾ ਇਕ ਦੀਵਾ ਮੰਗ ਲਵੋ ਤਾਂ ਫਿਰ ਤੁਹਾਡੇ ਵਿਚ ਬਦਲਣ ਵਾਲਾ ਤਾਂ ਕੁੱਝ ਵੀ ਨਹੀਂ ਰਹਿ ਜਾਵੇਗਾ। ਫਿਰ ਤਾਂ ਤੁਸੀ ਰੱਬ ਦੀ ਮਾਇਆ ਨਗਰੀ ਵਿਚ ਆ ਕੇ ‘ਸਭਾਨ ਤੇਰੀ ਕੁਦਰਤਿ’ ਪੁਕਾਰ ਪੁਕਾਰ ਕੇ ਇਸ ਦੀ ਗੁੰਝਲਦਾਰ ਬਣਤਰ ਵਿਚੋਂ ‘ਉਸ’ ਨੂੰ ਲੱਭਣ ਦਾ ਯਤਨ ਹੀ ਕਰਦੇ ਹੋ, ਅਪਣੇ ਆਪ ਨੂੰ ਨਹੀਂ। 

ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿਚ, ‘‘ਆਗੇ ਭੀ ਜਾਨੇ ਨਾ ਤੂ, ਪੀਛੇ ਭੀ ਜਾਨੇ ਨਾ ਤੂ, ਜੋ ਭੀ ਹੈ ਬੱਸ ਯਹੀ ਇਕ ਪਲ ਹੈ.....’’ ਤੇ ਜਦ ਇਕ ਪਲ ਹੀ ਤੁਹਾਡੇ ਕੋਲ ਹੈ ਜੋ ਤੁਹਾਡਾ ਹੁਣ ਦਾ ਸੱਚ ਹੈ, ਫਿਰ ਤੁਸੀ ਉਸ ਪਲ ਵਿਚ ਅਪਣੇ ਪ੍ਰਵਾਰ, ਸਮਾਜ ਜਾਂ ਅਪਣੇ ਆਪ ਨੂੰ ਬਦਲੋਗੇ ਜਾਂ ਰੱਬ ਵਲੋਂ ਦਿਤੇ ਪਲਾਂ ਵਿਚ ਰੱਬ ਵਲੋਂ ਦਿਤੇ ਚੰਗੇ ਅਹਿਸਾਸਾਂ ਨੂੰ ਮਾਣੋਗੇ ਹੀ ਤੇ ਹੋਰਨਾਂ ਨੂੰ ਵੀ ਅਪਣੀ ਮੈਂ ਨੂੰ ਭੁੱਲ ਕੇ, ਉਸ ਕਾਦਰ ਦੇ ਸ਼ੁਕਰਗੁਜ਼ਾਰ ਹੋਣ ਲਈ ਆਖੋਗੇ।  ਰੱਬ ਨੇ ਹਰ ਇਨਸਾਨ ਅੰਦਰ ਪਿਆਰ ਤੇ ਹਮਦਰਦੀ ਦਾ ਅਹਿਸਾਸ ਨੱਕੋ ਨੱਕ ਭਰਿਆ ਹੈ ਤੇ ਹਰ ਨਕਾਰਾਤਮਕ ਅਹਿਸਾਸ ਉਸ ਵਕਤ ਜ਼ਿਆਦਾ ਉਛਲਣ ਲਗਦਾ ਹੈ ਜਦ ਤੁਸੀ ਇਨ੍ਹਾਂ ਬੁਨਿਆਦੀ ਅਹਿਸਾਸਾਂ ਤੋਂ ਵਾਂਝੇ ਹੋ ਜਾਂਦੇ ਹੋ ਭਾਵੇਂ ਇਹ ਅਜਿਹੇ ਅਹਿਸਾਸ ਹਨ ਜੋ ਵੰਡਿਆਂ ਵਧਦੇ ਹੀ ਹਨ।

ਆਰ.ਬੀ.ਆਈ ਦੀ ਵਿਆਜ ਦਰ ਤੋਂ ਜ਼ਿਆਦਾ ਮੁਨਾਫ਼ਾ ਦੇਂਦੇ ਹਨ। ਇਹ ਤਾਂ ਇਸ ਸਾਲ ਦੀ ਸਿਖਿਆ ਹੈ... ਸ਼ਾਇਦ ਅਗਲੇ ਸਾਲ ਜੇ ਪਲਾਂ ਦੀ ਮਾਲਾ ਜੁੜਦੀ ਰਹੀ ਤਾਂ ਕੁੱਝ ਹੋਰ ਸਮਝ ਆਵੇਗਾ, ਪਰ ਇਸ ਸਾਲ ਵਾਸਤੇ ਤਾਂ ਏਨਾ ਕੁ ਅਹਿਸਾਸ ਵੀ ਭਟਕਦੇ ਮਨ ਨੂੰ ਬੜਾ ਠਹਿਰਾਅ ਤੇ ਭਟਕਣ ਤੋਂ ਆਜ਼ਾਦ ਕਰ ਦਿਤਾ ਗਿਆ ਹੈ। ਕੁੱਝ ਬਦਲਣ ਦਾ ਭਾਰ ਘਟ ਗਿਆ ਹੈ। ਉਮੀਦ ਕਰਦੀ ਹਾਂ ਨਵਾਂ ਸਾਲ ਸੁੱਖ, ਸ਼ਾਂਤੀ ਤੇ ਪਿਆਰ ਲੱਦੀਆਂ ਪੌਣਾਂ ਨੂੰ ਸਾਰੇ ਜਗਤ ਵਿਚ ਰੁਮਕਣ ਲਾ ਦੇਵੇਗਾ।     -ਨਿਮਰਤ ਕੌਰ

ਨਵੇਂ ਸਾਲ ਵਿਚ ‘ਮੈਂ’ ਇਕ ਅਰਥਹੀਣ ਅੱਖਰ ਲੱਗਣ ਲੱਗ ਪਿਆ ਹੈ ਕਿਉਂਕਿ ਇਕੱਲੀ ਮੈਂ, ‘ਉਸ’ ਦਾ ਹਿੱਸਾ ਬਣੇ ਬਿਨਾਂ, ਕੁੱਝ ਵੀ ਤਾਂ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement