ਅਧਿਕਾਰਾਂ ਲਈ ਲਾਮਬੰਦ ਹੋ ਰਹੇ ਨੌਜੁਆਨਾਂ ਦੀ ਹਿਲਜੁਲ ਨੇ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿਤਾ
Published : Jan 10, 2018, 10:20 pm IST
Updated : Jan 10, 2018, 4:50 pm IST
SHARE ARTICLE

ਇਸ ਲਹਿਰ ਦਾ ਸੱਭ ਤੋਂ ਵੱਡਾ ਅਸਰ ਪ੍ਰਧਾਨ ਮੰਤਰੀ ਉਤੇ ਪਿਆ ਲਗਦਾ ਹੈ ਜੋ ਬੁਧਵਾਰ ਨੂੰ ਸਵੇਰੇ ਸਵੇਰੇ ਨੀਤੀ ਕਮਿਸ਼ਨ ਅਤੇ ਆਰਥਕ ਮਾਹਰਾਂ ਨਾਲ ਭਾਰਤ ਦੇ ਅਰਥਸ਼ਾਸਤਰ ਦੀਆਂ ਨੀਤੀਆਂ ਬਣਾਉਣ ਵਿਚ ਜੁਟ ਗਏ। ਹੁੰਕਾਰ ਰੈਲੀ ਦੇ ਅਸਰ ਹੇਠ ਪ੍ਰਧਾਨ ਮੰਤਰੀ, ਕਮਿਸ਼ਨ ਨਾਲ ਰੁਜ਼ਗਾਰ ਬਾਰੇ ਵੀ ਯੋਜਨਾਵਾਂ ਬਣਾਉਣ ਵਿਚ ਲੱਗ ਗਏ ਹਨ। ਇਹ ਸਬੂਤ ਹੈ ਕਿ ਪਿਆਰ ਵਿਚ ਜਿਹੜੀ ਤਾਕਤ ਹੈ, ਉਹ ਨਫ਼ਰਤ ਵਿਚ ਨਹੀਂ।
ਮੰਗਲਵਾਰ ਦੇ ਦਿਨ ਦਿੱਲੀ ਵਿਚ 15 ਹਜ਼ਾਰ ਪੁਲਿਸ ਮੁਲਾਜ਼ਮਾਂ ਦੇ ਹੱਥਾਂ ਵਿਚ ਪਾਣੀ ਦੀਆਂ ਤੋਪਾਂ ਫੜਾ ਕੇ ਮੋਰਚੇ ਸੰਭਾਲ ਦਿਤੇ ਗਏ ਸਨ। ਦਿੱਲੀ ਛੱਡੋ, ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਦ ਦੰਗੇ ਹੁੰਦੇ ਹਨ ਤਾਂ ਮੁੱਖ ਮੰਤਰੀ ਵੀ ਦੰਗਈਆਂ ਦਾ ਮੁਕਾਬਲਾ ਕਰਨ ਵਿਚ ਅਸਮਰੱਥ ਸਾਬਤ ਹੁੰਦੇ ਹਨ ਪਰ ਨੌਜੁਆਨਾਂ ਵਲੋਂ ਕੀਤੀ ਜਾ ਰਹੀ 'ਯੁਵਾ ਹੁੰਕਾਰ ਰੈਲੀ' ਵਾਸਤੇ ਦਿੱਲੀ ਪੁਲਿਸ ਤਿਆਰ ਬਰ ਤਿਆਰ ਖੜੀ ਸੀ। ਪੁਲਿਸ ਨੂੰ ਉਮੀਦ ਸੀ ਕਿ ਤਕਰੀਬਨ 5 ਹਜ਼ਾਰ ਲੋਕ ਇਕੱਠੇ ਹੋ ਸਕਣਗੇ ਅਤੇ ਉਹ ਨੌਜੁਆਨਾਂ ਦਾ ਮੁਕਾਬਲਾ ਕਰਨ ਲਈ ਤਿੰਨ ਗੁਣਾਂ ਤਾਕਤ ਬਣਾ ਕੇ ਆਏ ਸਨ। ਇਹੀ ਨਹੀਂ ਮੀਡੀਆ ਦੀ ਹਰ ਤਰੀਕੇ ਨਾਲ ਵਰਤੋਂ ਕਰ ਕੇ ਕੋਸ਼ਿਸ਼ ਕੀਤੀ ਗਈ ਕਿ ਨੌਜੁਆਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਅੰਦਰ ਇਹ ਅਫ਼ਵਾਹ ਫੈਲਾ ਦਿਤੀ ਜਾਵੇ ਕਿ ਰੈਲੀ ਨਹੀਂ ਹੋ ਰਹੀ ਅਤੇ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਪੁਲਿਸ ਦੀ ਵੱਡੀ ਨਫ਼ਰੀ ਵੇਖ ਕੇ ਹਿੰਸਾ ਦਾ ਡਰ ਫੈਲ ਜਾਵੇ ਤਾਕਿ ਨੌਜੁਆਨਾਂ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੀ ਨਾ ਮਿਲ ਸਕੇ।


 'ਯੁਵਾ ਹੁੰਕਾਰ ਰੈਲੀ' ਵਿਚ 'ਆਪ' ਦਾ ਕੋਈ ਹੱਥ ਨਹੀਂ ਸੀ, ਸੋ ਇਹੋ ਜਿਹਾ ਕੀ ਸੀ ਕਿ ਭਾਜਪਾ ਸਰਕਾਰ ਇਨ੍ਹਾਂ ਨੌਜੁਆਨਾਂ ਦੇ ਇਕੱਠ ਤੋਂ ਘਬਰਾ ਗਈ?ਇਸ ਇਕੱਠ ਵਿਚ ਉਹੋ ਜਿਹੀ ਲਹਿਰ ਨਜ਼ਰ ਆਈ ਜਿਹੜੀ 2014 ਵਿਚ 'ਆਪ' ਦੇ ਨਾਂ ਤੇ ਸ਼ੁਰੂ ਹੋਈ ਸੀ। ਹੁੰਕਾਰ ਰੈਲੀ ਵਿਚ ਉਹ ਤਾਕਤ ਹੈ ਜੋ ਸਾਰੀ ਰਾਜਨੀਤੀ ਨੂੰ ਹਿਲਾ ਸਕਦੀ ਹੈ। ਇਸ ਦੇ ਅਲੱਗ ਅਲੱਗ ਆਗੂਆਂ ਵਲ ਵੇਖੀਏ ਤਾਂ ਇਹ ਇਕੋ ਵਰਗ ਨਾਲ ਜੁੜੇ ਹੋਏ ਹਨ। ਹਾਰਦਿਕ ਪਟੇਲ 24 ਸਾਲਾਂ ਦੇ ਨੌਜੁਆਨ, ਰਾਖਵਾਂਕਰਨ ਵਿਰੁਧ ਮੁਹਿੰਮ ਚਲਾਉਂਦੇ ਹੋਏ ਅੱਗੇ ਵਧੇ ਹਨ। ਉਹ 'ਗੁਜਰਾਤ ਵਿਕਾਸ ਮਾਡਲ' ਤੋਂ ਏਨੇ ਨਿਰਾਸ਼ ਹੋਏ ਕਿ ਹੁਣ ਇਕ ਪਟੇਲ ਵਰਗੀ ਉੱਚ ਜਾਤੀ ਵਾਸਤੇ ਰਾਖਵਾਂਕਰਨ ਮੰਗ ਰਹੇ ਹਨ। ਦੂਜਾ ਚਿਹਰਾ 30 ਸਾਲ ਦੇ ਘਨਈਆ ਕੁਮਾਰ, ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਚੜ੍ਹਤ ਦਿੱਲੀ ਦੀ ਨਹਿਰੂ 'ਵਰਸਟੀ ਵਲੋਂ ਸਰਕਾਰ ਤੇ ਹੱਲਾ ਬੋਲਣ ਨਾਲ ਹੋਈ। ਤੀਜੇ ਹਨ 35 ਵਰ੍ਹਿਆਂ ਦੇ ਜਿਗਨੇਸ਼ ਮੇਵਾਨੀ, ਦਲਿਤ ਅਤੇ ਗੁਜਰਾਤ ਦੇ ਨਵੇਂ ਬਣੇ ਵਿਧਾਇਕ ਜੋ ਪੂਨਾ ਨੇੜੇ ਦਲਿਤਾਂ ਦੇ ਮਾਰੇ ਜਾਣ ਨਾਲ ਸਿਆਸਤ ਵਿਚ ਦਲਿਤਾਂ ਤੇ ਹੋ ਰਹੀਆਂ ਵਧੀਕੀਆਂ ਵਿਰੁਧ ਅੱਗੇ ਆਏ।ਇਨ੍ਹਾਂ ਤਿੰਨ ਆਗੂਆਂ ਨੂੰ ਅਸਲ ਵਿਚ ਬਣਾਉਣ ਵਾਲੀ ਭਾਜਪਾ ਖ਼ੁਦ ਹੀ ਹੈ। ਉਨ੍ਹਾਂ ਵਲੋਂ ਜਿਸ ਕੱਟੜ ਹਿੰਦੂਤਵ ਅਤੇ ਘੱਟਗਿਣਤੀਆਂ ਵਿਰੁਧ ਦਹਿਸ਼ਤ ਅਤੇ ਚਲਾਕੀ ਨਾਲ ਯੋਜਨਾਵਾਂ ਬਣਾਈਆਂ ਗਈਆਂ, ਉਸ ਵਿਰੁਧ ਇਹ ਨੌਜੁਆਨ ਖੜੇ ਹੋਏ ਹਨ। ਜਿਗਨੇਸ਼ ਨੇ ਕਿਹਾ ਕਿ ਉਹ ਲਵ ਜੇਹਾਦ ਨਹੀਂ ਬਲਕਿ ਇਸ਼ਕ ਮੁਹੱਬਤ ਵਿਚ ਯਕੀਨ ਕਰਦੇ ਹਨ। ਨਫ਼ਰਤ ਦੀ ਸਿਆਸਤ ਨੂੰ ਸ਼ਾਇਦ ਹੁਣ ਪਿਆਰ ਦੀ ਹਨੇਰੀ ਹੀ ਰੋਕ ਸਕੇਗੀ।


ਤਿੰਨਾਂ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਪੱਸ਼ਟ ਕਰ ਦਿਤਾ ਹੈ ਕਿ ਭਾਵੇਂ ਉਹ ਅਪਣੀ ਅਪਣੀ ਜਾਤ ਜਾਂ ਬਰਾਦਰੀ ਕਰ ਕੇ ਅੱਗੇ ਆਏ ਹਨ, ਹੁਣ ਉਨ੍ਹਾਂ ਦੀ ਲੜਾਈ ਸੱਭ ਲਈ ਇਨਸਾਫ਼ ਪ੍ਰਾਪਤ ਕਰਨ ਵਾਸਤੇ ਹੈ। ਉਹ ਦਲਿਤਾਂ ਅਤੇ ਮੁਸਲਮਾਨਾਂ ਦੇ ਹੱਕਾਂ ਦੇ ਨਾਲ ਨਾਲ ਭਾਰਤ ਦੇ ਸਾਰੇ ਨੌਜੁਆਨਾਂ ਵਾਸਤੇ 2 ਕਰੋੜ ਨੌਕਰੀਆਂ ਦਾ ਮੁੱਦਾ ਵੀ ਚੁਕਣਗੇ ਅਤੇ ਇਸ ਹਨੇਰੀ ਨੂੰ ਪੂਰੇ ਦੇਸ਼ ਵਿਚ ਲਿਜਾਣਗੇ। ਪਿਆਰ ਦੇ ਅਸੂਲਾਂ ਤੇ ਆਧਾਰਤ ਹਰ ਵਰਗ, ਹਰ ਧਰਮ, ਹਰ ਜਾਤ ਨੂੰ ਉਸ ਦੇ ਬਰਾਬਰੀ ਵਾਲੇ ਹੱਕਾਂ ਅਧਿਕਾਰਾਂ ਸਮੇਤ, ਸਮਾਜ ਵਿਚ ਬਾਇੱਜ਼ਤ ਥਾਂ ਦਿਵਾਉਣ ਵਾਲੀ ਲਹਿਰ ਉਤੇ ਕਿਸੇ ਨੂੰ ਇਤਰਾਜ਼ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਲਹਿਰ 'ਆਪ' ਤੋਂ ਵਖਰੀ ਤਰ੍ਹਾਂ ਦੀ ਹੋਵੇਗੀ, ਇਸ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਸ ਗੱਲ ਦੀ ਤਸੱਲੀ ਜ਼ਰੂਰ ਹੈ ਕਿ 'ਆਪ' ਦਾ ਅਸਲੀ ਚਿਹਰਾ ਸਾਹਮਣੇ ਆਉਣ ਦੇ ਬਾਵਜੂਦ, ਲੋਕਾਂ ਦੇ ਮਨਾਂ ਵਿਚੋਂ ਇਕ ਸ਼ਾਂਤੀਪੂਰਵਕ ਅਤੇ ਅਹਿੰਸਕ ਕ੍ਰਾਂਤੀ ਦੀ ਇੱਛਾ ਖ਼ਤਮ ਨਹੀਂ ਹੋਈ। 


ਇਹ ਲਹਿਰ ਲੋਕਤੰਤਰੀ ਚੋਣ ਪ੍ਰਕਿਰਿਆ ਵਿਚੋਂ ਲੰਘਦੀ ਹੋਈ ਸੱਤਾ ਵਿਚ ਤਬਦੀਲੀ ਲਿਆਉਣਾ ਚਾਹੁੰਦੀ ਹੈ।ਇਸ ਲਹਿਰ ਦਾ ਸੱਭ ਤੋਂ ਵੱਡਾ ਅਸਰ ਪ੍ਰਧਾਨ ਮੰਤਰੀ ਉਤੇ ਪਿਆ ਲਗਦਾ ਹੈ ਜੋ ਬੁਧਵਾਰ ਨੂੰ ਸਵੇਰੇ ਸਵੇਰੇ ਨੀਤੀ ਕਮਿਸ਼ਨ ਅਤੇ ਆਰਥਕ ਮਾਹਰਾਂ ਨਾਲ ਭਾਰਤ ਦੇ ਅਰਥਸ਼ਾਸਤਰ ਦੀਆਂ ਨੀਤੀਆਂ ਬਣਾਉਣ ਵਿਚ ਜੁਟ ਗਏ। ਹੁੰਕਾਰ ਰੈਲੀ ਦੇ ਅਸਰ ਹੇਠ ਪ੍ਰਧਾਨ ਮੰਤਰੀ, ਕਮਿਸ਼ਨ ਨਾਲ ਰੁਜ਼ਗਾਰ ਬਾਰੇ ਵੀ ਯੋਜਨਾਵਾਂ ਬਣਾਉਣ ਵਿਚ ਲੱਗ ਗਏ ਹਨ। ਇਹ ਸਬੂਤ ਹੈ ਕਿ ਪਿਆਰ ਵਿਚ ਜਿਹੜੀ ਤਾਕਤ ਹੈ, ਉਹ ਨਫ਼ਰਤ ਵਿਚ ਨਹੀਂ। ਨਫ਼ਰਤ ਦੀ ਸਿਆਸਤ ਨੌਜੁਆਨਾਂ ਦੇ ਮਨਾਂ ਅੰਦਰੋਂ ਨਫ਼ਰਤ ਨਹੀਂ ਘਟਾ ਸਕੀ, ਪਰ ਪਿਆਰ ਦੀ ਹਨੇਰੀ ਨੇ ਪ੍ਰਧਾਨ ਮੰਤਰੀ ਤਕ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ।  -ਨਿਮਰਤ ਕੌਰ

SHARE ARTICLE
Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement