ਅਮਰੀਕਾ ਵਿਚ 2020 ਵਿਚ ਟਰੰਪ ਨੂੰ ਇਕ ਔਰਤ ਵਲੋਂ ਪਛਾੜਨ ਦਾ ਤਹਈਆ!
Published : Jan 12, 2018, 11:07 pm IST
Updated : Jan 12, 2018, 5:37 pm IST
SHARE ARTICLE

ਔਰਤਾਂ ਦੀ ਇਸ ਜੰਗ ਵਿਚ ਭਾਰਤੀ ਔਰਤਾਂ ਤਾਂ ਅਮਰੀਕਨ ਔਰਤਾਂ ਨਾਲੋਂ ਅੱਗੇ ਹਨ ਜੋ ਭਾਰਤ ਵਰਗੇ ਮਰਦ ਪ੍ਰਧਾਨ ਦੇਸ਼ ਦੀਆਂ ਆਗੂ ਬਣ ਚੁਕੀਆਂ ਹਨ। ਪਰ ਸਾਡੇ ਧਰਮ, ਜਾਤ, ਗ਼ਰੀਬੀ-ਅਮੀਰੀ ਦੇ ਵਰਗਾਂ ਨਾਲ ਗੁੰਝਲਦਾਰ ਬਣੇ ਸਮਾਜ ਵਿਚ ਔਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ, ਭਾਰਤੀ ਔਰਤਾਂ ਨਿਜੀ ਹੱਕਾਂ ਦੇ ਮਾਮਲੇ ਵਿਚ ਭਾਰਤੀ ਔਰਤਾਂ ਨਾਲੋਂ ਬਹੁਤ ਪਿੱਛੇ ਹਨ। 1872 ਵਿਚ ਅਮਰੀਕਾ ਵਿਚ ਪਹਿਲੀ ਔਰਤ ਵਿਕਟੋਰੀਆ ਵੂਡਹੂਲ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਹਿੰਮਤ ਕੀਤੀ ਸੀ। ਉਸ ਦੀ ਜ਼ਿੰਦਗੀ ਦੀ ਕਹਾਣੀ ਵਿਚ ਇਹ ਬੜਾ ਅਹਿਮ ਪਲ ਸੀ। ਉਸ ਨੇ ਉਸ ਵੇਲੇ ਅਮਰੀਕਾ ਵਿਚ ਔਰਤਾਂ ਉਤੇ ਲੱਗੀ ਹਰ ਪਾਬੰਦੀ ਅਤੇ ਸੋਚ ਦੇ ਘੇਰੇ ਨੂੰ ਤੋੜਿਆ ਸੀ। ਹੁਣ ਜਾਪਦਾ ਹੈ ਕਿ 147 ਸਾਲ ਬਾਅਦ ਉਨ੍ਹਾਂ ਦੀਆਂ ਇੱਛਾਵਾਂ ਨੂੰ ਉਨ੍ਹਾਂ ਵਰਗੀ ਹੀ ਇਕ ਹੋਰ ਔਰਤ ਨੇ ਅੰਜਾਮ ਤਕ ਪਹੁੰਚਾਉਣ ਦੀ ਹਿੰਮਤ ਮੁੜ ਤੋਂ ਕਰਨ ਦਾ ਇਰਾਦਾ ਬਣਾਇਆ ਹੈ।ਦੁਨੀਆਂ ਦੀ ਸੱਭ ਤੋਂ ਤਾਕਤਵਰ, ਅਸਰਦਾਰ, ਅਮੀਰ, ਅਫ਼ਰੀਕੀ-ਅਮਰੀਕੀ ਔਰਤ ਓਪਰਾ ਵਿਨਫ਼ਰੇ ਵਲੋਂ ਗੋਲਡਨ ਗਲੋਬ ਪੁਰਸਕਾਰ ਸਮਾਰੋਹ 'ਚ ਪੁਰਸਕਾਰ ਲੈਣ ਮੌਕੇ ਦਿਤੇ ਗਏ ਭਾਸ਼ਣ ਨੂੰ ਉਸ ਦਾ 2020 ਵਿਚ ਟਰੰਪ ਨਾਲ ਰਾਸ਼ਟਰਪਤੀ ਪਦ ਲਈ ਲੜਾਈ ਦਾ ਐਲਾਨ ਮੰਨਿਆ ਜਾ ਰਿਹਾ ਹੈ। ਵਿਕਟੋਰੀਆ ਵੂਡਹੂਲ ਅਤੇ ਓਪਰਾ ਦੀ ਜ਼ਿੰਦਗੀ ਅਤੇ ਦੋਹਾਂ ਦੇ ਸੰਘਰਸ਼ ਵਿਚ ਬਹੁਤ ਸਮਾਨਤਾਵਾਂ ਹਨ। ਦੋਵੇਂ ਗ਼ਰੀਬੀ ਤੋਂ ਉਠ ਕੇ ਆਈਆਂ ਹਨ ਅਤੇ ਦੋਹਾਂ ਨੇ ਬਚਪਨ ਬੜੇ ਔਖੇ ਹੋ ਕੇ ਬਿਤਾਏ ਸਨ। ਅਪਣੀ ਚਮੜੀ ਦੇ ਰੰਗ ਕਰ ਕੇ ਓਪਰਾ ਨੇ ਅਮਰੀਕਾ ਵਿਚ ਜਿੰਨੀਆਂ ਮੁਸ਼ਕਲਾਂ ਦਾ ਮੁਕਾਬਲਾ ਕੀਤਾ, ਓਨਾ ਹੀ ਵਿਕਟੋਰੀਆ ਨੇ ਇਕ ਔਰਤ ਹੋਣ ਨਾਤੇ ਦੁਖ ਬਰਦਾਸ਼ਤ ਕੀਤਾ ਸੀ। ਉਸ ਨੇ ਅਜਿਹੇ ਵੇਲੇ ਇਕ ਅਖ਼ਬਾਰ ਚਲਾਈ ਸੀ ਜਦੋਂ ਘਰ ਤੋਂ ਬਾਹਰ ਜਾਣ ਵਾਲੀ ਇਕੱਲੀ ਔਰਤ ਨੂੰ ਚਰਿੱਤਰਹੀਣ ਮੰਨਿਆ ਜਾਂਦਾ ਸੀ। ਓਪਰਾ ਨੇ ਅਪਣੇ ਭਾਸ਼ਣ ਵਿਚ ਉਨ੍ਹਾਂ ਸਾਰੀਆਂ ਔਰਤਾਂ ਦੀ ਕੁਰਬਾਨੀ ਨੂੰ ਸਲਾਮੀ ਦਿਤੀ ਜੋ ਭਾਵੇਂ ਸੁਰਖ਼ੀਆਂ ਵਿਚ ਨਹੀਂ ਸਨ ਆ ਸਕੀਆਂ ਪਰ ਜਿਨ੍ਹਾਂ ਦੇ ਹਰ ਛੋਟੇ ਕਦਮ ਨੇ ਓਪਰਾ ਵਾਸਤੇ ਇਸ ਮੁਕਾਮ ਤੇ ਪੁਜਣਾ ਮੁਮਕਿਨ ਬਣਾਇਆ।ਓਪਰਾ ਦਾ ਰਾਸ਼ਟਰਪਤੀ ਬਣਨਾ ਏਨੀ ਵੱਡੀ ਗੱਲ ਨਹੀਂ ਪਰ ਉਸ ਦਾ ਇਸ ਅਹੁਦੇ ਲਈ ਕਾਬਲ ਸਮਝਿਆ ਜਾਣਾ ਹੀ ਅਪਣੇ ਆਪ ਵਿਚ ਇਕ ਵੱਡੀ ਜਿੱਤ ਹੈ। ਬਰਾਕ ਉਬਾਮਾ ਪੂਰੀ ਤਰ੍ਹਾਂ ਅਫ਼ਰੀਕੀ-ਅਮਰੀਕੀ ਨਹੀਂ ਸਨ ਪਰ ਓਪਰਾ ਤਾਂ ਉਸ ਖੇਤਰ ਦੀ ਨੁਮਾਇੰਦਗੀ ਕਰਦੀ ਹੈ ਜੋ ਪਿਛੜੇ ਵਰਗਾਂ ਵਿਚ ਵੀ ਔਰਤ ਹੋਣ ਨਾਤੇ ਹੋਰ ਵੀ ਕਮਜ਼ੋਰ ਹੁੰਦਾ ਹੈ।ਔਰਤਾਂ ਦੀ ਇਸ ਜੰਗ ਵਿਚ ਭਾਰਤੀ ਔਰਤਾਂ ਤਾਂ ਅਮਰੀਕਨ ਔਰਤਾਂ ਨਾਲੋਂ ਅੱਗੇ ਹਨ ਜੋ ਭਾਰਤ ਵਰਗੇ ਮਰਦ ਪ੍ਰਧਾਨ ਦੇਸ਼ ਦੀਆਂ ਆਗੂ ਬਣ ਚੁਕੀਆਂ ਹਨ। ਪਰ ਸਾਡੇ ਧਰਮ, ਜਾਤ, ਗ਼ਰੀਬੀ-ਅਮੀਰੀ ਦੇ ਵਰਗਾਂ ਨਾਲ ਗੁੰਝਲਦਾਰ ਬਣੇ ਸਮਾਜ ਵਿਚ ਔਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ, ਭਾਰਤੀ ਔਰਤਾਂ ਨਿਜੀ ਹੱਕਾਂ ਦੇ ਮਾਮਲੇ ਵਿਚ ਭਾਰਤੀ ਔਰਤਾਂ ਨਾਲੋਂ ਬਹੁਤ ਪਿੱਛੇ ਹਨ। 


ਵਿਕਟੋਰੀਆ ਵੂਡਹੂਲ ਤੋਂ ਲੈ ਕੇ ਓਪਰਾ ਵਿਨਫ਼ਰੇ ਦੇ ਫ਼ਾਸਲੇ ਵਿਚ ਬੜੇ ਸਬਕ ਸਿਖਣ ਨੂੰ ਮਿਲਦੇ ਹਨ ਜੋ ਸਾਡੇ ਸਮਾਜ ਵਿਚ ਪਾਰਦਰਸ਼ਤਾ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਬਿਆਨ ਕਰਦੇ ਹਨ। ਇਨ੍ਹਾਂ ਦੋ ਔਰਤਾਂ ਦੇ ਮੁਕਾਬਲੇ, ਵਿਚਕਾਰ ਲਟਕਦੀਆਂ ਅਰਬਾਂ ਔਰਤਾਂ ਨੂੰ ਅਪਣੇ ਅਹਿਸਾਸਾਂ, ਅਪਣੀਆਂ ਗ਼ਲਤੀਆਂ ਨੂੰ ਕਬੂਲਣ ਦੀ ਹਿੰਮਤ ਨਹੀਂ ਵਿਖਾ ਸਕੀਆਂ। ਓਪਰਾ ਅਪਣੇ ਕੀਤੇ ਪ੍ਰੋਗਰਾਮਾਂ ਤੇ ਲਿਖੀਆਂ ਕਿਤਾਬਾਂ ਵਿਚ ਅਪਣੀਆਂ ਗ਼ਲਤੀਆਂ ਅਤੇ ਉਨ੍ਹਾਂ ਤੋਂ ਸਿਖੇ ਸਬਕ ਬਾਰੇ ਖੁਲ੍ਹ ਕੇ ਗੱਲ ਕਰਦੀ ਹੈ।ਦੂਜੇ ਪਾਸੇ ਭਾਰਤੀ ਸਮਾਜ ਵਿਚ ਸਿਰਫ਼ ਔਰਤਾਂ ਦੇ ਨਹੀਂ ਬਲਕਿ ਮਰਦਾਂ ਦੇ, ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ, ਜਾਤ-ਪਾਤ, ਝੂਠੀ ਅਣਖ ਦੇ ਮੁੱਦੇ ਸੱਭ ਇਕ ਵਿਖਾਵੇ ਪਿਛੇ ਲੁਕ ਕੇ ਰਹਿ ਜਾਂਦੇ ਹਨ। ਸਾਡੇ ਸਮਾਜਕ ਟੀਚੇ ਸੰਪੂਰਨਤਾ ਤੇ ਏਨਾ ਜ਼ੋਰ ਪਾਉਂਦੇ ਹਨ ਕਿ ਸੱਭ ਅਪਣੀਆਂ ਖ਼ਾਮੀਆਂ ਢਕਦੇ ਹੀ ਰਹਿ ਜਾਂਦੇ ਹਨ। ਅਸੀ ਅਪਣੇ ਆਪ ਦੀ ਤਸਵੀਰ ਨੂੰ ਏਨਾ ਖ਼ੂਬਸੂਰਤ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹਾਂ ਕਿ ਭੁੱਲ ਜਾਂਦੇ ਹਾਂ ਕਿ ਅਸੀ ਸਾਰੇ ਮਨੁੱਖ ਹਾਂ। ਜੇ ਭਾਰਤੀ ਸਮਾਜ ਅਪਣੀਆਂ ਗ਼ਲਤੀਆਂ ਨੂੰ ਹੀ ਸਵੀਕਾਰ ਕਰਨਾ ਸ਼ੁਰੂ ਨਹੀਂ ਕਰੇਗਾ ਤਾਂ ਸਾਡੇ ਵਾਸਤੇ ਉਸ ਤਰ੍ਹਾਂ ਦੇ ਮੌਕੇ ਕਦੋਂ ਆਉਣਗੇ ਜਦੋਂ ਸਦੀਆਂ ਤੋਂ ਦੱਬੇ ਕੁਚਲੇ ਵਰਗ ਬਰਾਬਰੀ ਮਾਣ ਸਕਣਗੇ?ਅਸੀ ਅਪਣੇ ਘਰਾਂ ਵਿਚ ਵਿਆਹ ਦੇ ਨਾਂ ਤੇ ਹੋ ਰਹੇ ਬਲਾਤਕਾਰ, ਬੱਚਤ ਦੇ ਨਾਂ ਤੇ ਬਾਲ-ਮਜ਼ਦੂਰੀ, ਸਫ਼ਾਈ ਦੇ ਨਾਂ ਤੇ ਹੱਥਾਂ ਨਾਲ ਮੈਲਾ ਢੋਣ  ਵਰਗੀਆਂ ਜੱਦੀ ਪੁਸ਼ਤੀ ਬੁਰਾਈਆਂ ਦਾ ਤਿਆਗ ਨਹੀਂ ਕਰ ਸਕਦੇ। ਪਰ ਸਦੀਆਂ ਦੀਆਂ ਕਮੀਆਂ ਦਹਾਕਿਆਂ ਵਿਚ ਠੀਕ ਨਹੀਂ ਕੀਤੀਆਂ ਜਾ ਸਕਦੀਆਂ। 147 ਸਾਲਾਂ ਵਿਚ ਜੇ ਅਮਰੀਕੀ ਔਰਤਾਂ ਇਸ ਸਫ਼ਲਤਾ ਦੇ ਦਵਾਰ ਤੇ ਪਹੁੰਚ ਸਕੀਆਂ ਹਨ, ਸਾਡੇ ਕੋਲ ਤਾਂ ਆਜ਼ਾਦੀ ਦੇ ਅਜੇ 70 ਸਾਲ ਹੀ ਹਨ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement