ਡਾਰਵਿਨ ਠੀਕ ਸੀ ਜਾਂ ਸਾਡੇ ਕੇਂਦਰੀ ਵਜ਼ੀਰ?
Published : Jan 25, 2018, 11:43 am IST
Updated : Jan 25, 2018, 6:32 am IST
SHARE ARTICLE

ਕੇਂਦਰੀ ਸਿਖਿਆ ਮੰਤਰੀ ਸਤਿਆਪਾਲ ਸਿੰਘ ਵਲੋਂ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਨੂੰ ਕਿਤਾਬਾਂ ਵਿਚੋਂ ਹਟਾਏ ਜਾਣ ਵਾਸਤੇ ਆਖਿਆ ਗਿਆ ਤਾਂ ਇਸ ਨਾਲ ਵਿਗਿਆਨੀਆਂ ਤੇ ਸਿਆਣੇ ਲੋਕਾਂ ਲਈ ਹਾਸਾ ਰੋਕਣਾ ਔਖਾ ਹੋ ਗਿਆ ਪਰ ਜਿਸ ਤਰ੍ਹਾਂ ਉਹ ਅਪਣੇ ਬਿਆਨ ਤੇ ਟਿਕੇ ਹੋਏ ਹਨ ਅਤੇ ਉਸ ਤੇ ਵਿਸ਼ਵ ਪੱਧਰ ਦੀ ਚਰਚਾ ਕਰਵਾਉਣ ਵਾਸਤੇ ਕੋਮਾਂਤਰੀ ਮਾਹਰਾਂ ਨੂੰ ਸੱਦਾ ਦੇਣਾ ਚਾਹੁੰਦੇ ਹਨ, ਇਹ ਇਕ ਬੜੀ ਚਿੰਤਾ ਦੀ ਗੱਲ ਹੈ। ਸਤਿਆਪਾਲ ਸਿੰਘ ਵਲੋਂ ਇਸ ਤਰ੍ਹਾਂ ਦੇ ਬਿਆਨ ਭਾਰਤ ਨੂੰ ਮੁੜ ਤੋਂ ਇਕ ਅੰਧਵਿਸ਼ਵਾਸੀ ਦੇਸ਼ ਬਣਾ ਦੇਂਦੇ ਹਨ।ਧਰਮ, ਵਿਸ਼ਵਾਸ ਅਤੇ ਵਿਗਿਆਨ ਵਿਚ ਕੁੱਝ ਫ਼ਰਕ ਹੈ ਜਿਸ ਕਰ ਕੇ ਜਦੋਂ ਸਿਖਿਆ ਮੰਤਰੀ ਵਿਗਿਆਨ ਨੂੰ ਵਿਸ਼ਵਾਸ ਦੇ ਨਿਯਮਾਂ ਨਾਲ ਤੋਲਣ ਦੀ ਗੱਲ ਕਰਦਾ ਹੈ ਤਾਂ ਘਬਰਾਹਟ ਹੋ ਜਾਂਦੀ ਹੈ। ਕੇਂਦਰੀ ਮੰਤਰੀ ਦੀ ਇਹ ਸੋਚ ਅਸਲੋਂ ਨਵੀਂ ਵੀ ਨਹੀਂ। ਪੱਛਮ ਵਿਚ ਵੀ ਸ੍ਰਿਸ਼ਟੀਵਾਦ ਨੂੰ ਮੰਨਣ ਵਾਲੇ ਧੜੇ ਹਨ ਜੋ ਮੰਨਦੇ ਹਨ ਕਿ ਦੁਨੀਆਂ ਨੂੰ ਬਣਾਉਣ ਦਾ ਸੱਚ ਸਿਰਫ਼ ਰੱਬ ਜਾਣਦਾ ਹੈ ਕਿਉਂਕਿ ਉਸੇ ਨੇ ਉਸ ਨੂੰ ਵੇਖਿਆ ਹੈ। ਉਹ ਉਨ੍ਹਾਂ ਕਿਤਾਬਾਂ ਨੂੰ ਵਿਗਿਆਨ ਵਿਚ ਸ਼ਾਮਲ ਕਰਨਾ ਚਾਹੁੰਦੇ ਹਨ  ਜਿਨ੍ਹਾਂ ਵਿਚ ਉਨ੍ਹਾਂ ਦੇ 'ਧਾਰਮਕ ਰਹਿਬਰ' ਜਾਂ ਇਸ਼ਟ ਨੇ ਮਨੁੱਖੀ ਜੀਵਨ ਦੀ ਹੋਂਦ ਦਾ ਸਿਧਾਂਤ ਪੇਸ਼ ਕੀਤਾ ਹੈ ਅਤੇ ਸਾਡੇ ਮੰਤਰੀ ਜੀ ਵੀ ਅਪਣੇ ਵੇਦਾਂ ਵਿਚ ਬਿਆਨ ਸਿਧਾਂਤ ਨੂੰ ਵਿਗਿਆਨ ਦੀਆਂ ਕਿਤਾਬਾਂ ਵਿਚ ਪੇਸ਼ ਕਰਨਾ ਚਾਹੁੰਦੇ ਹਨ।ਵਿਗਿਆਨਕ ਤੱਥ ਉਸ ਨੂੰ ਮੰਨਿਆ ਜਾਂਦਾ ਹੈ ਜੋ ਕੁਦਰਤੀ ਕਾਨੂੰਨਾਂ ਦੇ ਘੇਰੇ ਵਿਚ ਰਹਿ ਕੇ ਪਰਖਿਆ ਜਾ ਸਕੇ ਅਤੇ ਜਿਸ ਤੇ ਖੋਜ ਕੀਤੀ ਜਾ ਸਕੇ। ਵਿਗਿਆਨ ਦੀ ਸਮਝ ਤਾਂ ਮਨੁੱਖ ਦੀ ਕਾਬਲੀਅਤ ਉਤੇ ਨਿਰਭਰ ਹੈ, ਸੋ ਕਦੇ ਵੀ ਮਨੁੱਖ ਦੁਨੀਆਂ ਦੀ ਪੂਰੀ ਸੱਚਾਈ ਨੂੰ ਸਮਝ ਨਹੀਂ ਸਕੇਗਾ। ਸੋ ਉਹ ਅਪਣੀ ਸਮਝ ਮੁਤਾਬਕ ਵਿਗਿਆਨ ਨੂੰ ਵਿਸ਼ਵਾਸ ਤੋਂ ਅਲੱਗ ਰੱਖ ਕੇ ਜ਼ਿੰਦਗੀ ਦੀਆਂ ਚੁਨੌਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ 


ਰਹਿੰਦਾ ਹੈ। ਡਾਰਵਿਨ ਦਾ ਸਿਧਾਂਤ ਆਖਦਾ ਹੈ ਕਿ ਮਨੁੱਖ ਵਿਕਾਸਵਾਦ ਰਾਹੀਂ ਬਾਂਦਰਾਂ ਤੋਂ ਜਨਮਿਆ ਹੈ। ਡਾਰਵਿਨ ਨੇ ਇਹ ਸਿਧਾਂਤ ਪੇਸ਼ ਕਰਨ ਵਿਚ 30 ਸਾਲਾਂ ਦੀ ਖੋਜ ਲਗਾਈ ਸੀ। ਡਾਰਵਿਨ ਦੇ ਸਿਧਾਂਤ ਨੂੰ ਡੀ.ਐਨ.ਏ. ਦੀ ਖੋਜ ਨੇ ਹੋਰ ਸਮਰਥਨ ਦਿਤਾ ਅਤੇ ਨਵੀਂ ਖੋਜ ਨੇ ਡਾਰਵਿਨ ਦੇ ਸਿਧਾਂਤ ਨੂੰ ਹੋਰ ਬੱਲ ਦਿਤਾ ਹੈ। ਡਾਰਵਿਨ 1882 ਵਿਚ ਪੂਰੇ ਹੋ ਗਏ ਸਨ ਅਤੇ ਉਨ੍ਹਾਂ ਤੋਂ ਬਾਅਦ ਵਿਗਿਆਨ ਤਾਂ ਚੰਨ ਤਕ ਪਹੁੰਚ ਗਿਆ ਹੈ। ਪਰ ਉਨ੍ਹਾਂ ਨੇ ਉਸ ਵੇਲੇ ਜੋ ਮਨੁੱਖ ਦੇ ਜਨਮ ਉਤੇ ਰੌਸ਼ਨੀ ਪਾਈ ਸੀ, ਅੱਗੇ ਦੇ ਵਿਗਿਆਨਕਾਂ ਨੇ ਉਨ੍ਹਾਂ ਦੇ ਕੰਮ ਨੂੰ ਵਿਕਾਸਵਾਦ ਦੀ ਬੁਨਿਆਦ ਮੰਨਿਆ ਹੈ।ਸਤਿਆਪਾਲ ਮੰਨਦੇ ਹਨ ਕਿ ਭਾਰਤ ਨੂੰ ਅਪਣੇ ਧਾਰਮਕ ਗ੍ਰੰਥਾਂ ਉਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਭਾਰਤੀ ਵਿਗਿਆਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਪਰ ਇਹ ਵਿਸ਼ਵਾਸ ਅਤੇ ਤਰਕ ਦੀ ਜੰਗ ਅਸਲ ਵਿਚ ਸਿਆਸਤ ਦਾ ਪੈਂਤੜਾ ਹੈ ਜੋ ਭਾਜਪਾ ਦੇ ਸੱਤਾ ਵਿਚ ਆਉਂਦਿਆਂ ਹੀ ਸ਼ੁਰੂ ਹੋ ਗਿਆ ਸੀ। ਹੁਣ ਇਸ ਸੋਚ ਵਾਲੇ ਲੋਕ ਇਹ ਵੀ ਆਖਦੇ ਹਨ ਕਿ ਪਲਾਸਟਿਕ ਸਰਜਰੀ ਦੀ ਕਾਢ ਵੀ ਭਾਰਤ ਵਿਚ ਹੋਈ ਸੀ ਕਿਉਂਕਿ ਗਣੇਸ਼ ਦੇ ਧੜ ਉਤੇ ਹਾਥੀ ਦਾ ਸਿਰ ਲਗਾਉਣ ਵਾਲੀ ਪਹਿਲੀ ਸਰਜਰੀ ਭਾਰਤ ਵਿਚ ਹੀ ਹੋਈ ਸੀ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਉਹ ਵਿਗਿਆਨ ਦੇ ਸਿਰ ਤੇ ਨਹੀਂ ਸਗੋਂ ਚਮਤਕਾਰੀ ਤਾਕਤਾਂ (ਦੇਵਤਿਆਂ) ਦੀ ਤਾਕਤ ਨੂੰ ਆਸਰਾ ਬਣਾ ਕੇ ਅਜਿਹੇ ਦਾਅਵੇ ਕਰਦੇ ਹਨ ਤੇ ਇਹ ਵੀ ਕਹਿੰਦੇ ਹਨ ਕਿ ਇਹ ਤਾਕਤਾਂ ਉਨ੍ਹਾਂ ਦੇ ਦੇਵਤਿਆਂ ਨੂੰ ਹੀ ਮਿਲੀਆਂ ਸਨ। ਮਨੁੱਖੀ ਇਤਿਹਾਸ ਤੇ ਦੇਵੀ-ਦੇਵਤਾ ਦੀ ਤਾਕਤ ਵਿਚ ਫ਼ਰਕ ਕਰਨਾ ਹੀ ਪਵੇਗਾ।

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement