ਦੁਨੀਆਂ ਦੇ ਤਾਨਾਸ਼ਾਹ, ਸੀਰੀਆ ਜੰਗ ਦੇ ਬਹਾਨੇ, ਤੀਜੀ ਵੱਡੀ ਤੇ ਮਾਰੂ ਜੰਗ ਸ਼ੁਰੂ ਕਰਨਾ ਚਾਹੁੰਦੇ ਹਨ!
Published : Mar 1, 2018, 12:52 am IST
Updated : Feb 28, 2018, 7:22 pm IST
SHARE ARTICLE

ਇਸ ਹਫ਼ਤੇ ਇਕ ਸਮਾਜ ਸੇਵੀ ਵਲੋਂ ਇਕ ਹਮਲੇ ਦੀਆਂ ਤਸਵੀਰਾਂ ਖਿੱਚ ਕੇ ਦੁਨੀਆਂ ਨੂੰ ਵਿਖਾਈਆਂ ਗਈਆਂ ਕਿ ਸੀਰੀਆ ਕਿਸ ਤਰ੍ਹਾਂ ਦੇ ਹਮਲਿਆਂ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਹਫ਼ਤੇ ਤਕਰੀਬਨ 125 ਬੱਚੇ ਮਾਰੇ ਗਏ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ 'ਚੋਂ ਹਾਨੀਕਾਰਕ ਗੈਸ ਦੀ ਬੋਅ ਆ ਰਹੀ ਸੀ। ਅਸਦ ਵਲੋਂ ਨਿਹੱਥੇ ਨਾਗਰਿਕਾਂ ਉਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਸਫ਼ਾਈ ਇਹ ਦਿਤੀ ਜਾ ਰਹੀ ਹੈ ਕਿ ਇਹ ਇਲਾਕਾ ਅਤਿਵਾਦੀਆਂ ਦੇ ਹੱਥ ਵਿਚ ਹੈ ਪਰ ਹਵਾਈ ਹਮਲੇ ਪਿੰਡਾਂ ਉਤੇ ਕੀਤੇ ਜਾ ਰਹੇ ਹਨ ਜਿਥੇ ਕੋਈ ਅਤਿਵਾਦੀ ਨਹੀਂ ਰਹਿੰਦਾ। ਇਹ ਹਮਲੇ 30 ਦਿਨਾਂ ਦੀ ਜੰਗਬੰਦੀ ਦੀ ਵੀ ਉਲੰਘਣਾ ਕਰਦੇ ਹਨ।

ਸੀਰੀਆ ਵਿਚ ਘਰੇਲੂ ਯੁੱਧ ਨੂੰ ਚਲਦਿਆਂ ਸੱਤ ਸਾਲ ਹੋ ਚੁੱਕੇ ਹਨ ਪਰ ਪਿਛਲਾ ਹਫ਼ਤਾ ਸੱਭ ਤੋਂ ਘਾਤਕ ਰਿਹਾ ਹੈ। ਅਨੇਕਾਂ ਰੀਪੋਰਟਾਂ ਜਾਨੀ ਨੁਕਸਾਨ ਦੇ ਵੱਖ ਵੱਖ ਅੰਕੜੇ ਪੇਸ਼ ਕਰ ਰਹੀਆਂ ਹਨ ਪਰ ਇਹ ਤਾਂ ਸਾਫ਼ ਹੈ ਕਿ ਇਸ ਹਮਲੇ ਵਿਚ ਸੱਭ ਤੋਂ ਵੱਧ ਕੀਮਤ ਬੱਚਿਆਂ ਨੂੰ ਚੁਕਾਣੀ ਪੈ ਰਹੀ ਹੈ। ਕਦੇ ਸਮੁੰਦਰੀ ਤੱਟ ਉਤੇ ਬੱਚਿਆਂ ਦੀਆਂ ਲਾਸ਼ਾਂ ਤੈਰਦੀਆਂ ਨਜ਼ਰ ਆਉਂਦੀਆਂ ਹਨ, ਕਦੇ ਕੋਈ ਬੱਚੀ ਮਦਦ ਲਈ ਚੀਕ ਪੁਕਾਰ ਕਰਦੀ ਸੁਣਾਈ ਦੇਂਦੀ ਹੈ ਪਰ ਸੱਤ ਸਾਲਾਂ ਤੋਂ ਬੱਚੇ ਲਗਾਤਾਰ ਇਸ ਜੰਗ ਦੀ ਕੀਮਤ ਚੁਕਾਉਂਦੇ ਆ ਰਹੇ ਹਨ। ਪਿਛਲੇ ਹਫ਼ਤੇ ਰਾਸ਼ਟਰਪਤੀ ਅਸਦ ਨੇ ਸੱਭ ਤੋਂ ਘਾਤਕ ਹਮਲਾ ਕੀਤਾ ਜਿਸ ਦੀ ਦਹਿਸ਼ਤ ਨੂੰ ਵੇਖ ਕੇ, ਸਾਰੇ ਦੇਸ਼ਾਂ ਵਲੋਂ ਪੁਤਿਨ ਨੂੰ 30 ਦਿਨਾਂ ਵਾਸਤੇ ਜੰਗ ਉਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ। ਪੁਤਿਨ 2015 ਤੋਂ ਅਸਦ ਦੀ ਮਦਦ ਤੇ ਆਏ ਹਨ ਅਤੇ ਦੋਹਾਂ ਨੇ ਮਿਲ ਕੇ ਹੁਣ ਤਕ ਇਸਲਾਮਿਕ ਸਟੇਟ ਦੇ ਕਬਜ਼ੇ 'ਚੋਂ 50% ਸੀਰੀਆਈ ਨਾਗਰਿਕ ਆਜ਼ਾਦ ਕਰਵਾ ਲੈਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਪਰ ਸੀਰੀਆ ਵਿਚਲੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵਾਰ ਵਾਰ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਅਸਦ ਵਲੋਂ ਰਸਾਇਣਕ ਗੈਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਸੰਯੁਕਤ ਰਾਸ਼ਟਰ ਦੇ ਜੰਗੀ ਨਿਯਮਾਂ ਦੀ ਘੋਰ ਉਲੰਘਣਾ ਹੈ। ਅਸਦ ਇਸ ਤੋਂ ਇਨਕਾਰ ਕਰਦੇ ਆ ਰਹੇ ਸਨ। ਪਰ ਇਸ ਹਫ਼ਤੇ ਇਕ ਸਮਾਜ ਸੇਵੀ ਵਲੋਂ ਇਕ ਹਮਲੇ ਦੀਆਂ ਤਸਵੀਰਾਂ ਖਿੱਚ ਕੇ ਦੁਨੀਆਂ ਨੂੰ ਵਿਖਾਈਆਂ ਗਈਆਂ ਕਿ ਸੀਰੀਆ ਕਿਸ ਤਰ੍ਹਾਂ ਦੇ ਹਮਲਿਆਂ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਹਫ਼ਤੇ ਤਕਰੀਬਨ 125 ਬੱਚੇ ਮਾਰੇ ਗਏ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ 'ਚੋਂ ਹਾਨੀਕਾਰਕ ਗੈਸ ਦੀ ਬੋਅ ਆ ਰਹੀ ਸੀ। ਅਸਦ ਵਲੋਂ ਨਿਹੱਥੇ ਨਾਗਰਿਕਾਂ ਉਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਸਫ਼ਾਈ ਇਹ ਦਿਤੀ ਜਾ ਰਹੀ ਹੈ ਕਿ ਇਹ ਇਲਾਕਾ ਅਤਿਵਾਦੀਆਂ ਦੇ ਹੱਥ ਵਿਚ ਹੈ ਪਰ ਹਵਾਈ ਹਮਲੇ ਪਿੰਡਾਂ ਉਤੇ ਕੀਤੇ ਜਾ ਰਹੇ ਹਨ ਜਿਥੇ ਕੋਈ ਅਤਿਵਾਦੀ ਨਹੀਂ ਰਹਿੰਦਾ। ਇਹ ਹਮਲੇ 30 ਦਿਨਾਂ ਦੀ ਜੰਗਬੰਦੀ ਦੀ ਵੀ ਉਲੰਘਣਾ ਕਰਦੇ ਹਨ।


ਪਰ ਇਹ ਮਾਮਲਾ ਹੁਣ ਇਥੇ ਰੁਕਣ ਵਾਲਾ ਨਹੀਂ ਲਗਦਾ ਕਿਉਂਕਿ ਪੱਛਮ ਦੇ ਆਗੂ ਇਸ ਜੰਗ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੇ ਸਖ਼ਤ ਵਿਰੁਧ ਹਨ। ਉਬਾਮਾ ਨੇ ਕਿਹਾ ਸੀ ਕਿ ਜੇ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਅਮਰੀਕਾ ਪਿੱਛੇ ਨਹੀਂ ਰਹੇਗਾ। ਫ਼ਰਾਂਸ ਵੀ ਇਹੀ ਸੋਚ ਰਖਦਾ ਹੈ। ਹੁਣ ਸੰਯੁਕਤ ਰਾਸ਼ਟਰ ਨੇ ਸਾਫ਼ ਕਰ ਦਿਤਾ ਹੈ ਕਿ ਉੱਤਰ ਕੋਰੀਆ, ਸੀਰੀਆ ਨੂੰ ਰਸਾਇਣਕ ਹਥਿਆਰ, ਤਕਨੀਸ਼ੀਅਨ ਅਤੇ ਹੋਰ ਸਮਾਨ 2012 ਤੋਂ ਲਗਾਤਾਰ ਭੇਜਦਾ ਆ ਰਿਹਾ ਹੈ। ਸੰਯੁਕਤ ਰਾਸ਼ਟਰ ਵਲੋਂ ਇਹ ਵੀ ਦਸਿਆ ਗਿਆ ਹੈ ਕਿ ਉੱਤਰੀ ਕੋਰੀਆਈ ਤਕਨੀਸ਼ੀਅਨਾਂ ਦੇ ਸੀਰੀਆ ਵਿਚ ਮੌਜੂਦ ਹੋਣ ਦੀਆਂ ਤਸਵੀਰਾਂ ਵੀ ਮਿਲੀਆਂ ਹਨ।ਇਸ ਨਾਲ ਹੁਣ ਸੀਰੀਆ ਦੀ ਘਰੇਲੂ ਜੰਗ ਦੇ ਬਹੁਤ ਵੱਡੀ ਜੰਗ ਵਿਚ ਬਦਲ ਜਾਣ ਦਾ ਡਰ ਪੈਦਾ ਹੋ ਗਿਆ ਹੈ ਕਿਉਂਕਿ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਵਿਚਕਾਰ ਜ਼ਬਾਨੀ ਜੰਗ ਤਾਂ ਕਦੋਂ ਦੀ ਚਲਦੀ ਆ ਹੀ ਰਹੀ ਹੈ। ਹੁਣ ਜਦੋਂ ਰਸਾਇਣਕ ਹਥਿਆਰਾਂ ਦਾ ਸਬੂਤ ਮਿਲ ਗਿਆ ਹੈ ਤਾਂ ਡੋਨਲਡ ਟਰੰਪ ਇਸ ਜੰਗ ਵਿਚ ਕੁੱਦਣ ਤੋਂ ਨਹੀਂ ਕਤਰਾਉਣਗੇ।ਅਸਦ ਨੂੰ ਰੂਸ ਦੇ ਪੁਤਿਨ ਦਾ ਸਾਥ ਤਾਂ ਪ੍ਰਾਪਤ ਹੈ ਪਰ ਇਸ ਜਾਣਕਾਰੀ ਤੋਂ ਬਾਅਦ ਤਸਵੀਰ ਬਦਲ ਵੀ ਸਕਦੀ ਹੈ। ਪੁਤਿਨ ਨੂੰ ਰੂਸ ਵਿਚ ਅਪਣੇ ਨਾਗਰਿਕਾਂ ਦਾ ਗੁੱਸਾ ਸਹਾਰਨਾ ਪੈ ਰਿਹਾ ਸੀ ਕਿਉਂਕਿ ਰੂਸ ਦੇ ਫ਼ੌਜੀਆਂ ਦੀਆਂ ਸੀਰੀਆ ਵਿਚ ਮੌਤਾਂ ਵਧਦੀਆਂ ਜਾ ਰਹੀਆਂ ਹਨ।


 ਰੂਸ ਦੇ ਨਾਗਰਿਕਾਂ ਨੂੰ ਚਿੰਤਾ ਹੈ ਕਿ ਇਹ ਜੰਗ ਰੂਸ ਵਾਸਤੇ ਇਕ 'ਨਵਾਂ ਅਫ਼ਗ਼ਾਨਿਸਤਾਨ' ਬਣ ਸਕਦੀ ਹੈ ਜਿਸ ਤਰ੍ਹਾਂ 1980 'ਚ 10 ਸਾਲ ਦੀ ਸਖ਼ਤ ਮੁਹਿੰਮ ਨੇ ਰੂਸ ਨੂੰ ਹੀ ਕਮਜ਼ੋਰ ਕਰ ਦਿਤਾ ਸੀ।ਪਹਿਲਾਂ ਤੋਂ ਹੀ ਇਸ ਗੱਲ ਦੀ ਚਿੰਤਾ ਦੁਨੀਆਂ ਨੂੰ ਸਤਾ ਰਹੀ ਸੀ ਕਿ ਦੁਨੀਆਂ ਵਿਚ ਇਸ ਤਰ੍ਹਾਂ ਦੇ ਆਗੂ ਆ ਚੁੱਕੇ ਹਨ ਜੋ ਸੱਤਾ ਵਿਚ ਨਫ਼ਰਤ ਦੇ ਘੋੜੇ ਤੇ ਸਵਾਰ ਹੋ ਕੇ ਆਏ ਹਨ ਤੇ ਅਪਣੇ ਆਪ ਨੂੰ 'ਮਹਾਨ' ਆਗੂ ਸਾਬਤ ਕਰਨ ਲਈ ਕੋਈ ਵੀ 'ਮਾਅਰਕੇਬਾਜ਼ੀ' ਵਾਲਾ ਕਾਰਾ ਕਰ ਸਕਦੇ ਹਨ। ਜੇ ਜੰਗ ਦੀ ਕੀਮਤ ਆਮ ਆਦਮੀ ਨੂੰ ਚੁਕਾਉਣੀ ਪੈਂਦੀ ਹੈ ਤਾਂ ਇਨ੍ਹਾਂ ਮਾਅਰਕੇਬਾਜ਼ ਆਗੂਆਂ ਨੂੰ ਉਸ ਦੀ ਫ਼ਿਕਰ ਨਹੀਂ, ਬਲਕਿ ਇਹ ਉਹ ਲੋਕ ਹਨ ਜੋ ਅੱਧੀ ਦੁਨੀਆਂ ਨੂੰ ਮਾਰ ਮੁਕਾ ਕੇ ਵੀ ਬਾਕੀ ਦੀ ਅੱਧੀ ਦੁਨੀਆਂ ਉਤੇ ਅਪਣਾ ਪ੍ਰਚਮ ਲਹਿਰਾ ਕੇ ਖ਼ੁਸ਼ੀ ਦੇ ਸ਼ਾਦੀਆਨੇ ਵਜਾਉਣਾ ਲੋਚਦੇ ਹਨ।ਦੁਨੀਆਂ ਵਿਚ ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਬੱਚੇ ਰੋਜ਼ ਮਰ ਰਹੇ ਹਨ ਅਤੇ ਦੁਨੀਆਂ ਤੋਂ ਮਦਦ ਦੀ ਪੁਕਾਰ ਕਰ ਰਹੇ ਹੋਣ, ਜਦਕਿ ਦੁਨੀਆਂ ਦੇ ਸੱਭ ਵੱਡੇ ਆਗੂ ਹੱਥ ਉਤੇ ਹੱਥ ਧਰ ਕੇ ਬੈਠੇ ਹੋਏ ਹੋਣ। ਆਉਣ ਵਾਲੇ ਸਮੇਂ ਵਿਚ ਇਨਸਾਨੀਅਤ ਦੇ ਕਈ ਇਮਤਿਹਾਨ ਹੋਣ ਵਾਲੇ ਹਨ। ਕੀ ਇਨਸਾਨੀਅਤ ਨਫ਼ਰਤ ਅੱਗੇ ਜਿਤ ਸਕੇਗੀ ਜਾਂ ਹਾਰ ਮੰਨ ਲਵੇਗੀ?  -ਨਿਮਰਤ ਕੌਰ

SHARE ARTICLE
Advertisement

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM
Advertisement