ਫ਼ਰਾਂਸ ਕੋਲੋਂ ਮਹਿੰਗਾ ਜਹਾਜ਼ ਕਿਉਂ?
Published : Mar 13, 2018, 12:14 am IST
Updated : Mar 20, 2018, 3:03 pm IST
SHARE ARTICLE
ਫ਼ਰਾਂਸ ਕੋਲੋਂ ਮਹਿੰਗਾ  ਜਹਾਜ਼ ਕਿਉਂ?
ਫ਼ਰਾਂਸ ਕੋਲੋਂ ਮਹਿੰਗਾ ਜਹਾਜ਼ ਕਿਉਂ?

ਫ਼ਰਾਂਸ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਆ ਕੇ ਰਾਫ਼ੇਲ ਜਹਾਜ਼ਾਂ ਬਾਰੇ ਵਿਰੋਧੀ ਧਿਰ ਦੀ ਜ਼ੁਬਾਨ ਬੰਦ ਕਰਵਾਉਣ ਵਿਚ ਕੇਂਦਰ ਸਰਕਾਰ ਦਾ ਸਾਥ ਦਿਤਾ ਹੈ।

ਫ਼ਰਾਂਸ ਦੇ ਪ੍ਰਧਾਨ ਮੰਤਰੀ ਨੇ ਭਾਰਤ ਵਿਚ ਆ ਕੇ ਰਾਫ਼ੇਲ ਜਹਾਜ਼ਾਂ ਬਾਰੇ ਵਿਰੋਧੀ ਧਿਰ ਦੀ ਜ਼ੁਬਾਨ ਬੰਦ ਕਰਵਾਉਣ ਵਿਚ ਕੇਂਦਰ ਸਰਕਾਰ ਦਾ ਸਾਥ ਦਿਤਾ ਹੈ। ਰਾਫ਼ੇਲ ਜਹਾਜ਼ਾਂ ਦੀ ਵਧੀ ਹੋਈ ਕੀਮਤ ਬਾਰੇ ਕਾਂਗਰਸ ਜਾਣਕਾਰੀ ਚਾਹੁੰਦੀ ਸੀ। ਜੋ ਸੌਦਾ ਹੁਣ ਭਾਜਪਾ ਸਰਕਾਰ ਵਲੋਂ ਹੋਇਆ ਹੈ, ਉਹ 58 ਹਜ਼ਾਰ ਕਰੋੜ ਦਾ ਹੋਇਆ ਹੈ। ਪਿਛਲੀ ਕਾਂਗਰਸ ਸਰਕਾਰ ਇਸ ਨੂੰ ਇਕ ਤਿਹਾਈ ਕੀਮਤ ਤੇ ਕਰਨਾ ਚਾਹੁੰਦੀ ਸੀ ਪਰ ਭਾਜਪਾ ਨੇ ਸੱਤਾ ਵਿਚ ਆਉਂਦੇ ਹੀ ਉਸ ਸੌਦੇ ਨੂੰ ਸੱਭ ਤੋਂ ਵੱਡੀ ਗ਼ਲਤੀ ਕਹਿ ਕੇ ਰੱਦ ਕਰ ਦਿਤਾ ਸੀ। ਪਰ ਹੁਣ ਉਸੇ ਜਹਾਜ਼ ਨੂੰ ਤਿੰਨ ਗੁਣਾਂ ਵੱਧ ਕੀਮਤ ਤੇ ਖ਼ਰੀਦਿਆ ਜਾ ਰਿਹਾ ਹੈ। ਕਾਂਗਰਸ ਇਸ ਕੀਮਤ ਦੇ ਵਧਾਏ ਜਾਣ ਬਾਰੇ ਜਾਣਕਾਰੀ ਮੰਗ ਰਹੀ ਸੀ। ਫ਼ਰਾਂਸ ਅਤੇ ਭਾਰਤ ਨੇ ਇਕ ਨਵੇਂ ਗੁਪਤ ਸਮਝੌਤੇ ਤੇ ਹਸਤਾਖਰ ਕਰ ਦਿਤੇ ਹਨ ਜਿਸ ਨਾਲ ਹੁਣ ਦੋਵੇਂ ਸਰਕਾਰਾਂ ਇਸ ਸੌਦੇ ਜਾਂ ਕਿਸੇ ਹੋਰ ਸੌਦੇ ਬਾਰੇ ਜਾਣਕਾਰੀ ਬਾਹਰ ਨਹੀਂ ਕੱਢ ਸਕਦੀਆਂ। ਇਸ ਦਾ ਕਾਰਨ ਇਹ ਦਸਿਆ ਗਿਆ ਹੈ ਕਿ ਕਿਸੇ ਨੂੰ ਭਾਰਤ ਦੀ ਜੰਗ ਲੜਨ ਦੀ ਤਾਕਤ ਬਾਰੇ ਸਹੀ ਅੰਦਾਜ਼ਾ ਨਾ ਲੱਗ ਸਕੇ।


ਫ਼ਰਾਂਸ ਅਪਣੇ ਰਾਫ਼ੇਲ ਜਹਾਜ਼ ਸਿਰਫ਼ ਭਾਰਤ ਨੂੰ ਹੀ ਨਹੀਂ ਬਲਕਿ ਹੋਰ ਕਈ ਦੇਸ਼ਾਂ ਨੂੰ ਵੀ ਵੇਚਦਾ ਹੈ ਅਤੇ ਜ਼ਾਹਰ ਹੈ ਕਿ ਉਹ ਅਜਿਹੀਆਂ ਸਾਰੀਆਂ ਸਰਕਾਰਾਂ ਜਾਂ ਸੌਦੇ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਅਪਣੇ ਜਹਾਜ਼ ਦੀ ਕਾਬਲੀਅਤ ਬਾਰੇ ਦਸਦੇ ਹੋਣਗੇ। ਦੂਜੀ ਗੱਲ ਕਿ ਇਹ ਜੋ ਜਹਾਜ਼ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦੀ ਹਥਿਆਰ ਹੁੰਦੇ ਹਨ, ਉਹ ਇਸਤੇਮਾਲ ਕਰਨ ਲਈ ਨਹੀਂ ਹੁੰਦੇ, ਸਗੋਂ ਅਪਣੇ ਦੁਸ਼ਮਣਾਂ ਨੂੰ ਅਪਣੀ ਤਾਕਤ ਦਾ ਪ੍ਰਦਰਸ਼ਨ ਕਰ ਕੇ ਡਰਾਉਣ ਵਾਸਤੇ ਹੁੰਦੇ ਹਨ। ਆਖ਼ਰਕਾਰ ਕਿਸੇ ਤਾਕਤਵਰ ਨਾਲ ਜੰਗ ਕੌਣ ਚਾਹੁੰਦਾ ਹੈ? ਛੁਪਾਉਣ ਦਾ ਕੰਮ ਤਾਂ ਕਮਜ਼ੋਰ ਕਰਦੇ ਹਨ ਜੋ ਅਪਣੀ ਕਮਜ਼ੋਰੀ ਨੂੰ ਦੁਸ਼ਮਣ ਤੋਂ ਲੁਕਾ ਕੇ ਰਖਣਾ ਚਾਹੁੰਦੇ ਹਨ। ਇਸ ਗੁਪਤ ਸਮਝੌਤੇ ਤੋਂ ਕੀ ਫ਼ਾਇਦਾ ਹੋਇਆ ਹੈ - ਸਿਵਾਏ ਕਾਂਗਰਸ ਦੇ ਪ੍ਰਗਟਾਵੇ ਦਾ ਰਾਹ ਬੰਦ ਕਰਨ ਦੇ, ਸਮਝ ਤੋਂ ਬਾਹਰ ਹੈ? -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement