ਕੀ ਪੂੰਜੀਵਾਦ ਤੋਂ ਪਹਿਲਾਂ, ਮਨੁੱਖ ਦੀ ਹਾਲਤ ਜ਼ਿਆਦਾ ਚੰਗੀ ਸੀ?
Published : Feb 3, 2018, 1:51 am IST
Updated : Feb 2, 2018, 8:21 pm IST
SHARE ARTICLE

ਵਾਪਸ ਮੁੜ ਪਈਏ ਤਾਂ ਕੀ ਸੁਖੀ ਹੋ ਜਾਵਾਂਗੇ?
ਅੱਜ ਦੇ, ਦੌੜ ਭੱਜ ਵਾਲੇ ਜ਼ਮਾਨੇ ਵਿਚ, ਦੂਜਿਆਂ ਵਾਸਤੇ ਦਰਦ ਭਾਵੇਂ ਦਿਸਦਾ ਘੱਟ ਹੈ ਪਰ ਪਹਿਲਾਂ ਨਾਲੋਂ ਫਿਰ ਵੀ ਜ਼ਿਆਦਾ ਹੈ। ਗ਼ੁਲਾਮੀ ਨੂੰ ਕੋਈ ਨਹੀਂ ਸਹਾਰਦਾ। ਨਿਰਾਸ਼ਾ ਵਿਚ ਵੀ ਆਸ਼ਾ ਹੈ ਕਿਉਂਕਿ ਜਿਸ ਮਨੁੱਖ ਨੂੰ ਰੱਬ ਨੇ ਘੜਿਆ ਹੈ, ਉਸ ਨੇ ਕਮੀਆਂ ਦੇ ਨਾਲ-ਨਾਲ ਦਿਲ ਤੇ ਪਿਆਰ ਦੀ ਅਜਿਹੀ ਤਾਕਤ ਵੀ ਦਿਤੀ ਹੈ ਜੋ ਸਾਰੀਆਂ ਕਮਜ਼ੋਰੀਆਂ ਨੂੰ ਫਿੱਕਾ ਕਰ ਦੇਂਦੀ ਹੈ।

ਅਜਕਲ ਛੋਟੀਆਂ ਫ਼ਿਲਮਾਂ ਬਹੁਤ ਤੇਜ਼ੀ ਨਾਲ ਸਿਰਜਣਾਤਮਕਤਾ ਦਾ ਪ੍ਰਚਲਤ ਅਤੇ ਸੌਖਾ ਸਾਧਨ ਬਣ ਰਹੀਆਂ ਹਨ ਅਤੇ ਇਨ੍ਹਾਂ ਵਾਸਤੇ ਵਖਰੇ ਪੁਰਸਕਾਰ ਸਮਾਗਮ ਵੀ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਬਣਾਉਣ ਉਤੇ ਖ਼ਰਚਾ ਘੱਟ ਆਉਂਦਾ ਹੈ ਅਤੇ ਨੌਜੁਆਨਾਂ ਵਾਸਤੇ ਵੀ ਇਹ ਅਪਣੀ ਅੰਦਰ ਦੀ ਗੱਲ ਨੂੰ ਪੇਸ਼ ਕਰਨ ਦਾ ਆਸਾਨ ਜ਼ਰੀਆ ਬਣ ਗਈਆਂ ਹਨ। ਇਸ ਸਾਲ ਪੂੰਜੀਵਾਦ ਉਤੇ ਬਣਾਈ ਗਈ ਇਕ ਫ਼ਿਲਮ ਚਰਚਾ ਵਿਚ ਹੈ ਜੋ 21ਵੀਂ ਸਦੀ ਵਿਚ ਮਨੁੱਖਾਂ ਨੂੰ ਡੋਲਦਾ ਵਿਖਾਉਂਦੀ ਹੈ। ਇਸ ਨੂੰ 20 ਸਾਲ ਦੀ ਕੁੜੀ ਦੀ ਪੇਸ਼ਕਸ਼ ਦਸਿਆ ਜਾ ਰਿਹਾ ਹੈ ਜੋ ਅੱਜ ਦੇ ਦੌਰ ਵਿਚ ਵਪਾਰਕਤਾ ਦੀ ਅਹਿਮੀਅਤ ਉਤੇ ਸਵਾਲ ਚੁਕਦੀ ਹੈ, ਵਿਗਿਆਨ ਦੀ ਤਰੱਕੀ ਉਤੇ ਸਵਾਲ ਚੁਕਦੀ ਹੈ ਜਿਸ ਦੀ ਕੀਮਤ ਬੇਜ਼ੁਬਾਨ ਜਾਨਵਰ ਚੁਕਾ ਰਹੇ ਹਨ। ਫ਼ਿਲਮ ਸਿਰਫ਼ 4 ਮਿੰਟਾਂ ਦੀ ਹੈ ਜੋ ਮਨੁੱਖਾਂ ਅੰਦਰੋਂ ਗ਼ਾਇਬ ਹੋ ਰਹੇ ਅਹਿਸਾਸਾਂ ਬਾਰੇ ਸਵਾਲ ਚੁਕਦੀ ਹੈ। ਅੱਜ ਦੇ ਲੋਕ ਵਸਤਾਂ ਵਿਚੋਂ ਸੁੱਖ ਭਾਲਦੇ ਹਨ ਅਤੇ ਇਕ-ਦੂਜੇ ਦੀ ਫ਼ਿਕਰ ਕਰਨੀ ਭੁੱਲ ਰਹੇ ਹਨ।ਇਹ ਸਵਾਲ ਇਕ ਪਲ ਲਈ ਤਾਂ ਪੂੰਜੀਵਾਦ ਪ੍ਰਤੀ ਨਫ਼ਰਤ ਉਜਾਗਰ ਕਰਦਾ ਹੀ ਹੈ ਪਰ ਫਿਰ ਅਪਣੇ ਆਸਪਾਸ ਵੇਖਿਆਂ ਇਹ ਪੁਛਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਅਸੀ ਪੂੰਜੀਵਾਦ ਜਾਂ ਤਰੱਕੀ ਤੋਂ ਪਹਿਲਾਂ ਠੀਕ ਸੀ? ਪੂੰਜੀ ਅੱਜ ਸਾਡੀ ਜ਼ਿੰਦਗੀ ਨੂੰ ਸੁਰੱਖਿਅਤ ਵੀ ਰਖਦੀ ਹੈ ਅਤੇ ਐਸ਼ਪ੍ਰਸਤੀ ਦੀਆਂ ਚੀਜ਼ਾਂ ਵੀ ਦਿੰਦੀ ਹੈ। ਮੁਸ਼ਕਲ ਤਾਂ ਉਦੋਂ ਆਉਂਦੀ ਹੈ ਜਦ ਹਰ ਕਿਸੇ ਨੂੰ ਇਹ ਸਹੂਲਤਾਂ ਨਹੀਂ ਮਿਲਦੀਆਂ।ਜੇ ਪੁਰਾਤਨ ਕਾਲ ਵਲ ਝਾਤ ਮਾਰੀਏ ਤਾਂ ਮਨੁੱਖੀ ਇਤਿਹਾਸ ਵਿਚ ਬਲ ਹਮੇਸ਼ਾ ਤਾਕਤਵਰ ਕੋਲ ਹੀ ਹੁੰਦਾ ਸੀ। ਜੋ ਤਾਕਤਵਰ ਹੈ, ਉਹੀ ਜਿਊਂਦਾ ਰਹੇਗਾ। ਜੇ ਜੰਗਲ ਰਾਜ ਦਾ ਸਮਾਂ ਵੇਖੀਏ ਤਾਂ ਵੱਡਾ ਜਾਨਵਰ ਛੋਟੇ ਨੂੰ ਖਾ ਜਾਂਦਾ ਸੀ। ਜੰਗਲ ਦਾ ਰਾਜਾ ਸ਼ੇਰ ਸੀ ਕਿਉਂਕਿ ਆਦਮੀ ਕੋਲ ਉਸ ਸਮੇਂ ਬੰਦੂਕ ਨਹੀਂ ਸੀ ਤੇ ਉਸ ਨੇ ਧਾਤਾਂ ਨੂੰ ਅਪਣਾ ਔਜ਼ਾਰ ਨਹੀਂ ਬਣਾਇਆ ਸੀ। ਜਿਉਂ ਜਿਉਂ ਸਭਿਅਤਾ ਅੱਗੇ ਵਧਦੀ ਗਈ, ਰਾਜਿਆਂ-ਮਹਾਰਾਜਿਆਂ ਦੇ ਰਾਜ ਆਏ, ਕੁੱਝ ਆਗੂ ਬਣੇ ਅਤੇ ਕੁੱਝ ਉਨ੍ਹਾਂ ਦੇ ਪਿੱਛੇ ਚੱਲਣ ਵਾਲੇ। ਕਈ ਅਪਣੇ ਖੇਤਾਂ ਵਿਚ ਖ਼ੁਸ਼ ਸਨ ਅਤੇ ਕਈ ਯੋਧੇ ਬਣ ਕੇ ਦੂਜਿਆਂ ਦੀਆਂ ਜਾਗੀਰਾਂ 'ਤੇ ਕਬਜ਼ਾ ਕਰ ਕੇ ਖ਼ੁਸ਼ ਹੁੰਦੇ ਸਨ। ਪਰ ਹਰ ਸਦੀ ਵਿਚ ਵਿਗਿਆਨ ਦੇ ਨਾਂ 'ਤੇ ਕੁੱਝ ਨਾ ਕੁੱਝ ਵਾਧਾ ਜ਼ਰੂਰ ਹੋਇਆ ਜਿਸ ਨਾਲ ਸਮਾਜ ਨੇ ਨਵਾਂ ਰੂਪ ਧਾਰਨ ਕਰ ਲਿਆ। ਕੁੱਝ ਦੇਰ ਵਾਸਤੇ ਹਰ ਸਦੀ ਵਿਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਰਹੀਆਂ ਜਿਸ ਨਾਲ ਭੁੱਖ ਅਤੇ ਲਾਲਚ ਹਾਵੀ ਹੁੰਦੇ ਗਏ। ਪਰ ਕੀ ਮਨੁੱਖਤਾ ਖ਼ਤਮ ਹੋ ਗਈ?


ਰੰਗ, ਜਨਮ, ਲਿੰਗ, ਆਸਥਾ ਦੇ ਨਾਂ 'ਤੇ ਵਿਤਕਰੇ ਹੋਏ ਪਰ ਜਿਸ ਤਰ੍ਹਾਂ ਸਭਿਅਤਾ ਅੱਗੇ ਵਧੀ, ਮਨੁੱਖੀ ਅਹਿਸਾਸ ਸੋਨੇ ਵਾਂਗ ਤਰਾਸ਼ੇ ਗਏ। ਪੂੰਜੀਵਾਦ ਨੂੰ ਮਾੜਾ ਤਾਂ ਉਸ ਹਾਲਤ ਵਿਚ ਮੰਨਿਆ ਜਾ ਸਕਦਾ ਹੈ ਜੇ ਉਸ ਦਾ ਪੂੰਜੀ ਹਾਸਲ ਕਰਨ ਦਾ ਤਰੀਕਾ, ਝੂਠ ਜਾਂ ਕਪਟ 'ਤੇ ਆਧਾਰਤ ਹੋਵੇ ਪਰ ਜੇ ਮਿਹਨਤ ਅਤੇ ਅਕਲ ਦੇ ਸਹਾਰੇ ਕੀਤੀ ਗਈ ਕਮਾਈ ਹੈ ਤਾਂ ਉਹ ਪੁਰਾਤਨ ਕਾਲ ਦੇ ਰਾਜੇ-ਮਹਾਰਾਜਿਆਂ ਦੀ ਪੈਦਾਇਸ਼ੀ ਅਮੀਰੀ ਤੋਂ ਤਾਂ ਬਿਹਤਰ ਹੈ। ਕਸੂਰ ਅੱਜ ਦੇ ਪੂੰਜੀਵਾਦ ਦਾ ਨਹੀਂ ਸਗੋਂ ਭ੍ਰਿਸ਼ਟ ਸਿਸਟਮ ਦਾ ਹੈ ਜੋ ਪਰਦੇ ਪਿੱਛੇ ਰਹਿ ਕੇ ਗ਼ਰੀਬਾਂ ਨਾਲ ਧੱਕਾ ਕਰਦਾ ਹੈ। ਪਰ ਰਾਜੇ-ਮਹਾਰਾਜੇ ਤਾਂ ਇਨਸਾਨ ਨੂੰ ਗ਼ੁਲਾਮ ਬਣਾ ਕੇ ਰਖਦੇ ਸਨ। ਸੋ ਉਸ ਕਾਲ ਤੋਂ ਤਾਂ ਅੱਜ ਦਾ ਸਮਾਂ ਚੰਗਾ ਹੀ ਹੈ।ਵਿਗਿਆਨਕ ਖੋਜਾਂ ਲਈ ਜਾਨਵਰਾਂ ਦੀ ਵਰਤੋਂ ਹੁੰਦੀ ਹੈ। ਪਰ ਜੇ ਇਨ੍ਹਾਂ ਦੀ ਵਰਤੋਂ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਕੀਤੀ ਹੋਵੇ ਤਾਂ ਜਾਨਵਰਾਂ ਦੇ ਵੀ ਹੱਕ ਹਨ। ਕਦੇ ਤਾਂ ਜੰਗਲ ਰਾਜ ਵਿਚ, ਛੋਟੇ ਜਾਨਵਰਾਂ ਨਾਲ, ਮਨੁੱਖ ਵੀ ਜਾਨ ਬਚਾਉਂਦੇ ਫਿਰਦੇ ਸਨ। ਅੱਜ ਪੈਸੇ ਅਤੇ ਵਸਤਾਂ ਦੇ ਲਾਲਚ ਨੇ ਦਿਮਾਗ਼ ਖ਼ਰਾਬ ਕੀਤੇ ਹੋਏ ਹਨ ਪਰ ਬੰਦੂਕਾਂ ਦੀ ਖੋਜ ਨਾਲ ਜੰਗਾਂ ਦਾ ਖ਼ਾਤਮਾ ਨਹੀਂ ਹੁੰਦਾ।ਅੱਜ ਵਿਗਿਆਨ ਦੇ ਸਹਾਰੇ ਦਰਦ, ਬੀਮਾਰੀਆਂ ਦਾ ਤੋੜ ਲੱਭ ਲਿਆ ਗਿਆ ਹੈ ਪਰ ਉਨ੍ਹਾਂ ਉਤੇ ਨਿਰਭਰਤਾ ਵੀ ਵੱਧ ਰਹੀ ਹੈ। ਪੈਰਾਂ ਨਾਲ ਚਲਣਾ ਘੱਟ ਹੁੰਦਾ ਜਾ ਰਿਹਾ ਹੈ। ਹੁਣ ਰੋਬੋਟਾਂ ਦੇ ਆ ਜਾਣ ਨਾਲ ਮਨੁੱਖਾਂ ਦੀ ਜ਼ਰੂਰਤ ਘੱਟ ਰਹੀ ਹੈ। ਪਰ ਕੀ ਇਹ ਦੁਨੀਆਂ ਦਾ ਦਸਤੂਰ ਨਹੀਂ? ਹਰ ਨਵੀਂ ਸਦੀ, ਹਰ ਨਵੀਂ ਕਾਢ, ਇਸ ਮਿੱਟੀ ਦੇ ਘੜੇ ਇਨਸਾਨ ਨੂੰ ਕੁੱਝ ਸਮੇਂ ਵਾਸਤੇ 'ਨਾਚੀਜ਼' ਤੇ ਕਮਜ਼ੋਰ ਬਣਾ ਦੇਂਦੀ ਹੈ। ਫਿਰ ਵੀ ਅੰਦਰ ਸਜਾਈ ਗਈ ਖ਼ੂਬਸੂਰਤੀ ਇਨਸਾਨ ਦੀਆਂ ਔਖੀਆਂ ਘੜੀਆਂ ਵਿਚ ਰਾਹ ਬਣਾਉਂਦੀ ਹੈ ਤੇ ਸਦੀ ਦਰ ਸਦੀ ਇਨਸਾਨ ਤਾਕਤਵਰ ਬਣਦਾ ਜਾ ਰਿਹਾ ਹੈ। ਇਸ ਦੇ ਮਨੁੱਖਤਾ ਦੇ ਜਜ਼ਬੇ ਤਰਾਸ਼ੇ ਜਾ ਰਹੇ ਹਨ। ਅੱਜ ਦੇ, ਦੌੜ ਭੱਜ ਵਾਲੇ ਜ਼ਮਾਨੇ ਵਿਚ, ਦੂਜਿਆਂ ਵਾਸਤੇ ਦਰਦ ਭਾਵੇਂ ਦਿਸਦਾ ਘੱਟ ਹੈ ਪਰ ਪਹਿਲਾਂ ਨਾਲੋਂ ਫਿਰ ਵੀ ਜ਼ਿਆਦਾ ਹੈ। ਗ਼ੁਲਾਮੀ ਨੂੰ ਕੋਈ ਨਹੀਂ ਸਹਾਰਦਾ। ਨਿਰਾਸ਼ਾ ਵਿਚ ਵੀ ਆਸ਼ਾ ਹੈ ਕਿਉਂਕਿ ਜਿਸ ਮਨੁੱਖ ਨੂੰ ਰੱਬ ਨੇ ਘੜਿਆ ਹੈ, ਉਸ ਨੇ ਕਮੀਆਂ ਦੇ ਨਾਲ-ਨਾਲ ਦਿਲ ਤੇ ਪਿਆਰ ਦੀ ਅਜਿਹੀ ਤਾਕਤ ਵੀ ਦਿਤੀ ਹੈ ਜੋ ਸਾਰੀਆਂ ਕਮਜ਼ੋਰੀਆਂ ਨੂੰ ਫਿੱਕਾ ਕਰ ਦੇਂਦੀ ਹੈ।  -ਨਿਮਰਤ ਕੌਰ

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement