ਰਾਸ਼ਟਰਪਪਤੀ ਟਰੰਪ ਨੂੰ ਸਮਝ ਨਹੀਂ ਆ ਰਹੀ ਕਿ ਏਨੀ ਠੰਢ ਕਿਉਂ ਪੈ ਰਹੀ ਹੈ? ਤੁਹਾਨੂੰ ਪਤਾ ਹੈ ਕਿ ਨਹੀਂ?
Published : Jan 9, 2018, 10:27 pm IST
Updated : Jan 9, 2018, 4:57 pm IST
SHARE ARTICLE

ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।

ਦਿੱਲੀ ਵਿਚ ਠੰਢ ਨਾਲ 44 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ ਪਰ ਦਿੱਲੀ ਦੇ ਸਿਆਸਤਦਾਨ ਆਪਸ ਵਿਚ ਭਿੜ ਰਹੇ ਹਨ। ਅਰਵਿੰਦ ਕੇਜਰੀਵਾਲ ਮੁਤਾਬਕ ਕਸੂਰ ਦਿੱਲੀ ਦੇ ਉਪ-ਰਾਜਪਾਲ ਦਾ ਹੈ ਜਿਨ੍ਹਾਂ ਇਕ 'ਨਿਕੰਮੇ ਅਫ਼ਸਰ' ਨੂੰ ਲਾ ਕੇ ਦਿੱਲੀ ਦੇ 44 ਬੇਘਰਿਆਂ ਨੂੰ ਮੌਤ ਦੇ ਮੂੰਹ ਵਿਚ ਸੁਟ ਦਿਤਾ। ਮ੍ਰਿਤਕਾਂ ਵਿਚ ਦੋ ਸਾਲਾਂ ਦਾ ਇਕ ਬੱਚਾ ਵੀ ਹੈ। ਠੰਢ ਵਿਚ ਸਿਆਸਤ ਤਾਂ ਗਰਮਾਅ ਗਈ ਹੈ ਪਰ ਕੀਮਤ ਆਮ ਇਨਸਾਨ ਨੂੰ ਚੁਕਾਉਣੀ ਪੈ ਰਹੀ ਹੈ। ਅੱਜ ਨਾ ਸਿਰਫ਼ ਦਿੱਲੀ ਬਲਕਿ ਪੂਰਾ ਉੱਤਰ ਭਾਰਤ ਠੰਢੀਆਂ ਹਵਾਵਾਂ ਨਾਲ ਕੰਬ ਰਿਹਾ ਹੈ। ਇਸੇ ਤਰ੍ਹ੍ਹਾਂ ਦੇ ਹਾਲਾਤ ਅਮਰੀਕਾ ਵਿਚ ਵੀ ਬਣੇ ਹੋਏ ਹਨ ਜਿਥੇ ਵੀ ਠੰਢੀਆਂ ਹਵਾਵਾਂ ਚਾਕੂ ਛੁਰੀ ਵਾਂਗ ਚਲ ਰਹੀਆਂ ਹਨ। ਸਿਆਸਤਦਾਨ ਉਥੇ ਵੀ ਜ਼ਿਆਦਾ ਸਿਆਣੇ ਨਹੀਂ ਰਹੇ ਹੁਣ। ਡੋਨਲਡ ਟਰੰਪ ਨੇ ਦਸੰਬਰ ਵਿਚ ਸ਼ੁਰੂ ਹੋਈ ਠੰਢ ਨਾਲ ਦੁਨੀਆਂ ਅੰਦਰ ਆਲਮੀ ਤਪਿਸ਼ ਦੀ ਚੇਤਾਵਨੀ ਦੇਣ ਵਾਲਿਆਂ ਦਾ ਮਜ਼ਾਕ ਉਡਾਉਂਦਿਆਂ ਕਹਿ ਦਿਤਾ ਸੀ ਕਿ ਵਧਦੀ ਗਰਮੀ ਦਾ ਡਰ ਫੈਲਾਉਣ ਵਾਲਿਆਂ ਨੂੰ ਕਹਿ ਦਿਉ ਕਿ ਹੁਣ ਥੋੜ੍ਹੀ ਗਰਮਾਹਟ ਅਮਰੀਕਾ ਵਿਚ ਭੇਜ ਦੇਣ। ਇਕ ਕਦਮ ਅੱਗੇ ਜਾਂਦਿਆਂ ਇਸ ਤਾਕਤਵਰ ਅਹੁਦੇ ਉਤੇ ਬੈਠੇ 'ਮੂੰਹਫੱਟ ਰਾਸ਼ਟਰਪਤੀ' ਨੇ ਅਪਣੇ ਪੈਰਿਸ ਸਮਝੌਤੇ ਤੋਂ ਪਿੱਛੇ ਹਟਣ ਦੇ ਫ਼ੈਸਲੇ  ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਉਸ ਨੇ ਅਮਰੀਕਾ ਲਈ ਅਰਬਾਂ ਡਾਲਰਾਂ ਦੀ ਬੱਚਤ ਕੀਤੀ।ਮਾਹਰਾਂ ਨੇ ਛੇਤੀ ਹੀ ਸਿੱਧ ਕਰ ਦਿਤਾ ਹੈ ਕਿ ਇਹ ਜੋ ਸਖ਼ਤ ਠੰਢ ਚਲ ਰਹੀ ਹੈ, ਇਹ ਆਲਮੀ ਤਪਿਸ਼ ਦਾ ਹੀ ਨਤੀਜਾ ਹੈ ਜਿਸ ਕਾਰਨ ਆਰਕਟਿਕ ਸਰਕਲ ਵਿਚ ਬਰਫ਼ ਪਿਘਲ ਰਹੀ ਹੈ ਅਤੇ ਹਵਾਵਾਂ ਦੇ ਰੁਖ਼ ਨੂੰ ਤਬਦੀਲ ਕਰ ਰਹੀ ਹੈ। ਪਰ ਜੇ ਟਰੰਪ ਕੋਲ ਏਨੀ ਕੁ ਗੱਲ ਸਮਝਣ ਦੀ ਤਾਕਤ ਹੁੰਦੀ ਤਾਂ ਦੁਨੀਆਂ ਦੇ ਆਉਣ ਵਾਲੇ ਦਿਨ ਇਸ ਤਰ੍ਹਾਂ ਸੰਕਟ ਵਿਚ ਨਾ ਘਿਰੇ ਹੁੰਦੇ।ਦੁਨੀਆਂ ਅੰਦਰ ਵਾਤਾਵਰਣ ਵਿਚ ਕਾਰਬਨ ਡਾਇਆਕਸਾਈਡ ਦੇ ਵਾਧੇ ਵਿਚ ਸੱਭ ਤੋਂ ਵੱਧ ਯੋਗਦਾਨ ਅਮਰੀਕਾ ਦਾ ਹੈ। ਜਿਥੇ ਇਕ ਭਾਰਤੀ, ਵਾਤਾਵਰਣ ਵਿਚ 1.7 ਮੀਟ੍ਰਿਕ ਟਨ ਕਾਰਬਨ ਡਾਇਆਕਸਾਈਡ ਛਡਦਾ ਹੈ, ਉਥੇ ਇਕ ਅਮਰੀਕੀ 16.2 ਮੀਟ੍ਰਿਕ ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚ ਛਡਦਾ ਹੈ। ਪੈਰਿਸ ਸਮਝੌਤੇ ਨੂੰ ਪਿਛਲੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਪੂਰਾ ਸਮਰਥਨ ਪ੍ਰਾਪਤ ਸੀ ਅਤੇ ਅਮਰੀਕਾ ਨੇ ਕਾਰਬਨ ਡਾਇਆਕਸਾਈਡ ਛੱਡਣ ਵਿਚ ਕਮੀ ਕਰਨੀ ਸੀ ਤਾਕਿ ਗ਼ਰੀਬ ਦੇਸ਼ਾਂ ਨੂੰ ਅਮੀਰ ਦੇਸ਼ਾਂ ਵਲੋਂ ਕੁਦਰਤ ਦੀ ਫ਼ਜ਼ੂਲਖ਼ਰਚੀ ਦੀ ਕੀਮਤ ਨਾ ਚੁਕਾਉਣੀ ਪਵੇ। ਪਰ ਟਰੰਪ ਨੇ ਸਾਬਤ ਕਰ ਦਿਤਾ ਹੈ ਕਿ ਨਾ ਉਸ ਵਿਚ ਸਮਝ ਹੈ ਅਤੇ ਨਾ ਉਸ ਵਿਚ ਦੁਨੀਆਂ ਦੇ ਲੋਕਾਂ ਪ੍ਰਤੀ ਹਮਦਰਦੀ ਹੀ ਹੈ ਕਿ ਉਹ ਗ਼ਰੀਬ ਦੇਸ਼ਾਂ ਦੀਆਂ ਮਜਬੂਰੀਆਂ ਨੂੰ ਸਮਝ ਸਕੇ। ਹੁਣ ਵਾਤਾਵਰਣ ਵਿਚ ਗ਼ੈਰ-ਕੁਦਰਤੀ ਤਬਦੀਲੀਆਂ ਹੋਰ ਵੀ ਤਲਖ਼ ਹਕੀਕਤ ਬਣ ਗਈਆਂ ਹਨ। ਇਨ੍ਹਾਂ ਹਾਲਾਤ ਵਿਚ ਸਾਡੇ ਸਿਆਸਤਦਾਨਾਂ ਨੂੰ ਇਨ੍ਹਾਂ ਨਾਲ ਜੂਝਣ ਵਾਸਤੇ ਮਨ-ਆਈਆਂ ਨੂੰ ਇਕ ਪਾਸੇ ਰੱਖਣ ਦੀ ਜ਼ਰੂਰਤ ਹੈ। ਭਾਜਪਾ ਨੇ ਦਿੱਲੀ ਨੂੰ ਖ਼ੁਦ ਤਬਾਹ ਕਰਨ ਵਾਸਤੇ ਬਲੀ ਦਾ ਬਕਰਾ ਬਣਾ ਕੇ ਦਿੱਲੀ ਦੀ ਚੁਣੀ ਹੋਈ ਸਰਕਾਰ ਦਾ ਮਜ਼ਾਕ ਉਡਾ ਦਿਤਾ ਹੈ। ਕੁਦਰਤ ਅਤੇ ਪ੍ਰਦੂਸ਼ਣ ਨੂੰ ਸਾਡੇ ਦੇਸ਼ ਦੀ ਰਾਜਧਾਨੀ ਨੂੰ ਇਕ ਹਾਨੀਕਾਰਕ ਸਥਾਨ ਬਣਾ ਦਿਤਾ ਹੈ। 


ਰਾਸ਼ਟਰੀ ਗੀਤ (ਜਨ ਗਨ ਮਨ) ਕਿਥੇ ਗਾਇਆ ਜਾਣਾ ਜ਼ਰੂਰੀ ਹੋਵੇ?
ਸਿਨੇਮਾ ਘਰਾਂ ਵਿਚ ਰਾਸ਼ਟਰੀ ਗੀਤ ਚਲਾਉਣ ਬਾਰੇ ਅਦਾਲਤ ਦੇ ਇਕ ਫ਼ੈਸਲੇ ਕਾਰਨ ਪਿਛਲੇ ਸਾਲਾਂ ਵਿਚ ਬੜੇ ਹਾਦਸੇ, ਲੜਾਈਆਂ, ਝੜਪਾਂ ਹੋਈਆਂ ਹਨ ਅਤੇ ਸੋਚਣ ਵਾਲਿਆਂ ਦੇ  ਮਨਾਂ ਵਿਚ ਸਵਾਲ ਉਠਿਆ ਹੈ  ਕਿ  ਰਾਸ਼ਟਰਗਾਨ ਲਈ ਸਹੀ ਸਥਾਨ ਕਿਹੜਾ ਹੈ?  ਬਚਪਨ ਤੋਂ ਹੀ ਇਹ ਸਕੂਲ ਸੀ ਪਰ ਸਿਨੇਮਾ ਘਰਾਂ ਵਿਚ ਚਲਾਏ ਜਾਣ ਦਾ ਫ਼ੈਸਲਾ ਅਤੇ ਦੇਸ਼ ਵਾਸਤੇ ਪਿਆਰ ਸਮਝ ਨਹੀਂ ਆਇਆ। ਹੁਣ ਇਕ ਕਮੇਟੀ ਤੈਅ ਕਰੇਗੀ ਕਿ ਰਾਸ਼ਟਰੀ ਗੀਤ ਕਦੋਂ ਅਤੇ ਕਿਸ ਤਰ੍ਹਾਂ ਗਾਇਆ ਜਾਵੇਗਾ ਅਤੇ ਉਸ ਦੇ ਗਾਉਣ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਅਤੇ ਕਿਸ ਤਰ੍ਹਾਂ ਦਾ ਵਤੀਰਾ ਠੀਕ ਹੋਵੇਗਾ। ਇਸ ਸਤਿਕਾਰ ਨੂੰ ਦੇਸ਼ਪ੍ਰੇਮ ਦਾ ਸਬੂਤ ਮੰਨਿਆ ਜਾਂਦਾ ਹੈ ਜੋ ਠੀਕ ਵੀ ਹੈ। ਰਾਸ਼ਟਰੀ ਝੰਡਾ ਅਤੇ ਗੀਤ ਹਰ ਭਾਰਤੀ ਵਾਸਤੇ ਗ਼ੁਲਾਮੀ ਤੋਂ ਮਿਲੀ ਆਜ਼ਾਦੀ ਦੀ ਨਿਸ਼ਾਨੀ ਹਨ - ਆਜ਼ਾਦੀ ਇਸ ਝੰਡੇ ਨੂੰ ਲਹਿਰਾਉਣ ਦੀ ਅਤੇ ਅਪਣੇ ਦੇਸ਼ ਦੀ ਸ਼ਾਨ ਵਿਚ ਗੀਤ ਗਾਉਣ ਦੀ। ਪਰ ਆਜ਼ਾਦੀ ਇਥੋਂ ਤਕ ਸੀਮਤ ਨਹੀਂ ਸੀ। ਆਜ਼ਾਦੀ ਆਮ ਭਾਰਤੀ ਵਾਸਤੇ ਅਪਣੇ ਜੀਵਨ ਨੂੰ ਅਪਣੀ ਮਰਜ਼ੀ ਨਾਲ ਬਤੀਤ ਕਰਨ ਦੀ ਵੀ ਸੀ, ਜਿਥੇ ਖ਼ਿਆਲਾਂ ਅਤੇ ਬੋਲ ਵੀ ਆਜ਼ਾਦੀ ਹਨ। ਅੱਜ ਜਦੋਂ ਰਾਸ਼ਟਰੀ ਗੀਤ ਦੇ ਸਤਿਕਾਰ ਨੂੰ ਇਕ ਕਾਨੂੰਨ ਰਾਹੀਂ ਨਾਗਰਿਕਾਂ ਤੇ ਲਾਗੂ ਕਰਨ ਦੀ ਸੋਚ ਸਿਆਸਤਦਾਨਾਂ ਅਤੇ ਅਦਾਲਤਾਂ ਵਿਚ ਹਾਵੀ ਹੋ ਰਹੀ ਹੈ ਤਾਂ ਜਾਪਦਾ ਹੈ ਕਿ ਕੁੱਝ ਲੋਕ ਆਜ਼ਾਦੀ ਦੇ ਅਸਲ ਮਤਲਬ ਤੋਂ ਹੀ ਅਨਜਾਣ ਹੋ ਗਏ ਹਨ ਜਿਥੇ ਵਿਖਾਵੇ ਦੇ ਅਤੇ ਧੱਕੇ ਦੇ ਜਬਰੀ ਸਤਿਕਾਰ ਅਤੇ ਪਿਆਰ ਦੀ ਜ਼ਰੂਰਤ ਨਹੀਂ ਪੈਂਦੀ। ਹਿਟਲਰ ਵੀ ਅਪਣੀ ਸਲਾਮੀ ਜ਼ਬਰਦਸਤੀ ਕਰਵਾਉਂਦਾ ਸੀ ਕਿਉਂਕਿ ਉਸ ਸਮੇਂ ਜਰਮਨੀ ਆਜ਼ਾਦ ਨਹੀਂ ਸੀ। ਕਮਜ਼ੋਰਾਂ ਨੂੰ ਅਪਣੀ ਸਲਾਮੀ ਕਰਵਾਉਣੀ ਪੈਂਦੀ ਹੈ। ਤਾਕਤਵਰ ਨੂੰ ਅਪਣੇ ਆਪ ਹੀ ਸਲਾਮੀ ਮਿਲ ਜਾਂਦੀ ਹੈ। ਕੀ ਸਾਡੀ ਆਜ਼ਾਦੀ ਦੀ ਸੋਚ ਕਮਜ਼ੋਰ ਹੋ ਚੁੱਕੀ ਹੈ?  -ਨਿਮਰਤ ਕੌਰ 

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement