ਸਿੱਖਾਂ ਬਾਰੇ ਭਰਮ ਭੁਲੇਖੇ
Published : Dec 27, 2017, 10:50 pm IST
Updated : Dec 27, 2017, 5:20 pm IST
SHARE ARTICLE

ਤਬਦੀਲੀ ਜਾਂ ਕ੍ਰਾਂਤੀ ਦੇ ਹਮਾਇਤੀ ਬਹੁਤ ਘੱਟ ਹੁੰਦੇ ਹਨ ਜਦਕਿ ਆਲੋਚਕਾਂ ਅਤੇ ਨਿੰਦਕਾਂ ਦੀ ਬਹੁਗਿਣਤੀ ਹੁੰਦੀ ਹੈ। ਕੋਈ ਛੋਟਾ-ਮੋਟਾ ਹਟਵਾਣੀਆ ਜਾਂ ਰੇਹੜੀ ਲਾਉਣ ਵਾਲਾ ਇਨਕਲਾਬ ਨਹੀਂ ਚਾਹੁੰਦਾ ਤਾਕਿ ਉਸ ਦੀ ਦੁਕਾਨ ਦੇ ਰੇਹੜੀ ਸਹੀ ਸਲਾਮਤ ਰਹੇ। ਇਹ ਅਗਿਆਨਤਾ ਦਾ ਸਿਖਰ ਹੁੰਦੀ ਹੈ। ਜਿਨ੍ਹਾਂ ਲੋਕਾਂ ਲਈ ਇਨਕਲਾਬ ਲਿਆਉਣ ਖ਼ਾਤਰ ਕ੍ਰਾਂਤੀਕਾਰੀ, ਜੀਵਨ-ਧੜ ਦੀ ਬਾਜ਼ੀ ਲਾਉਂਦੇ ਹਨ, ਜੇਕਰ ਉਹੀ ਕ੍ਰਾਂਤੀ ਦਾ ਵਿਰੋਧ ਕਰਨ ਤਾਂ ਇਸ ਤੋਂ ਵੱਧ ਬਦਨਸੀਬੀ ਕੀ ਹੋ ਸਕਦੀ ਹੈ? ਇਹ ਇਕ ਮਹਾਂ ਤਰਾਸਦੀ ਹੈ ਕਿ 'ਜਿਨ੍ਹਾਂ ਲਈ ਗ਼ੈਰਾਂ ਵਿਚ ਅਸੀ ਹੋਏ ਹਾਂ ਬਦਨਾਮ, ਉਹ ਜਿਊਂਦੇ ਨੇ ਲੈ ਗ਼ੈਰਾਂ ਦਾ ਨਾਮ।'ਆਮ ਲੋਕਾਂ ਦੀਆਂ ਹਰਕਤਾਂ ਸੁਣ ਕੇ, ਕ੍ਰਾਂਤੀਕਾਰੀਆਂ ਦਾ ਹੌਸਲਾ ਪਸਤ ਹੋ ਸਕਦਾ ਹੈ ਪਰ ਇਹ ਲੋਕ ਜਾਣਦੇ ਹਨ ਕਿ ਗ਼ਰੀਬੀ ਲੋਕਾਂ ਦੀ ਮੱਤ ਮਾਰ ਦਿੰਦੀ ਹੈ ਅਤੇ ਉਨ੍ਹਾਂ ਦੀ ਸੋਚ ਨੂੰ ਪ੍ਰਭਾਵਤ ਕਰਦੀ ਹੈ। ਇਸ ਲਈ ਕ੍ਰਾਂਤੀਕਾਰੀ ਆਮ ਲੋਕਾਂ ਦੇ 'ਵਿਹਾਰ' ਦਾ ਕੋਈ ਗੁੱਸਾ-ਗਿਲਾ ਨਹੀਂ ਕਰਦੇ। ਇਹੀ ਤਾਂ ਉਪਰਲੀ ਮੱਧ ਸ਼੍ਰੇਣੀਆਂ ਦੀ ਨੀਤੀ ਹੁੰਦੀ ਹੈ ਕਿ ਗ਼ਰੀਬਾਂ ਅਤੇ ਦਲਿਤਾਂ ਨੂੰ ਆਪਸ ਵਿਚ ਉਲਝਾਅ ਦੇਈਏ ਤੇ ਅਸੀ ਤਮਾਸ਼ਾ ਵੇਖੀਏ। ਇਹ ਤਮਾਸ਼ਾ ਸਦੀਆਂ ਤੋਂ ਵਾਪਰ ਰਿਹਾ ਹੈ ਅਤੇ ਕੋਈ ਵੀ ਉੱਚੇ ਘਰਾਣਿਆਂ ਦੀ ਪਰਖ ਪੜਚੋਲ ਨਹੀਂ ਕਰਦਾ। ਮੱਖੀ ਤੇ ਮੱਖੀ ਮਾਰੀ ਜਾ ਰਿਹਾ ਹੈ। ਵਿਰਲੇ ਹੀ ਲੋਕ ਹੁੰਦੇ ਹਨ ਜਿਨ੍ਹਾਂ ਦੀ ਮਾਨਵਤਾ ਅਤੇ ਜ਼ਮੀਰ ਹਾਲੇ ਮਰੀ ਨਹੀਂ ਹੁੰਦੀ। ਉਹੀ ਲੋਕ ਗ਼ਰੀਬਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਦੇ ਹਨ। ਬਹੁਤੇ ਅਪਣੇ ਕੰਮ ਨਾਲ ਕੰਮ ਰਖਦੇ ਹੋਏ ਅਪਣੇ ਟੱਬਰ ਪਾਲਦੇ ਹਨ। 'ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ।'ਸਿੱਖਾਂ ਬਾਰੇ ਇਹ ਭਰਮ ਫੈਲਾਇਆ ਗਿਆ ਹੈ ਕਿ ਇਹ ਲੜਨਾ-ਮਰਨਾ ਜਾਣਦੇ ਹਨ, ਜੀਣਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ। ਜਦੋਂ ਇਨ੍ਹਾਂ ਦੇ ਜੀਣ ਦਾ ਵੇਲਾ ਆਉਂਦਾ ਹੈ ਇਹ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜਦੇ ਹਨ। ਜਦਕਿ ਦੁਨੀਆਂ ਦੀਆਂ ਤਾਕਤਵਰ ਅਤੇ ਖ਼ੁਸ਼ਹਾਲ ਕੌਮਾਂ ਮਰਨਾ ਵੀ ਜਾਣਦੀਆਂ ਹਨ ਅਤੇ ਜੀਣਾ ਵੀ। ਮਰਨ ਵੇਲੇ ਪਿੱਛੇ ਨਹੀਂ ਹਟਦੀਆਂ ਅਤੇ ਜੀਣ ਵੇਲੇ ਸਰਬੱਤ ਦਾ ਸਾਥ ਮਾਣਦੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ 'ਜਾਤਿ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਸੇ ਮੰਗਾ।' ਕੀ ਗੁਰੂ ਜੀ ਅਪਣੇ ਪਿਆਰੇ ਸਿੰਘਾਂ ਨੂੰ ਦੰਗੇ ਕਰਨ ਦਾ ਸਬਕ ਸਿਖਾਉਂਦੇ ਸਨ? ਕੀ ਗੁਰੂ ਜੀ ਪਾਸੋਂ ਸਿੱਖਾਂ ਨੇ ਇਹੀ ਵਰ ਮੰਗਿਆ ਸੀ? ਬਿਲਕੁਲ ਨਹੀਂ। ਗੁਰੂ ਜੀ ਨੇ ਅਪਣੇ ਪਿਆਰੇ ਸਿੰਘਾਂ ਨੂੰ ਇਕ ਆਦਰਸ਼ ਜੀਵਨ ਜੀਣ ਦੀ ਜਾਚ ਦੱਸੀ ਸੀ ਪਰ ਸਮੇਂ ਦੇ ਗੇੜ ਨੇ ਜਿਹਾ ਚੱਕਰ ਕਟਿਆ ਕਿ ਸਿੰਘਾਂ ਨੂੰ ਲੜਨ ਤੋਂ ਵਿਹਲ ਨਾ ਮਿਲਿਆ ਅਤੇ ਜੀਣ ਦਾ ਮੌਕਾ ਹੀ ਨਾ ਮਿਲਿਆ। ਪਰ ਸਿੰਘਾਂ ਨੇ ਜੀਵਨ ਦੀ ਹਰ ਚੁਨੌਤੀ ਦਾ ਸਾਹਮਣਾ ਕੀਤਾ ਅਤੇ ਮਰਦਾਂ ਵਾਂਗ ਜੀਅ ਕੇ ਵਿਖਾਇਆ। ਜਿਹੜਾ ਸਿੱਖ, ਧਰਮ ਦੀ ਖ਼ਾਤਰ ਅਪਣੀ ਅਣਖ ਅਤੇ ਮਾਣ ਲਈ ਜੀਵਨ ਦੀ ਕੁਰਬਾਨੀ ਦੇਣ ਤੋਂ ਗੁਰੇਜ਼ ਨਹੀਂ ਕਰਦਾ, ਉਸ ਵਰਗਾ ਸੂਰਮਾ ਧਰਤੀ ਉਪਰ ਲਭਿਆਂ ਨਹੀਂ ਲਭਦਾ। ਜਿਹੜੇ ਲੋਕ ਜਜ਼ਬਾਤੀ ਅਤੇ ਅਣਖੀ ਹੁੰਦੇ ਹਨ, ਉਹ ਜੀਵਨ ਸੰਘਰਸ਼ ਵਿਚ ਥੋੜ੍ਹਾ ਕੀਤਿਆਂ ਸਮਝੌਤਾ ਨਹੀਂ ਕਰਦੇ। ਮਰਦੇ ਮਰ ਜਾਣ ਪਰ ਅਪਣੇ ਅਸੂਲਾਂ ਅਤੇ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕਰਦੇ। ਦੁੱਧ ਪੀਣੇ ਮਜਨੂੰ ਕਦਮ ਕਦਮ ਤੇ ਸਮਝੌਤਾ ਕਰਨ ਲਈ ਬੇਤਾਬ ਹੁੰਦੇ ਹਨ। ਉਨ੍ਹਾਂ ਦੀ ਕੋਈ ਅਪਣੀ ਸੋਚ ਜਾਂ ਵਿਚਾਰਧਾਰਾ ਨਹੀਂ ਹੁੰਦੀ। ਉਹ ਸਮੇਂ ਦੀ ਸੁਰ ਨਾਲ ਸੁਰ ਮਿਲਾਉਣ ਲਈ ਉਤਾਵਲੇ ਹੁੰਦੇ ਹਨ।ਸਿੱਖ ਇਕ ਜਜ਼ਬਾਤੀ ਕੌਮ ਹੈ। ਪੰਥ ਦੇ ਨੇਤਾ ਇਨ੍ਹਾਂ ਕੋਲੋਂ ਮੋਰਚੇ ਲਵਾਉਂਦੇ ਅਤੇ ਜੇਲਾਂ ਭਰਵਾਉਂਦੇ ਹਨ। ਬਿਨਾਂ ਕਿਸੇ ਖ਼ਾਸ ਮਤਲਬ ਦੇ ਅਕਾਲੀ ਨੇਤਾ, ਅਪਣੇ ਨਿਜੀ ਹਿਤਾਂ ਦੀ ਖ਼ਾਤਰ ਮੋਰਚੇ ਲਾਉਣ ਤੋਂ ਸੰਕੋਚ ਨਹੀਂ ਕਰਦੇ ਅਤੇ ਬੇਗਾਨੇ ਪੁੱਤਰਾਂ ਨੂੰ ਮਰਵਾ ਕੇ ਅਪਣੇ ਉੱਲੂ ਸਿੱਧੇ ਕਰਦੇ ਹਨ। ਬਹੁਤੇ ਅਕਾਲੀ ਮੋਰਚਿਆਂ ਵਿਚ ਗ਼ਰੀਬ-ਗੁਰਬਿਆਂ ਨੇ ਜਜ਼ਬਾਤ ਵਿਚ ਆ ਕੇ ਅਪਣੀਆਂ ਕੀਮਤੀ ਜਾਨਾਂ ਗਵਾਈਆਂ ਹਨ, ਜਿਨ੍ਹਾਂ ਦਾ ਪੰਥ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਸਗੋਂ ਪੰਥ ਬਦਨਾਮ ਹੋਇਆ ਹੈ। ਹਮੇਸ਼ਾ ਹੀ ਪੰਥ ਦੇ ਵਿਸ਼ਾਲ ਹਿਤਾਂ ਨੂੰ ਨੇਤਾਵਾਂ ਨੇ ਅਪਣੇ ਜ਼ਾਤੀ ਹਿਤਾਂ ਤੋਂ ਵਾਰਿਆ ਹੈ। ਇਸੇ ਲਈ ਸਿੱਖ ਕੌਮ ਕਿਸੇ ਤਣ ਪੱਤਣ ਨਹੀਂ ਪਹੁੰਚੀ।ਆਮ ਵੇਖਿਆ ਗਿਆ ਹੈ ਕਿ ਕੇਂਦਰੀ ਸਰਕਾਰ ਦੇ ਕੱਦਾਵਰ ਨੇਤਾ ਜਦੋਂ ਪੰਜਾਬ ਆਉਂਦੇ ਹਨ ਤਾਂ ਅਪਣੇ ਭਾਸ਼ਣਾਂ ਵਿਚ ਸਿੱਖਾਂ ਦੀ ਬਹਾਦਰੀ ਦਾ ਡੱਟ ਕੇ ਜ਼ਿਕਰ ਕਰਦੇ ਹਨ। ਸਿੱਖਾਂ ਦੀਆਂ ਦੇਸ਼ ਪ੍ਰਤੀ ਕੁਰਬਾਨੀਆਂ, ਜੋ ਉਨ੍ਹਾਂ ਨੇ ਜੰਗ-ਏ-ਆਜ਼ਾਦੀ ਦੌਰਾਨ ਦਿਤੀਆਂ ਸਨ, ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹਨ ਪਰ ਸਿੱਖਾਂ ਦੀ ਉਹ ਇਕ ਵੀ ਮੰਗ ਮੰਨਣ ਲਈ ਤਿਆਰ ਨਹੀਂ ਹੁੰਦੇ। ਉਹ ਸਿੱਖਾਂ ਦੀਆਂ ਮੰਗਾਂ ਨੂੰ ਦੇਸ਼ਧ੍ਰੋਹੀ ਦੀ ਰੰਗਤ ਦਿੰਦੇ ਹਨ। ਸਿੱਖਾਂ ਨੂੰ ਅਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੋਰਚੇ ਲਾਉਣੇ ਪੈਂਦੇ ਹਨ ਅਤੇ ਕਾਫ਼ੀ ਖ਼ੂਨ-ਖ਼ਰਾਬੇ ਵਿਚੋਂ ਗੁਜ਼ਰਨਾ ਪੈਂਦਾ ਹੈ। ਪੰਜਾਬੀ ਸੂਬੇ ਦੀ ਲਹਿਰ ਅਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਅਮਲੀ ਜਾਮਾ ਪਹਿਨਾਉਣ ਵੇਲੇ ਕੇਂਦਰੀ ਸਰਕਾਰ ਵਲੋਂ ਖ਼ਾਹ-ਮ-ਖ਼ਾਹ ਬਦਮਜ਼ਗੀ ਪੈਦਾ ਕੀਤੀ ਗਈ ਤੇ ਸਿੱਖਾਂ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਵੇਖਿਆ ਗਿਆ ਹੈ। ਕੀ ਕਿਸੇ ਗੌਰਵਮਈ ਸ਼ਹਿਰੀ ਦੀ ਅਜਿਹੀ ਹਾਲਤ, ਸੰਸਾਰ ਦੇ ਇਤਿਹਾਸ ਵਿਚ ਕਿਸੇ ਨੇ ਵੇਖੀ ਹੈ? ਵੇਖੀ ਹੈ ਤਾਂ ਦੱਸੇ?ਅਸੀ ਇਹ ਨਹੀਂ ਕਹਿੰਦੇ ਕਿ ਆਜ਼ਾਦੀ ਸਿਰਫ਼ ਸਿੱਖਾਂ ਦੀਆਂ ਕੁਰਬਾਨੀਆਂ ਕਾਰਨ ਹੀ ਪ੍ਰਾਪਤ ਹੋਈ ਹੈ। ਸੱਭ ਭਾਰਤ ਵਾਸੀਆਂ ਨੇ ਇਸ ਵਿਚ ਅਪਣੀ ਸਮਰੱਥਾ ਅਨੁਸਾਰ ਹਿੱਸਾ ਪਾਇਆ ਹੈ। ਇਹ ਹਿੱਸਾ ਬਿਨਾਂ ਸ਼ੱਕ ਮਹੱਤਵਪੂਰਨ ਅਤੇ ਗੌਰਵਮਈ ਹੈ ਪਰ ਕੇਂਦਰੀ ਸਰਕਾਰ ਦਾ ਸਿੱਖਾਂ ਪ੍ਰਤੀ ਸਲੂਕ ਇਸ ਗੱਲ ਦੀ ਸਾਖੀ ਨਹੀਂ ਭਰਦਾ। ਸਿੱਖ ਕੌਮ ਭਾਰਤ ਸਰਕਾਰ ਦੀਆਂ ਨੀਤੀਆਂ ਨਾਲ ਬੇਹੱਦ ਖ਼ਫ਼ਾ ਹੈ। ਜੇਕਰ ਸਿੱਖ ਬਹਾਦਰ ਅਤੇ ਅਣਖੀ ਹਨ ਤਾਂ ਸਾਡੇ ਹਿੰਦੂ ਵੀਰ ਮੌਕਾਪ੍ਰਸਤ ਅਤੇ ਚੁਸਤ ਚਲਾਕ ਹਨ। ਇਹ ਸਲੂਕ ਹਿੰਦੂ ਵੀਰਾਂ ਦੀ ਬਹੁਗਿਣਤੀ ਦਾ ਦੁਰਉਪਯੋਗ ਹੈ। ਘੱਟ ਗਿਣਤੀ ਵਾਲੀਆਂ ਕੌਮਾਂ ਨੂੰ ਅਪਣੇ ਭਵਿੱਖ ਬਾਰੇ ਪੁਨਰਵਿਚਾਰ ਕਰਨਾ ਪਵੇਗਾ। ਇਸ ਦੇ ਦੋ ਹੀ ਇਲਾਜ ਹਨ। ਜਾਂ ਤਾਂ ਘੱਟ ਗਿਣਤੀਆਂ, ਹਿੰਦੂ ਵੀਰਾਂ ਅੱਗੇ ਗੋਡੇ ਟੇਕ ਦੇਣਗੀਆਂ ਜਾਂ ਫਿਰ ਉਨ੍ਹਾਂ ਦੀ ਸੀਨਾਜ਼ੋਰੀ ਅਤੇ ਧੱਕੇਸ਼ਾਹੀ ਦਾ ਮੁਕਾਬਲਾ ਕਰਨਗੀਆਂ। ਪਰ ਸਿੱਖ ਕੌਮ ਗੋਡੇ ਟੇਕ ਦੇਣ ਵਾਲਿਆਂ ਵਿਚੋਂ ਬਿਲਕੁਲ ਨਹੀਂ ਹੋਵੇਗੀ।ਸਿੱਖਾਂ ਵਰਗਾ ਦੇਸ਼ਭਗਤ ਕੋਈ ਨਹੀਂ। ਸਿੱਖ ਗ਼ੱਦਾਰ ਨਹੀਂ ਹੋ ਸਕਦੇ। ਸਿੱਖ ਕਮੀਨੇ ਨਹੀਂ ਹੋ ਸਕਦੇ। ਸਿੱਖ ਸਰਬੱਤ ਦਾ ਭਲਾ ਚਾਹੁਣ ਵਾਲੇ ਹਨ। ਬੀ.ਜੇ.ਪੀ. ਵਾਂਗ ਘੱਟ ਗਿਣਤੀਆਂ ਦੇ ਦੋਖੀ ਨਹੀਂ ਹਨ। ਬੀ.ਜੇ.ਪੀ. ਕਦੀ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਚੋਣ ਲਈ ਮੁਸਲਮਾਨਾਂ ਉਤੇ ਭਰੋਸਾ ਨਹੀਂ ਕਰਦੀ। ਬੋਧੀ, ਜੈਨੀ ਅਤੇ ਈਸਾਈ ਹਿੰਦੂ ਵੀਰਾਂ ਨਾਲੋਂ ਵਧੇਰੇ ਦੇਸ਼ਪ੍ਰੇਮੀ ਹਨ। ਇਨ੍ਹਾਂ ਧਰਮਾਂ ਨੂੰ ਕੇਂਦਰ ਸਰਕਾਰ ਨੇ ਦਰਕਿਨਾਰ ਕੀਤਾ ਹੋਇਆ ਹੈ। ਇਸ ਰੁਝਾਨ ਦੀ ਖੰਡਨਾ ਕਰਨ ਦੀ ਸਖ਼ਤ ਜ਼ਰੂਰਤ ਹੈ। ਹਿੰਦੂਤਵ ਵਾਲਾ ਹਿੰਦੋਸਤਾਨ ਇਕ ਫ਼ਿਰਕਾਪ੍ਰਸਤ ਮੁਲਕ ਤਾਂ ਹੋ ਸਕਦਾ ਹੈ, ਪਰ ਕਦੇ ਵੀ ਸਰਬੱਤ ਦਾ ਭਲਾ ਚਾਹੁਣ ਵਾਲਾ ਨਹੀਂ ਹੋ ਸਕਦਾ

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement