ਸਿੱਖਾਂ ਦਾ ਕਦਰਦਾਨ ਹੋਣ ਕਰ ਕੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦਾ ਸਵਾਗਤ ਨਾਰਾਜ਼ਗੀ ਵਾਲੇ ਅੰਦਾਜ਼ ਵਿਚ ਨਹੀਂ ਕਰਨਾ ਚਾਹੀਦਾ
Published : Feb 19, 2018, 11:43 pm IST
Updated : Feb 19, 2018, 6:13 pm IST
SHARE ARTICLE

ਟਰੂਡੋ ਨਾਲ ਆਏ ਕੈਨੇਡੀਅਨ ਸਿੱਖ ਵਜ਼ੀਰ ਅਮਰਜੀਤ ਸੋਹੀ ਨੂੰ ਤਾਂ ਭਾਰਤ ਵਿਚ ਖਾੜਕੂ ਕਹਿ ਕੇ ਜੇਲ ਵਿਚ ਤਸੀਹੇ ਦੇ ਕੇ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਕੈਨੇਡਾ ਵਿਚ ਸੱਚਾ ਲੋਕਤੰਤਰ ਹੈ ਜੋ ਅਪਣੇ ਕਿਸੇ ਨਾਗਰਿਕ ਨੂੰ ਭੁਲਦਾ ਨਹੀਂ, ਇਸ ਲਈ ਉਹ ਉਸ ਨੂੰ ਬਚਾ ਕੇ ਲੈ ਗਏ ਤੇ ਹੁਣ ਉਹ ਇਕ ਕੈਨੇਡੀਅਨ ਮੰਤਰੀ ਦੇ ਤੌਰ ਉਤੇ ਭਾਰਤ ਆਏ ਹਨ। ਸਿੱਖਾਂ ਦੇ ਜ਼ਖ਼ਮਾਂ ਨੂੰ ਕੈਨੇਡਾ ਨੇ ਮੱਲ੍ਹਮ ਲਗਾਇਆ ਹੈ ਤੇ ਹੁਣ ਜੇ ਭਾਰਤ, ਸਿੱਖ ਵੱਖਵਾਦੀਆਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਸਿੱਖਾਂ ਨਾਲ ਕੀਤੇ ਵਿਤਕਰੇ ਦਾ ਸੱਚਾ ਪਛਤਾਵਾ ਕਰਨਾ ਜ਼ਰੂਰੀ ਹੈ। ਕੈਨੇਡਾ ਭਾਵੇਂ ਪੰਜਾਬੀਆਂ ਵਾਸਤੇ ਦੂਜਾ ਪੰਜਾਬ ਹੀ ਹੈ ਪਰ ਭਾਰਤ ਨਾਲ ਉਸ ਦੇ ਰਿਸ਼ਤੇ ਬੜੇ ਠੰਢੇ ਹੀ ਚਲ ਰਹੇ ਹਨ। ਪੜ੍ਹਾਈ, ਕਮਾਈ ਵਾਸਤੇ ਕੈਨੇਡਾ ਵਿਚ 144 ਲੱਖ ਭਾਰਤੀ ਰਹਿੰਦੇ ਹਨ ਜਿਨ੍ਹਾਂ ਵਿਚ ਤਕਰੀਬਨ 4.5 ਫ਼ੀ ਸਦੀ ਪੰਜਾਬੀ ਹੀ ਹਨ। ਇਹ ਅੰਕੜੇ ਭਾਰਤ ਦੀ 124 ਕਰੋੜ ਅਬਾਦੀ ਸਾਮਹਣੇ ਤਾਂ ਛੋਟੇ ਲਗਦੇ ਹਨ ਪਰ ਸਿੱਖ ਹੁਣ ਕੈਨੇਡਾ ਦੀ 3.62 ਕਰੋੜ ਦੀ ਵਸੋਂ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਖ਼ਾਸ ਕਰ ਕੇ ਸਿੱਖਾਂ ਦਾ ਕੈਨੇਡਾ ਵਿਚ ਰਾਜਸੀ ਰੁਤਬਾ ਵੀ ਵਖਰਾ ਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਪਣੀ ਵਜ਼ਾਰਤ ਵਿਚ ਦੋ ਸਿੱਖ ਮੰਤਰੀ ਲਏ ਹੋਏ ਹਨ, ਸੱਜਣ ਸਿੰਘ ਤੇ ਅਮਰਜੀਤ ਸੋਹੀ। ਉਨ੍ਹਾਂ ਦੀ ਵਜ਼ਾਰਤ ਵਿਚ ਸ਼ਮੂਲੀਅਤ ਪਿੱਛੇ ਭਾਰਤ ਨਾਲ ਸਬੰਧ ਬਿਹਤਰ ਕਰਨ ਦੀ ਸੋਚ ਨਹੀਂ ਬਲਕਿ ਕੈਨੇਡਾ ਵਿਚ ਸਿੱਖਾਂ ਦੀ ਅਹਿਮੀਅਤ ਨੂੰ ਪ੍ਰਵਾਨ ਕਰਨਾ ਹੈ।ਟਰੂਡੋ, ਪ੍ਰਧਾਨ ਮੰਤਰੀ ਬਣਨ ਤੋਂ ਦੋ ਸਾਲ ਬਾਅਦ ਆਏ ਹਨ। ਦੋਹਾਂ ਦੇਸ਼ਾਂ ਵਿਚ ਵਪਾਰਕ ਰਿਸ਼ਤਾ ਕੇਵਲ 8 ਬਿਲੀਅਨ ਡਾਲਰ ਤਕ ਸੀਮਤ ਹੈ ਤੇ ਦੋਵੇਂ ਹੀ ਇਸ ਨੂੰ ਵਧਾਉਣ ਦੀ ਆਸ ਰਖਦੇ ਹਨ। ਕੈਨੇਡਾ ਨੇ ਇਸੇ ਸੋਚ ਨੂੰ ਸਾਹਮਣੇ ਰਖਦਿਆਂ ਅਪਣੇ ਕੇਂਦਰੀ ਮੰਤਰੀ, ਅਮਰਜੀਤ ਸੋਹੀ ਨੂੰ ਦੋ ਹਫ਼ਤੇ ਪਹਿਲਾਂ ਭਾਰਤ ਵਿਚ ਭੇਜਿਆ ਸੀ। ਉਨ੍ਹਾਂ ਨੇ ਗੁਜਰਾਤ ਵਿਚ ਇਕ ਕੌਮਾਂਤਰੀ ਟਰੇਡ ਕਾਨਫ਼ਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸਾਮਹਣੇ ਇਸ ਬਾਰੇ ਆਖਿਆ ਸੀ ਕਿ ਭਾਰਤ-ਕੈਨੇਡਾ ਵਿਚਕਾਰ ਵਪਾਰ ਵਧਾਉਣ ਦੀ ਗੁੰਜਾਇਸ਼ ਵੀ ਹੈ ਤੇ ਲੋੜ ਵੀ ਹੈ। 


ਟਰੂਡੋ ਦਾ ਦੌਰਾ ਇਸੇ ਮਕਸਦ ਨਾਲ ਸ਼ੁਰੂ ਹੋਇਆ ਪਰ ਜੱਫੀ-ਕੂਟਨੀਤੀ ਨੂੰ ਦੁਨੀਆਂ ਭਰ ਵਿਚ ਮਸ਼ਹੂਰ ਕਰਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਹੀ ਠੰਢੇ ਸੁਰ ਨਾਲ ਕੀਤਾ। ਪ੍ਰਧਾਨ ਮੰਤਰੀ ਮੋਦੀ ਹਰ ਵਿਦੇਸ਼ੀ ਆਗੂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਉਤੇ ਪਹੁੰਚ ਜਾਂਦੇ ਹਨ ਪਰ ਟਰੂਡੋ ਦਾ ਸਵਾਗਤ ਕਰਨ ਨਾ ਆਪ ਗਏ ਤੇ ਨਾ ਸ਼ੁਸ਼ਮਾ ਸਵਰਾਜ ਨੂੰ ਭੇਜਿਆ। ਇਹੀ ਕੁੱਝ ਆਗਰੇ ਵਿਚ ਵੀ ਵੇਖਣ ਨੂੰ ਮਿਲਿਆ। ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਤਾਜ ਮਹਲ ਵੇਖਣ ਪੁੱਜੇ ਤਾਂ ਯੂ.ਪੀ. ਦਾ ਕੋਈ ਵੀ ਵੱਡਾ ਆਗੂ ਉਨ੍ਹਾਂ ਦੇ ਸਵਾਗਤ ਲਈ ਨਾ ਪੁੱਜਾ। ਟਰੂਡੋ ਦੀ ਗੁਜਰਾਤ ਫੇਰੀ ਸਮੇਂ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ।
ਟਰੂਡੋ ਇਕ ਨਵੀਂ ਪੀੜ੍ਹੀ ਦੇ ਸਿਆਸਤਦਾਨ ਹਨ ਜਿਨ੍ਹਾਂ ਦਾ ਸੱਭ ਤੋਂ ਵੱਧ ਚਰਚਿਤ ਕਥਨ ਇਹ ਹੈ ਕਿ ਕੈਨੇਡਾ ਵੱਖ-ਵੱਖ ਵਿਚਾਰਾਂ ਤੇ ਵਿਚਾਰਧਾਰਵਾਂ ਦੇ ਬਾਵਜੂਦ ਮਹਾਨ ਨਹੀਂ, ਬਲਕਿ ਇਨ੍ਹਾਂ ਸਦਕਾ ਮਹਾਨ ਬਣਿਆ ਹੈ। ਉਨ੍ਹਾਂ ਦੀ ਕਥਨੀ ਦੀ ਸੱਚਾਈ ਉਨ੍ਹਾਂ ਦੇ ਕੰਮਾਂ ਵਿਚ ਸਾਫ਼ ਪ੍ਰਗਟ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਅਪਣੀ ਵਜ਼ਾਰਤ ਨੂੰ ਵੀ ਵੱਖ-ਵੱਖ ਧਰਮਾਂ-ਦੇਸ਼ਾਂ ਤੋਂ ਆਏ ਲੋਕਾਂ ਨਾਲ ਭਰਿਆ ਹੈ। ਅਜੇ ਭਾਰਤ ਨੇ ਸਿੱਖ ਰਖਿਆ ਮੰਤਰੀ ਨਹੀਂ ਬਣਾਇਆ ਪਰ ਟਰੂਡੋ ਨੇ ਸਿੱਖਾਂ ਦੀ ਕਾਬਲੀਅਤ ਤੇ ਦਲੇਰੀ ਨੂੰ ਸਲਾਮ ਕਰਦੇ ਹੋਏ ਸਿੱਖ ਨੂੰ ਦੇਸ਼ ਦਾ ਰਖਿਆ ਮੰਤਰੀ ਬਣਾ ਦਿਤਾ। ਭਾਰਤ-ਕੈਨੇਡਾ ਰਿਸ਼ਤੇ ਠੰਢੇ ਪੈ ਜਾਣ ਦਾ ਕਾਰਨ ਖ਼ਾਲਸਤਾਨੀ ਸਿੱਖ ਹਨ ਜਿਨ੍ਹਾਂ ਨੂੰ ਕੈਨੇਡਾ ਵਿਚ ਆਸਰਾ ਮਿਲਿਆ ਹੋਇਆ ਹੈ। ਕੈਨੇਡਾ ਵਿਚ ਸਿੱਖਾਂ ਦੀ ਆਬਾਦੀ ਭਾਰਤ ਦੇ 2 ਫ਼ੀ ਸਦੀ ਤੋਂ ਥੋੜੀ ਘੱਟ ਅਰਥਾਤ 1.4 ਫ਼ੀ ਸਦੀ ਹੈ ਪਰ ਉਨ੍ਹਾਂ ਦੀ ਆਵਾਜ਼ ਕੈਨੇਡਾ ਵਿਚ ਬਹੁਤ ਸੁਣੀ ਜਾਂਦੀ ਹੈ। ਸਿੱਖਾਂ ਪ੍ਰਤੀ ਕੇਂਦਰ ਦਾ ਵਿਤਕਰਾ ਕੈਨੇਡਾ ਤੋਂ ਛੁਪਿਆ ਹੋਇਆ ਨਹੀਂ ਤੇ ਕੈਨੇਡਾ ਅਸੈਂਬਲੀ ਨੇ 2016 ਵਿਚ '84 ਦੇ ਦਿੱਲੀ ਦੰਗਿਆਂ ਨੂੰ ਸਿੱਖ ਕਤਲੇਆਮ ਕਰਾਰ ਦੇਣ ਦੀ ਪਹਿਲ ਕੀਤੀ ਜੋ ਭਾਰਤ ਵਲੋਂ ਸਿੱਖਾਂ ਨੂੰ ਦਿਤੇ ਡੂੰਘੇ ਜ਼ਖ਼ਮਾਂ ਉਤੇ ਮਲ੍ਹਮ ਦਾ ਕੰਮ ਕਰਦੀ ਹੈ। 


ਹੁਣ ਟਰੂਡੋ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੇ ਇਰਾਦੇ ਨਾਲ ਆਏ ਹੋਣ ਦੇ ਬਾਵਜੂਦ, ਉਹ ਅਪਣੇ ਪੰਜਾਬੀ ਤੇ ਸਿੱਖ ਅਵਾਮ ਦੇ ਹਿਤਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਸਿਆਸਤਦਾਨ ਨਹੀਂ ਹਨ। ਕੈਨੇਡਾ ਦੇ ਸਿੱਖਾਂ ਵਲੋਂ ਭਾਰਤ ਨਾਲ ਹਵਾਲਗੀ ਸੰਧੀ ਤੋਂ ਪਿੱਛੇ ਹਟਣ ਦੀ ਮੰਗ ਦੇ ਸਾਹਮਣੇ ਭਾਰਤ ਸਰਕਾਰ ਦੀ, ਵੱਖਵਾਦ ਨੂੰ ਕਾਬੂ ਕਰਨ ਦੀ ਮੰਗ ਹੈ ਪਰ ਟਰੂਡੋ ਅਪਣੀ ਸਿੱਖ ਜਨਤਾ ਨੂੰ ਅੱਗੇ ਰਖਣਗੇ, ਜਿਸ ਕਾਰਨ ਉਨ੍ਹਾਂ ਦਾ ਸਵਾਗਤ ਫਿੱਕਾ ਜਿਹਾ ਹੀ ਹੋਇਆ। ਸਿੱਖ ਹੱਕਾਂ ਤੇ ਸਿੱਖਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਸਿਆਸਤ ਦੀ ਭੱਠੀ ਵਿਚ ਝੌਂਕਣ ਅਤੇ ਕੁਰਬਾਨ ਕਰਨ ਦੀ ਪ੍ਰਥਾ ਪੁਰਾਣੀ ਹੈ। ਪਰ ਜੇ ਭਾਰਤ ਤੇ ਖ਼ਾਸ ਕਰ ਕੇ ਪੰਜਾਬ, ਕੈਨੇਡਾ ਨਾਲ ਵਪਾਰਕ ਸਬੰਧ ਵਧਾਉਂਦਾ ਹੈ, ਤਾਂ ਉਨ੍ਹਾਂ ਨੂੰ ਸਿੱਖਾਂ ਦੀਆਂ ਮੰਗਾਂ ਨੂੰ ਸੁਣਨਾ ਪਵੇਗਾ। ਟਰੂਡੋ ਨਾਲ ਆਏ ਕੈਨੇਡੀਅਨ ਸਿੱਖ ਵਜ਼ੀਰ ਅਮਰਜੀਤ ਸੋਹੀ ਨੂੰ ਤਾਂ ਭਾਰਤ ਵਿਚ ਖਾੜਕੂ ਕਹਿ ਕੇ ਜੇਲ ਵਿਚ ਤਸੀਹੇ ਦੇ ਕੇ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਕੈਨੇਡਾ ਵਿਚ ਸੱਚਾ ਲੋਕਤੰਤਰ ਹੈ ਜੋ ਅਪਣੇ ਕਿਸੇ ਨਾਗਰਿਕ ਨੂੰ ਭੁਲਦਾ ਨਹੀਂ ਤੇ ਉਹ ਉਸ ਨੂੰ ਇਥੋਂ ਬਚਾ ਕੇ ਲੈ ਗਏ ਤੇ ਹੁਣ ਉਹ ਇਕ ਕੇਂਦਰੀ ਮੰਤਰੀ ਦੇ ਤੌਰ ਉਤੇ ਭਾਰਤ ਆਏ ਹਨ। ਸਿੱਖਾਂ ਦੇ ਜ਼ਖ਼ਮਾਂ ਨੂੰ ਕੈਨੇਡਾ ਨੇ ਮੱਲ੍ਹਮ ਲਗਾਇਆ ਹੈ ਤੇ ਹੁਣ ਜੇ ਭਾਰਤ, ਸਿੱਖ ਵੱਖਵਾਦੀਆਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਸਿੱਖਾਂ ਨਾਲ ਕੀਤੇ ਵਿਤਕਰੇ ਦਾ ਸੱਚਾ ਪਛਤਾਵਾ ਕਰਨਾ ਜ਼ਰੂਰੀ ਹੈ। ਰਾਜਨਾਥ ਸਿੰਘ ਕਹਿੰਦੇ ਹਨ ਕਿ ਮੇਰੇ ਹੁੰਦਿਆਂ ਸਿੱਖਾਂ ਨਾਲ ਕੋਈ ਨਾਇਨਸਾਫ਼ੀ ਨਹੀਂ ਹੋ ਸਕਦੀ। ਪਰ ਸਿੱਖਾਂ ਨੂੰ ਕੌਣ ਪੁੱਛੇਗਾ ਕਿ ਉਹੀ ਕਿਵੇਂ ਸੋਚਦੇ ਹਨ?  -ਨਿਮਰਤ ਕੌਰ

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement