ਸ੍ਰੀਦੇਵੀ ਦੀ ਮੌਤ ਤੇ ਭਾਰਤੀ ਮੀਡੀਆ
Published : Mar 2, 2018, 12:21 am IST
Updated : Mar 1, 2018, 6:51 pm IST
SHARE ARTICLE

ਸ੍ਰੀਦੇਵੀ ਦੇ ਸਸਕਾਰ ਤੋਂ ਬਾਅਦ ਬੋਨੀ ਕਪੂਰ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪ੍ਰਵਾਰ ਨੂੰ ਇਸ ਸਦਮੇ ਨਾਲ ਨਜਿੱਠਣ ਵਾਸਤੇ ਏਕਾਂਤ ਵਿਚ ਰਹਿਣ ਦਿਤਾ ਜਾਵੇ। ਉਨ੍ਹਾਂ ਦੀ ਚਿੱਠੀ ਵਿਚ ਉਨ੍ਹਾਂ ਅਹਿਸਾਸਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦਾ ਵਾਹ ਹਰ ਮਨੁੱਖ ਨਾਲ ਪੈਂਦਾ ਹੈ ਕਿਉਂਕਿ ਮੌਤ ਹਰ ਕਿਸੇ ਲਈ ਇਕ ਅਟੱਲ ਸੱਚਾਈ ਹੈ। ਪਰ ਸ੍ਰੀਦੇਵੀ ਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਟੀ.ਵੀ. ਅਤੇ ਸੋਸ਼ਲ ਮੀਡੀਆ ਨੇ ਇਸ ਨੂੰ ਨੌਟੰਕੀ ਬਣਾ ਕੇ ਉਸ ਤੋਂ ਮੁਨਾਫ਼ਾ ਕਮਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਨਾਲ ਉਨ੍ਹਾਂ ਦੇ ਪ੍ਰਵਾਰ ਦੀ ਬਦਨਾਮੀ ਨਹੀਂ ਬਲਕਿ ਦੁਨੀਆਂ ਭਰ ਵਿਚ ਭਾਰਤੀ ਮੀਡੀਆ ਦੀ ਬਦਨਾਮੀ ਹੋਈ। ਦੁਬਈ ਦੇ ਸੱਭ ਤੋਂ ਮਿਆਰੀ ਮੀਡੀਆ ਅਲ ਜਜ਼ੀਰਾ ਨੇ ਭਾਰਤੀ ਮੀਡੀਆ ਨੂੰ ਜਾਂਚ ਪੂਰੀ ਹੋਣ ਦੀ ਉਡੀਕ ਕਰਨ ਦੀ ਸਲਾਹ ਦੇਂਦਿਆਂ ਕਿਹਾ ਕਿ ਉਹ ਚੁੱਲੂ ਭਰ ਪਾਣੀ ਵਿਚ ਡੁੱਬ ਮਰਨ ਕਿਉਂਕਿ ਭਾਰਤੀ ਮੀਡੀਆ ਨੇ ਅਪਣਾ ਜ਼ਮੀਰ ਤਾਂ ਚੁੱਲੂ ਭਰ ਪਾਣੀ ਵਿਚ ਡੋਬ ਹੀ ਦਿਤਾ ਹੈ। ਸ੍ਰੀਦੇਵੀ ਦੀ ਮੌਤ ਦੀ ਜਾਂਚ ਖ਼ਤਮ ਹੋਣ ਤਕ ਕਤਲ ਦੀਆਂ ਕਈ ਕਹਾਣੀਆਂ, ਸ੍ਰੀਦੇਵੀ ਅਤੇ ਬੋਨੀ ਕਪੂਰ ਦੇ ਰਿਸ਼ਤਿਆਂ ਵਿਚ ਤਣਾਅ, ਸ੍ਰੀਦੇਵੀ ਵਲੋਂ ਛੱਡੀ ਗਈ ਆਖ਼ਰੀ ਚਿੱਠੀ ਦੀਆਂ ਮਨਘੜਤ ਕਹਾਣੀਆਂ ਬਣਾਉਣ ਵਾਲੇ ਅਪਣੇ ਆਪ ਨੂੰ ਪੱਤਰਕਾਰ ਅਖਵਾਉਂਦੇ ਹਨ।


ਪਰ ਉਨ੍ਹਾਂ ਨੂੰ ਵੇਖਣ ਵਾਲੀ ਜਨਤਾ ਵੀ ਓਨੀ ਹੀ ਜ਼ਿੰਮੇਵਾਰ ਹੈ ਕਿਉਂਕਿ ਅਜਿਹੇ ਲੋਕ ਕਤਲਾਂ ਅਤੇ ਰਿਸ਼ਤਿਆਂ ਦੀ ਤਕਰਾਰ ਵਿਚ ਹੀ ਦਿਲਚਸਪੀ ਰਖਦੇ ਹਨ। ਭਾਰਤੀ ਰੋਜ਼ ਰਾਤ 7 ਵਜੇ ਤੋਂ 10 ਵਜੇ ਤਕ ਇਸ ਤਰ੍ਹ੍ਹਾਂ ਦੇ ਹੀ ਟੀ.ਵੀ. ਸ਼ੋਅ ਵੇਖਦੇ ਹਨ ਜਿਥੇ ਪ੍ਰਵਾਰ ਅਪਣੇ ਆਪ ਵਿਚ ਸਾਜ਼ਸ਼ਾਂ ਕਰਦੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਦਾ ਧਿਆਨ ਖਿੱਚਣ ਵਾਸਤੇ ਖ਼ਬਰਾਂ ਵਾਲੇ ਚੈਨਲ ਵੀ ਨੌਟੰਕੀਬਾਜ਼ ਬਣ ਗਏ ਹਨ ਜਿਥੇ ਸਾਜ਼ਸ਼ਾਂ ਅਤੇ ਇਲਾਜ਼ਾਮਾਂ ਦਾ ਸਿਲਸਿਲਾ ਰੋਜ਼ ਰਾਤ ਚਲਦਾ ਹੈ।ਫਿਰ ਅਸੀ ਆਖਦੇ ਹਾਂ ਕਿ ਭਾਰਤ ਕਿਸ ਤਰ੍ਹਾਂ ਬਦਲੇਗਾ? ਅਪਣੇ ਲੋਕਾਂ ਨੂੰ ਛੱਡ ਕੇ ਭਾਰਤ ਦੀ ਵਖਰੀ ਹੋਂਦ ਕੋਈ ਨਹੀਂ। ਇਹ ਸਾਡੇ ਸਾਰਿਆਂ ਦੀ ਮਾਨਸਿਕਤਾ ਦਾ ਗੁਲਦਸਤਾ ਹੈ। ਅਸਲ ਵਿਚ ਸਾਡੇ ਮਨਾਂ ਵਿਚ ਕਿਸੇ ਵਾਸਤੇ ਹਮਦਰਦੀ, ਨਰਮੀ ਤੇ ਪਿਆਰ ਘੱਟ ਹੈ, ਦੂਜੇ ਨੂੰ ਨਫ਼ਰਤ ਕਰ ਕੇ ਅਪਣੇ ਆਪ ਨੂੰ ਉੱਚਾ ਮੰਨਣਾ ਸਾਡੀ ਸਮਾਜਕ ਮਾਨਸਿਕਤਾ ਬਣ ਚੁੱਕੀ ਹੈ। ਭਾਰਤੀ ਮੀਡੀਆ ਸਾਡੇ ਸਵਾਦਾਂ ਤੇ ਵਿਗਾੜਾਂ ਵਿਚੋਂ ਹੀ ਜਨਮਿਆ ਹੈ ਅਤੇ ਅਸੀ ਬੜੀ ਛੋਟੀ ਸੋਚ ਦੇ ਲੋਕ ਬਣਦੇ ਜਾ ਰਹੇ ਹਾਂ ਜੋ ਕਿਸੇ ਦੀ ਮੌਤ ਵਿਚੋਂ ਵੀ ਗੱਪਸ਼ੱਪ ਦਾ ਮਸਾਲਾ, ਮੁਨਾਫ਼ਾ ਤੇ ਮਜ਼ਾ ਹੀ ਭਾਲਦੇ ਹਨ।  -ਨਿਮਰਤ ਕੌਰ

SHARE ARTICLE
Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement